PSSSB Punjabi Steno-typist Question Paper Part - 19apke saath share karne jaa raha hoon. PSSSB Punjabi Steno Question Paper 2016 PSSSB exam mai bole geya tha.


PSSSB Steno-Typist Question Paper [Part 19]



Maine steno paper apko  practice karne ke liya upload kiya hai taki aap pata chal sake ki PSSSB mai steno-typist ka paragraph kis tarah ka bola jata hai. 

Jaise jaise new steno- typist question paper ayenge waise hi upload hote rahenge bas aap continue practice karte jaye. 

Isme apko 2.30 minute ki two dictations provide ki gayi hai same jaise PSSSB steno exam mai bolte hai. 

Ho sake toh aap paragraph ko unseen likhne ki kosish kare, paragraph leekh kar type zarur kare.


80 WPM Steno Paper


Steno Typist Paper Part- 19

1. Time 2.30 Minutes




2. Time 2.30 Minutes




ਲਿਪੀ ਅੰਤਰ ਸਮਾਂ - 27 ਮਿੰਟ 

ਪੇਪਰ ਰਾਵੀ ਫੌਂਟ ਤੇ ਹੋਵੇਗਾ

ਸ਼ਾਰਟਹੈਂਡ ਪੜ੍ਹਣ ਲਈ 1 ਮਿੰਟ ਮਿਲੇਗਾ




ਪੈਰ੍ਹਾ ਵੇਖੋ 

