ਪੰਜਾਬੀ ਸੰਕੇਤਕਰਨ ਵਿੱਚ ਅੱਠਵਾਂ ਚੈਪਟਰ ਆਉਂਦਾ ਹੈ,  'ਸ', 'ਸ਼', 'ਛ' ਅਤੇ 'ਜ਼' ਧੁਨੀਆਂ

Kartar Singh  Chapter- 8

'ਸ', 'ਸ਼', 'ਛ' ਅਤੇ 'ਜ਼' ਧੁਨੀਆਂ ਨਾ ਕੇਵਲ ਵਿਅੰਜਨ ਰੇਖਾਵਾਂ (Consonants) ਦੁਆਰਾ, ਸਗੋਂ ਇਕ ਛੋਟੇ ਚੱਕਰ (Circle) ਦੁਆਰਾ ਵੀ ਸੰਕੇਤ ਕੀਤੀਆਂ ਜਾਂਦੀਆਂ ਹਨ।

ਇਹ ਛੋਟਾ ਚੱਕਰ ਸੱਜਿਉਂ , ਖੱਬੇ (Right to left) ਸੇਧ ਨੂੰ ਲਿਖਿਆ ਜਾਂਦਾ ਹੈ।

ਇਹ ਛੋਟਾ ਚੱਕਰ ਸੰਕੇਤ-ਸ਼ਬਦ ਦੇ ਸ਼ੁਰੂ (ਅਰੰਭ) ਵਿੱਚ 'ਸ', 'ਸ਼', ਦੀ ਧੁਨੀ ਅਤੇ ਮੱਧ ਅਤੇ ਅੰਤ ਵਿੱਚ 'ਸ', 'ਸ਼', 'ਛ' ਅਤੇ 'ਜ਼'  ਧੁਨੀਆਂ ਦੇ ਉਚਾਰਨ ਨੂੰ ਸੰਕੇਤ ਕਰਦਾ ਹੈ।

ਦੇਖੋ ਕਿਸ ਤਰ੍ਹਾਂ ਇਹਨਾਂ ਚੱਕਰਾਂ ਦੀ ਵਰਤੋਂ ਕਰ ਸਕਦੇ ਹਾਂ।


Example 'ਸ', 'ਸ਼', 'ਛ' ਅਤੇ 'ਜ਼'  ਧੁਨੀਆਂ


Example-S-Circle-Shorthand

Example Video  'ਸ', 'ਸ਼', 'ਛ' ਅਤੇ 'ਜ਼' ਧੁਨੀਆਂ



1. ਅਰੰਭ ਵਿੱਚ 'ਛ' ਅਤੇ 'ਜ਼' ਧੁਨੀਆਂ  (ਚੱਕਰ Circle ਨਹੀਂ ਲਗੇਗਾ)

ਚੈਪਟਰ ਸ਼ੁਰੂ ਕਰਨ ਤੋਂ ਪਹਿਲਾਂ ਇਹ ਗੱਲ ਧਿਆਨ-ਯੋਗ ਯਾਦ ਰੱਖੀ ਜਾਵੇ।

ਜਦੋਂ 'ਛ' ਅਤੇ 'ਜ਼' ਧੁਨੀਆਂ ਅਰੰਭ ਵਿੱਚ ਆ ਜਾਣ ਤਾਂ ਇਨ੍ਹਾਂ ਦਾ ਪ੍ਰਯੋਗ ਕਦੇ ਵੀ ਚੱਕਰ (Circle) ਵਾਸਤੇ ਪ੍ਰਯੋਗ ਨਹੀਂ ਹੁੰਦਾ। ਇਹ ਪੂਰੀਆਂ ਰੇਖਾਵਾਂ ਹੀ ਪੈਣਗੀਆਂ, ਜਿਵੇਂ ਤੁਹਾਨੂੰ ਹੇਠਾਂ ਦਰਸਾਇਆ ਗਿਆ ਹੈ।

Example 


Chhcha and Zazza poora circle


Example Video  'ਅਰੰਭ ਵਿੱਚ 'ਛ' ਅਤੇ 'ਜ਼' ਧੁਨੀਆਂ




2. ਸਿੱਧੀਆਂ ਸੰਕੇਤ ਰੇਖਾਵਾਂ ਦੇ ਅਰੰਭ ਅਤੇ ਅੰਤ ਵਿੱਚ ਛੋਟਾ ਚੱਕਰ ਖੱਬੀ ਸੇਧ ਨੂੰ (ਸੱਜੇ ਪਾਸੇ) ਲਿਖਿਆ ਜਾਂਦਾ ਹੈ ਜਿਵੇਂ.....

