PSSSB Punjabi Steno Question Paper Part 4 aaj apke saath share karne jaa raha hoon. PSSSB Punjabi Steno Question Paper 2013 PSSSB exam mai bole geya tha.


PSSSB Punjabi Steno-Typist Question Paper [Part 4]


Maine yeh paper apko  practice ke liya upload kiya hai taki aap dekh sake ki PSSSB mai steno-typist ka paragraph kaise bolte hai. 

Jaise jaise new steno- typist question paper ayenge waise hi upload hote rahenge bas aap continue practice karte jaye. 


Isme apko 2.30 minute ki two dictations provide ki gayi hai same jaise PSSSB steno exam mai bolte hai. 

Ho sake toh aap paragraph ko unseen likhne ki kosish kare.



 80 WPM Steno Paper


Steno Typist Paper Part- 4



1. Time 2.30 Minutes




2. Time 2.30 Minutes




ਪੈਰ੍ਹਾ ਵੇਖੋ

        ਭਾਰਤ ਦੇ ਲੋਕਾਂ ਉੱਤੇ ਕੁਦਰਤ ਐਤਕੀ ਫਿਰ ਮਿਹਰਬਾਨ ਹੈ। ਪਿਛਲੇ ਅੱਠਾਂ ਸਾਲਾਂ ਤੋਂ ਮੌਨਸੂਨ ਦੀ ਬਾਰਸ਼ ਲਗਾਤਾਰ ਚੌਖੀ ਤੇ ਭਰਵੀਂ ਹੁੰਦੀ ਆ ਰਹੀ ਹੈ ਅਤੇ ਇਸ ਵਾਰੀ ਵੀ ਇਸ ਦੀ ਭਰਮਾਰ ਵਿੱਚ ਕਿਸੇ ਕਿਮਸ ਦੀ ਕਮੀ ਨਹੀਂ ਆਈ। ਪਹਿਲੇ ਦੋ ਕੁ ਹਫਤੇ ਰੁਕੀ ਰਹਿ ਕੇ ਡਰਾਵਾ ਦੇਣ ਮਗਰੋਂ ਮੌਨਸੂਨ ਨੇ ਏਨਾ ਕਰਮ ਫੁਰਮਾਇਆ ਕਿ ਜਲਥਲ ਕਰ ਦਿੱਤੀ। ਭਾਰਤ ਕਿਉਂਕਿ ਖੇਤੀ ਪ੍ਰਧਾਨ ਦੇਸ਼ ਹੈ, ਇਸ ਲਈ ਚੰਗੀ ਮੌਨਸੂਨ ਇਸ ਦੀ ਖੇਤੀ ਉਪਜ ਲਈ ਲਾਹੇਵੰਦ ਹੁੰਦੀ ਹੈ। (80) ਇਹੀ ਕਾਰਨ ਹੈ ਕਿ ਪਿਛਲੇ ਅੱਠਾਂ ਸਾਲਾਂ ਤੋਂ ਭਰਵੀਂ ਬਾਰਸ਼ ਹੋਣ ਕਾਰਨ ਦੇਸ਼ ਦੇ ਅੰਨ ਭੰਡਾਰ ਏਨੇ ਹੋ ਗਏ ਹਨ ਕਿ ਇਨ੍ਹਾਂ ਨੂੰ ਸਾਂਭਣ ਦੀ ਸਮੱਸਿਆ ਪੇਸ਼ ਆ ਰਹੀ ਹੈ। ਸਰਕਾਰ ਨੇ ਦੋ ਸਾਲਾਂ ਤੱਕ ਦਾ ਅੰਨ ਭੰਡਾਰ ਸੰਕਟ ਲਈ ਰਾਖਵਾਂ ਰੱਖਣ ਦਾ ਫੈਸਲਾ ਕੀਤਾ ਸੀ। ਹੁਣ ਇਹ ਭੰਡਾਰ ਏਨੇ ਵਧ ਗਏ ਹਨ ਕਿ ਸਰਕਾਰ ਕੋਲ ਇਨ੍ਹਾ ਨੂੰ ਸਾਂਭਣ ਲਈ ਗੋਦਾਮ ਨਹੀਂ ਹਨ। ਇਸ ਕਾਰਨ ਖਰਾਬ ਹੋ ਜਾਂਦਾ ਹੈ ਭਾਰਤ ਸਰਕਾਰ ਨੇ ਇਸ ਫਾਲੂਤ ਅਨਾਜ ਨੂੰ ਵਿਦੇਸ਼ਾਂ ਵਿੱਚ (80) ਵੇਚਣ ਦਾ ਵੀ ਪਿਛਲੇ ਦਿਨੀਂ ਫੈਸਲਾ ਕੀਤਾ ਹੈ। ਇਸ ਵਾਰੀ ਦੀ ਬਰਸਾਤ ਨੇ ਵੀ ਧੰਨ ਧੰਨ ਕਰਾ ਦਿੱਤੀ ਹੈ। ਪੰਜਾਬ ਦਾ ਕਿਸਾਨ ਹੀ ਨਹੀਂ ਸਰਕਾਰ ਵੀ ਖੁਸ਼ ਹੈ ਕਿ ਇੰਦਰ ਦੇਵਤਾ ਦੀ ਮਿਹਰਬਾਨੀ ਕਾਰਨ ਇਸ ਵਾਰ ਫੇਰ  (200 ਸ਼ਬਦ)

