PSSSB Punjabi Steno Question Paper Part 3 aaj apke saath share karne jaa raha hoon. PSSSB Punjabi Steno Question Paper 2013 PSSSB exam mai bole geya tha.


PSSSB Punjabi Steno-Typist Question Paper [Part 3]


Maine yeh paper apko  practice ke liya upload kiya hai taki aap dekh sake ki PSSSB mai steno-typist ka paragraph kaise bolte hai. 

Jaise jaise new steno- typist question paper ayenge waise hi upload hote rahenge bas aap continue practice karte jaye. 


Isme apko 2.30 minute ki two dictations provide ki gayi hai same jaise PSSSB steno exam mai bolte hai. 

Ho sake toh aap paragraph ko unseen likhne ki koshish kare.



80 WPM Steno Paper


Steno Typist Paper Part- 3



1. Time 2.30 Minutes




2. Time 2.30 Minutes




ਪੈਰ੍ਹਾ ਵੇਖੋ

ਪੰਜਾਬ ਦੇ ਵਿੱਤ ਸਕੱਤਰ ਅਨੁਸਾਰ ਪੰਜਾਬ ਸਰਕਾਰ ਨੇ ਆਪਣੇ 50 ਪ੍ਰਤੀਸ਼ਤ ਕਾਰੋਬਾਰੀ ਵਿਭਾਗਾਂ ਦੇ ਨਿੱਜੀਕਰਨ ਦਾ ਫ਼ੈਸਲਾ ਲੈ ਲਿਆ ਹੈ। ਜਿਨ੍ਹਾਂ ਵਿਚ ਆਵਾਜਾਈ ਸਹੂਲਤਾਂ, ਸੜਕਾਂ ਤੇ ਪੁਲਾਂ ਦੀ ਉਸਾਰੀ ਅਤੇ ਬਿਜਲੀ ਦੀ ਵੰਡ ਆਦਿ ਸ਼ਾਮਲ ਹਨ। ਵਿੱਤ ਸਕੱਤਰ ਅਨੁਸਾਰ ਸਰਕਾਰ ਉਨ੍ਹਾਂ ਕਾਰੋਬਾਰਾਂ ਦੇ ਵਿਚ ਆਪਣੀ ਸ਼ਮੂਲੀਅਤ ਖਤਮ ਕਰ ਦੇਵੇਗੀ ਜਿਨ੍ਹਾਂ ਵਿਚ ਇਸ ਦੀ ਲੋੜ ਨਹੀਂ ਹੈ। ਇਨ੍ਹਾਂ ਕਾਰੋਬਾਰਾਂ ਦੇ ਨਿੱਜੀ ਹੱਥਾਂ ਵਿਚ ਜਾਣ ਨਾਲ ਪ੍ਰਾਂਤ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ ਅਤੇ ਇਨ੍ਹਾਂ ਵਿਚ ਲੱਗਣ ਵਾਲੇ ਸਰਕਾਰੀ (1) ਆਮਦਨੀ ਦੇ ਸੋਮੇ ਹੋਰ ਜ਼ਿਆਦਾ ਜਰੂਰੀ ਕੰਮਾਂ ਵਿਚ ਵਰਤੇ ਜਾ ਸਕਣਗੇ। ਪੰਜਾਬ ਅਤੇ ਹੋਰ ਕਈ ਪ੍ਰਾਂਤਾਂ ਵਿਚ ਵੀ ਸਰਕਾਰਾਂ ਦੀ ਮਾਲੀ ਹਾਲਤ ਚੰਗੀ ਨਹੀਂ ਹੈ। ਆਮਦਨੀ ਦੇ ਸਾਧਨ ਪੈਦਾ ਕਰਨ ਲਈ ਉਨ੍ਹਾਂ ਨੂੰ ਜਾਂ ਤਾਂ ਹੋਰ ਟੈਕਸ ਲਾਉਣੇ ਪੈਂਦੇ ਹਨ ਅਤੇ ਜਾਂ ਵੱਖ ਵੱਖ ਥਾਵਾਂ ਤੋਂ ਕਰਜ਼ੇ ਲੈਣੇ ਪੈਂਦੇ ਹਨ ਜਿਨ੍ਹਾਂ ਵਿਚ ਕੇਂਦਰੀ ਸਰਕਾਰ ਵੀ ਸ਼ਾਮਲ ਹੈ। ਦੱਖਣ ਪੂਰਬੀ ਏਸ਼ੀਆ ਦੇ ਕੁਝ ਦੇਸ਼ ਇਸ ਦੀ ਉਘੜਵੀਂ ਮਿਸਾਲ ਪੇਸ਼ ਕਰਦੇ ਹਨ । ਇਹ ਗੱਲ ਅਜੇ ਪੂਰੇ ਨਿਸ਼ਚੇ (2) ਨਾਲ ਤਾਂ ਨਹੀਂ ਆਖੀ ਜਾ ਸਕਦੀ ਕਿ ਨਿੱਜੀਕਰਨ ਨਾਲ ਲੋਕਾਂ ਦੇ ਸਾਰੇ ਮਸਲੇ ਹੱਲ ਹੋ ਜਾਣਗੇ, ਪਰ ਏਨਾ ਜ਼ਰੂਰ ਹੈ ਕਿ ਕਾਰੋਬਾਰਾਂ ਦੇ ਮਾਲਕਾਂ ਨੂੰ ਮੁਕਾਬਲੇਬਾਜ਼ੀ ਦੁਆਰਾ ਚੰਗੇਰੀਆਂ ਜਨਤਕ ਸੇਵਾਵਾਂ ਮੁਹੱਈਆ ਕਰਨੀਆਂ ਪੈਣਗੀਆਂ । ਇਕ ਸੱਜਰੀ ਉਦਾਹਰਣ ਟੈਲੀਫੋਨ ਦੀ ਦੇਖੀ ਜਾ ਸਕਦੀ ਹੈ।

