ਕਰਤਾਰ ਸਿੰਘ ਚੈਪਟਰ -10 ਵਿੱਚ ਆਉਂਦੇ ਹਨ, ਬਿੰਦੀ ਅਤੇ ਟਿੱਪੀ ਦੇ ਸੰਕੇਤ, ਇਹ ਕਿਵੇਂ ਅਤੇ ਕਿਸ ਤਰ੍ਹਾਂ ਪੰਜਾਬੀ ਸੰਕੇਤਕਰਨ ਵਿੱਚ ਵਰਤੀਆਂ ਜਾਂਦੀਆਂ ਹਨ।


Learn Punjabi Shorthand

ਬਿੰਦੀ ਅਤੇ ਟਿੱਪੀ ਦੀਆਂ ਧੁਨੀਆਂ ਕੁਝ -ਕੁਝ ਨੱਕ ਵਿੱਚ ਬੋਲੀਆਂ ਜਾਂਦੀਆਂ ਹਨ। ਇਸ ਲਈ ਇਨ੍ਹਾਂ ਨੂੰ ਅਨੁਨਾਸਕ ਧੁਨੀਆਂ ਵੀ ਕਿਹਾ ਜਾਂਦਾ ਹੈ। ਇਹਨਾਂ ਧੁਨੀਆਂ ਨੂੰ ਸੰਕੇਤ ਕਰਨ ਲਈ ਵੇਰਵਾ ਹੇਠ ਲਿਖੇ ਅਨੁਸਾਰ ਹੈ। 


1. ਬਿੰਦੀ 

ਜਿਸ ਸੁਰ ਜਾਂ ਸੰਯੁਕਤ-ਸੁਰ ਪਿੱਛੋਂ ਬਿੰਦੀ ਦਾ ਉਚਾਰਨ ਹੋਵੇ, ਉਸ ਸੁਰ/ਸੰਯੁਕਤ-ਸੁਰ ਦੇ ਚਿੰਨ੍ਹ ਦੇ ਨਾਲ ਹੀ ਇੱਕ ਹਲਕੀ ਬਿੰਦੀ ਲਗਾ ਕੇ ਬਿੰਦੀ ਦੇ ਉਚਾਰਨ ਨੂੰ ਸੰਕੇਤ ਕੀਤਾ ਜਾਂਦਾ ਹੈ।

ਜਿਹੜੇ ਸ਼ਬਦਾਂ ਨੂੰ ਅਸੀਂ ਨੱਕ ਵਿੱਚ ਬੋਲਦੇ ਹਾਂ, ਜਿਵੇਂ ਕਿ- ਖਾਂਦਾ, ਤੀਆਂ, ਬੱਚੀਆਂ, ਮਾਵਾਂ, ਭੈਣਾਂ ਆਦਿ..........

ਨੀਚੇ ਚਾਰਟ ਵਿੱਚ ਦੇਖ ਸਕਦੋ ਹੋ।



Nak vich awaaz wali bindi



Video ਨੱਕ ਵਿੱਚ ਬੋਲਣ ਵਾਲੇ ਸ਼ਬਦ



2. 'ਆਂ' ਜਾਂ 'ਉ' ਦੀ ਧੁਨੀ

ਜਦੋਂ ਸੰਕੇਤ ਸ਼ਬਦ ਦੇ ਅੰਤ ਵਿੱਚ 'ਆਂ' ਜਾਂ 'ਉ' ਦੀ ਧੁਨੀ ਦਾ ਉਚਾਰਨ ਹੋਵੇ ਤਾਂ ਅੰਤਿਮ ਬਿੰਦੀ ਦੁਆਰਾ ਸੰਕੇਤ ਕੀਤੀ ਜਾਂਦੀ ਹੈ। 

ਨੀਚੇ ਚਾਰਟ ਵਿੱਚ ਦੇਖ ਸਕਦੋ ਹੋ।


Aan dhuni da ucharan


Video 'ਆਂ' ਜਾਂ 'ਉ' ਦੀ ਧੁਨੀ



3.  ਟਿੱਪੀ


ਟਿੱਪੀ ਦਾ ਉਚਾਰਨ 'ਨ' ਅਤੇ 'ਗੰ' ਰੇਖਾ ਦੁਆਰਾ ਸੰਕੇਤ ਕੀਤਾ ਜਾਂਦਾ ਹੈ।


 'ਨ' ਅਤੇ 'ਗੰ' ਰੇਖਾ ਬਾਰੇ Chapter-1 Consonant ਵਿੱਚ ਦੱਸਿਆ ਗਿਆ ਹੈ।


ਨੀਚੇ ਚਾਰਟ ਵਿੱਚ ਦੇਖ ਸਕਦੋ ਹੋ।


Ing Rekhaaa



Video 'ਨ' ਅਤੇ 'ਗੰ' ਰੇਖਾ 


4.  ਪੰਜਾਬੀ ਭਾਸ਼ਾ ਵਿੱਚ ਕੁਝ ਐਸੇ ਸ਼ਬਦ ਵੀ ਹਨ, ਜਿਨ੍ਹਾਂ ਨੂੰ ਪੰਜਾਬੀ ਬੋਲੀ ਵਿੱਚ ਲਿਖਣ ਲੱਗਿਆਂ 'ਟਿੱਪੀ' ਵਰਤੀ ਜਾਂਦੀ ਹੈ, ਪ੍ਰੰਤੂ ਉਚਾਰਨ ਸਿਰਫ ਬਿੰਦੀ ਸੁਰ ਦਾ ਹੀ ਹੁੰਦਾ ਹੈ, ਕਿਉਂਕਿ ਸੰਕੇਤਕਰਨ ਵਿੱਚ ਉਚਾਰਨ ਹੀ ਲਿਖਣਾ ਹੁੰਦਾ ਹੈ, ਨਾ ਕਿ ਸ਼ਬਦ-ਜੋੜ.........

ਮਤਲਬ ਕਿ ਤੁਹਾਨੂੰ ਪੂਰਾ 'ਨ' ਰੇਖਾ ਲਗਾਉਣ ਦੀ ਲੋੜ ਨਹੀਂ, ਬਿੰਦੀ ਉਚਾਰਨ ਨਾਲ ਹੀ ਸੰਕੇਤ ਸਪੱਸ਼ਟ ਹੋ ਜਾਏਗਾ।


ਨੀਚੇ ਚਾਰਟ ਵਿੱਚ ਦੇਖ ਸਕਦੋ ਹੋ।


Ucharan bindi sur da hunda hai N lagan di lod nahi



Video 'ਬਿੰਦੀ ਸੁਰ' 




ਧਿਆਨ-ਰੱਖਣ ਯੋਗ ਗੱਲ

ਇੱਥੇ ਤੁਹਾਨੂੰ ਇਹ ਦੱਸਿਆ ਗਿਆ ਹੈ ਕਿ ਬਿੰਦੀ ਦਾ ਉਚਾਰਨ ਭਾਰੀਆਂ ਸੁਰਾਂ ਪਿੱਛੋਂ ਅਤੇ ਟਿੱਪੀ ਦਾ ਉਚਾਰਨ ਹਲਕੀਆਂ ਸੁਰਾਂ ਵਿੱਚੋਂ ਆਉਂਦਾ ਹੈ।


ਇਹ ਵੀ ਪੜ੍ਹੋ


ਤੁਹਾਨੂੰ ਬਿੰਦੀ ਅਤੇ ਟਿੱਪੀ ਦੇ ਸੰਕੇਤ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ, ਜਾਣਕਾਰੀ ਵਿਸਥਾਰ ਵਿੱਚ ਦੇ ਦਿੱਤੀ ਗਈ ਹੈ।। ਇਹਨਾਂ ਨੂੰ ਚੰਗੀ ਤਰ੍ਹਾਂ ਸਮਝੋ ਤੇ ਬਾਰ ਬਾਰ ਕਿਤਾਬ ਵਿੱਚ ਦਿੱਤੇ ਗਏ ਅਭਿਆਸ ਲਿਖਣ ਅਤੇ ਪੜ੍ਹਣ ਦੀ ਪ੍ਰੈਕਿਟਸ ਕੀਤੀ ਜਾਵੇ ਜੀ।

ਨੋਟ

ਜਿਵੇਂ ਜਿਵੇਂ ਕਿਤਾਬ ਵਿੱਚ ਇਕਾਖਰੀ ਚਿੰਨ੍ਹ ਆ ਰਹੇ ਹਨ ਬਿਲਕੁਲ ਉਸੇ ਤਰ੍ਹਾਂ ਪ੍ਰੈਕਟਿਸ ਕੀਤੀ ਜਾਵੇ, ਕੋਈ ਵੀ ਇਕਾਖਰੀ ਚਿੰਨ੍ਹ  ਛੱਡਣ ਦੀ ਕੋਸ਼ਿਸ਼ ਨਾ ਕੀਤੀ ਜਾਵੇ।

ਕਿਸੀ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ Facebook Messenger  ਤੇ  Message 
ਕਰ ਸਕਦੇ ਹੋ ਜੀ।

Post a Comment

Previous Post Next Post