ਪੰਜਾਬੀ ਸ਼ਾਰਟਹੈਂਡ ਅਤੇ ਅੰਗਰੇਜ਼ੀ ਸ਼ਾਰਟਹੈਂਡ ਦੇ ਵਿੱਚ Phraseography ਇੱਕ ਬਹੁਤ ਹੀ ਕਮਾਲ ਦੀ ਲਿਖਣ ਵਿਧੀ ਹੈ।

Kartar Singh  Phraseography Chapter-7

ਜਿਸ ਨਾਲ ਅਸੀਂ 4 ਤੋਂ 5 ਅੱਖਰ ਇਕੱਠੇ ਜੋੜ ਕੇ ਲਿਖ ਸਕਦੇ ਹਾਂ। ਵੱਖ ਵੱਖ ਸ਼ਬਦਾ ਨੂੰ ਇਕੱਠਾ ਕਰਕੇ ਲਿਖਣ ਨੂੰ ਹੀ ਸੰਯੁਕਤ-ਸੰਕੇਤਕਰਨ ਕਿਹਾ ਜਾਂਦਾ ਹੈ।


ਸੰਯੁਕਤ-ਸੰਕੇਤਕਰਨ ਦੇ ਲਾਭ

ਇਸ ਤਕਨੀਕ ਦਾ ਲਾਭ ਇਹ ਹੈ ਕੀ ਸ਼ਾਰਟਹੈਂਡ ਵਿਦਿਆਰਥੀ ਆਪਣੇ ਪੈਨ ਨੂੰ ਬਾਰ- ਬਾਰ ਬਿਨ੍ਹਾਂ ਚੁੱਕੇ ਹੀ 4 ਤੋਂ 5 ਅੱਖਰ ਇਕੱਠੇ ਲਿਖ ਸਕਦਾ ਹੈ, ਮਤਲਬ ਕਿ ਉਹ ਕਾਫੀ ਤੇਜ਼ ਗਤੀ ਤੇ ਪੰਜਾਬੀ ਸ਼ਾਰਟਹੈਂਡ ਨੂੰ ਲਿਖ ਸਕਦਾ ਹੈ, ਤੇ ਇਸ ਖੇਤਰ ਵਿੱਚ ਵਧੇਰੇ ਕੁਸ਼ਲਤਾ ਨਾਲ ਆਪਣਾ ਟੀਚਾ ਪ੍ਰਾਪਤ ਕਰਕੇ ਸਫਲ ਹੋ ਸਕਦਾ ਹੈ। 

 ਸੰਯੁਕਤ ਸੰਕੇਤ ਲਿਖਦੇ ਹੋਏ ਤਿੰਨ ਨਿਯਮਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।