ਨੀਚੇ ਚਾਰਟ ਵਿੱਚ ਦੇਖ ਸਕਦੇ ਹੋ।



Example Video  'ਸ' ਚੱਕਰ ਸੱਜੇ ਪਾਸੇ



3. ਉੱਪਰਵਾਰ ਸਿੱਧੀਆਂ ਸੰਕੇਤ ਰੇਖਾਵਾਂ ਦੇ ਅਰੰਭ ਵਿੱਚ ਅਤੇ ਅੰਤ ਵਿੱਚ ਛੋਟਾ ਚੱਕਰ ਖੱਬੇ ਪਾਸੇ ਲਿਖਿਆ ਜਾਂਦਾ ਹੈ, ਜਦੋਂ ਕਿ ਲੇਟਵੀਆਂ ਰੇਖਾਵਾਂ (Horizontal Strokes) ਨਾਲ ਇਹ ਚੱਕਰ ਉੱਪਰਲੇ ਪਾਸੇ, ਖੱਬੀ ਸੇਧ ਨੂੰ ਲਿਖਿਆ ਜਾਂਦਾ ਹੈ। ਜਿਵੇਂ.....

ਨੀਚੇ ਚਾਰਟ ਵਿੱਚ ਦੇਖ ਸਕਦੇ ਹੋ।


Example Video  ਚੱਕਰ ਖੱਬੇ ਪਾਸੇ


4. ਛੋਟਾ ਚੱਕਰ (Circle) ਗੋਲਾਈਦਾਰ ਰੇਖਾਵਾਂ ਦੇ ਅੰਦਰਵਾਰ ਅਤੇ ਸਿੱਧਿਆਂ ਰੇਖਾਵਾਂ ਦੇ ਮੱਧ (Middle) ਕੋਨਿਆਂ ਦੇ ਬਾਹਰਵਾਰ (Outside the angles) ਲਿਖਿਆ ਜਾਂਦਾ ਹੈ, ਜਿਵੇਂ........

ਨੀਚੇ ਚਾਰਟ ਵਿੱਚ ਦੇਖ ਸਕਦੇ ਹੋ।

golidaar and madh vich rekha de


Example Video  ਗੋਲਾਈਦਾਰ ਅਤੇ ਮੱਧ 'ਚੱਕਰ'




5. ਸੰਕੇਤ ਸ਼ਬਦ ਦੇ ਅੰਤ ਵਿੱਚ 'ਸ', ਜਾਂ 'ਛ' ਆਦਿ ਕਿਸੇ ਧੁਨੀ ਤੋਂ ਪਿੱਛੋਂ  ਆਂ  ਦਾ ਉਚਾਰਨ ਆਉਂਦਾ ਹੋਵੇ ਤਾਂ ਹਲਕੀ ਬਿੰਦੀ ਦੁਆਰਾ ਸੰਕੇਤ ਦਿੱਤਾ ਜਾਂਦਾ ਹੈ। ਜਿਵੇਂ........

ਨੀਚੇ ਚਾਰਟ ਵਿੱਚ ਦੇਖ ਸਕਦੇ ਹੋ।

peeche-bindi-aa-jave


Example Video'ਸ', ਜਾਂ 'ਛ' ਧੁਨੀ ਤੋਂ ਪਿੱਛੋਂ  ਆਂ   '



6.  ਜਦੋਂ  'ਸ', 'ਸ਼', 'ਛ' ਅਤੇ 'ਜ਼' ਵਿੱਚੋਂ ਕੋਈ ਦੋ ਉਚਾਰਨ ਇਕੱਠੇ ਆ ਜਾਣ, ਤਾਂ ਪਹਿਲੇ ਉਚਾਰਨ ਲਈ ਰੇਖਾ ਅਤੇ ਦੂਜੇ ਉਚਾਰਨ ਲਈ ਚੱਕਰ ਵਰਤਿਆ ਜਾਂਦਾ ਹੈ। ਜੇਕਰ ਦੋਨਾਂ ਉਚਾਰਨਾਂ ਤੋਂ ਬਾਅਦ ਕਿਸੇ ਸੁਰ ਦਾ ਉਚਾਰਨ ਹੁੰਦਾ ਹੋਵੇ, ਤਾਂ ਪਹਿਲਾਂ ਚੱਕਰ ਅਤੇ ਬਾਅਦ ਵਿੱਚ ਰੇਖਾ ਆਉਂਦੀ ਹੈ, ਕਿਉਂਕਿ ਅੰਤਿਮ ਸੁਰ ਦਾ ਸਥਾਨ ਨੀਯਤ ਕਰਨਾ ਹੁੰਦਾ ਹੈ, ਅੰਤਲੀ ਰੇਖਾ ਹੋਣੀ ਜ਼ਰੂਰੀ ਹੈ।  ਜਿਵੇਂ........