ਸਪੀਕਰ ਸਾਹਿਬ, ਇਹ ਸਾਹਮਣੇ ਬੈਠੇ ਵੀਰ ਆਪਣੀ ਸਾਰੀ ਜ਼ਿੰਮੇਵਾਰੀ ਤੋਂ ਦੌੜ ਗਏ ਅਤੇ ਪੂਰੀ ਤਰ੍ਹਾਂ ਦਰਬਾਰ ਸਾਹਿਬ ਦਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਕੰਮਲ ਕਬਜ਼ਾ ਅੱਤਵਾਦੀਆਂ ਦੇ ਸਪੁਰਦ ਕਰ ਦਿੱਤਾ। ਉੱਥੇ ਹਰ ਕਿਸਮ ਦੇ ਅਨਸਰਾਂ ਨੇ ਪਰਿਕਰਮਾ ਦੇ ਨਾਲ ਲਗਦੇ ਕਮਰੇ ਵਿਚ ਡੇਰੇ ਲਾਏ ਅਤੇ ਦਰਬਾਰ ਸਾਹਿਬ ਦੀ ਕਿਲਾਬੰਦੀ ਹੋਈ। ਸਪੀਕਰ ਸਾਹਿਬ, ਜਦੋਂ ਕਿਲਾਬੰਦੀ ਹੋਈ ਤਾਂ ਫਿਰ ਘੇਰਾਬੰਦੀ ਹੋਈ। ਜਦੋਂ ਘੇਰਾਬੰਦੀ ਹੋਈ ਤਾਂ ਐਸੀਆਂ ਬਹੁਤ ਸਾਰੀਆਂ ਘਟਨਾਵਾਂ ਪੈਦਾ ਹੋਈਆਂ। ਇਸ ਕਰਕੇ ਇਸ ਸਾਰੀ ਸਥਿਤੀ ਦਾ (1) ਅੱਜ ਮੁਲਾਂਕਣ ਕਰਨਾ ਹੈ।  ਜਦੋਂ ਬਾਦਲ ਸਾਹਿਬ ਅਤੇ ਸੀ.ਐਮ ਸਾਹਿਬ ਨੇ ਫੈਸਲਾ ਕੀਤਾ ਹੈ ਕਿ ਇਸ ਮਸਲੇ ਤੇ ਬਹਿਸ ਹੋਣੀ ਹੈ, ਕੁਝ ਐਸੇ ਜ਼ਖਮ ਜਿਹੜੇ ਦੁਬਾਰਾ ਉਖੇੜੇ ਜਾਣਗੇ, ਉਨ੍ਹਾਂ ਤੇ ਤਬਸਰਾ ਕਰ ਰਹੇ ਹਾਂ। ਇਹ ਮਜ਼ਬੂਰੀ ਹੈ ਕਿ ਜਦੋਂ ਅਸੀਂ ਇਹ ਡਿਸਕਸ ਕਰਾਂਗੇ ਤਾਂ ਕੁਝ ਐਸੀਆਂ ਗੱਲਾਂ ਦਾ ਸਾਨੂੰ ਜ਼ਿਕਰ ਕਰਨਾ ਪਵੇਗਾ, ਜਿਨ੍ਹਾਂ ਵਾਸਤੇ ਮਨ ਨਹੀਂ ਮੰਨਦਾ। ਅੱਜ ਬੜੀ ਮੁਸ਼ਕਿਲ ਨਾਲ ਪੰਜਾਬ ਵਿਚ ਅਮਨ ਦਾ ਮਾਹੌਲ ਕਾਇਮ ਹੋਇਆ ਹੈ ਅਤੇ ਕਾਲੇ ਅੱਤਵਾਦ ਦਾ ਦੌਰ ਖਤਮ ਹੋਇਆ (2) ਹੈ। ਸਪੀਕਰ ਸਾਹਿਬ, ਬੜੇ ਲੰਮੇ ਅਰਸੇ ਤੋਂ ਬਾਅਦ ਇਸ ਸਦਨ ਵਿੱਚ ਇਹ ਡਿਸਕਸ਼ਨ ਸ਼ੁਰੂ ਹੋਈ ਹੈ। ਮੇਰੀ ਜਾਤੀ ਰਾਏ ਹੈ ਕਿ ਇੰਨੇ ਸਾਲਾਂ ਤੋਂ ਬਾਅਦ ਸਾਨੂੰ ਇਹ ਡਿਸਕਸ਼ਨ ਨਹੀਂ ਕਰਨੀ ਚਾਹੀਦੀ ਸੀ। ਇਸਦਾ ਫਾਇਦਾ ਕੀ ਹੈ ? ਜਿਹੜੇ ਪੁਰਾਣੇ ਜ਼ਖਮ ਹਨ (200 ਸ਼ਬਦ)