  1. ਸਪੱਸ਼ਟਤਾ
  2. ਸੰਤੁਲਨਤਾ
  3. ਸਥਾਨ
1. ਸਪੱਸ਼ਟਤਾ

ਸੰਯੁਕਤ ਸੰਕੇਤ ਲਿਖਦੇ ਹੋਏ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਵੇ ਕਿ , ਗਤੀ ਤੇ ਲਿਖਿਆ ਗਿਆ ਹਰੇਕ ਸੰਯੁਕਤ ਸੰਕੇਤ ਏਨਾ ਸਪੱਸ਼ਟ ਹੋਵੇ ਕਿ ਬਾਅਦ ਵਿੱਚ ਆਸਾਨੀ ਨਾਲ ਪੜ੍ਹਿਆ ਜਾ ਸਕੇ। ਭਾਵ ਕਿ ਬਿਨ-ਮਤਲਬ ਦੇ ਸੰਕਤ ਨਾ ਜੋੜੇ ਜਾਣ, ਜਿਨ੍ਹਾਂ ਦਾ ਬਾਅਦ ਵਿੱਚੋਂ ਕੋਈ ਲਾਭ ਹੀ ਨਾ ਹੋਵੇ। ਸੰਯੁਕਤ ਸੰਕੇਤ ਇਸ ਤਰ੍ਹਾਂ ਦਾ ਹੋਵੇ ਕਿ ਵਿਦਿਆਰਥੀ ਪੜ੍ਹਦੇ ਸਾਰ ਹੀ ਸਮਝ ਜਾਵੇ ਕਿ ਇਹ ਵੱਖ ਵੱਖ ਸੰਕੇਤਾਂ ਦਾ ਸ਼ਬਦ ਹੈ। 
ਜੋ ਸੰਯੁਕਤ ਸੰਕੇਤ ਸਪੱਸ਼ਟ ਰੂਪ ਵਿੱਚ ਨਾ ਜੁੜ ਸਕਣ ਉਨ੍ਹਾਂ ਸੰਕੇਤਾਂ ਨੂੰ ਵੱਖ ਵੱਖ ਪਾਉਣ ਵਿੱਚ ਹੀ ਫਾਇਦਾ ਹੈ। 

2. ਸੰਤੁਲਨਤਾ

ਸੰਯੁਕਤ ਸੰਕੇਤ ਲਿਖਦੇ ਹੋਏ ਜਿੱਥੋ ਤੱਕ ਸੰਭਵ ਹੋਵੇ ਸੰਤੁਲਨਤਾ ਬਣਾਕੇ ਰੱਖੀ ਜਾਵੇ, ਇਹ ਨਾ ਹੋਵੇ ਕਿ ਸੰਯੁਕਤ ਸੰਕੇਤ ਲਿਖਦੇ ਹੋਏ ਉੱਪਰਲੀ ਲਾਈਨ ਤੇ ਹੇਠਲੀ ਲਾਈਨ ਕੱਟੀ ਜਾਏ। ਇਸ ਲਈ ਸੰਤੁਲਨ ਬਣਾਕੇ ਹੀ ਸੰਯੁਕਤ ਸੰਕੇਤ ਲਿਖਿਆ ਜਾਵੇ।

3.  ਸਥਾਨ
ਸੰਯੁਕਤ ਸੰਕੇਤ ਦੀ ਪਹਿਲੀ ਰੇਖਾ ਉਸ ਸਥਾਨ ਤੋਂ ਹੀ ਸ਼ੁਰੂ ਹੋਣੀ ਚਾਹੀਦੀ ਹੈ ਜਿੱਥੇ ਕੀ ਪਹਿਲੇ ਸੰਕੇਤ ਦਾ ਆਪਣੀ ਸਹੀ ਸਥਾਨ ਹੈ। 

ਸੰਯੁਕਤ-ਸੰਕੇਤਕਰਨ Example

ਦੇਖੋ ਚਾਰਟ ਕਿਵੇਂ ਅੱਖਰਾਂ ਨੂੰ ਜੋੜ ਸਕਦੇ ਹਾਂ।


Phraseography example shorthand
Example Video   ਸੰਯੁਕਤ ਸੰਕੇਤਕਰਨ

                                
ਪੰਜਾਬੀ ਸੰਕੇਤਕਰਨ ਦੇ ਵਰਤੋਂ ਵਿੱਚ ਆਉਣ ਵਾਲੇ ਸੰਕੇਤ- ਟਿਕ ਹੇਠ ਅਨੁਸਾਰ ਹਨ।


1.   ਦਾ, ਦੇ , ਦੀ ਅਤੇ ਹੈ ਟਿਕ

ਪੰਜਾਬੀ ਸ਼ਾਰਟਹੈਂਡ ਦੇ ਵਿੱਚ ਹਰ ਦੂਸਰੇ ਅੱਖਰ ਨਾਲ ਦਾ, ਦੇ, ਦੀ ਅਤੇ ਹੈ ਆ ਹੀ ਜਾਂਦਾ, ਤੁਸੀਂ ਸੰਕਤ ਅੱਖਰ ਨਾਲ ਬਸ ਹਲਕੀ ਜਿਹੀ ਟਿਕ ਲਗਾਉਣੀ ਹੈ, ਜਿਸ ਨਾਲ ਤੁਹਾਡੀ ਗਤੀ ਵਿੱਚ ਫਾਇਦਾ ਹੋਵਗਾ।

