ਕਰਤਾਰ ਸਿੰਘ ਪੰਜਾਬੀ ਸ਼ਾਰਟਹੈਂਡ ਚੈਪਟਰ-17 ਵਿੱਚ ਸਨ/ਸਾਨ, ਸ਼ਨ/ਸ਼ਾਨ ਆਦਿ ਉਚਾਰਨ ਬਾਰੇ ਵੇਰਵੇ ਸਹਿਤ ਦੱਸਿਆ ਗਿਆ ਹੈ।


Kartar Singh (ਸਨਸਾਨ, ਸ਼ਨਸ਼ਾਨ ਆਦਿ ਉਚਾਰਨ) Chapter-17


ਪੰਜਾਬੀ ਭਾਸ਼ਾ ਵਿੱਚ ਐਸੀ ਸ਼ਬਦਾਵਲੀ ਬਹੁਤ ਵਰਤੋਂ ਵਿੱਚ ਆਉਂਦੀ ਹੈ, ਜਿਸ ਵਿੱਚ 'ਸਾਨ',  'ਸਾਨ ', 'ਸ਼ਾਨ' ਜਾਂ 'ਜ਼ਨ' ਦਾ ਉਦਾਹਰਨ ਹੁੰਦਾ ਹੈ। 

ਐਸੇ ਉਚਾਰਨ ਨੂੰ ਸੰਕੇਤ ਕਰਨ ਲਈ ਕੁਝ (Indications) ਇਸ ਪ੍ਰਕਾਰ ਦਿੱਤੀਆਂ ਗਈਆਂ ਹਨ।


1. ਅੰਤਿਮ ਸ/ਸ਼ ਚੱਕਰ ਦੇ ਨਾਲ ਛੋਟੀ ਕੁੰਡੀ ਨ/ਣ ਦੇ ਉਚਾਰਨ ਨੂੰ ਸੰਕੇਤ ਕਰਦੀ ਹੈ।

ਜਿਵੇਂ ਕਿ - 

ਕਿਸ - ਕਿਸਾਨ

ਦੋਸ਼- ਦੂਸ਼ਨ

ਪੈੱਨ- ਪੈਨਸ਼ਨ

ਭੂਸ- ਭੂਸ਼ਨ

ਪ੍ਰੈਸ- ਪ੍ਰਸ਼ਨ


kiss


2. 'ਸ'/ਸ਼ ਚੱਕਰ ਅਤੇ ਨ/ਣ ਕੁੰਡੀ ਦੇ ਮੱਧ ਵਿੱਚ ਸੁਰ-ਚਿੰਨ੍ਹ ਲਿਖਣ ਦੀ ਵਿਧੀ ਇਸ ਪ੍ਰਕਾਰ ਹੈ। ਪਹਿਲੇ ਸਥਾਨ ਵਾਲੀ ਸੁਰ ਲਈ ਸੁਰ ਚਿੰਨ੍ਹ ਚੱਕਰ ਵਾਲੇ ਪਾਸੇ ਲਿਖਿਆ ਜਾਂਦਾ ਹੈ......... ਜਿਵੇਂ

ਪਛਾਣ

ਨਿਸ਼ਾਨ

ਵਸਾਉਣ

ਸੁੰਨਸਾਨ

ਤਾਨਸੈਨ

ਪੁਣਛਾਣ

Pehchaan

3. 'ਸ'/ਸ਼ ਚੱਕਰ ਅਤੇ ਨ/ਣ ਕੁੰਡੀ ਦੇ ਮੱਧ ਵਿੱਚ ਸੁਰ-ਚਿੰਨ੍ਹ ਲਿਖਣ ਦੀ ਵਿਧੀ ਇਸ ਪ੍ਰਕਾਰ ਹੈ। ਪਹਿਲੇ ਸਥਾਨ ਵਾਲੀ ਸੁਰ ਲਈ ਸੁਰ ਚਿੰਨ੍ਹ ਚੱਕਰ ਵਾਲੇ ਪਾਸੇ ਲਿਖਿਆ ਜਾਂਦਾ ਹੈ......... ਜਿਵੇਂ


