ਤੀਸਰਾ ਚੈਪਟਰ ਖਤਮ ਹੋਣ ਤੋਂ ਬਾਅਦ ਅਗਲਾ ਚੈਪਟਰ ਆਉਂਦਾ ਹੈ ਬਦਲ ਰੇਖਾਵਾਂ ਜਿਸ ਨੂੰ ਅੰਗਰੇਜ਼ੀ ਸ਼ਾਰਟਹੈਂਡ ਵਿੱਚ (Alternative Strokes) ਕਹਿੰਦੇ ਹਨ।
ਜਿਵੇਂ ਕੀ ਤੁਹਾਨੂੰ ਪਹਿਲੇ ਚੈਪਟਰ ਵਿਅੰਜਨ (Consonants) ਵਿੱਚ ਵੀ ਦੱਸਿਆ ਗਿਆ ਹੈ ਕਿ 'ਰ' ਅਤੇ 'ੜ' upward ਵੀ ਪੈਂਦਾ ਅਤੇ downward ਵੀ ਪੈਂਦਾ।
ਬਦਲਵੀਆਂ ਰੇਖਾਵਾਂ ਵਿੱਚ ਆਮ ਤੌਰ ਤੇ ('ਰ', 'ਵ', 'ੜ', 'ਵ' ਅਤੇ 'ਹ') ਅੱਖਰ ਜਦੋਂ ਉਚਾਰੇ ਜਾਂਦੇ ਹਨ ਤਾਂ ਇਹਨਾਂ ਨੂੰ ਵਰਤਣ ਲਈ ਦੋ ਵੱਖਰੀਆਂ ਵੱਖਰੀਆਂ ਸੰਕੇਤ-ਰੇਖਾਵਾਂ ਅਪਣਾਈਆਂ ਗਈਆਂ ਹਨ। ਇਸ ਲਈ ਇਹਨਾਂ ਨੂੰ Alternative Strokes ਕਿਹਾ ਗਿਆ ਹੈ।
ਪੰਜਾਬੀ ਸ਼ਾਰਟਹੈਂਡ ਦੇ ਵਿੱਚ ਉਪਰਕੋਤ ਅਨੁਸਾਰ ਦਿੱਤੇ ਅੱਖਰ ਨਿਯਮਾਂ ਅਨੁਸਾਰ ਬਦਲ ਕੇ ਰੇਖਾ ਲਿਖੀ ਜਾਂਦੀ ਹੈ। ਜਿਸ ਨਾਲ ਸ਼ਾਰਟਹੈਂਡ ਵਿੱਚ ਵਧੇਰੇ ਸਪੀਡ ਹਾਸਲ ਕੀਤੀ ਜਾ ਸਕਦੀ ਹੈ।
ਤੁਹਾਨੂੰ ਵਿਸਥਾਰ ਵਿੱਚ ਨੀਚੇ ਚਾਰਟ ਵਿੱਚ ਦਰਸਾਇਆ ਜਾ ਰਿਹਾ ਹੈ।
1. ਜਦੋਂ 'ਰ' ਅਤੇ ' ੜ ' ਰੇਖਾ ਲਿਖਣ ਤੋਂ ਪਹਿਲਾਂ ਕੋਈ ਸੁਰ ਆਉਂਦੀ ਹੋਵੇ ਤਾਂ ਉਸਨੂੰ ਹਮੇਸ਼ਾ Downward ਹੀ ਲਿਖਿਆ ਜਾਂਦਾ ਹੈ।
![]() |
Downward ਰ ਅਤੇ ੜ |
Example Video
2. ਜਦੋਂ ਸੰਕੇਤ ਸ਼ਬਦ ਦੇ ਅੰਤ ਵਿੱਚ ਰੇਖਾ ਲਿਖਣ ਤੋਂ ਬਾਅਦ ਕੋਈ ਸੁਰ ਨਾ ਆਉਂਦੀ ਹੋਵੇ ਤਾਂ 'ਰ' ਅਤੇ 'ੜ' ਇਸ ਤਰ੍ਹਾਂ ਪਵੇਗਾ ਦੇਖੋ ਚਾਰਟ ਵਿੱਚ
3. ਜਦੋਂ 'ਰ' ਅਤੇ 'ੜ' ਰੇਖਾ ਦੇ ਨਾਲ 'ਮ' ਰੇਖਾ ਜੋੜਨੀ ਹੋਵੇ ਤਾਂ 'ਰ' ਅਤੇ 'ੜ' ਰੇਖਾ ਹਮੇਸ਼ਾਂ downward ਹੀ ਲਿਖ ਜਾਂਦੀ ਹੈ, ਜਿਵੇਂ ਤੁਹਾਨੂੰ ਨੀਚੇ ਦੱਸਿਆ ਗਿਆ ਹੈ।