ਜਿਵੇਂ ਕੀ- ਇਸ ਦਾ, ਉਸ ਦਾ, ਇਨ੍ਹਾਂ ਦਾ, ਉਨ੍ਹਾਂ ਦਾ, ਮੇਰਾ ਹੈ, ਤੇਰਾ ਹੈ, ਵੱਧ ਗਿਆ ਹੈ ਆਦਿ।

ਇਹਨ੍ਹਾਂ ਟਿਕਾਂ ਨੂੰ ਕਦੇ ਵੀ Disjoined ਕਰਕੇ ਨਹੀਂ ਲਿਖਣਾ, ਇਹ ਟਿਕ ਨਾਲ ਹੀ ਲੱਗਣਗੀਆਂ।

ਦੇਖੋ ਚਾਰਟ ਵਿੱਚ।

da, de,di and h tick


Example Video  ਦਾ, ਦੇ, ਦੀ ਅਤੇ ਹੈ ਟਿਕ2.   'ਹਨ'  ਟਿਕ
ਸੰਕੇਤ ਸ਼ਬਦ ਦੇ ਅੰਤ ਵਿੱਚ ਤੋੜਵੀ Disjoined ਟਿਕ ਲਗਾ ਕੇ 'ਹਨ' ਦਾ ਉਚਾਰਨ ਕੀਤਾ ਜਾਂਦਾ ਹੈ।
ਦੇਖੋ ਚਾਰਟ ਵਿੱਚ।

han H tickExample Video  ਹਨ ਟਿਕ
3.   'ਹੀ'  ਟਿਕ
'ਹੀ' ਸ਼ਬਦ ਖੜਵੀ ਮੋਟੀ ਟਿਕ ਦੁਆਰਾ ਸੰਕੇਤ ਕੀਤਾ ਜਾਂਦਾ ਹੈ, ਇਸ ਟਿਕ ਨੂੰ ਕੇਵਲ ਉਸ ਹਾਲਤ ਵਿੱਚ ਹੀ ਲਗਾਇਆ ਜਾਏ ਜਦੋਂ ਇਹ ਕਿਸੇ ਦੂਸਰੇ ਸੰਕੇਤ ਨਾਲ ਜੋੜ ਕੇ ਸਪੱਸ਼ਟ ਰੂਪ ਨਾਲ ਲਿਖੀ ਜਾ ਸਕੇ। 
ਦੇਖੋ ਚਾਰਟ ਵਿੱਚ।


H-tick-punjabi-shorthandExample Video 'ਹੀ' ਟਿਕ
4.   'ਨਹੀ'  ਟਿਕ

'ਨਹੀ' ਸ਼ਬਦ ਨੂੰ ਦਰਸਾਉਣ ਲਈ ਸੰਕੇਤ ਦੀ ਅੰਤਲੀ ਰੇਖਾ ਵਿੱਚੋਂ 'ਨ' ਰੇਖਾ ਕੱਟੀ ਜਾਂਦੀ ਹੈ, ਪਰ ਜੇ ਕੱਟਣਾ ਸੰਭਵ ਨਾ ਹੋਵੇ ਤਾਂ ਹੇਠਾਂ ਲਿਖੀ ਜਾਂਦੀ ਹੈ।, 

ਦੇਖੋ ਚਾਰਟ ਵਿੱਚ।

nahi tick


Example Video 'ਨਹੀ' ਟਿਕ
5. 'ਦੂਹਰਾ  ਉਚਾਰਨ'

i.  'ਦੂਹਰਾ  ਉਚਾਰਨ'

