PSSSB Punjabi Steno-typist Question Paper Part - 23apke saath share karne jaa raha hoon. PSSSB Punjabi Steno Question Paper 2015 PSSSB (Punjab Subordinate Service Selection Board) exam mai bole geya tha.


PSSSB Steno-Typist 80 WPM Question Paper (Part 23)


Apko steno paper practice karne ke liye provide kiya geya hai taki aap pata chal sake ki PSSSB mai steno-typist paragraph kis tarah ka bola jata hai. 

Jaise jaise new steno- typist question paper ayenge waise hi upload hote rahenge aap bas continue practice karte jaye. 

Isme apko 2.30 minute ki two dictations provide ki gayi hai same jaise PSSSB steno exam mai bolte hai. 

Ho sake toh aap paragraph ko unseen likhne ki kosish kare, paragraph leekh kar type zarur kare.



ਨੋਟ

ਵੈਬਸਾਇਟ ਤੋਂ ਪੇਪਰ ਅਤੇ ਡਿਕਟੇਸ਼ਨਜ਼ ਡਾਟਾ ਕਾਪੀ ਕਰਕੇ ਯੂ-ਟਿਊਬ ਤੇ ਅਪਲੋਡ ਕੀਤਾ ਜਾ ਰਿਹਾ ਹੈ। ਸਾਡੀ ਸ਼ਿਕਾਇਤ ਕਰਨ ਤੇ  ਤੁਹਾਡੇ ਯੂ-ਟਿਊਬ ਚੈੱਨਲ ਤੇ ਕਾਪੀਰਾਇਟ ਸਟਰਾਇਕ ਲੱਗ ਸਕਦੀ ਹੈ ਜਾਂ ਫਿਰ ਚੈਨਲ ਤੱਕ ਵੀ ਬੰਦ ਹੋ ਸਕਦਾ ਹੈ, ਸੋ ਕਿਰਪਾ ਕਰਕੇ ਵੈਬਸਾਇਟ ਤੋਂ ਕੁਝ ਵੀ ਕਾਪੀ ਕਰਕੇ ਆਪਣੇ ਯੂ-ਟਿਊਬ ਚੈੱਨਲ ਤੇ ਪਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਧੰਨਵਾਦ


80 WPM Steno Paper - 2015



Steno Typist Paper Part- 23


1. Time 2.30 Minutes



2. Time 2.30 Minutes



  • ਲਿਪੀ ਅੰਤਰ ਸਮਾਂ - 27 ਮਿੰਟ 
  • ਪੇਪਰ ਰਾਵੀ ਫੌਂਟ ਤੇ ਹੋਵੇਗਾ
  • ਸ਼ਾਰਟਹੈਂਡ ਪੜ੍ਹਣ ਲਈ 1 ਮਿੰਟ ਮਿਲੇਗਾ


