PSSSB Punjabi Steno Question Paper Part - 6 aaj apke saath share karne jaa raha hoon. PSSSB Punjabi Steno Question Paper 2016 PSSSB exam mai bole geya tha.


PSSSB Steno-Typist Question Paper [Part 6]




Maine yeh paper apko  practice ke liya upload kiya hai taki aap dekh sake ki PSSSB mai steno-typist ka paragraph kaise bolte hai. 

Jaise jaise new steno- typist question paper ayenge waise hi upload hote rahenge bas aap continue practice karte jaye. 


Isme apko 2.30 minute ki two dictations provide ki gayi hai same jaise PSSSB steno exam mai bolte hai. 

Ho sake toh aap paragraph ko unseen likhne ki kosish kare.


80 WPM Steno Paper


Steno Typist Paper Part- 6



1. Time 2.30 Minutes




2. Time 2.30 Minutes





ਪੈਰ੍ਹਾ ਵੇਖੋ 

ਸਿੱਖਿਆ ਦੇ ਖੇਤਰ ਵਿੱਚ ਅਧਿਆਪਕ ਉਹ ਧੁਰਾ ਹੈ ਜਿਸ ਦੇ ਦੁਆਲੇ ਸਿੱਖਿਆ ਪ੍ਰਣਾਲੀ ਘੁੰਮਦੀ ਹੈ। ਵਿੱਦਿਆ ਨੂੰ ਮਨੁੱਖ ਦਾ ਤੀਜਾ ਨੇਤਰ ਕਿਹਾ ਗਿਆ ਹੈ। ਹਰ ਸਭਿਅਤਾ ਦੇ ਦੌਰ ਵਿੱਚ ਸਿੱਖਿਆ ਦਾ ਸਰਬਸ੍ਰੇਸ਼ਟ ਸਥਾਨ ਰਿਹਾ ਹੈ। ਅੱਜ ਦੇ ਲੋਕਤੰਤਰੀ ਅਤੇ ਕਲਿਆਣਕਾਰੀ ਰਾਜ ਵਿੱਚ ਵੀ ਸਰਕਾਰ ਦਾ ਆਪਣੀ ਜਨਤਾ ਨੂੰ ਸਿੱਖਿਆ ਸਹੂਲਤਾਂ ਪ੍ਰਦਾਨ ਕਰਨਾ ਪ੍ਰਥਮ ਕਰਤੱਵ ਸਮਝਿਆ ਗਿਆ ਹੈ। ਸਿੱਖਿਆ ਸ਼ਾਸਤਰੀਆਂ ਦੇ ਨਿੱਤ ਸੈਮੀਨਾਰ, ਗੋਸ਼ਟੀਆਂ ਅਤੇ ਖੁੱਲ੍ਹੀਆਂ ਬਹਿਸਾਂ ਦਾ ਆਯੋਜਨ ਇਸ ਗੱਲ ਦਾ ਸਪਸ਼ਟ ਪ੍ਰਮਾਣ ਹੈ ਕਿ (1) ਉਹ ਇਸ ਵਿਸ਼ੇ ਵੱਲ ਕਿਤਨੇ ਗੰਭੀਰ ਹਨ। ਇਸ ਲਈ ਕਿਸੇ ਇਕ ਨੂੁੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਪਰੰਤੂ ਆਧੁਨਿਕ ਅਧਿਆਪਕ ਦਾ ਡਿੱਗ ਰਿਹਾ ਕਿਰਦਾਰ ਇਸ ਗਿਰਾਵਟ ਦਾ ਪ੍ਰਮੁੱਖ ਕਾਰਨ ਹੈ। ਅਧਿਆਪਕ ਵਰਗ ਦਾ ਇਕ ਵੱਡਾ ਹਿੱਸਾ ਆਪਣੇ ਪਵਿੱਤਰ ਅਤੇ ਮਹਾਨ ਕਾਰਜ ਪ੍ਰਤੀ ਸੁਹਿਰਦ ਨਹੀਂ ਹੈ। ਜਦੋਂ ਤਕ ਅਧਿਆਪਕ ਵਰਗ ਵਿੱਚ ਉਸਾਰੂ ਅਤੇ ਨਵੀਂ ਚੇਤਨਾ ਦਾ ਬੋਲਬਾਲਾ ਨਹੀਂ ਹੁੰਦਾ ਉਸ ਸਮੇਂ ਤਕ ਨਵੀਂ ਸਿੱਖਿਆ ਨੀਤੀ ਅਤੇ ਸਿੱਖਿਆ ਖੇਤਰ ਵਿੱਚ ਨਵੇਂ ਨਵੇਂ ਤਜਰਬਿਆਂ ਤੋਂ ਕੋਈ ਜ਼ਿਆਦਾ ਆਸਵੰਦ ਹੋਣਾ (2) ਹਾਸੋਹੀਣੀ ਗੱਲ ਹੋਵੇਗੀ। ਸਿੱਖਿਆ ਦੇ ਖੇਤਰ ਵਿੱਚ ਆਈ ਇਸ ਖੜੋਤ ਲਈ ਸਿੱਖਿਆ ਸ਼ਾਸਤਰੀ ਇਕ ਮੱਤ ਨਹੀਂ ਹਨ। ਹਰੇਕ ਸੋਚ, ਜੇ ਪੂਰਨ ਤੌਰ ਤੇ ਠੀਕ ਨਹੀਂ ਤਾਂ ਗਲਤ ਵੀ ਨਹੀਂ ਕਹੀ ਜਾ ਸਕਦੀ। ਅਧਿਆਪਨ ਇਕ ਪਵਿੱਤਰ ਅਤੇ ਮਹਾਨ ਕਿੱਤਾ ਹੈ।