ਪੰਜਾਬੀ ਭਾਸ਼ਾਂ ਵਿੱਚ ਕਈ ਸ਼ਬਦ ਐਸੇ ਹਨ ਜਿਨ੍ਹਾਂ ਦਾ ਉਚਾਰਨ ਦੋ ਵਾਰ ਬੋਲਿਆ ਜਾਂਦਾ ਹੈ, ਜਿਵੇਂ ਕਿ ਜਿਉਂ-ਜਿਉਂ, ਤਿਉਂ-ਤਿਉਂ ਆਦਿ। ਅਜਿਹੇ ਸ਼ਬਦਾਂ ਨੂੰ ਸੰਕਤ ਕਰਨ ਲਈ, ਜੇ ਅੰਤ ਵਿੱਚ ਸੰਯੁਕਤ ਸੁਰ ਚਿੰਨ੍ਹ ਆਉਂਦਾ ਹੋਵੇ, ਤਾਂ ਦੂਹਰਾ ਉਚਾਰਨ ਪ੍ਰਾਪਤ ਕਰਨ ਲਈ, ਉਹ ਦੋ ਵਾਰ ਲਿਖਿਆ ਜਾਂਦਾ ਹੈ।


ਦੇਖੋ ਚਾਰਟ ਵਿੱਚ।

doohri ucharanExample Video 'ਦੂਹਰਾ ਉਚਾਰਨ'ii.   'ਦੂਹਰਾ  ਉਚਾਰਨ' ਤੇ ਅੰਤ ਵਿੱਚ ਰੇਖਾ ਹੋਵੇ

ਉਪਰੋਕਤ ਅਨੁਸਾਰ ਜੇ ਐਸੇ ਸ਼ਬਦਾਂ ਦੇ ਅੰਤ ਵਿੱਚ ਰੇਖਾ ਆਉਂਦੀ ਹੋਵੇ ਤਾਂ ਦੂਹਰਾ ਉਚਾਰਨ ਸੰਕੇਤ ਕਰਨ ਲਈ, ਉਹ ਰੇਖਾ ਦੋ ਵਾਰ ਕੱਟੀ ਜਾਂਦੀ ਹੈ।

ਦੇਖੋ ਚਾਰਟ ਵਿੱਚ।

rekha-do-waar-cut
Example Video 'ਰੇਖਾ ਨੂੰ ਦੋ ਵਾਰ ਕੱਟਣਾ'iii.   'ਦੂਹਰਾ  ਉਚਾਰਨ' ਪਹਿਲੀ ਰੇਖਾ ਦੇ ਦੂਜੀ ਰੇਖਾ ਪੂਰੀ

ਪੰਜਾਬੀ ਭਾਸ਼ਾ ਵਿੱਚ ਬਹੁਤ ਐਸੇ ਸ਼ਬਦ ਨੇ ਜਿਨ੍ਹਾਂ ਦਾ ਉਚਾਰਨ ਤਾਂ ਦੂਹਰਾ ਹੁੰਦਾ ਹੈ ਪਰ ਦੂਜੀ ਵਾਰ ਸ਼ਬਦ ਥੌੜ੍ਹਾ ਬਦਲ ਕੇ ਆਉਂਦਾ ਹੈ, ਜਿਵੇਂ ਰਾਤੋ-ਰਾਤ, ਪੈਰੋ-ਪੈਰ, ਆਰ-ਪਾਰ, ਆਦਿ। ਇਸ ਤਰ੍ਹਾਂ ਦੇ ਸ਼ਬਦਾਂ ਨੂੰ ਉਚਾਰਨ ਕਰਨ ਲਈ , ਪਹਿਲੀ ਉਚਾਰਨ ਦੀ ਕੇਵਲ ਪਹਿਲੀ ਰੇਖਾ ਅਤੇ ਦੂਜੇ ਉਚਾਰਨ ਲਈ ਪੂਰੀ ਰੇਖਾ ਪੈਂਦੀ ਹੈ। 

