ਕਰਤਾਰ ਸਿੰਘ ਪੰਜਾਬੀ ਸੰਕੇਤਕਰਨ ਵਿੱਚ Chapter-14 ਵਿੱਚ ਸੰਕੇਤ ਰੇਖਾਵਾਂ ਦੇ ਉਲਟੇ ਰੂਪ ਬਾਰੇ ਦੱਸਿਆ ਗਿਆ ਹੈ।


kartar-singh-chapter-14

ਜਦੋਂ ਸੰਕੇਤ ਰੇਖਾਵਾਂ ਨੂੰ ਦੂਸਰੀਆਂ ਰੇਖਾਵਾਂ ਨਾਲ ਜੋੜਦੇ ਹਾਂ, ਉਸ ਰੇਖਾਂ ਨੂੰ ਸਪੱਸ਼ਟ ਰੂਪ ਦੇਣ ਲਈ (Alternative) ਰੂਪ ਵਰਤੇ ਜਾਂਦੇ ਹਨ, ਤਾਂ ਕਿ ਇਨ੍ਹਾਂ ਰੇਖਾਵਾਂ ਨੂੰ ਆਸਾਨੀ ਨਾਲ ਪੜ੍ਹਿਆ ਜਾ ਸਕੇ।

ਮਤਲਬ ਕਿ ਜੇ ਕਿਸੇ ਰੇਖਾ ਦੇ ਰੂਪ ਦੀ ਸਹੀ ਬਣਤਰ ਨਾ ਬਣਦੀ ਹੋਵੇ, ਤਾਂ ਰੇਖਾਂ ਨੂੰ ਉਲਟੇ ਰੂਪ ਵਿੱਚ ਘੁੰਮਾ ਕੇ ਵੀ ਲਿਖ ਸਕਦੇ ਹਾਂ

ਸੰਕੇਤ ਰੇਖਾਵਾਂ ਦੇ ਸਿੱਧੇ ਰੂਪ ਜਿਵੇਂ ਕਿ,  'ਵ', 'ਫ' 'ਥ' 'ਠ' 'ਦ'ਅਤੇ 'ਧ' ਸੰਕੇਤ-ਰੇਖਾਵਾਂ ਦੇ ਉਲਟੇ ਰੂਪ ਵੀ ਵਰਤੇ ਜਾਂਦੇ ਹਨ। ਇਸਨੂੰ ਤੁਸੀਂ ਨੀਚੇ ਚਾਰਟ ਵਿੱਚ ਦੇਖ ਸਕਦੇ ਹੋ ਜੀ।


Alternative


1. ਉਪਰੋਕਤ ਦਿੱਤੀਆਂ ਰੇਖਾਵਾਂ ਸਬੰਧੀ ਜਿੱਥੇ 'ਥ',  'ਠ' , 'ਦ' ਅਤੇ 'ਧ'  ਰੇਖਾਵਾਂ ਦੇ ਸਾਧਾਰਨ (ਅਸਲ) ਰੂਪ ਜੇ ਠੀਕ ਤਰ੍ਹਾਂ ਸਪੱਸ਼ਟ ਕੋਨ ਨਾ ਬਣਾਉੇਂਦੇ ਹੋਣ ਨਾ ਜੁੜ ਸਕਣ ਤਾਂ ਉੱਥੇ ਸਪੱਸ਼ਟ ਤੇ ਤਿੱਖੇ (distinct) ਜੋੜ ਪ੍ਰਾਪਤ ਕਰਨ ਹਿੱਤ ਇਨ੍ਹਾਂ ਨੂੰ ਉਲਟੇ ਰੂਪ ਵਿੱਚ ਲਿਖਿਆ ਜਾਂਦਾ ਹੈ। 

ਜਿਵੇਂ ਤੁਸੀਂ ਨੀਚੇ ਚਾਰਟ ਵਿੱਚ ਦੇਖ ਸਕਦੇ ਹੋ।


Alternative-strokes-1


Video- 'ਥ',  'ਠ' , 'ਦ' ਅਤੇ 'ਧ' ਉਲਟੇ ਰੂਪ2. ਰੇਖਾਵਾਂ ਦੇ ਕੁੰਡੀਦਾਰ ('ਰ' ਕੁੰਡੀ) ਰੂਪ ਸਿੱਧੇ ਲਿਖੇ ਜਾਂਦੇ ਹਨ, ਜੇ ਕੁੰਡੀਦਾਰ ('ਰ' ਕੁੰਡੀ)  ਰੇਖਾ ਤੋਂ ਪਹਿਲਾਂ ਕਿਸੇ ਸੁਰ ਦਾ ਉਚਾਰਨ ਹੋਵੇ... (ਮਤਲਬ ਫਿਰ ਰੇਖਾ ਸਿੱਧੀ ਹੀ ਪਵੇਗੀ)
ਪਰੰਤੂ ਇਨ੍ਹਾਂ ਕੁੰਡੀਦਾਰ ਰੇਖਾਵਾਂ ਤੋਂ ਪਿੱਛੋਂ ਸੁਰ ਆਉਣ ਦੀ ਹਾਲਤ ਵਿੱਚ ਇਨ੍ਹਾਂ ਦੇ ਉਲਟੇ ਰੂਪ ਹੀ ਵਰਤੇ ਜਾਂਦੇ ਹਨ।