ਮਸ਼ੀਨ

ਭਸੀਨ

ਮੌਨਸੂਨ

ਜਾਨਸ਼ੀਨ


Machine


4.  ਪੰਜਾਬੀ ਸੰਕੇਤਕਰਨ ਵਿੱਚ ਦੂਜੇ ਸਥਾਨ ਵਾਲੇ ਸਵਰ-ਚਿੰਨ੍ਹ ਦੀ ਜ਼ਰੂਰਤ ਨਹੀਂ ਪੈਂਦੀ, ਪਰ ਜੇ ਕਿਸੇ ਸੰਕੇਤ ਸ਼ਬਦ ਵਿੱਚ, ਦੂਜੇ ਸਥਾਨ ਵਾਲੀ ਸੁਰ ਦਾ ਉਚਾਰਨ ਹੁੰਦੀ ਵੀ ਹੋਵੇ, ਤਾਂ ਵੀ ਸੁਰ ਚਿੰਨ੍ਹ ਨਹੀਂ ਲਿਖਿਆ ਜਾਂਦਾ।

ਜੇਕਰ ਸੰਕੇਤ ਸ਼ਬਦ ਦੇ ਅੰਤ ਵਿੱਚ ਨ/ਣ ਉਚਾਰਨ ਦੇ ਪਿੱਛੋਂ ਕੋਈ ਸੁਰ ਉਚਾਰੀ ਜਾਂਦੀ ਹੋਵੇ, ਤਾਂ ਕੁੰਡੀ ਦੀ ਬਜਾਇ ਰੇਖਾ ਲਿਖੀ ਜਾਂਦੀ ਹੈ, ਜਿਵੇਂ..........

ਰੋਸ਼ਨ- ਰੋਸ਼ਨੀ

ਵਜ਼ਨ- ਵਜ਼ਨੀ

ਕਿਰਸਾਨ-ਕਿਰਸਾਨੀ

ਮਸ਼ੀਨ- ਮਸ਼ੀਨੀ

Roshan

5. ਅੰਤਿਮ ਸਸ/ਸਜ਼ ਵੱਡੇ ਚੱਕਰ ਪਿੱਛੋਂ ਨ/ਣ ਦਾ ਉਚਾਰਨ ਵੀ ਛੋਟੀ ਕੁੰਡੀ ਦੁਆਰਾ ਸੰਕੇਤ ਕੀਤਾ ਜਾਂਦਾ ਹੈ, ਜਿਵੇਂ........

ਵਿਸ਼ੇਸ਼ 

ਵਿਸ਼ੇਸ਼ਣ

ਪੋਜ਼ੀਸ਼ਨ

ਮਹਿਸੂਨ

Vishehs


6. ਸੰਕੇਤ ਰੇਖਾਵਾਂ ਦੇ ਅੰਤ ਵਿੱਚ ਸ਼ਨ ਜਾਂ ਜ਼ਨ ਦਾ ਉਚਾਰਨ ਵੱਡੇ ਆਕਾਰ ਦੀ ਕੁੰਡੀ ਹੁੱਕ ਦੁਆਰਾ ਵੀ ਸੰਕੇਤ ਕੀਤਾ ਜਾਂਦਾ ਹੈ। ਸਬੰਧਤ ਰੇਖਾ ਦੇ ਆਰੰਭ ਵਿੱਚ ਜਿਸ ਪਾਸੇ ਕੋਈ ਕੁੰਡੀ ਜਾਂ ਚੱਕਰ ਆਦਿ ਲਗਾਇਆ ਗਿਆ ਹੈ, ਇਹ ਵੱਡੀ ਕੁੰਡੀ ਉਸ ਦੇ ਉਲਟੇ ਪਾਸੇ ਲਗੇਗੀ ਤਾਂ ਕਿ ਸਬੰਧਤ ਰੇਖਾ ਦਾ ਸਿੱਧਾਪਨ (Straightness) ਕਾਇਮ ਰਹੇ, 

ਜਿਵੇਂ.....

