ਪੰਜਾਬੀ ਸ਼ਾਰਟਹੈਂਡ ਅਤੇ ਇੰਗਲੀਸ਼ ਸ਼ਾਰਟਹੈਂਡ ਦੋਨਾਂ ਵਿੱਚ 12 ਸੁਰਾਂ ਹਨ ਜਿਸਨੂੰ ਅਸੀਂ Vowels ਕਹਿੰਦੇ ਹਾਂ। 

Learn Punjabi Shorthand The Vowels 2 Chapter


Also Read:

Learn Shorthand Kartar Singh Chapter -1ਸੁਰਾਂ  (Sound ) ਕੀ ਹਨ।

ਪਹਿਲਾਂ ਇਹ ਸਮਝ ਲਿਆ ਜਾਵੇ ਕਿ ਇਹ ਕੀ ਹਨ- ਜਦੋਂ ਆਵਾਜ਼ ਦਾ ਉਚਾਰਨ ਕਰਦੇ ਸਮੇਂ ਬਿਨਾਂ ਕਿਸੇ ਰੁਕਾਵਟ ਦੇ ਜੋ ਅੱਖਰ ਸਾਫ ਸਾਫ ਨਿਕਲਣ ਉਹਨਾਂ ਨੂੰ ਸੁਰ ਕਿਹਾ ਜਾਂਦਾ ਹੈ, ਜਿਵੇਂ ਆ, ਏ, ਈ, ਈ, ਔ, ਓ, ਊ, ਐ, ਐੱ, ਇ, ਅ, ਅੱ, ਉ..........

ਸੁਰਾਂ ਅਤੇ ਸੁਰ - ਚਿੰਨ੍ਹ

ਪੰਜਾਬੀ ਸਟੈਨੋ ਵਿੱਚ ਕੁਲ 12 ਸੁਰਾਂ ਹਨ। ਇਹਨਾਂ ਵਿੱਚ  3 ਸੁਰਾਂ  ਮੋਟੀ ਬਿੰਦੀ ਹਨ , 3 ਮੋਟੀ ਡੈਸ਼ ਹਨ, 3 ਹਲਕੀ ਬਿੰਦੀ ਹਨ ਤੇ 3 ਹਲਕੀ ਡੈਸ਼ ਸੰਕੇਤ ਕੀਤੀਆਂ ਗਈਆਂ ਹਨ। 

12 ਸੁਰਾਂ ਦਾ ਚਾਰਟ ਤੁਹਾਨੂੰ ਨੀਚੇ ਦਰਸਾਇਆ ਗਿਆ ਹੈ।


ਪੰਜਾਬੀ ਸੰਕੇਤਕਰਨ ਸੁਰ ਚਾਰਟ

punjabi-shorthand-vowel-sound-chart


ਤੁਸੀਂ ਉੱਪਰ ਸੁਰ ਚਾਰਟ ਵਿੱਚ ਦੇਖ ਸਕਦੇ ਹੋ ਪੂਰੀਆਂ 12 ਸੁਰਾਂ ਤੁਹਾਨੂੰ ਦੱਸ ਦਿੱਤੀਆਂ ਗਈਆਂ ਹਨ ਕਿ ਉਹ ਕਿਵੇਂ ਵਰਤੋਂ ਵਿੱਚ ਆਉਂਦੀ ਹਨ।