Example Video
4. ਜਦੋਂ 'ਰ' ਅਤੇ 'ੜ' ਰੇਖਾ ਲਿਖਣ ਤੋਂ ਬਾਅਦ ਸੁਰ ਆਉਂਦੀ ਹੋਵੇ ਤਾਂ 'ਰ' ਅਤੇ 'ੜ' ਦੀ ਰੇਖਾ ਹਮੇਸ਼ਾ upward ਹੀ ਪਵੇਗੀ।
ਤੁਸੀਂ ਨੀਚੇ ਚਾਰਟ ਵਿੱਚ ਦੇਖ ਸਕਦੇ ਹੋ ਜੀ।
Example Video
5. ਜਦੋਂ ਕਿਸੀ ਰੇਖਾ ਨਾਲ 'ਰ' ਅਤੇ 'ੜ' ਤੋਂ ਬਾਅਦ ਸੁਰ ਆਉਂਦੀ ਹੋਵੇ ਤਾਂ 'ਰ' ਅਤੇ 'ੜ' ਦੀ ਰੇਖਾ ਹਮੇਸ਼ਾ upward ਹੀ ਪਵੇਗੀ।
ਤੁਸੀਂ ਨੀਚੇ ਚਾਰਟ ਵਿੱਚ ਦੇਖ ਸਕਦੇ ਹੋ ਜੀ।
Example Video
6. ਜਦੋਂ ਕਿਸੇ ਸੰਕੇਤ ਸ਼ਬਦ ਦੇ ਅੰਤ ਵਿੱਚ 'ਰ' ਅਤੇ 'ੜ' ਉਚਾਰਨ ਤੋਂ ਬਾਅਦ ਕੋਈ ਖੜ੍ਹਵੀਂ (Vertical) ਰੇਖਾ ਜੋੜੀ ਜਾ ਰਹੀ ਹੋਵੇ ਤਾਂ ਤੁਸੀਂ 'ਰ' ਅਤੇ 'ੜ' ਨੂੰ ਇਸ ਤਰ੍ਹਾਂ ਪਾਉਣਾ ਹੈ।
ਤੁਸੀਂ ਨੀਚੇ ਚਾਰਟ ਵਿੱਚ ਦੇਖ ਸਕਦੇ ਹੋ ਜੀ।
7. ਵ ਉਚਾਰਨ
ਜਦੋਂ ਕਿਸੇ ਸੰਕੇਤ ਸ਼ਬਦ ਦੇ ਅਰੰਭ ਵਿੱਚ 'ਵ' ਉਚਾਰਨ ਤੋਂ ਪਹਿਲਾਂ ਕੋਈ ਸੁਰ ਆ ਜਾਵੇ, ਤਾਂ ਹਮੇਸ਼ਾਂ 'ਵ' ਦੀ ਰੇਖਾ upward ਹੀ ਲਿਖੀ ਜਾਵੇ।
ਤੁਸੀਂ ਨੀਚੇ ਚਾਰਟ ਵਿੱਚ ਦੇਖ ਸਕਦੇ ਹੋ ਜੀ।
Example Video Upward ਵ
ਸੰਕੇਤ ਸ਼ਬਦ ਦੇ ਅੰਤ ਵਿੱਚ 'ਵ' ਰੇਖਾ ਆਉਂਦੀ ਹੋਵੇ, ਤਾਂ ਵੀ 'ਵ' ਰੇਖਾ upward ਲਿਖੀ ਜਾਂਦੀ ਹੈ, ਪਰ ਰੇਖਾਵਾਂ ਦੇ ਜੋੜਾਂ ਨੂੰ ਮੁੱਖ ਰੱਖਦੇ ਹੋਏ, ਇਹ upward and downward ਦੋਨੋਂ ਹੀ ਵਰਤੀਆਂ ਜਾ ਸਕਦੀਆਂ ਹਨ।
ਤੁਸੀਂ ਨੀਚੇ ਚਾਰਟ ਵਿੱਚ ਦੇਖ ਸਕਦੇ ਹੋ ਜੀ।
Example Video 'ਵ'
8. 'ਹ' ਉਚਾਰਨ
'ਹ' ਸੰਕੇਤ ਰੇਖਾ downward ਵੀ ਵਰਤੀ ਜਾਂਦੀ ਹੈ ਅਤੇ upward ਵੀ।