ਪੈਰ੍ਹਾ ਵੇਖੋ 

400 ਸ਼ਬਦ ਡੰਡੀ ਮਿਲਾ ਕੇ

              ਸਪੀਕਰ ਸਾਹਿਬ, ਮੇਰੇ ਮਾਣਯੋਗ ਮੈਂਬਰ ਜੀ ਨੇ ਸਿਹਤ ਸੇਵਾਵਾਂ ਬਾਰੇ ਜ਼ਿਕਰ ਕੀਤਾ ਹੈ। ਜਿੱਥੇ ਸਰਕਾਰ ਇਹ ਕਹਿੰਦੀ ਹੈ ਕਿ ਸਿਹਤ ਸੇਵਾਵਾਂ ਅਤੇ ਸਹੂਲਤਾਂ ਵੱਧ ਤੋਂ ਵੱਧ ਦਿੱਤੀਆਂ ਜਾ ਰਹੀਆਂ ਹਨ ਅਤੇ ਪਿੰਡ ਪਿੰਡ ਵਿੱਚ ਡਿਸਪੈਂਸਰੀ ਖੋਲ੍ਹ ਦਿੱਤੀ ਗਈ ਹੈ ਪਰ ਜਿੱਥੋਂ ਤੱਕ ਹਸਪਤਾਲਾਂ ਜਾਂ ਡਿਸਪੈਂਸਰੀਆਂ ਵਿੱਚ ਦਵਾਈਆਂ ਦਾ ਸਬੰਧ ਹੈ ਇਸ ਬਾਰੇ ਮੈਂ ਬੇਨਤੀ  ਕਰਾਂਗਾ ਕਿ ਪਿੰਡਾਂ ਵਿੱਚ ਡਾਕਟਰ ਡਿਸਪੈਂਸਰੀਆਂ ਤੋਂ ਆਮ ਤੌਰ ਤੇ ਛੁੱਟੀ ਤੇ ਹੀ ਰਹਿੰਦੇ ਹਨ ਅਤੇ ਬਹੁਤ ਘੱਟ ਹਾਜ਼ਰ ਹੁੰਦੇ ਹਨ। ਫੇਰ ਦਵਾਈਆਂ ਵੀ 80 ਨਹੀਂ ਹੁੰਦੀਆਂ। ਮਰੀਜਾਂ ਨੂੰ ਦਵਾਈਆਂ ਬਾਹਰੋਂ ਮਾਰਕੀਟ ਵਿਚੋਂ ਹੀ ਖਰੀਦ ਕਰਨੀਆਂ ਪੈਂਦੀਆਂ ਹਨ। ਕਈ ਵਾਰ ਦਵਾਈਆਂ ਘਟੀਆ ਵੀ ਆ ਜਾਂਦੀਆਂ ਹਨ। ਸੋ ਮੈਂ ਸਰਕਾਰ ਪਾਸ ਬੇਨਤੀ ਕਰਾਂਗਾ ਕਿ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਹਤ ਸੇਵਾਵਾਂ ਵੱਲ ਹਾਲੇ ਬਹੁਤ ਸੁਧਾਰ ਦੀ ਲੋੜ ਹੈ। ਦੂਜੀ ਗੱਲ ਡਿਪਟੀ ਸਪੀਕਰ ਸਾਹਿਬ ਹੜ੍ਹਾਂ ਦੀ ਕਾਫੀ ਪ੍ਰਾਬਲਮ ਹੈ। ਇਸ ਸਾਲ ਬਾਰਸ਼ ਬਹੁਤ ਹੋਣ ਕਾਰਨ ਬਹੁਤ ਸਾਰੇ ਲੋਕ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ। ਸੈਂਟਰ ਤੋਂ ਵੀ ਟੀਮਾਂ 80 ਆਈਆਂ ਸਨ ਤੇ ਉਨ੍ਹਾਂ ਹੜ੍ਹਾਂ ਦੀ  ਮਾਰ ਹੇਠ ਆਏ ਪਿੰਡਾਂ ਦਾ ਸਰਵੇ ਕੀਤਾ ਹੈ। ਪਰ ਹਾਲੇ ਤੱਕ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ। ਲੋਕ ਬਹੁਤ ਦੁਖੀ ਹਨ ਅਤੇ ਉਨ੍ਹਾਂ ਦੇ ਘਰ-ਬਾਰ ਰੁੜ੍ਹ ਗਏ ਹਨ। ਇਸ ਲਈ ਸਰਕਾਰ ਨੂੰ ਇਸ ਪਾਸੇ ਵਲ ਤੁਰਤ ਫੁਰਤ ਕਦਮ ਚੁੱਕਣੇ ਚਾਹੀਦੇ ਹਨ

       