 • ਆਪ- ਸ਼ਬਦ ਨੂੰ ਲਾਈਨ ਦੇ ਉੱਪਰ ਪਾਇਆ ਗਿਆ। (Above the line)
 • ਜੇ- ਸ਼ਬਦ ਨੂੰ ਲਾਈਨ ਤੇ ਪਾਇਆ ਗਿਆ। (On the line) 
 • ਜੀ- ਸ਼ਬਦ ਨੂੰ ਲਾਈਨ ਕੱਟਕੇ ਪਾਇਆ ਗਿਆ। ( Through the Line)
 • ਔਖ- ਸ਼ਬਦ ਨੂੰ ਲਾਈਨ ਦੇ ਉੱਪਰ ਪਾਇਆ ਗਿਆ।  (Above the line)
 • ਦੌ- ਸ਼ਬਦ ਨੂੰ ਲਾਈਨ ਦੇ ਪਾਇਆ ਗਿਆ।(On the line)  
 • ਊਠ- ਸ਼ਬਦ ਨੁੂੰ ਲਾਈਨ ਕੱਟਕੇ ਲਿਖਿਆ ਗਿਆ।  ( Through the Line)
 • ਐਸ਼- ਸ਼ਬਦ ਨੂੰ ਲਾਈਨ ਦੇ ਉੱਪਰ ਪਾਇਆ ਗਿਆ।  (Above the line)
 • ਚੈੱਕ- ਸ਼ਬਦ ਨੂੰ ਲਾਈਨ ਤੇ ਪਾਇਆ ਗਿਆ। (On the line)
 • ਇਟ- ਸ਼ਬਦ ਨੂੰ ਲਾਈਨ ਕੱਟਕੇ ਲਿਖਿਆ ਗਿਆ। ( Through the Line)
 • ਅਟਲ- ਸ਼ਬਦ ਨੂੰ ਲਾਈਨ ਦੇ ਉੱਪਰ ਲਿਖਿਆ ਗਿਆ।  (Above the line)
 • ਅੱਗ- ਸ਼ਬਦ ਨੂੰ ਲਾਈਨ ਤੇ ਲਿਖਿਆ ਗਿਆ। (On the line)  
 • ਉੁੁਪ- ਸ਼ਬਦ ਨੂੰ ਲਾਈਨ ਕੱਟ ਕਰਕੇ ਲਿਖਿਆ ਗਿਆ।  ( Through the Line)


ਸੁਰਾਂ ਦੇ ਸਥਾਨ

ਹਰ ਇੱਕ ਰੇਖਾ ਦੇ ਨਾਲ ਸੁਰਾਂ ਨੂੰ ਲਿਖਣ ਦੇ ਤਿੰਨ ਸਥਾਨ ਹੁੰਦੇ ਹਨ। ਤਿੰਨ ਸਥਾਨ ਰੇਖਾ ਦੇ ਪਹਿਲੇ ਪਾਸੇ ਹੁੰਦੇ ਹਨ ਤੇ ਤਿੰਨ ਸਥਾਨ ਰੇਖਾ ਦੇ ਦੂਸਰੇ ਪਾਸੇ ਹੁੰਦੇ ਹਨ। ਜੋ ਸ਼ਬਦਾਂ ਨੂੰ ਆਵਾਜ਼ ਦੇ ਸੰਕੇਤ ਦਿੰਦੇ ਹਨ, ਜਿਸ ਦੀ ਉਦਾਹਰਨ ਅਸੀਂ ਨੀਚੇ ਦੇਖ ਰਹੇ ਹਾਂ।

