ਕਰਤਾਰ ਸਿੰਘ ਪੰਜਾਬੀ ਸੰਕੇਤਕਰਨ ਵਿੱਚ ਪੰਜਵਾਂ ਚੈਪਟਰ ਆਉਂਦਾ ਹੈ।

 ਸੰਯੁਕਤ ਸੁਰਾਂ (Diphthongs), ਤੀਹਰੀ ਸੁਰ (Triphone) ਅਤੇ 'ਵ' ਅੱਧਾ ਚੱਕਰ।


kartar-singh-shorthand-chapter-5

ਅੰਗਰੇਜ਼ੀ ਸ਼ਾਰਟਹੈਂਡ ਵਿੱਚ ਇਸਨੂੰ Diphthongs ਕਿਹਾ ਗਿਆ ਹੈ। ਦੋ ਸੁਰਾਂ ਸੰਗ ਨਾਲ ਜੋ ਇਕੱਠੀ ਧੁਨੀ ਪੈਦਾ ਹੁੰਦੀ ਹੈ ਉਹ ਸੰਯੁਕਤ ਸੁਰ ਅਖਵਾਉਂਦੀ ਹੈ।

ਪੰਜਾਬੀ ਭਾਸ਼ਾ ਵਿੱਚ ਬਹੁਤ ਸਾਰੇ ਐਸੇ ਸ਼ਬਦ ਹਨ ਜਿਨ੍ਹਾਂ ਦਾ ਉਚਾਰਨ ਕੇਵਲ ਦੋ ਸੰਯੁਕਤ ਸੁਰਾਂ ਨਾਲ ਵੀ ਹੁੰਦਾ ਹੈ ਜਿਵੇਂ ਕਿ 

  • ਭਾਈ (ਭ+ਆ+ਈ)
  • ਟਾਈ (ਟ+ਆ+ਈ)  
  • ਜਾਉ (ਜ+ਆ+ਉ) 
  •  ਰਾਉ (ਰ+ਆ+ਉ)

ਸੋ, ਐਸੇ ਸ਼ਬਦਾਂ ਨੂੰ ਲਿਖਣ ਲਈ ਸੰਯੁਕਤ ਸੁਰਾਂ ਦੀ ਵਰਤੋਂ ਕੀਤੀ ਜਾਂਦੀ ਹੈ

ਸੰਯੁਕਤ ਸੁਰਾਂ 6 ਤਰ੍ਹਾਂ ਦੀਆਂ ਹੁੰਦੀਆਂ ਹਨ, ਤੁਹਾਨੂੰ ਨੀਚੇ ਚਾਰਟ ਵਿੱਚ ਦਿਖਾਈਆਂ ਗਈਆਂ ਹਨ।


diphtongs-shorthand-chart


1.  ਸੰਯੁਕਤ ਸੁਰ ( ਆਈ )

ਸੰਯੁਕਤ ਸੁਰ ਹੈ 'ਆਈ', ਜਿਵੇਂ ਕੋਈ ਸ਼ਬਦ ਆ ਗਿਆ - ਟਾਈ, ਟਾਈਮ, ਭਾਈ, ਮਾਈ, ਭਾਈਚਾਰਾ, ਤਾਂ ਇਹ ਪਹਿਲੇ ਸਥਾਨ ਤੇ ਹੀ ਲਗੇਗੀ।

ਨੀਚੇ ਚਾਰਟ ਵਿੱਚ ਤੁਸੀ ਦੇਖ ਸਕਦੇ ਹੋ।


AAI Vowel shorthand

Example Video  ਆਈ  ਸੁਰ


2. ਸੰਯੁਕਤ ਸੁਰ ( ਅਈ )

ਸੰਯੁਕਤ ਸੁਰ ਹੈ 'ਅਈ', ਜਿਵੇਂ ਕੋਈ ਸ਼ਬਦ ਆ ਗਿਆ - ਕਈ, ਨਈ, ਮਕਈ, ਮੁੱਦਈ, ਦੁਬਈ ਤਾਂ ਇਹ ਸੁਰ ਤੀਸਰੇ ਸਥਾਨ ਤੇ ਹੀ ਲਗੇਗੀ।

ਨੀਚੇ ਚਾਰਟ ਵਿੱਚ ਤੁਸੀ ਦੇਖ ਸਕਦੇ ਹੋ।

ai third place vowel


Example Video  ਅਈ ਸੁਰ



3. ਸੰਯੁਕਤ ਸੁਰ ( ਆਉ, ਆਊ)