            ਫਸਲ ਭਰਪੂਰ ਹੋਵੇਗੀ ਅਤੇ ਭਾਰਤੀ ਅਰਥਚਾਰਾ ਹੋਰ ਪੱਕੀਆਂ ਲੀਹਾਂ  ਉੱਤੇ ਹੋਵੇਗਾ। ਜਿਥੇ ਬਰਸਾਤ ਦਾ ਮੌਸਮ ਦੇਸ਼ ਦੇ ਉਨ੍ਹਾਂ ਕਰੋੜਾਂ ਲੋਕਾਂ ਲਈ ਖੁਸ਼ੀਆਂ ਵੀ ਲਿਆਉਂਦਾ ਹੈ ਜਿਹੜੇ ਖੇਤੀ ਨਾਲ ਸਬੰਧ ਹਨ, ਉੱਥੇ ਇਹ ਉਨ੍ਹਾਂ ਕਰੋੜਾਂ ਲੋਕਾਂ ਲਈ ਮੁਸ਼ਕਲਾਂ ਵੀ ਲਿਆਉਂਦਾ ਹੈ ਜਿਨ੍ਹਾਂ ਪਾਸ ਰਹਿਣ ਲਈ ਪੱਕੇ ਮਕਾਨ ਨਹੀਂ ਹਨ ਜਾਂ ਜਿਹੜੇ ਅਜਿਹੀਆਂ ਥਾਵਾਂ ਉੱਤੇ ਰਹਿੰਦੇ ਹਨ ਜਿੱਥੇ ਹੜ੍ਹ ਆਉਂਦੇ ਹਨ। ਹੜ੍ਹਾਂ ਕਾਰਨ ਜਿੱਥੇ ਲੱਖਾਂ ਏਕੜ ਜ਼ਰਖੇਜ਼ ਧਰਤੀ ਖੁਰ ਜਾਂਦੀ ਹੈ ਉਥੇ ਸੈਂਕੜੇ ਲੋਕਾਂ ਦਾ ਜਾਨੀ ਨੁਕਸਾਨ ਵੀ ਹੁੰਦਾ ਹੈ (80) ਅਤੇ ਮਾਲੀ ਵੀ। ਇਹ ਨੁਕਸਾਨ ਹੜ੍ਹਾਂ ਵਿਚ ਰੁੜ੍ਹਨ ਕਾਰਨ ਵੀ ਹੁੰਦਾ ਹੈ ਅਤੇ ਮਕਾਨਾਂ ਆਦਿ ਦੇ ਡਿੱਗਣ ਕਾਰਨ ਵੀ। ਆਮ ਤੌਰ ਉੱਤੇ ਇਨ੍ਹਾਂ ਦੀ ਬਹੁਤੀ ਮਾਰ ਉਨ੍ਹਾਂ ਗਰੀਬ ਲੋਕਾਂ ਨੂੰ ਸਹਿਣੀ ਪੈਂਦੀ ਹੈ ਜਿਹੜੇ ਬੇਘਰੇ ਹਨ ਜਾਂ ਜਿਨ੍ਹਾਂ (4) ਦੇ ਰਿਹਾਇਸ਼ੀ ਸਥਾਨ ਬਹੁਤ ਕਮਜ਼ੋਰ ਹੁੰਦੇ ਹਨ। ਇਹੀ ਨਹੀਂ, ਇਸ ਮੌਸਮ ਦੌਰਾਨ ਮਨੁੱਖੀ ਗਲਤੀ ਅਤੇ ਕੋਤਾਹੀ ਦਾ ਵੀ ਨਜ਼ਾਰਾ ਪੇਸ਼ ਹੁੰਦਾ ਹੈ ਅਤੇ ਸਰਕਾਰ ਵੱਲੋਂ ਵਰਤੀ ਜਾਂਦੀ ਲਾਪਰਵਾਹੀ ਦਾ ਵੀ। (80)ਹੜ੍ਹਾਂ ਨੂੰ ਰੋਕਣ ਲਈ ਮੌਨਸੂਨ ਦੇ ਮੌਸਮ ਤੋਂ ਪਹਿਲਾਂ ਹੀ ਕਾਗਜਾਂ ਵਿਚ ਤਾਂ ਕਾਰਵਾਈਆਂ ਸ਼ੁਰੂ ਹੋ ਜਾਂਦੀਆਂ ਹਨ ਪਰ ਅਮਲੀ ਤੌਰ ਉਤੇ ਕੋਈ ਕੰਮ ਨਹੀਂ ਹੁੰਦਾ। ਸ਼ਹਿਰਾਂ ਵਿੱਚ ਵੀ ਸੀਵਰੇਜ ਆਦਿ ਦੇ ਪ੍ਰਬੰਧ ਨਾਕਸ ਹੁੰਦੇ ਹਨ ਜਿਸ ਕਾਰਨ ਉਥੇ ਬਰਸਾਤ ਦੌਰਾਨ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਜਾਂਦਾ ਹੈ। (200 ਸ਼ਬਦ)

Niche comment karke aap punjabi and english shorthand related kuch bhi pooch sakte hai

Post a Comment

Previous Post Next Post