ਸਰਦਾਰ ਕਰਤਾਰ ਸਿੰਘ ਪੰਜਾਬੀ ਸ਼ਾਰਟਹੈਂਡ ਦਾ ਤੀਸਰਾ ਅਧਿਆਏ ਆਉਂਦਾ ਹੈ ਲੇਟਵੀਆਂ ਰੇਖਾਵਾਂ ਜਿਸ ਨੂੰ ਅੰਗਰੇਜ਼ੀ ਵਿੱਚ (Horizontal Strokes) ਕਹਿੰਦੇ ਹਨ।


Learn Punjabi Shorthand  Horizontal Storkes - 3 Chapter

ਲੇਟਵੀਆਂ ਰੇਖਾਵਾਂ ਦੇ ਕੁਝ ਆਪਣੇ ਨਿਯਮ ਹੁੰਦੇ ਹਨ ਜੋ ਹਰੇਕ ਸਟੈਨੋਗ੍ਰਾਫਰ ਵਿਦਿਆਰਥੀ ਨੂੰ ਧਿਆਨਯੋਗ ਰੱਖਣ ਦੀ ਲੋੜ ਹੈ, ਤਾਂ ਕਿ ਸ਼ਾਰਟਹੈਂਡ ਵਿੱਚ Horizontal Strokes ਨੂੰ ਬਿਲਕੁਲ ਸਹੀ ਸਥਾਨ ਤੇ ਹੀ ਲਿਖਿਆ ਜਾਵੇ, ਆਪਣੇ ਕੋਲੋਂ ਗਲਤ ਰੂਪ-ਰੇਖਾ ਘੜਨ ਦੀ ਕੋਸ਼ਿਸ਼ ਨਾ ਕੀਤੀ ਜਾਵੇ।

ਲੇਟਵੀਆਂ ਰੇਖਾਵਾਂ ਵੀ ਸੁਰਾਂ ਦੇ According ਹੀ ਪੈਂਦੀਆਂ ਹਨ।

  1. Above the Line (ਲਾਈਨ ਦੇ ਉੱਪਰ)
  2. On the Line (ਲਾਈਨ ਤੇ)
  3. Through the Line (ਲਾਈਨ ਕੱਟਕੇ)

ਨੋਟ

ਚੈਪਟਰ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਕਿਤਾਬ ਨੂੰ ਵੀ ਖੋਲ੍ਹ ਲਿਆ ਜਾਵੇ ਤਾਂ ਤੁਹਾਨੂੰ ਹੋਰ ਚੰਗੀ ਤਰ੍ਹਾਂ ਸਮਝ ਆ ਜਾਵੇ।


1. ਪਹਿਲਾ ਰੂਲ, ਲਾਈਨ ਤੋਂ ਉੱਪਰ

Above the Line


ਜਦੋਂ ਅਰੰਭਕ ਲੇਟਵੀਂ ਰੇਖਾ ਨਾਲ ਪਹਿਲੇ ਸਥਾਨ ਵਾਲੀ ਸੁਰ ਆ ਜਾਵੇ ਤੇ ਉਸ ਪਿੱਛੋਂ ਥੱਲੇ ਵਾਲੀ ਰੇਖਾ (Downward Stroke) ਜੁੜਦੀ ਹੋਵੇ ਤਾਂ ਪਹਿਲੀ ਲੇਟਵੀ ਰੇਖਾ, ਲਾਈਨ ਤੋਂ ਉੱਪਰ ਚੁੱਕ ਕੇ ਲਿਖੀ ਜਾਂਦੀ ਹੈ, ਮਤਲਬ ਕਿ ਇਹ ਦੋਨੋਂ ਰੇਖਾਵਾਂ ਲਾਈਨ ਤੋਂ ਉੱਪਰ ਹੀ ਰਹਿਣ, ਲਾਈਨ ਨੂੰ Touch ਨਾ ਕਰਨ।

Examples ਸੁਰ ਪਹਿਲਾ ਸਥਾਨ ਦੀ ਲੇਟਵੀਆਂ ਰੇਖਾਵਾਂ ਨੂੰ ਲਾਈਨ ਤੋਂ ਉੱਪਰ ਪਾਇਆ ਗਿਆ

ਜੇ ਤੁਸੀ ਰੇਖਾਵਾਂ ਨੂੰ ਲਾਈਨ ਤੇ ਲਿਖੋਗੇ ਤਾਂ ਉਹ ਗਲਤ ਹੈ। 

first-place-horizontal-stroke




2. ਦੂਸਰਾ ਰੂਲ, ਲਾਈਨ ਤੇ

On the Line


ਜਦੋਂ ਕਿਸੇ  ਲੇਟਵੀ ਰੇਖਾ ਦੂਜੇ ਸਥਾਨ ਵਾਲੀ ਸੁਰ ਨਾਲ ਲਿਖੀ ਜਾ ਰਹੀ ਹੋਵੇ ਤਾਂ ਉਹ ਲਾਈਨ ਤੇ ਪਏਗੀ। ਮਤਲਬ ਕੀ ਦੂਸਰੇ ਸਥਾਨ ਵਾਲੀ ਰੇਖਾ ਬਿਲਕੁਲ ਲਾਈਨ ਦੇ ਉੱਪਰ ਹੀ ਲਿਖੀ ਜਾਵੇ।