ਫੈਸ਼ਨ

ਰਾਸ਼ਨ

ਸੈਕਸ਼ਨ

ਅਕਰਸ਼ਨ

ਇਲੈਕਸ਼ਨ

ਐਡੀਸ਼ਨ

Fashion


7. 'ਨ' ਦੇ ਉਚਾਰਨ ਦੇ ਅੰਤ ਵਿੱਚ 'ਆਂ' 'ਜਾਂ' ਉ ਦਾ ਉਚਾਰਨ ਅੰਤਿਮ ਬਿੰਦੀ ਦੁਆਰਾ ਸੰਕੇਤ ਕੀਤਾ ਜਾਂਦਾ ਹੈ, ਜਿਵੇਂ......


ਤ੍ਰਿਸ਼ਨਾਂ

ਪ੍ਰਸ਼ਨਾਂ

ਸਟੇਸ਼ਨਾਂ

ਮਸ਼ੀਨਾਂ

Trishna


8. ਨ/ਣ ਕੁੰਡੀ ਅਤੇ ਸ਼ਨ ਵੱਡੀ ਕੁੰਡੀ ਸੰਕੇਤ ਸ਼ਬਦਾਂ ਦੇ ਮੱਧ ਵਿੱਚ ਵੀ ਸਫਲਤਾ ਪੂਰਵਕ ਵਰਤੇ ਜਾਂਦੇ ਹਨ, ਜਿਵੇਂ.....

ਮਸ਼ੀਨ- ਮਸ਼ੀਨਰੀ

ਫੈਸ਼ਨ- ਫੈਸ਼ਨੇਬਲ

ਕਮਿਸ਼ਨ- ਕਮਿਸ਼ਨਰ

ਨੇਸ਼ਨ- ਨੈਸ਼ਨਲ

ਐਜੂਕੇਸ਼ਨ- ਐਜੂਕੇਸ਼ਨਲ


Machinery


ਤੁਹਾਨੂੰ (ਸਨ/ਸਾਨ, ਸ਼ਨ/ਸ਼ਾਨ ਆਦਿ ਉਚਾਰਨ ਦੀ ਵਰਤੋਂ ) ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ, ਜਾਣਕਾਰੀ ਵਿਸਥਾਰ ਵਿੱਚ ਦੇ ਦਿੱਤੀ ਗਈ ਹੈ। ਇਹਨਾਂ ਨੂੰ ਚੰਗੀ ਤਰ੍ਹਾਂ ਸਮਝੋ ਤੇ ਬਾਰ ਬਾਰ ਕਿਤਾਬ ਵਿੱਚ ਦਿੱਤੇ ਗਏ ਅਭਿਆਸ ਲਿਖਣ ਅਤੇ ਪੜ੍ਹਣ ਦੀ ਪ੍ਰੈਕਿਟਸ ਕੀਤੀ ਜਾਵੇ ਜੀ।

ਇਹ ਵੀ ਪੜ੍ਹੋ


ਨੋਟ

ਜਿਵੇਂ ਜਿਵੇਂ ਕਿਤਾਬ ਵਿੱਚ ਇਕਾਖਰੀ ਚਿੰਨ੍ਹ ਆ ਰਹੇ ਹਨ ਬਿਲਕੁਲ ਉਸੇ ਤਰ੍ਹਾਂ ਪ੍ਰੈਕਟਿਸ ਕੀਤੀ ਜਾਵੇ, ਕੋਈ ਵੀ ਇਕਾਖਰੀ ਚਿੰਨ੍ਹ  ਛੱਡਣ ਦੀ ਕੋਸ਼ਿਸ਼ ਨਾ ਕੀਤੀ ਜਾਵੇ।

ਜਾਣਕਾਰੀ ਲੈਣ ਲਈ Facebook Messenger ਤੇ Message ਕਰ ਸਕਦੇ ਹੋ ਜੀ।

Post a Comment

Previous Post Next Post