                ਸਮਾਜ ਲੋਕਾਂ ਦਾ ਇੱਕ ਉਹ ਇਕੱਠ ਹੈ ਜਿਸ ਦੀਆਂ ਕੁਝ ਮਾਨਤਾਵਾਂ ਅਤੇ ਅਸੂਲ ਹੁੰਦੇ ਹਨ। ਇਨ੍ਹਾਂ ਅਸੂਲਾਂ ਦਾ ਨਿਰਮਾਣ ਸਮਾਜ ਦੇ ਸਿਆਣੇ ਲੋਕਾਂ ਵਲੋਂ ਸਮਾਜ ਦੇ ਸੰਚਾਲਨ ਖਾਤਰ ਹੁੰਦਾ ਹੈ। ਸਮਾਂ ਪਾ ਕੇ ਸਮਾਜ ਦੇ ਇਹ ਅਸੂਲ ਪ੍ਰਥਾ ਦਾ ਰੂਪ ਧਾਰਣ ਕਰ ਲੈਂਦੇ ਹਨ ਅਤੇ ਇਸ ਤਰ੍ਹਾਂ ਇਕ ਸਮਾਜਿਕ ਸੰਸਕ੍ਰਿਤੀ ਦਾ ਨਿਰਮਾਣ ਕਰਦੇ ਹਨ। ਸਾਡਾ ਸਮਾਜ ਜਿਸ ਨੂੰ ਕਿ ਭਾਰਤੀ ਸਮਾਜ ਕਿਹਾ ਹੈ, ਅਲੱਗ ਅਲੱਗ ਰਾਜਾਂ ਦੀ ਸੰਸਕ੍ਰਿਤੀਆਂ ਦਾ ਮਿਸ਼ਰਣ ਹੈ। ਅਲੱਗ-ਅਲੱਗ ਸੰਸਕ੍ਰਿਤੀਆਂ ਦੇ ਮਿਸ਼ਰਣ ਵਿੱਚ ਜਿਸ 80 ਭਾਰਤੀ ਸਮਾਜ ਦਾ  ਗਠਨ ਹੁੰਦਾ ਹੈ, ਉਸ ਵਿੱਚ ਬਹੁਤ ਸਾਰੀਆਂ ਪ੍ਰਥਾਵਾਂ ਸਾਂਝੀਆਂ ਵੀ ਹਨ। ਉਦਾਹਰਣ ਵਜੋਂ ਜਿਵੇਂ ਦਹੇਜ ਪ੍ਰਥਾ ਸਾਰੇ ਭਾਰਤ ਵਿੱਚ ਵਿਆਪਕ ਹੈ। ਪਰ ਸਵਾਲ ਇਨ੍ਹਾਂ ਦੇ ਵਿਆਪਕ ਹੋਣ ਦਾ ਨਹੀਂ ਸਗੋਂ ਸਮਾਜ ਦੇ ਨਾਲ ਇਹਨਾਂ ਦੇ ਕ੍ਰਿਆਸ਼ੀਲ ਅਤੇ ਉਸਾਰੂ ਰਿਸ਼ਤੇ ਦਾ ਹੈ।  ਸਾਡਾ ਸਮਾਜ ਜਿਸ ਵਿਚ ਅੱਜ ਅਨੇਕਾਂ ਸੰਕਟ ਹਨ, ਇਨ੍ਹਾਂ ਪ੍ਰਥਾਵਾਂ ਦੇ ਰੋਲ ਨੂੰ ਸਮਝਣਾ ਹੁਣ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਸਮਾਜਿਕ ਵਿਵਸਥਾ ਵਿੱਚ ਇਸ ਦੇ ਮੁਲੰਕਣ ਲਈ ਪਹਿਲਾਂ ਇਹ ਜ਼ਰੂਰੀ ਹੋ 80 ਜਾਂਦਾ ਹੈ ਕਿ ਅਸੀਂ  ਇਹ ਸਮਝੀਏ ਕਿ ਇਸ ਪ੍ਰਥਾ ਦਾ ਜਨਮ ਕਦੋਂ ਅਤੇ ਕਿਸ ਉਦੇਸ਼ ਨੂੰ ਲੈ ਕੇ ਹੋਇਆ। ਇਸ ਦਾ ਕਾਰਨ ਕੋਈ ਵੀ ਹੋ ਸਕਦਾ ਹੈ ਪਰ ਦਹੇਜ ਪ੍ਰਥਾ ਪੁਰਾਣੇ ਸਮਿਆਂ ਵਿਚ ਕੋਈ ਸਰਾਪ  ਨਹੀਂ ਸੀ।

6 Comments

  1. ਨਮਸਤੇ ਸਰ ਜੀ
    ਸਰ ਹੁਣ ਜਿਹੜੀ ਸਟਨੋ ਦੀਆਂ ਪੋਸਟਾਂ ਆਇਆ ਹਨ ਓਸ ਵਾਸਤੇ ਕੋਈ ਸਲਾਹ ਹੀ ਦੇ ਦੋ ਜੀ ਚਾਰ ਸਾਲਾਂ ਤੋਂ ਕਰਦਾ ਪਿਆ ਪਰ ਹੁਣ ਪੋਸਟਾਂ ਆਉਣ ਤੇ ਘਬਰਾਇਆ ਪਿਆ, ਕੋਈ ਮਦਦ ਕਰਦੋ

    ReplyDelete
  2. ਘਬਰਾਉਣ ਦੀ ਲੋੜ ਨਹੀਂ ਜੀ, ਬਸ ਮਨ ਲਗਾ ਕੇ ਰੋਜ਼ਾਨਾ ਡਿਕਟੇਸ਼ਨ ਕਰੋ ਤੇ ਆਪਣੀਆਂ ਗਲਤੀਆਂ ਵੱਲ ਧਿਆਨ ਦੇਵੋ। Negative thoughts nu ignore karo...... Baki paper hun nu kafi time lag jayega, apna prepare raho...

    ReplyDelete
  3. Sir jehda shorthand vala pehra type karde a uss vich -(ਹਾਇਫਨ) ja ,(ਕੋਮੇ) di varto hundi hain ja nhi te jdo appa ਤੇ shabad type karde a eh 'ਤੇ type (komme naal) ja simple ਤੇ type hovega.Please clear my doubt🙏

    ReplyDelete
    Replies
    1. Simple type hovega g, jive koi word aaje dekh-rekh , hyphen ewe use hoyega bas, comma nhi anda koi psssb paper ch..

      Delete

Post a Comment

Previous Post Next Post