Example ਸੁਰ ਦੂਸਰਾ ਸਥਾਨ ਦੀਆਂ ਲੇਟਵੀਆਂ ਰੇਖਾਵਾਂ ਨੂੰ ਲਾਈਨ ਤੇ ਪਾਇਆ ਗਿਆ

ਜੇ ਤੁਸੀ ਰੇਖਾਵਾਂ ਨੂੰ ਲਾਈਨ ਦੇ ਉੱਪਰ ਜਾਂ ਫਿਰ ਲਾਈਨ ਕੱਟਕੇ ਲਿਖੋਗੇ ਤਾਂ ਉਹ ਗਲਤ ਹੈ। 

first-place-horizontal-stroke-on the line


3. ਤੀਸਰਾ ਰੂਲ, ਲਾਈਨ ਕੱਟਕੇ

Through the Line


ਉਸੇ ਤਰ੍ਹਾਂ ਜਦੋਂ ਕਿਸੇ  ਲੇਟਵੀ ਰੇਖਾ ਨਾਲ ਤੀਸਰੇ ਸਥਾਨ ਵਾਲੀ ਸੁਰ ਆ ਜਾਵੇ ਤਾਂ  ਉਹ ਲਾਈਨ ਕੱਟਕੇ ਪਏਗੀ। ਮਤਲਬ ਕੀ ਤੀਸਰੇ ਸਥਾਨ ਵਾਲੀ ਰੇਖਾ ਬਿਲਕੁਲ ਲਾਈਨ ਕੱਟਕੇ ਹੀ ਲਿਖੀ ਜਾਵੇ।

Example ਸੁਰ ਤੀਸਰਾ ਸਥਾਨ ਦੀਆਂ ਲੇਟਵੀਆਂ ਰੇਖਾਵਾਂ ਨੂੰ ਲਾਈਨ ਕੱਟਕੇ ਪਾਇਆ ਗਿਆ

ਜੇ ਤੁਸੀ ਰੇਖਾਵਾਂ ਨੂੰ ਲਾਈਨ ਦੇ ਉੱਪਰ ਜਾਂ ਫਿਰ ਲਾਈਨ ਤੇ ਲਿਖੋਗੇ ਤਾਂ ਉਹ ਗਲਤ ਹੈ। 

first-place-horizontal-stroke-through the line

4. ਚੌਥਾ ਰੂਲ

ਜਦੋਂ ਸੰਕੇਤ ਸ਼ਬਦ ਵਿੱਚ ਪਹਿਲੀ ਰੇਖਾ ਦੇ ਨਾਲ ਤੀਸਰੇ ਸਥਾਨ ਵਾਲੀ ਸੁਰ ਉਚਾਰੀ ਜਾਵੇ ਤਾਂ ਪਹਿਲੀ ਲੇਟਵੀ ਰੇਖਾ ਲਾਈਨ ਦੇ ਨੀਚੇ ਲਿਖੀ ਜਾਂਦੀ ਹੈ ਤੇ ਉੱਪਰਵਾਰ ਰੇਖਾ ਨੂੰ ਲਾਈਨ ਨੂੰ ਕੱਟਕੇ ਲਿਖਿਆ ਜਾਂਦਾ ਹੈ।

through-the-line


5. ਪੰਜਵਾਂ ਰੂਲ

ਜਦੋਂ ਦੋਨੋਂ ਲੇਟਵੀਆਂ ਰੇਖਾਵਾਂ ਦੇ ਦਰਮਿਆਨ ਤੀਸਰੀ ਸਥਾਨ ਵਾਲੀ ਸੁਰ ਉਚਾਰੇ ਜਾਵੇ ਤਾਂ ਉਸਨੂੰ ਲਾਈਨ ਤੇ ਹੀ ਲਿਖਿਆ ਜਾਵੇ ( On the Line) , ਕਿਉਂਕਿ ਲੇਟਵੀਆਂ ਰੇਖਾਵਾਂ ਨੂੰ ਲਾਈਨ ਕੱਟਕੇ ਲਿਖਿਆ ਜਾਣਾ ਉਚਿਤ ਨਹੀਂ ਹੈ।

On the line



Example Video




ਇਹ ਵੀ ਪੜ੍ਹੋ

ਕਿਤਾਬ ਵਿੱਚ ਦਿੱਤੇ ਗਏ ਅਭਿਆਸਾਂ ਨੂੰ ਬਾਰ ਬਾਰ ਪ੍ਰੈਕਟਿਸ ਕੀਤਾ ਜਾਵੇ, ਕਦੇ ਵੀ ਸ਼ਾਰਟਹੈਂਡ ਸਿੱਖਣ ਵਿੱਚ ਜਲਦਬਾਜ਼ੀ ਨਾ ਕੀਤੀ ਜਾਵੇ, ਹਰ ਚੈਪਟਰ ਨੂੰ ਧਿਆਨ ਪੂਰਵਕ ਹੀ ਕੀਤਾ ਜਾਵੇ।

ਤੁਹਾਨੂੰ ਲੇਟਵੀਆਂ ਰੇਖਾਵਾਂ ਬਾਰੇ ਵਿਸਥਾਰ ਵਿੱਚ ਦੱਸ  ਦਿੱਤਾ ਗਿਆ ਹੈ ਕਿ ਇਹ ਕਿਸ ਤਰ੍ਹਾਂ ਪੰਜਾਬੀ ਸੰਕੇਤਕਰਨ ਵਿੱਚ ਲਿਖਿਆਂ ਜਾਂਦੀਆਂ ਹਨ। 

ਜੇਕਰ ਤੁਹਾਨੂੰ ਕੋਈ ਵੀ problem ਆਉਂਦੀ ਹੈ ਤਾਂ ਤੁਸੀਂ ਨੀਚੇ ਕਮੈਂਟ ਜਾ ਫਿਰ Facebook Messenger te comment kar sakde ho g, screen te orange icon tuhana deekh javega.

Post a Comment

Previous Post Next Post