ਕਰਤਾਰ ਸਿੰਘ ਜੀ ਵੱਲੋਂ ਪੰਜਾਬੀ ਸੰਕੇਤਕਰਨ ਵਿੱਚ ਇਕਾਖਰੀ ਚਿੰਨ੍ਹ ਵੀ ਦਿੱਤੇ ਗਏ ਹਨ, ਜਿਸ ਨੂੰ ਅਸੀਂ ਅੰਗਰੇਜ਼ੀ ਵਿੱਚ (Grammalogues) ਕਹਿੰਦੇ ਹਨ।


Kartar Singh Grammalogues

ਇਹ ਇਸ ਲਈ ਵਰਤੇ ਜਾਂਦੇ ਹਨ, ਕਿਉਂਕਿ ਆਪਣੇ ਬੋਲਣ ਵਿੱਚ ਬਹੁਤ ਐਸੇ ਆਮ ਸ਼ਬਦ ਵੀ ਹਨ, ਜੋਂ ਗੱਲ ਕਰਦੇ ਕਰਦੇ ਬਾਰ ਬਾਰ ਉਚਾਰੇ (ਵਰਤੋਂ) ਵਿੱਚ ਆਉਂਦੇ ਹਨ।  ਜਿਨ੍ਹਾਂ ਦੀ ਵਰਤੋਂ ਤਕਰੀਬਨ ਹਰ ਵਾਕ ਵਿੱਚ ਹੁੰਦੀ ਹੀ ਹੈ।

ਐਸੇ ਸ਼ਬਦ ਜ਼ਿਆਦਾ ਹੋਣ ਕਰਕੇ ਇਹਨਾਂ ਨੂੰ ਇਕਾਖਰੀ ਚਿੰਨ੍ਹ ਕਿਹਾ ਜਾਂਦਾ ਹੈ, ਤੇ ਹਰ ਸ਼ਬਦ ਦਾ ਵੱਖਰਾ ਵੱਖਰਾ ਇਕਾਖਰੀ ਚਿੰਨ੍ਹ ਹੁੰਦਾ ਹੈ।


ਜਿਵੇਂ ਆਪਾਂ ਦੇਖ ਸਕਦੇ ਹਾਂ ਐਸੇ ਸ਼ਬਦ ਜੋ ਵਰਤੋ ਵਿੱਚ ਆਉਂਦੇ ਹਨ..

 • ਇੱਕ
 • ਇਕੋ- ਇਕ
 • ਦਾ
 • ਦੇ 
 • ਦੀ
 • ਹੈ
 • ਦੀਆਂ
 • ਇਹ 
 • ਉਹ
 • ਤੇ 
 • ਅਤੇ
 • ਪਰ
 • ਕੀ,ਕਿ
 • ਹਨ
 • ਤਕ
 • ਤਾਂਕਿ
 • ਬਾਅਦ
ਐਸੇ ਇਕਾਖਰੀ ਚਿੰਨ੍ਹ  400 ਤੱਕ ਨੇ ਪੰਜਾਬੀ ਸੰਕੇਤਕਰਨ ਦੇ ਵਿੱਚ, ਹਰ ਵਾਕ ਵਿੱਚ ਵਰਤੇ ਜਾਂਦੇ ਹਨ।

ਮੇਰੇ ਵੱਲੋਂ ਵੈਬਸਾਇਟ ਤੇ ਪਹਿਲਾਂ ਹੀ Kartar Singh Grammalouges ਕਰਕੇ Articles ਅਪਲੋਡ ਕੀਤਾ ਹੋਇਆ ਹੈ ਤੁਸੀਂ ਉੱਥੋਂ ਵੀ ਦੇਖ ਸਕਦੇ ਹੋ ਜੀ।

ਤੁਹਾਨੂੰ ਕਿਤਾਬ ਵਿੱਚ ਵੀ  272 page ਨੰਬਰ ਤੇ ਵੀ ਚਿਨ੍ਹੰ ਮਿਲ ਜਾਣਗੇ। ਪਰ ਤੁਸੀਂ ਇਨ੍ਹਾਂ ਦੀ ਉਸ ਤਰ੍ਹਾਂ ਹੀ ਪ੍ਰੈਕਟਿਸ ਕਰਨੀ ਹੈ ਜਿਸ ਤਰ੍ਹਾਂ Chapter wise ਆਉਂਦੇ ਰਹਿਣਗੇ, ਇਹਨਾਂ ਨੂੰ ਇਕ ਦਮ ਸਾਰੇ ਯਾਦ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ।

ਜਿਵੇਂ ਜਿਵੇਂ ਤੁਸੀਂ ਅੱਗੇ ਵੱਧਦੇ ਜਾਓਗੇ ਉਸ ਤਰ੍ਹਾਂ ਤੁਹਾਨੂੰ ਹਰ ਚੈਪਟਰ ਵਿੱਚ ਆਉਂਦੇ ਰਹਿਣਗੇ, ਤੇ ਨਾਲ ਪੈਰਾਗਰਾਫ ਵੀ ਹੋਣਗੇ, ਜਿਨ੍ਹਾਂ ਵਿੱਚ ਤੁਸੀਂ ਇਹਨਾਂ ਦੀ ਵਰਤੋ ਕਰਨੀ ਹੈ। ਜਿਵੇਂ ਜਿਵੇਂ ਇਹਨਾਂ ਦੀ ਵਰਤੋਂ ਤੁਸੀਂ ਕਰਦੇ ਜਾਓਗੇ ਉਸੇ ਤਰ੍ਹਾਂ ਤੁਹਾਡੇ ਹੱਥ ਤੇ ਇਹ ਚੜ੍ਹ ਜਾਣਗੇ।