ਦੇਖੋ ਚਾਰਟ ਵਿੱਚ।

pehli rekha and dusri rekha poori


Example Video 'ਪਹਿਲੀ ਰੇਖਾ ਤੇ ਦੂਸਰੀ ਰੇਖਾ ਪੂਰੀ'
6.   'ਸੰਯੁਕਤ ਸੁਰ ਚਿੰਨ੍ਹਾਂ ਨਾਲ ਅਤੇ ਤੀਹਰੀ ਸੁਰ ਚਿੰਨ੍ਹਾਂ ਨਾਲ 

ਸੰਯੁਕਤ ਸੁਰ ਚਿੰਨ੍ਹਾਂ ਅਤੇ ਤੀਹਰੀ ਸੁਰ ਨਾਲ ਵੀ ਸੰਕੇਤ ਲਗਦੇ ਹਨ , ਜਿਵੇਂ ਕਿ ਤੁਸੀਂ ਨੀਚੇ ਚਾਰਟ ਵਿੱਚ ਦੇਖ ਸਕਦੇ ਹੋ।

teehri sur naal phraseographyExample Video 'ਸੁਰ ਚਿੰਨ੍ਹਾਂ ਨਾਲ ਵੀ ਸੰਯੁਕਤ ਸੰਕੇਤਕਰਨ'


ਅਭਿਆਸ ਨੰ-41 

ਤੁਹਾਨੂੰ ਅਭਿਆਸ ਨੰ-41  ਸੋਲਵ ਕਰਕੇ ਦਿਖਾਈ ਗਈ ਹੈ, ਕਿ ਕਿਵੇਂ ਤੁਸੀਂ ਸੰਕੇਤਾਂ ਨੂੰ ਇਕੱਠੇ ਜੋੜਨਾ ਹੈ।

41 exercise


ਅਭਿਆਸ ਨੰ-41 Video
ਇਹ ਵੀ ਪੜ੍ਹੋ


ਤੁਹਾਨੂੰ ਸੰਯੁਕਤ ਸੰਕੇਤਕਰਨ ( Punjabi Shorthand Phraseography)  ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਪੰਜਾਬੀ ਸੰਕੇਤਕਰਨ ਵਿੱਚ ਜਾਣਕਾਰੀ ਵਿਸਥਾਰ ਵਿੱਚ ਦੇ ਦਿੱਤੀ ਗਈ ਹੈ।। ਇਹਨਾਂ ਨੂੰ ਚੰਗੀ ਤਰ੍ਹਾਂ ਸਮਝੋ ਤੇ ਬਾਰ ਬਾਰ ਕਿਤਾਬ ਵਿੱਚ ਦਿੱਤੇ ਗਏ ਅਭਿਆਸ ਲਿਖਣ ਅਤੇ ਪੜ੍ਹਣ ਦੀ ਪ੍ਰੈਕਿਟਸ ਕੀਤੀ ਜਾਵੇ ਜੀ।

ਨੋਟ
ਜਿਵੇਂ ਜਿਵੇਂ ਕਿਤਾਬ ਵਿੱਚ ਇਕਾਖਰੀ ਚਿੰਨ੍ਹ ਆ ਰਹੇ ਹਨ ਬਿਲਕੁਲ ਉਸੇ ਤਰ੍ਹਾਂ ਪ੍ਰੈਕਟਿਸ ਕੀਤੀ ਜਾਵੇ, ਕੋਈ ਵੀ ਇਕਾਖਰੀ ਚਿੰਨ੍ਹ  ਛੱਡਣ ਦੀ ਕੋਸ਼ਿਸ਼ ਨਾ ਕੀਤੀ ਜਾਵੇ।

ਕਿਸੀ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ Facebook Messenger  ਤੇ  Message 
ਕਰ ਸਕਦੇ ਹੋ ਜੀ।

Post Your Comment

Previous Post Next Post