                26 ਜਨਵਰੀ 1950 ਨੂੰ ਭਾਰਤ ਦਾ ਨਵਾਂ ਸੰਵਿਧਾਨ ਲਾਗੂ ਹੋਇਆ ਸੀ। ਇਸ ਸੰਵਿਧਾਨ ਵਿਚ ਸਾਰੇ ਨਾਗਰਿਕਾਂ ਨੂੰ ਸਮਾਨਤਾ ਪ੍ਰਦਾਨ ਕੀਤੀ ਗਈ ਹੈ, ਵਿਚਾਰ ਪ੍ਰਗਟ ਕਰਨ ਤੇ ਵਿਕਾਸ ਕਰਨ ਦੇ ਸਮਾਨ ਮੌਕਿਆਂ ਦੀ ਵਿਵਸਥਾ ਕੀਤੀ ਗਈ ਹੈ। ਕਾਨੂੰਨ ਦੀਆਂ ਨਜ਼ਰਾਂ ਵਿਚ ਸਾਰੇ ਲੋਕ ਬਰਾਬਰ ਹਨ। ਇਸ ਲਈ ਸੰਵਿਧਾਨ ਅਧੀਨ ਬਣਨ ਵਾਲੀ ਸਰਕਾਰ ਨੂੰ ਕਲਿਆਣਕਾਰੀ ਸਰਕਾਰ ਦਾ ਰੁਤਬਾ ਦਿੱਤਾ ਗਿਆ ਹੈ ਜਿਸ ਦਾ ਮੁੱਖ ਨਿਸ਼ਾਨਾ ਲੋਕਾਂ ਦੀ ਭਲਾਈ ਕਰਨਾ ਹੈ। ਇਸ ਸੰਵਿਧਾਨ ਦੇ ਅਨੁਸਾਰ ਹੀ ਹੁਕਮਰਾਨ ਪਾਰਟੀਆਂ ਦੇਸ਼ (1) ਤੇ ਕਾਬਜ਼ ਰਹੀਆਂ ਅਤੇ ਰਾਜ ਭਾਗ ਚਲਾਉਂਦੀਆਂ ਰਹੀਆਂ। ਉਹ ਕਿਸੇ ਦੇਸ਼ ਦੇ ਇਤਿਹਾਸ ਵਿਚ ਏਨੇ ਵਰ੍ਹੇ ਕੋਈ ਬਹੁਤਾ ਸਮਾਂ ਨਹੀਂ ਹੁੰਦਾ ਪਰ ਤਾਂ ਵੀ ਅਸੀਂ ਸੋਚਦੇ ਹਾਂ ਕਿ ਕੀ ਅਸੀਂ ਠੀਕ ਦਿਸ਼ਾ ਵੱਲ ਜਾ ਰਹੇ ਹਾਂ? ਕੀ ਹੋਣ ਵਾਲੇ ਵਿਕਾਸ ਦੇ ਲਾਭ ਸਮਾਨ ਰੂਪ ਵਿੱਚ ਸਾਰੇ ਲੋਕਾਂ ਤਕ ਪੁੱਜ ਰਹੇ ਹਨ। ਕੀ ਸੰਵਿਧਾਨ ਵਿਚ ਦੇਸ਼ ਦੇ ਨਾਗਰਿਕਾਂ ਨੂੰ ਦਿੱਤੇ ਗਏ ਜਮਹੂਰੀ ਹੱਕ ਸੁਰੱਖਿਅਤ ਹਨ? ਕੀ ਭਾਰਤੀ ਜਮਹੂਰੀ ਵਿਵਸਥਾ ਦੇ ਥੰਮਾਂ ਵਿਧਾਨ ਪਾਲਿਕਾ ਕਾਰਜ ਪਾਲਿਕਾ (2) ਤੇ ਨਿਆਂ ਪਾਲਿਕਾ ਦੀ ਮਜ਼ਬੂਤੀ ਕਾਇਮ ਹੈ ਕੀ ਇਸ ਸਮੁੱਚੀ ਵਿਵਸਥਾ ਤੇ ਨਜ਼ਰ ਰੱਖਣ ਵਾਲੀ ਪ੍ਰੈੱਸ ਸੁਤੰਤਰਤਾ ਨਾਲ ਕੰਮ ਕਰ ਰਹੀ ਹੈ? ਕੀ ਇਸ ਦੇਸ਼ ਦੀ ਏਕਤਾ ਤੇ ਅਖੰਡਤਾ ਮਜ਼ਬੂਤ ਹੈ, ਇਹ ਕੁਝ ਅਜਿਹੇ ਪ੍ਰਸ਼ਨ ਹਨ ਜਿਨ੍ਹਾਂ ਦਾ ਜਵਾਬ ਲੱਭਣ ਨਾਲ ਸਾਨੂੰ ਇਸ ਗੱਲ ਦਾ ਜਵਾਬ ਮਿਲ ਜਾਂਦਾ ਹੈ (200 ਸ਼ਬਦ)


Niche comment karke aap punjabi and english shorthand related kuch bhi pooch sakte hai, kisi bhi punjabi steno outline ke liye aap vikramstenographer@gmail.com par contact kar sakte hai.

2 Comments

  1. ਸਰ ਜੀ ਕਿਲਾਬੰਦੀ ਜਾਂ ਕਿਲ੍ਹਾਬੰਦੀ ਕਿਹੜਾ ਸਹੀ ਆ ਜੀ ਗੁੜ੍ਹਤੀ ਜਾਂ ਗੁੜਤੀ ਕਿਹੜਾ ਸਹੀ ਆ ਜੀ

    ReplyDelete
  2. ਕਿਲ੍ਹਾਬੰਦੀ ਸਹੀ ਹੈ ਜੀ..

    ReplyDelete

Post a Comment

Previous Post Next Post