PSSSB Punjabi Steno Question Paper Part 10 aaj apke saath share karne jaa raha hoon. PSSSB Punjabi Steno Question Paper 2013 PSSSB exam mai bole geya tha.
Maine yeh paper apko practice ke liya upload kiya hai taki aap dekh sake ki PSSSB mai junior scale stenographer ka paragraph kaise bolte hai.
Jaise jaise new junior scale stenographer question paper ayenge waise hi upload hote rahenge bas aap continue practice karte jaye.
Isme apko 2.30 minute ki two dictations provide ki gayi hai same jaise PSSSB junior scale steno exam mai bolte hai.
Ho sake toh aap paragraph ko unseen likhne ki kosish kare.
100 WPM Junior Scale Paper
Junior Scale Steno Paper Part- 10
1. Time 2.30 Minutes
ਪੈਰ੍ਹਾ ਵੇਖੋ
ਭਾਰਤੀ ਸੰਸਕ੍ਰਿਤੀ ਅਤੇ ਸਭਿੱਅਤਾ ਦਾ ਮੂਲ ਆਧਾਰ ਏਕਤਾ ਹੈ। ਸਾਡਾ ਖਾਣਾ - ਪੀਣਾ ਅਤੇ ਪਹਿਨਣਾ ਅਤੇ ਭਾਸ਼ਾ ਭਾਵੇਂ ਵੱਖ-ਵੱਖ ਹਨ ਪ੍ਰੰਤੂ ਰਾਸ਼ਟਰ ਇੱਕ ਹੈ। ਸਾਡੇ ਤਿਉਹਾਰ ਅਤੇ ਉੱਤਸਵ ਅਨੇਕ ਹਨ, ਭਿੰਨ ਹਨ ਲੇਕਿਨ ਖੁਸ਼ੀਆਂ ਇੱਕੋ ਹਨ। ਇੱਕ ਹੋ ਕੇ ਹਰ ਖੁਸ਼ੀ ਵਿਚ ਸ਼ਾਮਲ ਹੁੰਦੇ ਹਨ। ਏਕਤਾ ਦਾ ਮੰਤਵ ਹੈ ਇਕਮੁੱਠ ਹੋ ਕੇ ਕੰਮ ਕਰਨਾ। ਸਾਡੇ ਸਮਾਜ ਦਾ ਨਿਰਮਾਣ ਇਸ ਭਾਵਨਾ ਉੱਤੇ ਹੀ ਹੋਇਆ ਹੈ। ਇਕ ਮਨੁੱਖ ਆਪਣੀਆਂ ਸਾਰੀਆਂ ਮੁਸ਼ਕਿਲਾਂ ਨੂੰ ਆਪ ਪੂਰਾ ਨਹੀਂ ਕਰ ਸਕਦਾ। ਉਸ ਨੂੰ ਆਪਣੀਆਂ ਕੁਝ ਜਰੂਰਤਾਂ ਨੂੰ ਪੂਰਾ ਕਰਨ ਲਈ ਦੂਜਿਆਂ ਉਤੇ ਨਿਰਭਰ ਹੋਣਾ ਪੈਂਦਾ ਹੈ। ਇਸੇ ਕਰਕੇ ਏਕਤਾ (1) ਅਤੇ ਇਕਮੁੱਠ ਹੋ ਕੇ ਕੰਮ ਕਰਨ ਦੀ ਭਾਵਨਾ ਪੈਦਾ ਹੋਈ ਏਕਤਾ ਵਿਚ ਸ਼ਕਤੀ ਸ਼ਾਂਤੀ ਅਤੇ ਸਫਲਤਾ ਹੈ ਇਕ ਧਾਗੇ ਵਿਚ ਕੋਈ ਸ਼ਕਤੀ ਨਹੀਂ ਹੁੰਦੀ, ਪ੍ਰੰਤੂ ਜਦੋਂ ਅਨੇਕ ਧਾਗੇ ਆਪਸ ਵਿਚ ਮਿਲ ਜਾਂਦੇ ਹਨ ਤਾਂ ਉਹਨਾਂ ਦੀ ਸ਼ਕਤੀ ਵੱਧ ਜਾਂਦੀ ਹੈ । ਇਹ ਏਕਤਾ ਦਾ ਹੀ ਜਾਦੂ ਸੀ ਕਿ ਜਾਲ ਵਿਚ ਫਸੇ ਕਬੂਤਰ ਜਾਲ ਨੂੰ ਹੀ ਲੈ ਕੇ ਉੱਡ ਗਏ ਅਤੇ ਸ਼ਿਕਾਰੀ ਵੇਖਦਾ ਹੀ ਰਹਿ ਗਿਆ। ਇਤਿਹਾਸ ਇਸ ਗੱਲ ਦਾ ਹਾਮੀ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਜਿਹੜੀਆਂ ਜਾਤੀਆਂ ਬਾਹਰੋਂ ਭਾਰਤ ਵਿਚ ਆਈਆਂ ਉਹ ਇਥੇ ਦੀਆਂ ਹੀ ਹੋ ਗਈਆਂ। ਮੁਸਲਮਾਨਾਂ ਦੀ ਇਸ ਦੇਸ਼ ਵਿਚ ਸਥਾਈ ਤੌਰ ਤੇ ਵਸੇ ਇਸ ਗੱਲ ਦਾ ਸਬੂਤ ਹੈ। (2) ਭਾਰਤੀ ਵਸਨੀਕਾਂ ਦਾ ਨਜ਼ਰੀਆ ਹਮੇਸ਼ਾਂ ਵਿਆਪਕ ਰਿਹਾ ਹੈ। ਅਨੇਕਤਾ ਵਿੱਚ ਏਕਤਾ ਸਾਡੀ ਸੰਸਕ੍ਰਿਤੀ ਦੀ ਮੁੱਖ ਵਿਸ਼ੇਸ਼ਤਾ ਹੈ। ਆਜ਼ਾਦੀ ਪ੍ਰਾਪਤੀ ਤੋਂ ਬਾਅਦ ਜਨਤਾ ਵਲੋਂ ਚੁਣੇ ਹੋਏ ਪ੍ਰਤੀਨਿਧੀਆਂ ਤੇ ਗਠਿਤ ਸੰਵਿਧਾਨ ਸਭਾ ਵਲੋਂ ਸੰਵਿਧਾਨ ਬਣਾਉਣ ਦਾ ਕੰਮ ਆਰੰਭ ਕੀਤਾ ਗਿਆ। ਸਿਰਲਥ ਯੋਧਿਆਂ ਦੀ ਅਗਵਾਈ ਹੇਠ ਭਾਰਤ ਦੇ ਵਸਨੀਕਾਂ ਨੇ [250 words]
ਹਥਿਆਰ ਰਹਿਤ ਦੁਨੀਆ ਦਾ ਸੰਕਲਪ ਕਰਨਾ ਬੇਹੱਦ ਮੁਸ਼ਕਿਲ ਲਗਦਾ ਹੈ | ਪਰ ਜੋ ਵੀ ਵਿਅਕਤੀ ਸੰਸਥਾਵਾਂ ਜਾਂ ਦੇਸ਼ ਇਸ ਦਿਸ਼ਾ ਵੱਲ ਯਤਨਸ਼ੀਲ ਹਨ ਉਨਾਂ ਦੀ ਪ੍ਰਸੰਸਾ ਕੀਤੀ ਜਾਣੀ ਚਾਹੀਦੀ ਹੈ। ਚਾਹੇ ਅਜਿਹੇ ਯਤਨ ਕਿੰਨੇ ਵੀ ਛੋਟੀ ਪੱਧਰ ਦੇ ਕਿਉਂ ਨਾ ਹੋਣ ਉਨ੍ਹਾਂ ਦੀ ਪ੍ਰਸੰਸਾ ਤੇ ਵਿਸ਼ੇਸ਼ ਮਹੱਤਤਾ ਹੁੰਦੀ ਹੈ। ਇਸ ਲਈ ਕਿ ਉਹ ਇਸ ਤਰ੍ਹਾਂ ਦਾ ਮਾਹੌਲ ਬਣਾਉਣ ਵਿਚ ਸਹਾਈ ਹੁੰਦੇ ਹਨ। ਇਸ ਲਈ ਇਸ ਦਿਸ਼ਾ ਵਿਚ ਕੰਮ ਕਰਦੀਆਂ ਸੰਸਥਾਵਾਂ ਅਤੇ ਵਿਅਕਤੀਆਂ ਦੀ ਚਰਚਾ ਉਸ ਦੀਆਂ ਪ੍ਰਾਪਤੀਆਂ ਤੋਂ ਕਿਤੇ ਵਧੇਰੇ ਹੁੰਦੀ ਹੈ। ਉਨ੍ਹਾਂ ਨੂੰ ਅੰਤਰ-ਰਾਸ਼ਟਰੀ ਮਾਨਤਾ ਪ੍ਰਾਪਤ ਹੁੰਦੀ ਹੈ। ਇਸ ਵਿਚ ਸਹਿਜੇ ਹੀ ਇਹ (1) ਝਲਕ ਮਿਲ ਜਾਂਦੀ ਹੈ ਕਿ ਦੁਨੀਆ ਦੀ ਤਾਂਘ ਅਮਨ ਵਲ ਨੂੰ ਹੀ ਹੈ। ਵਿਨਾਸ਼ਕਾਰੀ ਸ਼ਕਤੀਆਂ ਤੋਂ ਕਰਤਾਰੀ ਸ਼ਕਤੀਆਂ ਦੀ ਮਾਨਤਾ ਵਧੇਰੇ ਹੈ। ਢਾਊ ਪ੍ਰਵਿ੍ਤੀਆਂ ਉਸਾਰੂ ਪਹੁੰਚ ਨਾਲ ਕਿਤੇ ਪਿੱਛੇ ਰਹਿ ਜਾਂਦੀਆਂ ਹਨ। ਨਾਕਾਰਾਤਮਕ ਰੁਚੀਆਂ ਦੇ ਤਾਨਾਸ਼ਾਹਾਂ ਤੋਂ ਦੁਨੀਆ ਡਰ ਵੀ ਸਕਦੀ ਹੈ ਅਤੇ ਉਨ੍ਹਾਂ ਦੀ ਅਥਾਹ ਸ਼ਕਤੀ ਦੇ ਅੱਗੇ ਝੁਕ ਵੀ ਸਕਦੀ ਹੈ। ਪਰ ਮਨ ਚੋਂ ਸਤਿਕਾਰ ਅਤੇ ਪਿਆਰ ਕਿਸੇ ਦੇਵੀ ਸ਼ਕਤੀਆਂ ਦੇ ਪਾਲਕ ਮਨੁੱਖ ਲਈ ਹੀ ਪੈਦਾ ਹੁੰਦਾ ਹੈ। ਇਸ ਲਈ ਹੀ ਸਦੀਆਂ ਦਾ ਪੈਂਡਾ ਮਾਰ ਮਨੁੱਖ ਏਨਾ ਕੁਝ ਵਧੀਆ ਸੋਚ ਸਕਿਆ ਹੈ। ਏਨਾ ਕੁਝ ਪਿਆਰਾ ਅਤੇ ਸੋਹਣਾ ਸਿਰਜ ਸਕਿਆ ਹੈ। ਪਰ (2) ਉਸਾਰੂ ਅਤੇ ਢਾਊ ਸ਼ਕਤੀਆਂ ਸਦਾ ਤੋਂ ਹੀ ਨਾਲੋਂ ਨਾਲ ਚਲਦੀਆਂ ਰਹੀਆਂ ਹਨ। ਜਿਵੇਂ ਇਨ੍ਹਾਂ ਦੀ ਆਪਸ ਵਿੱਚ ਇਕ ਦੂਜੇ ਤੋਂ ਅੱਗੇ ਵੱਧਣ ਦੀ ਦੌੜ ਲੱਗੀ ਹੋਈ ਹੋਵੇ। ਜੇਕਰ ਵਧੀਆ ਤੋਂ ਵਧੀਆ ਤੇ ਲੋਕ ਪੱਖੀ ਰਾਜ ਪ੍ਰਬੰਧ ਸਥਾਪਤ ਹੁੰਦੇ ਰਹੇ ਤਾਂ ਆਮ ਮਨੁੱਖ ਨੂੰ ਨਪੀੜ ਸੁੱਟਣ ਵਾਲੀਆਂ ਸ਼ਕਤੀਆਂ ਵੀ [250 words]
More Shorthand Papers:
- PSSSB Steno Question Paper Part-1
- Junior Scale Steno Paper Part-2
- PSSSB Steno Question Paper Part-3
- PSSSB Steno Question Paper Part-4
- PSSSB Junior Scale Question Paper Part-5
- PSSSB Steno Question Paper Part-6
- PSSSB Steno Question Paper Part-7
- PSSSB Steno Question Paper Part-8
- PSSSB Steno Question Paper Part-9
Niche comment karke aap punjabi and english shorthand related kuch bhi pooch sakte hai
Dear Sir g
ReplyDeletePSSSB de junior scale stenogrpaher da English paper v upload krdo g jo 50 ya 60 wpm wala hunda g
paragraph di wording da pta lagju kida di hundi a g PSSSB vich
Isi article vich update hoyega g wait karo bas..
Deleteok sir g
ReplyDeleteSir English da para vi uplode kardo ji
ReplyDeleteEnglish 60 WPM junior scale subscription tusi le skde ho g... Baki Daily Progressive Magazine para upload hounda oh tusi kar skde ho g.. Any other query message on whats app No. 98771-10107
ReplyDeletePost a Comment