ਸੰਯੁਕਤ ਸੁਰ ਹੈ 'ਆਉ, ਆਊ', ਜਿਵੇਂ ਕੋਈ ਸ਼ਬਦ ਆ ਗਿਆ- ਜਾਉ, ਰਾਉ, ਭੀਮਰਾਉ, ਬੁਲਾਉ,  ਮੁਕਾਉ,  ਬਾਊ,  ਤਾਂ ਇਹ ਸੁਰ ਪਹਿਲੇ ਸਥਾਨ ਤੇ ਹੀ ਲਗੇਗੀ।

ਨੀਚੇ ਚਾਰਟ ਵਿੱਚ ਤੁਸੀ ਦੇਖ ਸਕਦੇ ਹੋ।


AAu vowel third place


Example Video  ਆਉ, ਆਊ ਸੁਰ


4. ਸੰਯੁਕਤ ਸੁਰ ( ਅਊ)

ਸੰਯੁਕਤ ਸੁਰ ਹੈ 'ਅਊ', ਜਿਵੇਂ ਕੋਈ ਸ਼ਬਦ ਆ ਗਿਆ - ਗਊ, ਲਖਨਊ, ਮਊ, ਕਾਊਚ, ਹਊ ਤਾਂ ਇਹ ਸੁਰ ਤੀਸਰੇ ਸਥਾਨ ਤੇ ਹੀ ਲਗੇਗੀ।

ਨੀਚੇ ਚਾਰਟ ਵਿੱਚ ਤੁਸੀ ਦੇਖ ਸਕਦੇ ਹੋ।

gau-sur-third-place-vowel

Example Video  ਅਊ ਸੁਰ



5. ਸੰਯੁਕਤ ਸੁਰ ( ਆਏ)

ਸੰਯੁਕਤ ਸੁਰ 'ਆਏ', ਜਿਵੇਂ ਕੋਈ ਸ਼ਬਦ ਆ ਗਿਆ - ਜਾਏ, ਹਾਏ, ਚਬਾਏ, ਪਾਇਲ, ਪਾਏ ਤਾਂ ਇਹ ਸੁਰ ਪਹਿਲੇ ਸਥਾਨ ਤੇ ਹੀ ਲਗੇਗੀ।

ਨੀਚੇ ਚਾਰਟ ਵਿੱਚ ਤੁਸੀ ਦੇਖ ਸਕਦੇ ਹੋ।

aaye-first-place-vowel

Example Video  ਆਏ ਸੁਰ


6. ਸੰਯੁਕਤ ਸੁਰ ( ਇਉ, ਇਊ)

ਸੰਯੁਕਤ ਸੁਰ 'ਇਉ, ਇਊ', ਜਿਵੇਂ ਕੋਈ ਸ਼ਬਦ ਆ ਗਿਆ - ਜਿਉਂ, ਵਿਊ, ਪਿਉ, ਘਿਉ, ਰਿਵਿਊ, ਡਿਊਟੀ ਤਾਂ ਇਹ ਸੁਰ ਤੀਸਰੇ ਸਥਾਨ ਤੇ ਹੀ ਲਗੇਗੀ।

ਨੀਚੇ ਚਾਰਟ ਵਿੱਚ ਤੁਸੀ ਦੇਖ ਸਕਦੇ ਹੋ।

EEU third place vowel shorthand


Example Video  ਇਉ, ਇਊ ਸੁਰ



7. ਤੀਹਰੀ ਸੁਰ (Triphone)

ਪੰਜਾਬੀ ਸ਼ਾਰਟਹੈਂਡ ਦੇ ਵਿੱਚ ਇਕੱਠੀਆਂ ਉਚਾਰੀਆਂ ਜਾਣ ਵਾਲੀਆਂ ਤਿੰਨਾ ਸੁਰਾਂ ਨੂੰ ਤੀਹਰੀ ਸੁਰ (Triphone ) ਕਿਹਾ ਜਾਂਦਾ ਹੈ।
ਜਿਵੇਂ ਕਿ 
  • ਆਈਏ ( ਆ+ਈ+ਏ) 
  • ਆਇਆ ( ਆ+ਇ+ਆ)
  • ਜਾਇਆ (ਜਾ+ਇ+ਆ)
ਸੰਯੁਕਤ ਸੁਰ ਚਿੰਨ੍ਹ ਦੇ ਅੰਤ ਵਿੱਚ ਇਕ ਹਲਕੀ ਟਿਕ (tick) ਜੋੜਨ ਨਾਲ ਤੀਹਰੀ ਸੁਰ ਬਣਦੀ ਹੈ। ਜਿਵੇਂ ਤੁਸੀਂ ਨੀਚੇ ਦੇਖ ਸਕਦੇ ਹੋ।