        ਭਾਰਤ ਵਿੱਚ ਪ੍ਰਾਇਮਰੀ ਸਿੱਖਿਆ ਦਾ ਪ੍ਰਸਾਰ ਬਹੁਤ ਤੇਜ਼ੀ ਨਾਲ ਹੋਇਆ ਹੈ। ਭਾਰਤ ਵਿੱਚ 95 ਪ੍ਰਤੀਸ਼ਤ ਆਬਾਦੀ ਨੂੰ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਪ੍ਰਾਇਮਰੀ ਸਕੂਲ ਉਪਲਬਧ ਹੈ। ਇਸ ਤੇਜ਼ ਵਿਸਥਾਰ ਕਰ ਕੇ ਸਕੂਲਾਂ ਵਿੱਚ ਪੜ੍ਹਾਈ (3) ਦੇ ਮਿਆਰ ਨੂੰ ਵੱਡਾ ਧੱਕਾ ਲੱਗਾ ਹੈ। ਉਂਜ ਵੀ ਪ੍ਰਾਇਮਰੀ ਸਕੂਲਾਂ ਦੀਆਂ ਅਨੇਕ ਪ੍ਰਕਾਰਾਂ ਹੋਂਦ ਵਿਚ ਆ ਗਈਆਂ ਹਨ, ਜਿਵੇਂ ਸਰਕਾਰੀ ਪ੍ਰਾਇਮਰੀ ਸਕੂਲ ਪੇਂਡੂ ਖੇਤਰਾਂ ਵਿੱਚ, ਸਰਕਾਰੀ ਪ੍ਰਾਇਮਰੀ ਸਕੂਲ ਸ਼ਹਿਰੀ ਖੇਤਰਾਂ ਵਿੱਚ, ਪ੍ਰਾਈਵੇਟ ਸਕੂਲ ਪੇਂਡੂ ਖੇਤਰਾਂ ਵਿੱਚ ਸ਼ਹਿਰੀ ਖੇਤਰਾਂ ਵਿੱਚ, ਪਬਲਿਕ ਸਕੂਲ ਆਦਿ। ਇਨ੍ਹਾਂ ਭਿੰਨ ਭਿੰਨ ਪ੍ਰਕਾਰ ਦੇ ਸਕੂਲਾਂ ਵਿਚ ਪੜ੍ਹਾਈ ਪੱਖੋਂ ਕੋਈ ਇਕਸਾਰਤਾ ਨਹੀਂ ਹੈ। ਭਿੰਨ ਭਿੰਨ ਸਕੂਲਾਂ ਵਿੱਚ ਵਿਲੱਖਣ ਅਤੇ ਗਿਰ ਰਿਹਾ ਮਿਆਰ ਵੇਖਦੇ ਹੋਏ 1986 ਦੀ ਨਵੀਂ ਸਿੱਖਿਆ ਨੀਤੀ ਵਿੱਚ ਵੀ ਮੰਨਿਆ ਗਿਆ ਸੀ ਕਿ ਗੈਰ ਤਸੱਲੀਬਖਸ਼ ਅਤੇ ਖਿੱਚ ਰਹਿਤ ਸਕੂਲਾਂ ਦੇ (4) ਵਾਤਾਵਰਣ ਨੂੰ ਸੁਧਾਰਿਆ ਜਾਵੇਗਾ ਅਤੇ ਜਦੋਂ ਬੱਚਾ ਭਿੰਨ-ਭਿੰਨ ਵਿਦਿਅਕ ਪੱਧਰ ਪਾਰ ਕਰਦਾ ਹੈ ਤਾਂ ਘੱਟੋ ਘੱਟ ਸਿਖਸ਼ਣ ਪੱਧਰ ਮਿਥ ਲਿਆ ਜਾਵੇਗਾ ਤਾਂ ਕਿ ਹਰ ਬੱਚੇ ਦਾ ਸਿਖਸ਼ਣ ਪੱਧਰ ਨਿਸ਼ਚਿਤ ਕੀਤੇ, ਮਿਥੇ ਹੋਏ ਪੱਧਰ ਤੋਂ ਉਪਰ ਹੋਵੇ । ਇਹ ਘੱਟੋ ਘੱਟ ਪੱਧਰ ਕਿਸ ਜਮਾਤ ਲਈ, ਕਿਸ ਵਿਸ਼ੇ ਲਈ ਕਿੰਨਾ ਮਿਥਿਆ ਜਾਵੇ, ਨਿਸ਼ਚਿਤ ਕਰਨ ਲਈ ਕਿਹੜੇ ਕਿਹੜੇ ਪਹਿਲੂਆਂ ਨੂੰ ਧਿਆਨ ਵਿਚ ਰੱਖਿਆ ਜਾਵੇ, ਹਰ ਜਮਾਤ ਅਤੇ ਹਰ ਵਿਸ਼ੇ ਵਿਚ ਮਿਥੇ ਹੋਏ ਟੀਚਿਆਂ ਨੂੰ ਕਿਵੇਂ ਪੂਰਾ ਕੀਤਾ ਜਾਵੇ (5) 

Niche comment karke aap punjabi and english shorthand related kuch bhi pooch sakte hai

6 Comments

  1. Replies
    1. PSSSB hor steno typist paper v kar sakde ho g website toh..

      Delete
  2. Sir, you are so helpful thanks alot. If I able to crack the exam your guidance nd material will play a major role in it. Do you have any idea when will the govt release notification of steno senior scale nd junior scale or steno grade 3 I m preparing for all.?

    ReplyDelete
    Replies
    1. Exam kabhi bhi a sakta hai , aap practice continue rakhe, Thanks Atinder

      Delete
  3. Thnx sir so much sadi help karn li gbu ji

    ReplyDelete

Post a Comment

Previous Post Next Post