        ਸਕੂਲ ਇਕ ਅਜਿਹੀ ਸੰਸਥਾ ਹੁੰਦੀ ਹੈ ਜਿਸ ਵਿੱਚ ਬੱਚੇ ਦਾ ਸਰਬਪੱਖੀ ਵਿਕਾਸ ਹੁੰਦਾ ਹੈ। ਇਹ ਤਦ ਹੀ ਸੰਭਵ ਹੋ ਸਕਦਾ ਹੈ ਜੇ ਸਕੂਲ ਵਿੱਚ ਅਨੁਸ਼ਾਸਨ ਕਾਇਮ ਰਹੇ। ਅਨੁਸ਼ਾਸਨ ਮੁਖੀ ਦੀ ਯੋਗਤਾ ਤੇ ਨਿਰਭਰ ਕਰਦਾ ਹੈ। (3) ਸਕੂਲ ਮੁਖੀ ਦਾ ਫਰਜ਼ ਬਣਦਾ ਹੈ ਕਿ ਸਕੂਲ ਨੂੰ ਹਰ ਪੱਖੋ ਉੱਨਤ ਕਰੇ। ਜਿਸ ਪ੍ਰਕਾਰ ਪਰਿਵਾਰ ਦਾ ਪ੍ਰਬੰਧ ਚਲਾਉਣ ਲਈ ਘਰ ਦੇ ਮੁੱਖੀ ਦੀ ਜ਼ਿੰਮੇਵਾਰੀ ਹੁੰਦੀ ਹੈ, ਉਸੇ ਤਰ੍ਹਾਂ ਸਕੂਲ ਤੇ ਵਿਸ਼ਾਲ ਟੱਬਰ ਨੂੰ ਚਲਾਉਣ ਲਈ ਮੁੱਖੀ ਨੂੰ ਸਾਰੇ ਕਰਮਚਾਰੀਆਂ ਦੇ ਸਹਿਯੋਗ ਦੀ ਲੋੜ ਹੁੰਦੀ ਹੈ। ਸਕੂਲ ਵਿੱਚ ਅਨੁਸ਼ਾਸਨ ਬਣਾਉਣ ਲਈ ਸਕੂਲ ਮੁੱਖੀ ਵਿੱਚ ਗੁਣਾਂ ਦਾ ਹੋਣਾ ਜ਼ਰੂਰੀ ਹੈ। ਜਿਵੇਂ ਉੱਚੇ ਚਰਿੱਤਰ ਵਾਲਾ, ਈਮਾਨਦਾਰ, ਸਮੇਂ ਦਾ ਪਾਬੰਦ, ਸਭ ਨਾਲ ਇਕੋ ਜਿਹਾ ਵਰਤਾਓ ਕਰਨ ਵਾਲਾ, ਦੂਸਰਿਆਂ ਲਈ ਮਾਰਗ ਦਰਸ਼ਕ,(4) ਸਾਥੀਆਂ ਤੋਂ ਸਹਿਯੋਗ ਲੈਣ ਦੀ ਯੋਗਤਾ ਵਾਲਾ ਅਤੇ ਘੱਟ ਬੋਲਣ ਵਾਲਾ ਆਦਿ। ਸਕੂਲ ਦਾ ਵਾਤਾਵਰਣ ਮੁੱਖ ਤੌਰ ਤੇ ਤਿੰਨ ਪ੍ਰਕਾਰ ਦਾ ਹੁੰਦਾ ਹੈ। ਪ੍ਰਜਾਤੰਤਰੀ ਵਾਤਾਵਰਨ, ਠੋਸਿਆ ਵਾਤਾਵਰਨ ਅਤੇ ਸੁਤੰਤਰ ਵਾਤਾਵਰਨ। ਪ੍ਰਜਾਤੰਤਰ ਵਾਤਾਵਰਨ ਵਿੱਚ ਵਿਦਿਆਰਥੀ ਅਤੇ ਅਧਿਆਪਕ ਮਿਲ ਕੇ ਵਿਚਾਰ ਕਰਦੇ ਹਨ ਕਿ ਸ਼੍ਰੇਣੀ ਵਿੱਚ ਕਿਸ ਤਰ੍ਹਾਂ ਦਾ ਵਾਤਾਵਰਨ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਨੇੜਤਾ ਵਧਦੀ ਹੈ। ਸਕੂਲ ਮੁੱਖੀ ਆਪਣੇ ਸਾਥੀ(5)

Niche comment karke aap punjabi and english shorthand related kuch bhi pooch sakte hai

2 Comments

  1. ਰਿਵਾਜ਼ ਜਾ ਰਿਵਾਜ kehda sahi a sir

    ReplyDelete
  2. ਰਿਵਾਜ਼ ਸਹੀ ਹੈ ਜੀ......

    ReplyDelete

Post a Comment

Previous Post Next Post