ਸਰਦਾਰ ਕਰਤਾਰ ਸਿੰਘ ਜੀ ਵੱਲੋਂ ਬਣਾਈ ਗਈ ਪੰਜਾਬੀ ਸ਼ਾਰਟਹੈਂਡ ਨੂੰ ਲਗਭਗ 50 ਸਾਲ ਪੂਰੇ ਹੋ ਚੁੱਕੇ ਹਨ, (1971-2021) ਤੇ ਇਸਨੂੰ ਸਿੱਖ ਕੇ ਹਜ਼ਾਰਾਂ ਹੀ ਵਿਦਿਆਰਥੀ ਸਟੈਨੋ, ਜੂਨੀਅਰ ਸਕੇਲ ਸਟੈਨੋ, ਸੀਨੀਅਰ ਸਕੇਲ ਸਟੈਨੋ ਤੇ ਰਿਪੋਰਟਰ ਲੱਗ ਕੇ ਸਰਕਾਰੀ ਮਹਿਕਮਿਆਂ ਵਿੱਚ ਆਪਣੀ ਸੇਵਾਵਾਂ ਨਿਭਾਅ ਰਹੇ ਹਨ।
ਮੇਰੇ ਵੱਲੋਂ ਸ਼ਾਰਟਹੈਂਡ ਵਿਦਿਆਰਥੀਆਂ ਨੂੰ ਕਰਤਾਰ ਸਿੰਘ ਜੀ ਦੀ ਸ਼ਾਰਟਹੈਂਡ ਨੂੰ ਕਿਸ ਤਰ੍ਹਾਂ ਸਿੱਖਿਏ, ਇਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ, ਤਾਂ ਕਿ ਉਨ੍ਹਾਂ ਨੂੰ ਸਟੈਨੋ ਖੇਤਰ ਵਿੱਚ ਇੱਕ ਵਧੀਆ (guidance) ਪ੍ਰੋਵਾਇਡ ਹੋ ਸਕੇ।
ਵਿਦਿਆਰਥੀ ਕਿਸੀ ਗਲਤ direction ਵਿੱਚ ਨਾ ਜਾਣ ਤੇ ਸਹੀ ਤਰ੍ਹਾਂ ਸ਼ਾਰਟਹੈਂਡ ਨੂੰ ਸਿੱਖ ਕੇ ਆਪਣੀ ਜ਼ਿੰਦਗੀ ਵਿੱਚ ਸਫਲ ਸਟੈਨੋ ਬਣਕੇ ਸਫਲ ਹੋਣ।
ਇਸਨੂੰ ਸਿੱਖਣ ਲਈ ਕਰਤਾਰ ਸਿੰਘ ਜੀ ਦੀ ਕਿਤਾਬ ਜ਼ਰੂਰ ਖਰੀਦ ਲਵੋਂ ਤੇ ਇਸ ਨੂੰ ਖੋਲ ਕੇ ਰੱਖੋਂ ਕਿਉਂਕਿ ਇਸਨੂੰ ਸਿੱਖਣ ਲਈ ਕਿਤਾਬ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ, ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ।
ਮੈਂ ਅੱਜ ਤੁਹਾਡੇ ਸਨਮੁੱਖ ਕਰਤਾਰ ਸਿੰਘ ਜੀ ਦੀ ਕਿਤਾਬ ਵਿੱਚੋਂ ਪਹਿਲਾ ਚੈਪਟਰ ਸ਼ੁਰੂ ਕਰਨ ਜਾ ਰਿਹਾ ਹਾਂ।