ਨੀਚੇ ਚਾਰਟ ਵਿੱਚ ਦੇਖ ਸਕਦੇ ਹੋ।

Example Video'ਸ', ਜਾਂ 'ਛ' ਇਕੱਠੇ ਆ ਜਾਣ   '



7.  'ਸ', 'ਜ਼' ਚੱਕਰ ਦੀ ਮਨਾਹੀ ⤩

ਜਦੋਂ   'ਸ਼', 'ਛ' ਅਤੇ 'ਜ਼' ਤੋਂ ਪਹਿਲਾਂ ਤੇ ਅੰਤ ਵਿੱਚ 'ਸ', 'ਜ਼' ਆਦਿ ਦੇ ਉਚਾਰਨ ਪਿੱਛੋਂ ਕਿਸੇ ਸੁਰ ਦਾ ਉਚਾਰਨ ਹੁੰਦਾ ਹੋਵੇ, ਤਾਂ ਛੋਟੇ ਚੱਕਰ ਦੀ ਵਰਤੋਂ ਨਹੀਂ ਕੀਤੀ ਜਾਂਦੀ, ਕਿਉਂਕਿ ਚੱਕਰ ਲਗਾਉਣ ਨਾਲ ਸੁਰ ਦਾ ਸਥਾਨ ਸਪੱਸ਼ਟ ਨਹੀਂ ਹੁੰਦਾ ਜਿਵੇਂ........

ਨੀਚੇ ਚਾਰਟ ਵਿੱਚ ਦੇਖ ਸਕਦੇ ਹੋ।

S te baad sur a jave circle nahi lagda


Example Video'ਸ', ਜਾਂ 'ਛ' ਮਨਾਹੀ '


ਇਹ ਵੀ ਪੜ੍ਹੋ


ਤੁਹਾਨੂੰ 'ਸ', 'ਸ਼', 'ਛ' ਅਤੇ 'ਜ਼' ਧੁਨੀਆਂ  ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਪੰਜਾਬੀ ਸੰਕੇਤਕਰਨ ਵਿੱਚ ਜਾਣਕਾਰੀ ਵਿਸਥਾਰ ਵਿੱਚ ਦੇ ਦਿੱਤੀ ਗਈ ਹੈ।। ਇਹਨਾਂ ਨੂੰ ਚੰਗੀ ਤਰ੍ਹਾਂ ਸਮਝੋ ਤੇ ਬਾਰ ਬਾਰ ਕਿਤਾਬ ਵਿੱਚ ਦਿੱਤੇ ਗਏ ਅਭਿਆਸ ਲਿਖਣ ਅਤੇ ਪੜ੍ਹਣ ਦੀ ਪ੍ਰੈਕਿਟਸ ਕੀਤੀ ਜਾਵੇ ਜੀ।

ਨੋਟ
ਜਿਵੇਂ ਜਿਵੇਂ ਕਿਤਾਬ ਵਿੱਚ ਇਕਾਖਰੀ ਚਿੰਨ੍ਹ ਆ ਰਹੇ ਹਨ ਬਿਲਕੁਲ ਉਸੇ ਤਰ੍ਹਾਂ ਪ੍ਰੈਕਟਿਸ ਕੀਤੀ ਜਾਵੇ, ਕੋਈ ਵੀ ਇਕਾਖਰੀ ਚਿੰਨ੍ਹ  ਛੱਡਣ ਦੀ ਕੋਸ਼ਿਸ਼ ਨਾ ਕੀਤੀ ਜਾਵੇ।

ਕਿਸੀ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ Facebook Messenger  ਤੇ  Message 
ਕਰ ਸਕਦੇ ਹੋ ਜੀ।

Post a Comment

Previous Post Next Post