Vowels-choart-punjabi-shorthand-kartar-singh

ਇਹ ਗੱਲ ਯਾਦ ਰੱਖੋ ਕਿ ਪਹਿਲਾਂ ਰੇਖਾ ਪਏਗੀ ਉਸਤੋਂ ਬਾਅਦ ਸੁਰ ਲੱਗੇਗੀ।


ਸੰਕੇਟ ਸ਼ਬਦ ਲਿਖਣ ਦੇ ਸਥਾਨ

ਸ਼ਾਰਟਹੈਂਡ ਵਿੱਚ ਸੰਕੇਤ ਸ਼ਬਦ ਲਿਖਣ ਲਈ ਤਿੰਨ ਵੱਖਰੇ ਵੱਖਰੇ ਸਥਾਨ ਹਨ। 

1. ਪਹਿਲਾ ਸਥਾਨ (Above the Line) ਲਾਈਨ ਤੋਂ ਉੱਪਰ

2. ਦੂਜਾ ਸਥਾਨ ( On the Line) ਲਾਈਨ ਤੇ

3. ਤੀਜਾ ਸਥਾਨ ( Through the Line) ਲਾਈਨ ਨੂੰ ਕੱਟ ਕੇ


ਸੁਰਾਂ ਦੀ ਸੰਖੇਪ ਵਿੱਚ ਰਚਨਾ


1. ਆ - ਲਾਈਨ ਦੇ ਉੱਪਰ ( ਸਥਾਨ ਪਹਿਲਾ) Above the Line

ਮੋਟੀ ਬਿੰਦੀ ਦਾ ਪਹਿਲੇ ਸਥਾਨ ਤੇ ਉਚਾਰਨ ਹੈ ਜਿਵੇਂ ਤੁਸੀ ਨੀਚੇ ਚਾਰਟ ਵਿੱਚ ਦੇਖ ਸਕਦੇ ਹੋ। ਪਹਿਲਾ (ਮ)  ਪਾਇਆ ਫਿਰ ਉਸ ਉੱਪਰ ਪਹਿਲੇ ਸਥਾਨ ਤੇ ਸੁਰ ਲਗਾਈ ਹੈ। ਬਣ ਗਿਆ ਆਮ......

ਮ ਤੋਂ ਪਹਿਲਾਂ (ਆ) ਦਾ ਆਵਾਜ਼ ਆ ਰਹੀ ਹੈ ਇਸ ਲਈ ਸੁਰ ਪਹਿਲੇ ਸਥਾਨ ਤੇ ਲੱਗ ਗਈ।

ਇਸੀ ਤਰ੍ਹਾਂ ਹੀ ਪਹਿਲਾ ਲਿਖਿਆ ( ਪ ਦੀ ਰੇਖਾ ਫਿਰ ਸੁਰ ਲਗਾਇਆ ਪਹਿਲੇ ਸਥਾਨ ਤੇ ਬਣ ਗਿਆ ਆਪ.............

1st Place Vowel

ਪਹਿਲਾਂ ਰੇਖਾ ਪਏਗੀ ਉਸਤੋਂ ਬਾਅਦ ਸੁਰ ਲੱਗੇਗੀ।


First Place Vowel- AA


2. ਏ - ਲਾਈਨ ਤੇ ( ਸਥਾਨ ਦੂਜਾ ) On the Line


ਮੋਟੀ ਬਿੰਦੀ ਦਾ ਦੂਜੇ ਸਥਾਨ ਤੇ ਉਚਾਰਨ ਹੁੰਦਾ ਹੈ ਜਿਵੇਂ ਨੀਚੇ ਚਾਰਟ ਵਿੱਚ ਦਰਸਾਇਆ ਗਿਆ ਹੈ। ਪਹਿਲਾ (ਜੇ)  ਪਾਇਆ ਫਿਰ ਦੂਜੇ ਸਥਾਨ ਤੇ ਸੁਰ ਲਗਾਈ ਹੈ। ਬਣ ਗਿਆ ਜੇ.....

ਜ ਤੋਂ ਬਾਅਦ (ਏ) ਦਾ ਆਵਾਜ਼ ਆ ਰਹੀ ਹੈ ਜ ਦੀ ਰੇਖਾ ਤੋਂ ਬਾਅਦ ਸੁਰ ਲੱਗ ਗਈ ਦੂਜੇ ਸਥਾਨ ਤੇ


2nd Place Vowel

ਪਹਿਲਾਂ ਰੇਖਾ ਪਏਗੀ ਉਸਤੋਂ ਬਾਅਦ ਸੁਰ ਲੱਗੇਗੀ।


Second Place Vowel- A


3 . ਈ - ਲਾਈਨ ਕੱਟਕੇ ( ਸਥਾਨ ਤੀਜਾ ) Through the Line

ਮਤਲਬ ਕੀ ਈ- ਬਿਹਾਰੀ

ਮੋਟੀ ਬਿੰਦੀ ਦਾ ਤੀਜੀ ਸਥਾਨ ਤੇ ਉਚਾਰਨ ਹੁੰਦਾ ਹੈ ਜਿਵੇਂ ਨੀਚੇ ਚਾਰਟ ਵਿੱਚ ਦਰਸਾਇਆ ਗਿਆ ਹੈ। ਪਹਿਲਾ (ਪੀ)  ਪਾਇਆ ਫਿਰ ਤੀਜੇ  ਸਥਾਨ ਤੇ ਸੁਰ ਲਗਾਈ ਹੈ, ਲਾਈਨ ਕੱਟਕੇ। ਬਣ ਗਿਆ ਪੀ.....