![]() |
Kartar Singh Shorthand Book |
ਕਿਤਾਬ ਤੁਸੀਂ ਮਾਰਕੀਟ ਵਿਚੋਂ ਖਰੀਦ ਸਕਦੇ ਹੋ ਜੀ।
(ਵਿਅੰਜਨ ਰੇਖਾਵਾਂ - 1 Chapter)
1. ਸ਼ਾਰਟਹੈਂਡ ਕਿਸ ਤਰ੍ਹਾਂ ਬਣੀ
ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿੰਦਾਂ ਹਾਂ ਕਿ ਸ਼ਾਰਟਹੈਂਡ ਕਿਸ ਤਰ੍ਹਾਂ ਬਣੀ ਹੈ। ਸ਼ਾਰਟਹੈਂਡ ਇੱਕ ਗੋਲਾਕਾਰ ਤੋਂ ਬਣੀ ਹੈ, ਜਿਵੇਂ ਸਾਡੀ ਧਰਤੀ ਗੋਲ ਹੈ। ਬਿਲਕੁਲ ਉਸ ਤਰ੍ਹਾਂ ਪੰਜਾਬੀ ਸੰਕੇਤਕਰਨ ਵਿੱਚ ਸਿੱਧੀਆਂ ਰੇਖਾਵਾਂ, ਗੋਲਾਈਦਾਰ ਅਤੇ ਕੁੰਡੀਦਾਰ ਰੇਖਾਵਾਂ ਵਰਤੀਆਂ ਗਈਆ ਹਨ। ਜਿਨ੍ਹਾਂ ਬਾਰੇ ਤੁਹਾਨੂੰ ਹੇਠਾਂ Chart ਵਿੱਚ ਦੱਸਿਆ ਗਿਆ ਹੈ।
ਜਿਸ ਤਰ੍ਹਾਂ ਇਹ ਚਾਰਟ ਹੈ ਬਿਲਕੁਲ ਸ਼ਾਰਟਹੈਂਡ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਕਹਿ ਲਵੋਂ ਕਿ ਇਹ ਸ਼ਾਰਟਹੈਂਡ ਦਾ ਥੰਮ੍ਹ ਹੈ।
2. (ਪੰਜਾਬੀ ਸ਼ਾਰਟਹੈਂਡ ਦੀਆਂ 36 ਵਿਅੰਜਨ ਰੇਖਾਵਾਂ ਹਨ)
- ਰ- ਰ ਦੀ ਰੇਖਾ ਉੱਪਰਵਾਰ ਵੀ ਪੈਂਦੀ ਹੈ ਤੇ ਹੇਠਾਂਵਾਰ ਵੀ।
- ੜ- ੜ ਦੀ ਰੇਖਾ ਉੱਪਰਵਾਰ ਵੀ ਪੈਂਦੀ ਹੈ ਤੇ ਹੇਠਾਂਵਾਰ ਵੀ।
- ਹ- ਹ ਦੀ ਰੇਖਾ ਉੱਪਰਵਾਰ ਵੀ ਪੈਂਦੀ ਹੈ ਤੇ ਹੇਠਾਂਵਾਰ ਵੀ।
ਜੋ ਉੱਪਰ 36 ਵਿਅੰਜਨ ਦਿੱਤੇ ਗਏ ਹਨ, ਮੇਰੇ ਵੱਲੋਂ ਰੇਖਾ ਦੇ ਨਾਲ ਇਕ ਲਾਲ ਰੇਖਾ ਲਗਾਈ ਗਈ ਹੈ ਉਹ ਤੁਹਾਨੂੰ Direction ਦੱਸਣ ਲਈ ਹੈ ਜਿਵੇਂ ਜਿਵੇਂ Direction ਹੈ ਤੁਸੀਂ ਬਿਲਕੁਲ ਉਸ ਤਰ੍ਹਾਂ ਹੀ ਰੇਖਾ ਲਿਖਣੀ ਹੈ।
