PSSSB Punjabi Steno Question Paper Part 5 aaj apke saath share karne jaa raha hoon. PSSSB Punjabi Steno Question Paper 2013 PSSSB exam mai bole geya tha.



PSSSB Punjabi Junior Scale Stenographer Question Paper [Part 5]PSSSB Punjabi Junior Scale Stenographer Question Paper [Part 5]



Maine yeh paper apko  practice ke liya upload kiya hai taki aap dekh sake ki PSSSB mai junior scale stenographer ka paragraph kaise bolte hai. 

Jaise jaise new junior scale stenographer question paper ayenge waise hi upload hote rahenge bas aap continue practice karte jaye. 


Isme apko 2.30 minute ki two dictations provide ki gayi hai same jaise PSSSB junior scale steno exam mai bolte hai. 

Ho sake toh aap paragraph ko unseen likhne ki kosish kare.


100 WPM Junior Scale Paper


Steno Paper Part- 5



1. Time 2.30 Minutes




2. Time 2.30 Minutes




ਪੈਰ੍ਹਾ ਵੇਖੋ

ਅੱਜ ਦਾ ਯੁੱਗ ਕੰਪਿਊਟਰ ਦਾ ਯੁੱਗ ਹੈ। ਜ਼ਿੰਦਗੀ ਦਾ ਸ਼ਾਇਦ ਹੀ ਕੋਈ ਅਜਿਹਾ ਹਿੱਸਾ ਹੋਵੇ ਜਿੱਥੇ ਕਿ ਕੰਪਿਊਟਰ ਦੀ ਵਰਤੋਂ ਸਿੱਧੇ ਜਾਂ ਅਸਿੱਧੇ ਤੌਰ ਤੇ ਨਾ ਕੀਤੀ ਜਾਂਦੀ ਹੋਵੇ। ਅੱਜ ਦਾ ਇੰਨੇ ਆਕਾਰ ਦਾ ਕੰਪਿਊਟਰ ਜਾਦੂ ਦਾ ਉਹ ਬਕਸਾ ਹੈ ਜੋ ਮਨੁੱਖੀ ਦਿਮਾਗ ਨਾਲੋਂ ਲੱਖਾਂ ਗੁਣਾਂ ਰਫਤਾਰ ਤੇ ਕਿਰਿਆਵਾਂ ਕਰ ਸਕਦਾ ਹੈ। ਕੰਪਿਊਟਰ ਦੀ ਵਰਤੋਂ ਸਿਰਫ ਅੰਕੜਿਆਂ ਲਈ ਹੀ ਨਹੀਂ ਕੀਤੀ ਜਾਂਦੀ ਸਗੋਂ ਛੋਟੇ ਜਿਹੇ ਵੀ.