ਪ ਤੋਂ ਬਾਅਦ (ਈ)  ਦਾ ਆਵਾਜ਼ ਆ ਰਹੀ ਹੈ, ਇਸ ਲਈ ਸੁਰ ਲੱਗ ਗਈ ਤੀਸਰੇ ਸਥਾਨ ਤੇ ਬਣ ਗਿਆ ਪੀ।

ਤੀਜੀ ਸਥਾਨ ਦੀ ਸੁਰ ਹਮੇਸ਼ਾਂ ਲਾਈਨ ਕੱਟ ਕਰਕੇ ਹੀ ਲਗੇਗੀ, ਇਹ ਗੱਲ ਧਿਆਨ ਰੱਖਣਯੋਗ ਹੈ।

3rd Place Vowel

ਪਹਿਲਾਂ ਰੇਖਾ ਪਏਗੀ ਉਸਤੋਂ ਬਾਅਦ ਸੁਰ ਲੱਗੇਗੀ।


third-place-vowel-punjabi-shorthand


4 . ਐ - ਲਾਈਨ ਦੇ ਉੱਪਰ ( ਸਥਾਨ ਪਹਿਲਾ ) Above the Line

ਹਲਕੀ ਬਿੰਦੀ ਦਾ ਪਹਿਲੇ ਸਥਾਨ ਤੇ ਉਚਾਰਨ ਹੈ ਜਿਵੇਂ- ਪਹਿਲਾ (ਐਸ਼)  ਪਾਇਆ ਫਿਰ ਪਹਿਲੇ ਸਥਾਨ ਤੇ ਸੁਰ ਲਗਾਈ ਹੈ,  ਬਣ ਗਿਆ ਐਸ਼.....

1st Place Vowel

Fourth Place Vowel- E


5. ਐੱ - ਲਾਈਨ ਤੇ ( ਸਥਾਨ ਦੂਜਾ ) On the Line

ਹਲਕੀ ਬਿੰਦੀ ਦਾ ਦੂਜੇ ਸਥਾਨ  ਤੇ ਉਚਾਰਨ ਹੈ, ਜਿਵੇਂ- ਪਹਿਲਾ (ਚੈੱਕ)  ਪਾਇਆ ਫਿਰ ਦੂਜੇ ਸਥਾਨ ਤੇ ਸੁਰ ਲਗਾਈ ਹੈ,  ਬਣ ਗਿਆ ਚੈੱਕ.....

ਇਹ ਗੱਲ ਧਿਆਨ ਰੱਖਣਯੋਗ ਹੈ ਜਿਹੜੇ ਵੀ ਦੁਲਾਵਾਂ ਦੇ ਨਾਲ ਟਿੱਪੀ ਵਾਲਾ ਅੱਖਰ ਹੋਣਗੇ ਤਾਂ ਉਹ ਸੁਰ ਦੂਜੇ ਸਥਾਨ ਤੇ ਹੀ ਲੱਗੇਗੀ।


2nd Place Vowel

fifth-place-vowel6. ਇ- ਲਾਈਨ ਕੱਟਕੇ ( ਸਥਾਨ ਤੀਜਾ ) Through the Line

ਮਤਲਬ ਕੀ ਇ- ਸਿਹਾਰੀ

ਹਲਕੀ ਬਿੰਦੀ ਦਾ ਤੀਜੇ ਸਥਾਨ ਤੇ ਉਚਾਰਨ ਹੈ, ਜਿਵੇਂ- ਪਹਿਲਾ (ਇੱਟ)  ਪਾਇਆ ਫਿਰ ਤੀਜੇ ਸਥਾਨ ਤੇ ਸੁਰ ਲਗਾਈ ਹੈ ਲਾਈਨ ਕੱਟਕੇ,  ਬਣ ਗਿਆ ਇੱਟ.....

ਪਹਿਲਾਂ ਪਾਇਆ (ਟ) ਟ ਤੋਂ ਪਹਿਲਾਂ ਸੁਰ ਦੀ ਆਵਾਜ਼ ਆ ਰਹੀ ਹੈ, ਤੀਸਰੇ ਸਥਾਨ ਦੀ ਸੁਰ ਹੈ, ਲਗਾ ਦਿੱਤੀ ਲਾਈਨ ਕੱਟਕੇ ....

3rd Place Vowel


Sixth Place Vowel- E


7. ਔ- ਲਾਈਨ ਤੋਂ ਉੱਪਰ ( ਸਥਾਨ ਪਹਿਲਾ ) Above the Line

ਮੋਟੀ ਡੈਸ਼ ਦਾ ਪਹਿਲੇ ਸਥਾਨ ਤੇ ਉਚਾਰਨ ਹੈ, ਜਿਵੇਂ- ਪਹਿਲਾ (ਖ)  ਪਾਇਆ ਫਿਰ ਪਹਿਲੇ ਸਥਾਨ ਤੇ ਸੁਰ ਲਗਾਈ ਹੈ, ਲਾਈਨ ਤੋਂ ਉੱਪਰ, ਬਣ ਗਿਆ ਔਖ.....

1st Place Vowel

Seventh Place Vowel


8. ਓ- ਲਾਈਨ ਤੇ ( ਸਥਾਨ ਦੂਜਾ) On the Line

ਮੋਟੀ ਡੈਸ਼ ਦਾ ਦੂਜੇ ਸਥਾਨ ਤੇ ਉਚਾਰਨ ਹੈ, ਜਿਵੇਂ- ਪਹਿਲਾ (ਲ)  ਪਾਇਆ ਫਿਰ ਦੂਜੇ ਸਥਾਨ ਤੇ ਸੁਰ ਲਗਾਈ ਹੈ, , ਬਣ ਗਿਆ ਲੋ.....

2nd Place Vowel

eight-place-vowel

9 . ਊ - ਲਾਈਨ ਕੱਟਕੇ ( ਸਥਾਨ ਤੀਜੇ ) Through the Line

ਮੋਟੀ ਡੈਸ਼ ਦਾ ਤੀਜੇ ਸਥਾਨ ਤੇ ਉਚਾਰਨ ਹੈ, ਜਿਵੇਂ- ਪਹਿਲਾ (ਠ)  ਪਾਇਆ ਫਿਰ ਤੀਜੇ ਸਥਾਨ ਤੇ ਸੁਰ ਲਗਾਈ ਹੈ, ਲਾਈਨ ਕੱਟ ਕਰਕੇ , ਬਣ ਗਿਆ ਊਠ.....

3rd Place Vowel

nine-place-vowel


10 . ਅ - ਲਾਈਨ ਦੇ ਉੱਪਰ ( ਸਥਾਨ ਪਹਿਲਾ ) Above the Line

ਹਲਕੀ ਡੈਸ਼ ਦਾ ਪਹਿਲੇ ਸਥਾਨ ਤੇ ਉਚਾਰਨ ਹੈ, ਜਿਵੇਂ- ਪਹਿਲਾ (ਟ ਤੇ ਲ) ਇੱਕਠਾ ਫਿਰ ਪਹਿਲੇ ਸਥਾਨ ਤੇ ਸੁਰ ਲਗਾਈ ਹੈ, ਲਾਈਨ ਤੋਂ ਉੱਪਰ, ਬਣ ਗਿਆ ਅਟੱਲ.....