ਇਹਨਾਂ ਰੇਖਾਵਾਂ ਦੀ ਬਾਰ ਬਾਰ ਪ੍ਰੈਕਟਿਸ ਕਰੋ, ਉਦੋਂ ਤੱਕ ਪ੍ਰੈਕਟਿਸ ਕੀਤੀ ਜਾਵੇ ਜਦੋਂ ਤੱਕ ਤੁਹਾਡੇ ਇਹ ਆਉਟਲਾਈਨ ਹੱਥ ਤੇ ਨਹੀਂ ਚੜ੍ਹ ਜਾਂਦੀਆਂ।
ਸ਼ਾਰਟਹੈਂਡ ਦੀ ਪ੍ਰੈਕਟਿਸ ਹਮੇਸ਼ਾਂ ਸ਼ਾਰਡਹੈਂਡ ਕਾਪੀ ਤੇ ਹੀ ਕੀਤੀ ਜਾਵੇ।
3. ਪ੍ਰੈਕਟਿਸ
ਪ੍ਰੈਕਟਿਸ ਕਿਸ ਤਰ੍ਹਾਂ ਕਰਨੀ ਤੁਹਾਨੂੰ ਨੀਚੇ ਚਾਰਟ ਵਿੱਚ ਦਿਖਾਈ ਗਈ ਹੈ, ਪਹਿਲਾਂ ਇੱਕ ਅੱਖਰ ਲਿਖੋਂ ਫਿਰ ਉਸ ਦੇ ਅੱਗੇ ਬਾਰ ਬਾਰ ਆਉਟਲਾਈਨ ਲਿਖੋ, ਇਸ ਤਰ੍ਹਾਂ ਕਰਨ ਨਾਲ ਰੇਖਾਵਾਂ ਤੁਹਾਡੇ ਹੱਥ ਤੇ ਚੜ੍ਹ ਜਾਣਗੀਆਂ ਤੇ ਤੁਹਾਨੂੰ ਯਾਦ ਹੋ ਜਾਣਗੀਆਂ।
ਰੇਖਾਵਾਂ ਨੂੰ ਕਦੀ ਵੀ ਗਲਤ ਲਿਖਣ ਦੀ ਕੋਸ਼ਿਸ਼ ਨਾ ਕਰੋ ਜਿਸ ਤਰ੍ਹਾਂ ਦਿੱਤੀਆਂ ਗਈਆਂ ਬਿਲੁਕਲ ਠੀਕ ਉਸ ਤਰ੍ਹਾਂ ਹੀ ਲਿਖਿਆ ਜਾਣ, ਇਹ ਯਾਦ ਰੱਖੋਂ ਕੀ ਜੇ ਤੁਸੀਂ ਗਲਤ ਰੇਖਾ ਆਪਣੇ ਹੱਥ ਨੂੰ ਚੜਾ ਲਈ ਤਾਂ ਫਿਰ ਸਦਾ ਲਈ ਉਹ ਰੇਖਾ ਤੁਸੀਂ ਗਲਤ ਹੀ ਪਾਵੋਗੇ।
ਬਾਰ ਬਾਰ Repetition ਕਰੋ, ਜਿਨ੍ਹੀ ਵਾਰ ਰੇਖਾਵਾਂ ਦੀ Repetition ਕਰਦੇ ਜਾਓਗੇ ਉਹਨੀ ਵਾਰ ਹੀ ਤੁਹਾਨੂੰ ਯਾਦ ਹੋਏ ਜਾਵੇਗੀ।
ਰੇਖਾਵਾਂ ਨੂੰ ਬਾਰ ਬਾਰ ਪ੍ਰੈਕਟਿਸ ਕਰੋ , ਪੜ੍ਹੋ ਤੇ ਲਿਖੋ।
ਉੱਪਰ ਚਾਰਟ ਵਿੱਚ ਦੇਖ ਸਕਦੇ ਹੋ ਜੀ।
- ਪ- ਉੱਪਰ ਤੋਂ ਨੀਚੇ