Teehri-Sur




Example Video ਤੀਹਰੀ ਸੁਰ


8.  'ਵ' ਅੱਧਾ ਚੱਕਰ (W Semi Circle)

ਪੰਜਾਬੀ ਸੰਕੇਤਕਰਨ ਵਿੱਚ 'ਵ'  ਦਾ ਉਚਾਰਨ ਗੋਲਾਈਦਾਰ ਰੇਖਾਵਾਂ ਅਤੇ ਲੇਟਵੀਆਂ-ਸਿੱਧੀਆਂ ਰੇਖਾਵਾਂ ਦੇ ਅਰੰਭ ਵਿੱਚ ਛੋਟਾ ਜਿਹਾ ਚੱਕਰ ਲਗਾ ਕੇ ਸੰਕੇਤ ਕੀਤਾ ਗਿਆ ਹੈ।

ਜਿਵੇਂ ਕੀ ਤੁਸੀਂ ਨੀਚੇ ਚਾਰਟ ਵਿੱਚ ਦੇਖ ਸਕਦੇ ਹੋ।

V half circle

Example Video 'ਵ' ਅੱਧਾ ਚੱਕਰ ਸੁਰ




9.  'ਵ' ਧੁਨੀ 
ਸੰਕੇਤ ਸ਼ਬਦਾਂ ਦੇ ਮੱਧ ਵਿੱਚ  'ਵ'ਧੁਨੀ ਨੂੰ ਸੰਕਤ ਕਰਨ ਲਈ 'ਵ' ਅੱਧਾ ਚੱਕਰ ਤੋੜ ਕੇ (Disjoined) ਕਰਕੇ ਲਿਖਿਆ ਜਾਂਦਾ ਹੈ। ਮੱਧ ਵਿੱਚ 'ਵ' ਅੱਧਾ ਚੱਕਰ ਉਸ ਸਥਾਨ ਤੇ ਲਿਖਿਆ ਜਾਂਦਾ ਹੈ ਜਿਸ ਸਥਾਨ ਦੇ 'ਵ' ਦੀ ਧੁਨੀ ਪਿੱਛੋਂ ਸੁਰ-ਚਿਨ੍ਹੰ ਲਗਣਾ ਹੋਵੇ।

ਜਿਵੇਂ ਕੀ ਤੁਸੀਂ ਨੀਚੇ ਚਾਰਟ ਵਿੱਚ ਦੇਖ ਸਕਦੇ ਹੋ।

V tod ke madh vich

Example Video 'ਵ' ਤੋੜਕੇ ਧੁਨੀ ਪਿੱਛੋਂ ਸੁਰ



10.  'ਵ' ਚੱਕਰ ਦੂਸਰਾ ਸਥਾਨ
ਜੇ 'ਵ' ਧੁਨੀਂ ਪਿੱਛੋਂ ਕਿਸੇ ਸੁਰ ਦਾ ਉਚਾਰਨ ਨਾ ਹੁੰਦਾ ਹੋਵੇ, ਤਾਂ ਇਹ 'ਵ'ਅੱਧਾ ਚੱਕਰ ਦੂਸਰੇ ਸਥਾਨ ਤੇ ਲਿਖਿਆ ਜਾਂਦਾ ਹੈ।

ਨੀਚੇ ਚਾਰਟ ਵਿੱਚ ਦੇਖ ਸਕਦੇ ਹੋ।

V madh vich todke


Example Video 'ਵ' ਤੋੜਕੇ ਮੱਧ ਵਿੱਚ


ਇਹ ਵੀ ਪੜ੍ਹੋ



ਤੁਹਾਨੂੰ ਸੰਯੁਕਤ ਸੁਰਾਂ, ਤੀਹਰੀ ਸੁਰ ਅਤੇ 'ਵ' ਅੱਧਾ ਚੱਕਰ) ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਪੰਜਾਬੀ ਸੰਕੇਤਕਰਨ ਵਿੱਚ ਜਾਣਕਾਰੀ ਵਿਸਥਾਰ ਵਿੱਚ ਦੇ ਦਿੱਤੀ ਗਈ ਹੈ।। ਇਹਨਾਂ ਨੂੰ ਚੰਗੀ ਤਰ੍ਹਾਂ ਸਮਝੋ ਤੇ ਬਾਰ ਬਾਰ ਕਿਤਾਬ ਵਿੱਚ ਦਿੱਤੇ ਗਏ ਅਭਿਆਸ ਲਿਖਣ ਅਤੇ ਪੜ੍ਹਣ ਦੀ ਪ੍ਰੈਕਿਟਸ ਕੀਤੀ ਜਾਵੇ ਜੀ।

Post a Comment

Previous Post Next Post