1st Place Vowel

ten-place-vowel

11 . ਅੱ- ਲਾਈਨ ਤੇ ( ਸਥਾਨ ਦੂਜਾ) On the Line

ਹਲਕੀ ਡੈਸ਼ ਦਾ ਦੂਜੇ ਸਥਾਨ ਤੇ ਉਚਾਰਨ ਹੈ, ਜਿਵੇਂ- ਪਹਿਲਾ (ਤ ) ਪਾਇਆ  ਫਿਰ ਦੂਜੇ ਸਥਾਨ ਤੇ ਸੁਰ ਲਗਾਈ ਹੈ, ਲਾਈਨ ਤੇ, ਬਣ ਗਿਆ ਅੱਤ.....

2nd Place Vowel

eleven-place-vowel


12 . ਉ- ਲਾਈਨ ਕੱਟਕਾ ( ਸਥਾਨ ਤੀਜਾ) Through the Line

ਹਲਕੀ ਡੈਸ਼ ਦਾ ਤੀਜੇ ਸਥਾਨ ਤੇ ਉਚਾਰਨ ਹੈ, ਜਿਵੇਂ- ਪਹਿਲਾ (ਪ ) ਪਾਇਆ ਲਾਈਨ ਕੱਟ ਕਰਕੇ ਫਿਰ ਤੀਜੇ ਸਥਾਨ ਤੇ ਸੁਰ ਲਗਾਈ ਹੈ, ਲਾਈਨ ਦੇ ਨੀਚੇ, ਬਣ ਗਿਆ ਉਪ.....

3rd Place Vowel

twelve-place-vowel


Example Video

ਦੋ ਰੇਖਾਵਾਂ ਦੇ ਵਿਚਕਾਰ ਆਉਣ ਵਾਲੀਆਂ ਸੁਰਾਂ

ਪਹਿਲੇ ਅਤੇ ਦੂਸਰੇ ਸਥਾਨਾ ਤੇ ਆਉਣ ਵਾਲੀਆਂ ਸੁਰਾਂ, ਜਦੋਂ ਦੇ ਸੰਕੇਤ ਰੇਖਾਵਾਂ ਦੇ ਦਰਮਿਆ ਉਚਾਰੀਆਂ ਜਾਣ ਤਾਂ ਉਹ ਪਹਿਲੀ ਰੇਖਾ ਤੋਂ ਬਾਅਦ ਆਪਣੇ ਸਥਾਨ ਤੇ ਹੀ ਪੈਣਗੀਆਂ, ਪਰ ਜਦੋਂ ਤੀਸਰੇ ਸਥਾਨ ਵਾਲੀ ਸੁਰ ਦੂਸਰੀ ਰੇਖਾ ਦੇ ਅੰਤ ਵਿੱਚ ਪਹਿਲੇ ਸਥਾਨ ਤੇ ਲਿਖੀ ਜਾਂਦੀ ਹੈ, ਜਿਵੇਂ ਤੁਸੀਂ ਨੀਚੇ ਦੇਖ ਸਕਦੇ ਹੋ....