- ਬ- ਉੱਪਰ ਤੋਂ ਨੀਚੇ
- ਭ- ਉੱਪਰ ਤੋਂ ਨੀਚੇ
- ਤ- ਉੱਪਰ ਤੋਂ ਨੀਚੇ
- ਟ- ਉੱਪਰ ਤੋਂ ਨੀਚੇ ਲਿਖੋ ਤੇ ਫਿਰ ਕੱਟ ਲਗਾਓ
- ਡ- ਉੱਪਰ ਤੋਂ ਨੀਚੇ
- ਢ- ਉੱਪਰ ਤੋਂ ਨੀਚੇ ਲਿਖੋ ਤੇ ਫਿਰ ਕੱਟ ਲਗਾਓ
- ਚ- ਉੱਪਰ ਤੋਂ ਨੀਚੇ
- ਜ- ਉੱਪਰ ਤੋਂ ਨੀਚੇ
- ਝ- ਉੱਪਰ ਤੋਂ ਨੀਚੇ ਲਿਖੋ ਤੇ ਫਿਰ ਕੱਟ ਲਗਾਓ
- ਕ- ਖੱਬੇ ਤੋਂ ਸੱਜੇ ਲਿਖੋ
- ਖ- ਖੱਬੇ ਤੋਂ ਸੱਜੇ ਲਿਖੋ ਤੇ ਫਿਰ ਕੱਟ ਲਗਾਓ
- ਗ- ਖੱਬੇ ਤੋਂ ਸੱਜੇ ਲਿਖੋ
- ਘ- ਖੱਬੇ ਤੋਂ ਸੱਜੇ ਲਿਖੋ ਤੇ ਫਿਰ ਕੱਟ ਲਗਾਓ
- ਫ- ਉੱਪਰ ਤੋਂ ਨੀਚੇ
- ਵ-ਉੱਪਰ ਤੋਂ ਨੀਚੇ
- ਲ- ਨੀਚੇ ਤੋਂ ਉਪਰ
- ਰ-ਨੀਚੇ ਤੋਂ ਉਪਰ, ਤੇ ਉਪਰ ਤੋਂ ਨੀਚੇ
- ੜ- ਨੀਚੇ ਤੋਂ ਉਪਰ, ਤੇ ਉਪਰ ਤੋਂ ਨੀਚੇ
- ਸ-ਉਪਰ ਤੋਂ ਨੀਚੇ
- ਸ਼-ਉਪਰ ਤੋਂ ਨੀਚੇ
- ਛ-ਉਪਰ ਤੋਂ ਨੀਚੇ , ਤੇ ਫਿਰ ਕੱਟ ਲਗਾਓ
- ਜ਼- ਉਪਰ ਤੋਂ ਨੀਚੇ
- ਥ- ਉਪਰ ਤੋਂ ਨੀਚੇ
- ਠ- ਉਪਰ ਤੋਂ ਨੀਚੇ , ਤੇ ਫਿਰ ਕੱਟ ਲਗਾਓ
- ਦ- ਉਪਰ ਤੋਂ ਨੀਚੇ
- ਧ- ਉਪਰ ਤੋਂ ਨੀਚੇ
- ਮ- ਗੋਲਾਈਦਾਰ ਲਿਖੋ
- ਨ- ਗੋਲਾਈਦਾਰ ਲਿਖੋ
- ਣ- ਗੋਲਾਈਦਾਰ ਲਿਖੋ, ਤੇ ਫਿਰ ਕੱਟ ਲਗਾਓ
- ਙ-ਗੰ- ਗੋਲਾਈਦਾਰ ਲਿਖੋ
- ਞ-ਗੋਲਾਈਦਾਰ ਲਿਖੋ, ਤੇ ਫਿਰ ਕੱਟ ਲਗਾਓ
- ਯ- ਨੀਚੇ ਤੋਂ ਉਪਰ
- ਵ- ਉੱਪਰ ਤੋਂ ਨੀਚੇ
- ਹ- ਉੱਪਰ ਤੋਂ ਨੀਚੇ
- ਹ-ਨੀਚੇ ਤੋਂ ਉਪਰ
![]() |
