PSSSB Punjabi Steno Question Paper Part - 13 aaj apke saath share karne jaa raha hoon. PSSSB Punjabi Steno Question Paper 2012 PSSSB exam mai bole geya tha.



PSSSB Steno-Typist Question Paper [Part 13]


Maine yeh paper apko  practice ke liya upload kiya hai taki aap dekh sake ki PSSSB mai steno-typist ka paragraph kaise bolte hai. 

Jaise jaise new steno- typist question paper ayenge waise hi upload hote rahenge bas aap continue practice karte jaye. 

Isme apko 2.30 minute ki two dictations provide ki gayi hai same jaise PSSSB steno exam mai bolte hai. 

Ho sake toh aap paragraph ko unseen likhne ki kosish kare.


80 WPM Steno Paper


Steno Typist Paper Part- 13



1. Time 2.30 Minutes




2. Time 2.30 Minutes





ਪੈਰ੍ਹਾ ਵੇਖੋ 

ਸਪੀਕਰ ਸਾਹਿਬ ਜਾਣ ਤੋਂ ਪਹਿਲਾਂ ਇਹ ਆਕਟਰਾਏ ਪੰਜ ਸਾਲ ਲੈਂਦੇ ਰਹੇ ਇਨ੍ਹਾਂ ਨੇ ਮੁਆਫ ਨਹੀਂ ਕੀਤਾ। ਆਕਟਰਾਏ ਦੇ 550 ਕਰੋੜ ਰੁਪਏ ਦਾ ਫੁੱਲ ਇੰਪੈਕਟ ਇਸ ਸਾਲ ਸਾਡੇ ਤੇ ਪੈ ਰਿਹਾ ਹੈ। ਜਾਣ ਤੋਂ ਪਹਿਲਾਂ ਨੌ ਮਹੀਨੇ ਵਿੱਚ ਇਨ੍ਹਾਂ ਨੇ 755 ਕਰੋੜ ਰੁਪਏ ਦੀਆਂ ਇੰਪਲਾਈਜ਼ ਦੀਆਂ ਛੋਟੀਆਂ ਮੋਟੀਆਂ ਚੀਜ਼ਾਂ ਵਧਾ ਦਿੱਤੀਆਂ। ਸਪੀਕਰ ਸਾਹਿਬ, ਪੰਜਾਬ ਰਾਜ ਬਿਜਲੀ ਬੋਰਡ ਦਾ ਜਿਹੜਾ ਸਬਸਿਡੀ ਏਰੀਅਰਜ਼ 429 ਕਰੋੜ ਰੁਪਏ ਦਾ ਸੀ, ਉਹ ਵੀ ਇਹ ਛੱਡ ਗਏ। ਇਸ ਤੋਂ ਇਲਾਵਾ ਬੀ.ਪੀ.ਐਲ. ਫੈਮਿਲੀਜ਼ ਅਤੇ ਸ਼ਡਿਊਲਡ (1) ਕਾਸਟ ਫੈਮਿਲੀਜ਼ ਨੂੰ  200 ਕਰੋੜ ਰੁਪਏ ਦੀਆਂ ਹੋਰ ਰਿਆਇਤਾਂ ਦੇ ਗਏ। ਜਿਹੜੀਆਂ ਸੈਂਟਰਲ ਸਪਾਂਸਰਡ ਸਕੀਮਜ਼ ਹਨ ਉਨ੍ਹਾਂ ਦੇ ਵਿੱਚ ਸਾਡਾ ਹਿੱਸਾ ਹੁੰਦਾ ਹੈ ਤੁਸੀਂ ਸਪੀਕਰ ਸਾਹਿਬ ਹੈਰਾਨ ਹੋਵੋਗੇ ਕਿ ਉਨ੍ਹਾਂ ਸਕੀਮਾਂ ਵਿੱਚ 347 ਕਰੋੜ ਰੁਪਿਆ ਇਹ ਛੱਡ ਗਏ। ਐਡੀਸ਼ਨਲ ਸੈਂਟਰਲ ਅਸਿਸਟੈਂਸ ਜਿਹੜੀਆਂ ਹੁੰਦੀਆਂ ਹਨ ਉਸ ਦੇ ਵਿੱਚ 130 ਕਰੋੜ ਰੁਪਏ ਇਹ ਛੱਡ ਗਏ। 241 ਕਰੋੜ ਰੁਪਏ ਦਾ ਨੌਵੇਂ ਮਹੀਨੇ ਵਿੱਚ ਇਹ ਪੰਜਾਬ ਦੀ ਟਰੈਜ਼ਰੀ ਤੇ ਬੋਝ ਪਿਆ। ਮੈਂ ਇਹ ਕੰਪਲੈਂਟ ਨਹੀਂ ਕਰਦਾ। ਜੋ ਪੁਰਾਣੀ ਸਰਕਾਰ  (2) ਕਰ ਗਈ, ਸਪੀਕਰ ਸਾਹਿਬ, ਉਹ ਸਾਡੇ ਸਿਰ ਮੱਥੇ ਹੈ। ਮੈਂ ਇਹ ਗੱਲ ਵਾਜਬ ਤੌਰ ਤੇ ਕਹਿਣਾ ਚਾਹੁੰਦਾ ਹਾਂ। ਸਪੀਕਰ ਸਾਹਿਬ ਪੁਆਇੰਟ ਆਫ ਆਰਡਰ ਸਪੀਕਰ ਸਾਹਿਬ, ਜਿਹੜੀਆਂ ਇਹ ਫਿਗਰਾਂ ਦੇ ਰਹੇ ਹਨ ਕਿ ਅਸੀਂ ਛੱਡ ਗਏ। ਜਦੋਂ ਇਹ (200 ਸ਼ਬਦ)

              ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇ ਅੱਠ ਮਹੀਨੇ ਹੋਏ ਹਨ ਅਤੇ ਸਟੇਟ ਦੇ ਐਕਸਾਈਜ਼ ਰੈਵੇਨਿਊ ਵਿੱਚ 12 ਫੀਸਦੀ ਇਜ਼ਾਫਾ ਹੋਇਆ ਹੈ। ਜਿਸ ਨੂੰ ਠੇਕਿਆਂ ਦੀ ਨਿਲਾਮੀ ਕਹਿੰਦੇ ਹਨ ਇਹ 12 ਪ੍ਰਤੀਸ਼ਤ ਇਜਾਫਾ ਹੈ ਅਤੇ ਇਹ ਹਿਸਟੋਰਿਕ ਹੈ। ਤੁਸੀਂ ਕੋਈ ਰਿਕਾਰਡ ਕਢਵਾ ਲਓ ਕਿਤੇ ਰੈਵੇਨਿਊ ਦਾ 12 ਫੀਸਦੀ ਐਕਸਾਈਜ਼ ਰੈਵੇਨਿਊ ਦਾ ਇਜ਼ਾਫਾ ਨਹੀਂ ਹੋਇਆ ਹੋਣਾ। ਲਾਟਰੀ ਕੁਲੈਕਸ਼ਨ ਵਿੱਚ 20 ਫੀਸਦੀ ਇਜ਼ਾਫਾ ਹੋਇਆ ਹੈ। ਤੁਸੀਂ ਪਿਛਲੇ 50 ਸਾਲ ਦਾ ਰਿਕਾਰਡ ਕਢਵਾ ਲਓ ਇਹ ਪਹਿਲੀ  (1) ਵਾਰ 20 ਫੀਸਦੀ ਦਾ ਲਾਟਰੀ ਵਿੱਚ ਇਜ਼ਾਫਾ ਹੈ। ਸਪੀਕਰ ਸਾਹਿਬ, ਵੈਟ ਕੁਲੈਕਸ਼ਨ ਵਿੱਚ ਵੀ ਸਾਡਾ ਇਜ਼ਾਫਾ ਹੋਇਆ ਹੈ। ਸਾਡਾ ਜਿਹੜਾ ਟਰਾਂਸਪੋਰਟ ਟੈਕਸ ਆਨ ਵਹੀਕਲ ਜਿਹੜਾ ਟਰਾਂਸਪੋਰਟਰ ਦਿੰਦਾ ਹੈ ਉਸ ਵਿੱਚ ਇਜ਼ਾਫਾ ਹੈ। ਸਾਡੀ ਜਿਹੜੀ ਵੀ ਕੁਲੈਕਸ਼ਨ ਹੈ ਉਸ ਵਿੱਚ ਇਜ਼ਾਫਾ ਹੈ। ਸਾਡਾ ਜਿਹੜਾ ਟੈਕਸ ਆਨ ਵਹੀਕਲਜ਼ ਹੈ ਉਸ ਵਿੱਚ ਵੀ ਇਜ਼ਾਫਾ ਹੈ। ਹੋਰ ਜਿੰਨੇ ਵੀ ਪੈਮਾਨੇ ਹਨ ਇੱਕ ਸਿਰਫ ਸਟੈਂਪ ਐਂਡ ਰਜਿਸਟ੍ਰੇਸ਼ਨ ਵਿੱਚ ਉਸ ਵਿੱਚ ਮੈਂ ਨਹੀਂ ਕਹਿ ਸਕਦਾ  ਇਹ ਸਾਈਕਲਿਕ ਹੁੰਦਾ ਹੈ ਜ਼ਮੀਨਾਂ ਦਾ  (2)  ਭਾਅ ਵੱਧ ਜਾਂਦਾ ਹੈ। ਅੱਜ ਇੰਦੌਰ ਵਿੱਚ ਵੀ ਘਟਿਆ ਹੈ ਦਿੱਲੀ ਵਿੱਚ ਵੀ ਘਟਿਆ ਹੈ ਪੰਜਾਬ ਵਿੱਚ ਵੀ ਘਟਿਆ ਸਪੀਕਰ ਸਾਹਿਬ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਜਿੰਨੀਆਂ ਸਾਡੀਆਂ ਪ੍ਰਾਜੈਕਸ਼ਨਜ਼ ਹਨ ਉਨ੍ਹਾਂ ਨੂੰ ਉੱਥੇ ਹੀ ਲੈ ਕੇ ਜਾਵਾਂਗੇ। (200 ਸ਼ਬਦ)


Niche comment karke aap punjabi and english shorthand related kuch bhi pooch sakte hai

Post a Comment

Previous Post Next Post