ਸੀ.ਆਰ ਤੋਂ ਲੈ ਕੇ ਵੱਡੇ ਵੱਡੇ ਸੈਟੇਲਾਇਟ ਟੈਂਕ ਤੇ ਜਹਾਜ਼ ਆਦਿ ਵੀ ਕੰਪਿਊਟਰ ਨਾਲ ਕੰਟਰੋਲ ਕੀਤੇ ਜਾਂਦੇ ਹਨ। ਪਿਛਲੇ ਦਹਾਕੇ ਵਿਚ ਹੋਏ ਕੰਪਿਊਟਰੀ ਪਸਾਰ ਨੇ ਸਾਡੇ ਸਮਾਜੀ ਜੀਵਨ ਤੇ (1) ਇੱਕ ਡੂੰਘੀ ਛਾਪ ਛੱਡੀ ਹੈ। ਹਰ ਤਕਨਾਲੋਜੀ ਵਾਂਗ ਕੰਪਿਊਟਰ ਦੇ ਆਉਣ ਤੇ ਪਿਛਲੇ ਦਹਾਕੇ ਇਹ ਸ਼ੰਕਾ ਪੈਦਾ ਹੋ ਗਿਆ ਕਿ ਕਿਤੇ ਇਨ੍ਹਾਂ ਨਾਲ ਬੇਰੁਜ਼ਗਾਰੀ ਹੋਰ ਨਾ ਵੱਧ ਜਾਵੇ। ਬਹੁਤ ਸਾਰੀਆਂ ਕਿਰਤੀ ਜਥੇਬੰਦੀਆਂ ਨੇ ਵੀ ਇਸ ਖਿਲਾਫ ਆਪਣਾ ਆਵਾਜ਼ ਬੁਲੰਦ ਕੀਤੀ। ਪਰ ਸਮੇਂ ਦੇ ਤਜ਼ਰਬੇ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਕਿਸੇ ਕੰਮ ਨੂੰ ਕਰਨ ਲਈ ਕੰਪਿਊਟਰ ਨੂੰ ਘੱਟ ਬੰਦੇ ਚਾਹੀਦੇ ਹਨ ਪਰ ਕੰਪਿਊਟਰ ਦੀ ਵਰਤੋਂ ਦੇ ਫੈਲਾਅ ਨਾਲ ਬਹੁਤ ਰੁਜ਼ਗਾਰ ਪੈਦਾ ਹੋਇਆ ਹੈ। ਕੰਪਿਊਟਰਾਂ ਦਾ ਰੱਖ-ਰਖਾਅ, ਕੰਪਿਊਟਰ ਤੇ ਖਪਤਸ਼ੀਲ ਵਸਤੂਆਂ ਪੈਦਾ ਕਰਨ ਤੇ ਵੇਚਣ ਦੇ ਖੇਤਰ ਵਿੱਚ ਅੱਜ ਹਜ਼ਾਰਾਂ ਹੀ ਲੋਕ ਮਸ਼ਰੂਫ ਹਨ। (2)  ਇਨ੍ਹਾਂ ਵਿਚੋਂ ਬਹੁਗਿਣਤੀ ਉਹ ਹਨ, ਜਿਨ੍ਹਾਂ ਨੂੰ ਸਿਰਫ ਕੰਪਿਊਟਰਾਂ ਦੇ ਆਉਣ ਤੇ ਹੀ ਕੰਮ ਮਿਲਿਆ ਹੈ। ਅਜੇ ਵੀ ਕੰਪਿਊਟਰਾਂ ਦੇ ਖੇਤਰਾਂ ਵਿਚ ਲੋਕਾਂ ਦੀ ਐਨੀ ਥੁੜ੍ਹ ਹੈ ਕਿ ਬਹੁਤ ਮਾਮੂਲੀ ਸਿਖਲਾਈ ਵਾਲੇ ਲੋਕ ਵੀ ਇਸ ਨੂੰ ਆਪਣੀ ਰੋਟੀ-ਰੋਜ਼ੀ ਦਾ ਸਾਧਨ ਬਣਾ ਸਕਦੇ ਹਨ। ਕੰਪਿਊਟਰ ਦੁਆਰਾ ਕੀਤੇ ਜਾਣ
        