Shorthand Copy |
ਉਪਰ ਸ਼ਾਰਟਹੈਂਡ ਕਾਪੀ ਤੇ ਵੀ ਬਿਲਕੁਲ ਉਸ ਤਰ੍ਹਾਂ ਹੀ ਲਿਖੋ ਜਿਵੇਂ ਨੀਚੇ ਚਾਰਟ ਵਿੱਚ ਦੱਸਿਆ ਗਿਆ ਹੈ।
![]() |
Practice Method Shorthand |
ਇਕ ਗੱਲ ਹੋਰ ਯਾਦ ਰੱਖੋਂ ਕੀ ਸ਼ਾਰਟਹੈਂਡ ਰੇਖਾਵਂ ਦੀ ਲੰਬਾਈ ਨਾ ਜ਼ਿਆਦਾ ਵੱਡੀ ਤੇ ਨਾ ਜ਼ਿਆਦਾ ਛੋਟੀ ਹੋਣੀ ਚਾਹੀਦੀ ਹੈ , ਜਿਸ ਤਰ੍ਹਾਂ ਉੱਪਰ ਦੱਸੀ ਗਈ ਹੇੈ ਉਸ ਤਰ੍ਹਾਂ ਹੀ ਲਿਖੀ ਜਾਵੇ।
ਜੇ ਤੁਸੀਂ ਰੇਖਾਵਾਂ ਦੀ ਲੰਬਾਈ ਵੱਡੀ ਰੱਖੋਗੇ ਤਾਂ ਤੁਸੀ ਅੱਗੇ ਜਾ ਕੇ ਹਾਈ ਸਪੀਡ ਨਹੀਂ ਬਣਾ ਪਾਓਗੇ, ਇਸ ਲਈ ਰੇਖਾਵਾਂ ਦੀ ਲੰਬਾਈ 1/6 ਦੇ ਹਿਸਾਬ ਨਾਲ ਹੀ ਲਿਖੀ ਜਾਵੇ।
4. ਸ਼ਾਰਟਹੈਂਡ ਰੇਖਾਵਾਂ ਨੂੰ ਜੋੜਨਾ
ਉੱਪਰ ਰੇਖਾਵਾਂ ਨੂੰ ਚੰਗੀ ਤਰ੍ਹਾਂ ਪ੍ਰੈਕਟਿਸ ਕਰਨ ਤੋਂ ਬਾਅਦ ਆਉਂਦਾਂ ਹੈ ਰੇਖਾਵਾਂ ਨੂੰ ਇਕ ਦੂਜੇ ਨਾਲ ਜੋੜਨਾ, ਜਿਵੇਂ ਤੁਹਾਨੂੰ ਨੀਚੇ ਦੱਸਿਆ ਗਿਆ ਹੈ।
![]() |
Shorthand copy example joining words |
ਤੁਹਾਨੂੰ ਦੇਖਣ ਤੇ ਪਤਾ ਚਲੇਗਾ ਕੀ ਕਿਸ ਤਰ੍ਹਾਂ ਦੋ ਰੇਖਾਵਾਂ ਨੂੰ ਇਕ ਦੂਜੇ ਨਾਲ ਜੋੜਿਆ ਗਿਆ ਹੈ, ਜਿਵੇਂ ' ਵ ' ਨੂੰ ਲਾਈਨ ਤੇ ਲਿਖਿਆ ਤੇ ' ਜ ' ਨੂੰ ਲਾਈਨ ਦੇ ਨੀਚੇ ਲਿਖ ਦਿੱਤਾ, ਜਿੱਥੇ ਵਿਚਾਕਰ ਲਾਈਨ ਹੈ ਉੱਥੇ ' ਵ ' ਆ ਗਿਆ ਤੇ ਨੀਚੇ ' ਜ ' ਆ ਗਿਆ।