ਪਰ ਕਰਤਾਰ ਸਿੰਘ ਪੰਜਾਬੀ ਸ਼ਾਰਟਹੈਂਡ ਦੇ ਵਿੱਚ 'ਹ' Downward ਦੀ ਵਰਤੋਂ ਜ਼ਿਆਦਾ ਕੀਤੀ ਗਈ ਹੈ।
ਤੁਸੀਂ ਨੀਚੇ ਚਾਰਟ ਵਿੱਚ ਦੇਖ ਸਕਦੇ ਹੋ ਜੀ।
ii. ਹ ਟਿੱਕ
ਸੰਕੇਤ ਰੇਖਾਵਾਂ ਦੇ ਅਰੰਭ (ਸ਼ੁਰੂ) ਵਿੱਚ ਇੱਕ ਛੋਟੀ ਟਿੱਕ 'ਹ' ਦੇ ਉਚਾਰਨ ਨੂੰ ਸੰਕੇਤ ਕਰਦੀ ਹੈ। 'ਹ' ਟਿੱਕ (upward ਹ ਨਾਲੋਂ) ਕਾਫੀ ਫਾਇਦੇਮੰਦ ਸਮਝਿਆ ਗਿਆ ਹੈ, ਕਿਉਂਕਿ upward 'ਹ' ਲਿਖਣ ਨਾਲੋਂ 'ਹ' ਟਿੱਕ ਨੂੰ ਵਰਤਣ ਨਾਲ ਸਪੀਡ ਵਿੱਚ ਵਾਧਾ ਹੁੰਦਾ ਹੈ।
ਨੀਚੇ ਚਾਰਟ ਵਿੱਚ ਦੇਖ ਸਕਦੇ ਹੋ ਜੀ।
Example Video H Tick
ਨੀਚੇ ਚਾਰਟ ਵਿੱਚ ਦੇਖ ਸਕਦੇ ਹੋ ਜੀ।
Example Video
ਧਿਆਨ-ਰੱਖਣ ਯੋਗ ਗੱਲ
ਜਿਨ੍ਹਾਂ ਰੇਖਾਵਾਂ ਨਾਲ 'ਹ' ਟਿਕ ਆਸਾਨੀ ਨਾਲ ਸਪੱਸ਼ਟ ਰੂਪ ਨਾਲ ਲਗ ਸਕੇ, ਉੱਥੇ 'ਹ' ਟਿਕ ਦੀ ਵਰਤੋਂ ਕਰਨਾ ਉਚਿਤ ਹੈ ਸਪੀਡ ਵਧਾਉਣ ਲਈ।
ਪਰ 'ਹ' ਟਿਕ 'ਯ' , 'ਵ' ਉਪਰਵਾਰ ਰੇਖਾਵਾਂ ਨਾਲ ਮੁਸ਼ਕਿਲ ਨਾਲ ਲੱਗਦੀ ਹੈ, ਜਿਸ ਨਾਲ ਸਪੀਡ ਵਿੱਚ ਰੋਕ ਪੈਂਦੀ ਹੈ।
IV. 'ਹ' ਟਿਕ ਸੰਕੇਤ ਸ਼ਬਦ ਦੇ ਮੱਧ (ਵਿਚਕਾਰ) ਵਿੱਚ ਕੇਵਲ ਉਸ ਹਾਲਤ ਵਿੱਚ ਵਰਤੀ ਜਾਂਦੀ ਹੈ, ਜਦ 'ਹ' ਦਾ ਉਚਾਰਨ 'ਫ', 'ਵ', 'ਨ' ਅਤੇ 'ਣ' ਪਿੱਛੋਂ ਹੋਵੇ।
ਨੀਚੇ ਚਾਰਟ ਵਿੱਚ ਦੇਖ ਸਕਦੇ ਹੋ ਜੀ।
Example Video
ਤੁਹਾਨੂੰ ਹੁਣ ਤੱਕ ਸਮਝ ਆ ਗਿਆ ਹੋਣਾ ਕਿ 'ਹ', 'ਵ' ਅਤੇ 'ਹ' ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਪੰਜਾਬੀ ਸੰਕੇਤਕਰਨ ਵਿੱਚ। ਇਹਨਾਂ ਨੂੰ ਚੰਗੀ ਤਰ੍ਹਾਂ ਸਮਝੋ ਤੇ ਬਾਰ ਬਾਰ ਲਿਖਣ ਅਤੇ ਪੜ੍ਹਣ ਦੀ ਪ੍ਰੈਕਿਟਸ ਕੀਤੀ ਜਾਵੇ ਜੀ।
Post a Comment