2-outlnnes-punjabi-shorthand-chart

Examples 

 1. ਮਾਲ ਠੀਕ ਹੈ, ਜੇ ਸੁਰ  'ਲ' ਤੋਂ ਪਹਿਲਾਂ  ਲਗਾਤੀ ਦਾ ਮਆਲ ਬਣ ਜਾਏਗਾ।
 2. ਮੇਲ ਠੀਕ ਹੈ, ਜੇ ਸੁਰ  'ਲ' ਤੋਂ ਪਹਿਲਾਂ ਲਗਾਤੀ ਦਾ ਮਏਲ ਬਣ ਜਾਏਗਾ।
 3. ਮੀਲ ਠੀਕ ਹੈ, ਜੇ ਸੁਰ  'ਮ' ਦੇ ਨੀਚੇ  ਤੀਜੇ ਸਥਾਨ ਤੇ ਲਗਾਤੀ ਦਾ ਮਈਲ ਬਣ ਜਾਏਗਾ।
 4. ਮੂਲ ਠੀਕ ਹੈ, ਜੇ ਸੁਰ  'ਮ' ਦੇ ਨੀਚੇ ਲਗਾਤੀ ਤਾਂ ਉਹ ਗਲਤ ਹੈ, ਸੁਰ ਦਾ ਸਥਾਨ 'ਊ' ਹੇੈ ਤਾਂ ਤੀਸਰੇ ਸਥਾਨ ਤੇ ਹੀ ਪਵੇਗੀ।
 5. ਜਾਗ ਠੀਕ ਹੈ, ਜੇ ਸੁਰ  'ਗ' ਦੇ ਉੱਪਰ ਲਗਾਤੀ ਤਾਂ ਜਆਗ ਬਣ ਜਾਏਗਾ।
 6. ਜੱਗ ਠੀਕ ਹੈ, ਜੇ ਡੈਸ਼ ਸੁਰ  'ਗ' ਦੇ ਉੱਪਰ ਲਗਾਤੀ  ਲਗਾਤੀ ਦਾ ਜਅੱਗ ਬਣ ਜਾਏਗਾ।
 7. ਚੁੱਕ ਠੀਕ ਹੈ, ਜੇ ਸੁਰ  'ਚ' ਦੇ ਅੱਗੇ ਲਗਾਤੀ ਤਾਂ ਉਹ ਗਲਤ ਹੈ, ਸੁਰ ਦਾ ਸਥਾਨ 'ਊ' ਹੇੈ ਤਾਂ ਤੀਸਰੇ ਸਥਾਨ ਤੇ ਹੀ ਪਵੇਗੀ।

Correct-outlines


Shorthand Copy Examples

ਤੁਹਾਨੂੰ ਸ਼ਾਰਟਹੈਂਡ ਕਾਪੀ ਤੇ ਲਿਖਕੇ ਵੀ Examples ਦੇ ਰਿਹਾ ਤੁਸੀਂ ਦੇਖ ਸਕਦੇ ਹੋ ਸੁਰਾਂ ਨੂੰ ਕਿਸ ਤਰ੍ਹਾਂ ਲਗਾਇਆ ਜਾਵੇ, ਪ੍ਰੈਕਟਿਸ ਕਰਦੇ ਹੋਏ।

ਆ, ਏ, ਈ
vowels
Shorthand Copy Exampleਐ, ਐੱ, ਇ
punjabi-steno-vowels


ਔ, ਓ, ਊ

shorthand-copy-1st place-


ਅ, ਅੱ, ਉ
shorthand-copy-1st place

ਕਿਤਾਬ ਵਿੱਚ ਦਿੱਤੇ ਗਏ ਅਭਿਆਸਾਂ ਦੀ ਬਾਰ ਬਾਰ ਪ੍ਰੈਕਟਿਸ ਕਰੋ। ਪੜ੍ਹੋ, ਸਮਝੋ ਤੇ ਲਿਖੋ, ਗਲਤ ਲਿਖਣ ਦੀ ਕੋਸ਼ਿਸ਼ ਨਾ ਕੀਤੀ ਜਾਵੇ.........

ਮੇਰੇ ਵੱਲ਼ੋਂ ਤੁਹਾਨੂੰ ਚੰਗੀ ਤਰ੍ਹਾਂ ਸੁਰਾਂ ਦੀ ਜਾਣਕਾਰੀ ਦੇ ਦਿੱਤੀ ਗਈ ਹੈ, ਜੇਕਰ ਤੁਹਾਨੂੰ ਕੁਝ ਨਹੀਂ ਸਮਝ ਆਉਂਦਾ ਤਾਂ ਨੀਚੇ ਕਮੈਂਟ ਜਾਂ ਫਿਰ Facebook Messenger ਤੇ ਮੈਸੇਜ ਕਰ ਸਕਦੇ ਹੋ ਜੀ।

Post Your Comment

Previous Post Next Post