ਬਸ ਤੁਸੀਂ ਸਾਰੀਆਂ ਸ਼ਾਰਟਹੈਂਡ ਰੇਖਾਵਾਂ ਨੂੰ ਇਸ ਤਰ੍ਹਾਂ ਇਕ ਦੂਜੇ ਨਾਲ ਜੋੜਨਾ ਹੈ ਤੇ ਅੱਗੇ ਵਧਦੇ ਜਾਣਾ ਹੈ।
ਰੇਖਾਵਾਂ ਨੂੰ ਪੜ੍ਹੋ ਤੇ ਬਾਰ ਬਾਰ ਪ੍ਰੈਕਟਿਸ ਕਰੋ।
ਰੇਖਾਵਾਂ ਨੂੰ ਪੜ੍ਹੋ ਤੇ ਬਾਰ ਬਾਰ ਪ੍ਰੈਕਟਿਸ ਕਰੋ।
ਦੋ ਵਾਲੇ ਅੱਖਰ ਤੋਂ ਬਾਅਦ ਫਿਰ ਤੁਸੀਂ ਤਿੰਨ ਅੱਖਰ ਜੋੜਨੇ ਹੈ, ਜਿਵੇਂ ਹੇਠਾਂ ਦੱਸਿਆ ਗਿਆ ਹੈ, ਬਹੁਤ ਹੀ ਆਸਾਨ ਤਰੀਕੇ ਨਾਲ ਇਹ ਰੇਖਾਵਾਂ ਨੂੰ ਤੁਸੀਂ ਜੋੜਨਾ ਹੈ, ਜੋ ਅੱਖਰ ਲਾਈਨ ਤੇ ਹੈ ਲਾਈਨ ਤੇ ਪਾਉਣੇ ਹੈ ਤੇ ਉਸ ਦੇ ਨਾਲ ਹੀ ਜੋ ਅੱਖਰ ਲਾਈਨ ਕੱਟ ਕੇ ਉਹ ਲਾਈਨ ਕੱਟ ਕੇ ਹੀ ਲਗਾਉਣੇ ਹੈ। ਕਿਸੀ ਵੀ ਅੱਖਰ ਨੂੰ ਗਲਤ ਨਾ ਪਾਇਆ ਜਾਵੇ।
ਇਹ ਵੀ ਵੇਖੋ
- ਕਰਤਾਰ ਸਿੰਘ ਇਕਾਖਰੀ ਚਿੰਨ੍ਹ
- ਕਰਤਾਰ ਸਿੰਘ 60 ਸ਼ਬਦ ਪ੍ਰਤੀ ਮਿੰਟ
- ਕਰਤਾਰ ਸਿੰਘ 80 ਸ਼ਬਦ ਪ੍ਰਤੀ ਮਿੰਟ
- ਕਰਤਾਰ ਸਿੰਘ 100 ਸ਼ਬਦ ਪ੍ਰਤੀ ਮਿੰਟ
ਤੁਹਾਨੂੰ ਵਿਅੰਜਨ ਰੇਖਾਵਾਂ - 1 Chapter ਦੀ ਜਾਣਕਾਰੀ ਦੇ ਦਿੱਤੀ ਗਈ ਹੈ, ਕਿਤਾਬ ਵਿੱਚੋਂ ਪਹਿਲਾ ਚੈਪਟਰ ਦਾ ਅਭਿਆਸ ਕਰੋ, ਜੇਕਰ ਤੁਹਾਨੂੰ ਕੁਝ ਨਹੀਂ ਸਮਝ ਲਗਦੀ ਤਾ ਤੁਸੀਂ facebook messenger te message ਜਾਂ ਫਿਰ ਨੀਚੇ ਕਮੈਂਟ ਕਰ ਸਕਦੇ ਹੋ ਜੀ।
Great sir g , thanks for website
ReplyDeleteAsi shorthand nu tuhadi website toh seekhya thank u so much sir g
ReplyDeletePost a Comment