        ਉੱਚ ਦਰਜੇ ਦੀ ਗੁਣਵੱਤਾ ਤੇ ਅਤਿਅੰਤ ਤੇਜ਼ ਰਫਤਾਰ ਹੁੰਦੀ ਹੈ। ਕੰਪਿਊਟਰ ਨਾਲ ਸੂਚਨਾ ਦਾ ਬਹੁਤ ਮਹੱਤਵ ਵੱਧ ਗਿਆ ਹੈ। ਸੂਚਨਾ ਪ੍ਰਣਾਲੀ ਆਰਥਿਕ, ਸਮਾਜਿਕ ਵਿਗਿਆਨਿਕ, ਸਭਿਆਚਰਕ ਤੇ ਰਾਜਨੀਤਕ ਖੇਤਰਾਂ ਦਾ ਅਨਿੱਖੜਵਾਂ ਅੰਗ ਬਣ ਗਈ ਹੈ। ਯੋਜਨਾ ਕਮਿਸ਼ਨ ਅਧੀਨ ਕੰਮ ਕਰਨ ਵਾਲਾ ਅਦਾਰ ਨੈਸ਼ਨਲ ਇਨਫੈਰਮੈਟਿਕਸ ਸੈਂਟਰ (3) ਐਨ.ਆਈ.ਸੀ ਸੂਚਨਾ ਦੇ ਖੇਤਰ ਵਿੱਚ ਇੱਕ ਅਹਿਮ ਰੋਲ ਅਦਾ ਕਰ ਰਿਹਾ ਹੈ। ਇਸ ਅਦਾਰੇ ਦੇ ਯਤਨਾਂ ਸਦਕਾ ਹਰ ਜ਼ਿਲ੍ਹੇ ਰਾਜ ਦੀ ਰਾਜਧਾਨੀ ਨਾਲ ਤੇ ਰਾਜਧਾਨੀਆਂ ਦਿੱਲੀ ਸਥਿਤ ਮੁੱਖ ਦਫਤਰ ਨਾਲ ਜੁੜੀਆਂ ਹੋਈਆਂ ਹਨ। ਜ਼ਿਲ੍ਹਾਂ ਪੱਧਰ ਤੇ ਇਕੱਠੇ ਕੀਤੇ ਤਾਜ਼ਾ-ਤਰੀਨ ਅੰਕੜੇ ਤੇ ਸੂਚਨਾਵਾਂ ਕੁਝ ਹੀ ਪਲਾਂ ਵਿੱਚ ਸਰਕਾਰ ਜਾਂ ਖੋਜ ਕਰਨ ਵਾਲੀਆਂ ਸੰਸਥਾਵਾਂ ਨੂੰ ਮੁਹੱਈਆ ਹੁੰਦੇ ਹਨ। ਇਸ ਸੂਚਨਾ ਦੀ ਵਰਤੋਂ ਦੇਸ਼ ਲਈ ਯੋਜਨਾਬੰਦੀ ਦੇ ਕੰਮਾਂ ਵਿੱਚ ਕੀਤੀ ਜਾਂਦੀ ਹੈ। ਇਹ ਸਾਰਾ ਕੰਮ ਦੇਸ਼ ਵਿਆਪੀ ਕੰਪਿਊਟਰੀ ਜਾਲ ਸਦਕਾ ਹੀ ਸੰਭਵ ਹੋਇਆ। ਕੰਪਿਊਟਰੀ ਵਰਤੋਂ ਵਿੱਚ ਪਸਾਰ ਐਨਾ ਹੋਇਆ ਹੈ ਕਿ ਨਾ ਜਾਣਦੇ ਹੋਏ ਵੀ (4)  ਅਸੀਂ ਕੰਪਿਊਟਰ ਦੀ ਵਰਤੋਂ ਕਈ ਜਗ੍ਹਾ ਕਰ ਰਹੇ ਹੁੰਦੇ ਹਾਂ। ਰੇਲਵੇ ਸਟੇਸ਼ਨ ਜਾਂ ਜਹਾਜ਼ਰਾਨੀ ਦੇ ਬੁਕਿੰਗ ਦਫਤਰ ਵਿੱਚ ਬੁਕਿੰਗ ਲਈ ਵੀ ਕੰਪਿਊਟਰ ਹੀ ਵਰਤਿਆ ਜਾਂਦਾ ਹੈ। ਜਦੋਂ ਤੁਸੀ ਕਿਸੇ ਹਜ਼ਾਰਾਂ ਮੀਲ ਬੈਠੇ ਸਾਕ ਸਬੰਧੀ ਨੂੰ ਸਿੱਧੇ ਡਾਇਲ ਘੁੰਮਾਂ ਕੇ ਟੈਲੀਫੋਨ ਭਾਵ ਐਸ.ਟੀ.ਡੀ ਦੀ ਵਰਤੋਂ ਕਰਦੇ ਹੋ ਤਾਂ ਤੁਸੀ ਕੰਪਿਊਟਰ ਹੀ ਵਰਤ ਰਹੇ ਹੁੰਦੇ ਹੋ ਤੁਹਾਡੇ ਤੋਂ ਲੋੜੀਂਦੇ ਕੋਡ ਨੰਬਰਾਂ ਦਾ ਆਦੇਸ਼ ਲੈ ਕੇ ਐਕਸਚੇਂਜ ਵਿੱਚ ਪਿਆ ਕੰਪਿਊਟਰ ਪਹਿਲਾਂ ਲੋੜੀਂਦਾ ਸ਼ਹਿਰ ਲੱਭਦਾ ਹੈ ਤੇ ਫੇਰ ਲੋੜੀਂਦਾ ਨੰਬਰ। ਇਕ ਛੋਟਾ ਵੀ.ਸੀ.ਆਰ ਇਕ ਮਹਿੰਗਾ ਟੀ.ਵੀ. ਸਵੈਟਰ ਬੁਣਨ ਵਾਲੀ ਮਸ਼ਈਨ ਤੇ ਕੱਪੜੇ ਧੋਣ ਵਾਲੀ ਆਟੋਮੈਟਿਕ ਮਸ਼ਈਨ ਇਨ੍ਹਾਂ (5) 

Niche comment karke aap punjabi and english shorthand related kuch bhi pooch sakte hai

3 Comments

  1. Sir ji jo paper pehla hoe ne ji ohna di pdf snd kr skde ho ji reqvest he a

    ReplyDelete
  2. Dear website te paye ne g.. Pdf nhi sharing honi ..

    ReplyDelete

Post a Comment

Previous Post Next Post