ਜਿਵੇਂ ਤੁਸੀਂ ਨੀਚੇ ਚਾਰਟ ਵਿੱਚ ਦੇਖ ਸਕਦੇ ਹੋ।

R-kindi-sidhe-te-ulte-roop


Video- 'ਰ' ਕੁੰਡੀ3. ਪਰੰਤੂ ਜਦੋਂ ਇਹ ਕੁੰਡੀਦਾਰ ਰੇਖਾਵਾਂ ਦੂਸਰੀਆਂ ਰੇਖਾਵਾਂ ਨਾਲ ਜੋੜ ਕੇ ਲਿਖਿਆਂ ਜਾਣ, ਤਾਂ ਸਰਲਤਾ ਜੋੜਾਂ ਨੂੰ ਮੁੱਖ ਰੱਖਦਿਆਂ ਹੋਇਆਂ, ਇਨ੍ਹਾਂ ਵਿੱਚੋਂ ਕੋਈ ਵੀ ਸਿੱਧਾ ਜਾਂ ਉਲਟਾ ਰੂਪ ਲਿਖਿਆ ਜਾ ਸਕਦਾ ਹੈ

ਜਿਵੇਂ ਤੁਸੀਂ ਨੀਚੇ ਚਾਰਟ ਵਿੱਚ ਦੇਖ ਸਕਦੇ ਹੋ।


dono-paase

Video- ਸਿੱਧਾ ਤੇ ਉਲਟਾ ਰੂਪ4.  ਜੇਕਰ 'ਲ' ਕੁੰਡੀਦਾਰ ਰੇਖਾਵਾਂ ਇਕੱਲੀਆਂ ਆਉਣ ਦੀ ਹਾਲਤ ਵਿੱਚ, ਇਨ੍ਹਾਂ ਦੇ ਪਹਿਲੇ ਤਾ ਬਾਅਦ ਵਿੱਚ ਕੋਈ ਸੁਰ ਆਉਂਦੀ ਹੋਵੇ, ਤਾਂ ਇਹ ਹਰ ਹਾਲਤ ਵਿੱਚ ਸਿੱਧੇ ਰੂਪ ਵਿੱਚ ਹੀ ਲਿਖੇ ਜਾਣਗੇ।

ਜਿਵੇਂ ਤੁਸੀਂ ਨੀਚੇ ਚਾਰਟ ਵਿੱਚ ਦੇਖ ਸਕਦੇ ਹੋ।

l-kundi-dono-paase


Video- 'ਲ' ਕੁੰਡੀਦਾਰ ਰੇਖਾਵਾਂ

5. ਉੱਪਰਵਾਰ ਅਤੇ ਲੇਟਵੀਆਂ ਰੇਖਾਵਾਂ ਤੋਂ ਪਿੱਛੋਂ, ਇਨ੍ਹਾਂ ਕੁੰਡੀਦਾਰ ਰੇਖਾਵਾਂ ਦੇ ਹਮੇਸ਼ਾਂ ਉਲਟੇ ਰੂਪ ਹੀ ਲਿਖੇ ਜਾਂਦੇ ਹਨ।
 

ਜਿਵੇਂ ਤੁਸੀਂ ਨੀਚੇ ਚਾਰਟ ਵਿੱਚ ਦੇਖ ਸਕਦੇ ਹੋ।

uparwar-letviyaan

Video- ਉੱਪਰਵਾਰ ਤੇ ਲੇਟਵੀਆਂਤੁਹਾਨੂੰ (ਸੰਕੇਤ ਰੇਖਾਵਾਂ ਦੇ ਉਲਟੇ ਰੂਪ ) ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ, ਜਾਣਕਾਰੀ ਵਿਸਥਾਰ ਵਿੱਚ ਦੇ ਦਿੱਤੀ ਗਈ ਹੈ। ਇਹਨਾਂ ਨੂੰ ਚੰਗੀ ਤਰ੍ਹਾਂ ਸਮਝੋ ਤੇ ਬਾਰ ਬਾਰ ਕਿਤਾਬ ਵਿੱਚ ਦਿੱਤੇ ਗਏ ਅਭਿਆਸ ਲਿਖਣ ਅਤੇ ਪੜ੍ਹਣ ਦੀ ਪ੍ਰੈਕਿਟਸ ਕੀਤੀ ਜਾਵੇ ਜੀ।

ਇਹ ਵੀ ਪੜ੍ਹੋ


ਨੋਟ

ਜਿਵੇਂ ਜਿਵੇਂ ਕਿਤਾਬ ਵਿੱਚ ਇਕਾਖਰੀ ਚਿੰਨ੍ਹ ਆ ਰਹੇ ਹਨ ਬਿਲਕੁਲ ਉਸੇ ਤਰ੍ਹਾਂ ਪ੍ਰੈਕਟਿਸ ਕੀਤੀ ਜਾਵੇ, ਕੋਈ ਵੀ ਇਕਾਖਰੀ ਚਿੰਨ੍ਹ  ਛੱਡਣ ਦੀ ਕੋਸ਼ਿਸ਼ ਨਾ ਕੀਤੀ ਜਾਵੇ।

ਜਾਣਕਾਰੀ ਲੈਣ ਲਈ Facebook Messenger ਤੇ Message ਕਰ ਸਕਦੇ ਹੋ ਜੀ।

Post a Comment

Previous Post Next Post