ਤੁਹਾਨੂੰ ਮੈਂ ਨੀਚੇ ਚਾਰਟ ਵਿੱਚ ਇਕਾਖਰੀ ਚਿੰਨ੍ਹ ਦਿਖਾ ਰਿਹਾ।


Grammalogues

Example Video ਇਕਾਖਰੀ ਚਿਨ੍ਹੰ
ਮੈਂ ਤੁਹਾਨੂੰ ਅਭਿਆਸ ਨੰ - 21 ਸੋਲਵ ਕਰਕੇ ਦਿਖਾ ਰਿਹਾ ਸ਼ਾਰਟਹੈਂਡ ਵਿੱਚ, ਕੀ ਤੁਸੀਂ ਪੰਜਾਬੀ ਨੂੰ ਸ਼ਾਰਟਹੈਂਡ ਵਿੱਚ ਕਿਸ ਤਰ੍ਹਾਂ ਲਿਖਣਾ, ਤੁਸੀਂ ਨੀਚੇ Video ਵਿੱਚ ਦੇਖ ਸਕਦੇ ਹੋ ਜੀ।

ਸ਼ਾਰਟਹੈਂਡ ਰੇਖਾਵਾਂ ਅਤੇ ਇਕਾਖਰੀ ਚਿੰਨ੍ਹ ਨੂੰ ਆਪਣੇ ਸਹੀ ਸਥਾਨ ਤੇ ਲਗਾਇਆ ਗਿਆ ਹੈ।

kartar-singh-exerise-21


Example Video Exercise-21
ਤੁਹਾਨੂੰ ਉੱਪਰ ਦੱਸ ਦਿੱਤਾ ਗਿਆ ਹੈ ਕਿ ਇਕਾਖਰੀ ਚਿੰਨ੍ਹ ਕੀ ਹੁੰਦੇ ਹਨ ਤੇ ਇਨ੍ਹਾਂ ਦੀ ਪ੍ਰੈਕਿਟਸ ਤੁਹਾਨੂੰ ਬਾਰ ਬਾਰ ਲਿਖ ਲਿਖ ਕੇ ਹੀ ਯਾਦ ਹੋਣਗੇ। ਇਸੀ ਤਰ੍ਹਾਂ ਤੁਹਾਨੂੰ ਹਰ ਚੈਪਟਰ ਵਿੱਚ ਹੀ ਦਿੱਤੇ ਹੋਣਗੇ।

ਜਿਸ ਤਰ੍ਹਾਂ ਤੁਹਾਨੂੰ ਉੱਪਰ ਸ਼ਾਰਟਹੈਂਡ ਸੋਲਵ ਕਰਕੇ ਦਿਖਾਈ ਹੈ ਉਸੇ ਤਰ੍ਹਾਂ ਤੁਸੀਂ ਪੰਜਾਬੀ ਸ਼ਾਰਟਹੈਂਡ ਲਿਖਣੀ ਹੈ ਤੇ ਪੜ੍ਹਣੀ ਵੀ ਹੈ ਤੇ ਫਿਰ ਟਾਈਪ ਵੀ ਕਰਨੀ ਹੈ।
ਆਰਾਮ ਨਾਲ ਸਹਿਜੇ-ਸਹਿਜੇ ਆਪਣੀ ਰਫਤਾਰ ਚਲਦੇ ਰਹੋ, ਤੁਸੀਂ ਆਸਾਨੀ ਨਾਲ ਇਸਨੂੰ ਸਿੱਖ ਜਾਓਗੇ।

ਇਹ ਵੀ ਪੜ੍ਹੋਤੁਹਾਨੂੰ ਹੁਣ ਤੱਕ ਸਮਝ ਆ ਗਿਆ ਹੋਣਾ ਕਿ ਇਕਾਖਰੀ ਚਿੰਨ੍ਹ ਕੀ ਹੁੰਦੇ ਹਨ ਤੇ ਇਹਨਾਂ ਦੀ ਵਰਤੋਂ ਕਿਸ ਤਰ੍ਹਾਂ ਪੰਜਾਬੀ ਸੰਕੇਤਕਰਨ ਵਿੱਚ ਕੀਤੀ ਜਾਂਦੀ ਹੈ, ਇਕਾਖਰੀ ਚਿਨ੍ਹੰ ਚੰਗੀ ਤਰ੍ਹਾਂ ਸਮਝੋ ਤੇ ਬਾਰ ਬਾਰ ਲਿਖਣ ਅਤੇ ਪੜ੍ਹਣ ਦੀ ਪ੍ਰੈਕਿਟਸ ਕੀਤੀ ਜਾਵੇ ਜੀ।

Post Your Comment

Previous Post Next Post