PSSSB Punjabi Steno Question Paper Part - 11 aaj apke saath share karne jaa raha hoon. PSSSB Punjabi Steno Question Paper 2012 PSSSB exam mai bole geya tha.



PSSSB Steno-Typist Question Paper [Part 11]



Maine yeh paper apko  practice ke liya upload kiya hai taki aap dekh sake ki PSSSB mai steno-typist ka paragraph kaise bolte hai. 

Jaise jaise new steno- typist question paper ayenge waise hi upload hote rahenge bas aap continue practice karte jaye. 

Isme apko 2.30 minute ki two dictations provide ki gayi hai same jaise PSSSB steno exam mai bolte hai. 

Ho sake toh aap paragraph ko unseen likhne ki kosish kare.


80 WPM Steno Paper




Steno Typist Paper Part- 11



1. Time 2.30 Minutes




2. Time 2.30 Minutes





ਪੈਰ੍ਹਾ ਵੇਖੋ 

ਅਸੀਂ ਰਾਜਨੀਤੀ ਵਿੱਚ ਹਿੰਸਾ ਦੇ ਪ੍ਰਵੇਸ਼ ਨੂੰ ਠੀਕ ਨਹੀਂ ਮੰਨਦੇ। ਅਸੀਂ ਦਹਿਸ਼ਤਗਰਦੀ ਸਰਕਾਰੀ ਤੇ ਗੈਰ-ਸਰਕਾਰੀ ਦੋਹਾਂ ਨੂੰ ਠੀਕ ਨਹੀਂ ਮੰਨਦੇ ਪਰ ਨਾਲ ਹੀ ਇਹ ਵੀ ਜਾਣਦੇ ਹਾਂ ਕਿ ਸਿੱਖ ਨੌਜਵਾਨਾਂ ਦੀ ਕਥਿਤ ਦਹਿਸ਼ਤਗਰਦਾਂ ਦੀ ਕਤਾਰ ਵਿੱਚ ਲਗਾਤਾਰ ਸ਼ਮੂਲੀਅਤ ਸਰਕਾਰ ਦੀਆਂ ਸਿੱਖ ਭਾਈਚਾਰੇ ਵੱਲ ਫਿਰਕੂ ਅਤੇ ਦਮਨਕਾਰੀ ਨੀਤੀਆਂ ਦਾ ਨੰਗਾ-ਚਿੱਟਾ ਹੈ, ਜੋ ਧੇਲੀ ਮੰਗਦੇ ਗਰੀਬ ਆਦਮੀ ਨੂੰ ਇਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਕਿ ਉਹ ਹਵੇਲੀ ਮੰਗਣ ਲਈ ਮਜ਼ਬੂਰ ਹੋ ਜਾਂਦਾ ਹੈ। ਫਾਰਸੀ ਭਾਸ਼ਾ ਦੀ ਅਖਾਉਤ  ਹੈ (1) ਤੰਗ ਆਮਦ ਬਜੰਗ ਆਮਦ। ਤੰਗ ਆ ਕੇ ਮਨੁੱਖ ਯੁੱਧ ਕਰਨ ਲਈ ਮਜ਼ਬੂਰ ਹੋ ਜਾਂਦਾ ਹੈ। ਪਹਿਲਾਂ ਪੰਜਾਬ ਵਿੱਚ ਇਉਂ ਹੋਇਆ। ਹੁਣ ਕਸ਼ਮਿਰ ਵਿੱਚ ਇਉਂ ਹੋ ਰਿਹਾ ਹੈ। ਪਰ ਅੱਜ ਸਾਡਾ ਵਿਸ਼ਾ ਹਿੰਸਾ ਜਾਂ ਦਹਿਸ਼ਤਗਰਦੀ ਨਹੀਂ। ਸਾਡਾ ਵਿਸ਼ਾ ਅੱਜ ਦੋ ਸੱਭਿਆ ਸੰਸਾਰ ਵਿੱਚ ਵਿਅਕਤੀ ਦੇ ਕਾਨੂੰਨੀ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਹੈ। ਭਾਰਤ ਦੇ ਨੇਤਾ ਸੰਵਿਧਾਨ ਦੇ ਅੰਦਰ-ਅੰਦਰ ਪੰਜਾਬ ਜਾਂ ਕਸ਼ਮੀਰ ਦੀ ਸਮੱਸਿਆ ਹੱਲ ਕਰਨ ਦੀਆਂ ਫੜਾਂ ਮਾਰਦੇ ਨਹੀਂ ਥੱਕਦੇ। ਭਾਰਤੀ ਸੰਵਿਧਾਨ ਕਹਿੰਦਾ (2) ਹੈ ਕਿ ਹਰ ਵਿਅਕਤੀ ਦੇ ਕੁਝ ਮੂਲ ਅਧਿਕਾਰ ਹਨ। ਹਰ ਵਿਅਕਤੀ ਉਦੋਂ ਤੱਕ ਬੇਕਸੂਰ ਹੈ, ਜਦੋਂ ਤੱਕ ਅਦਾਲਤ ਸਾਬਤ ਨਾ ਕਰੇ ਕਿ ਉਹ ਅਪਰਾਧੀ ਹੈ। ਉਰਦੂ ਫਾਰਸੀ ਭਾਸ਼ਾਵਾਂ ਵਿੱਚ ਦੋ ਸ਼ਬਦ ਅਕਸਰ ਪੁਲਿਸ ਤੇ ਅਦਾਲਤੀ ਲੋਕਾਂ ਵੱਲੋਂ ਵਰਤੇ ਜਾਂਦੇ ਹਨ (200 ਸ਼ਬਦ)

         ਮੁਲਜਮ ਤੇ ਮੁਜ਼ਰਮ ਮੁਲਜਮ ਉਹ ਹੇੈ ਜਿਸ ਉੱਤੇ ਪੁਲਿਸ ਨੇ ਇਲਜ਼ਾਮ ਲਾਇਆ ਹੈ ਕਿ ਇਸ ਨੇ ਫਲਾਣਾ ਅਪਰਾਧ ਕੀਤਾ ਹੈ। ਮੁਜ਼ਰਮ ਉਹ ਹੈ ਜਿਸ ਬਾਰੇ ਅਦਾਲਤ ਨੇ ਪੁਲਿਸ ਤੋਂ ਇਲਾਵਾ ਗਵਾਹਾਂ ਦੀਆਂ ਗਵਾਹੀਆਂ ਤੇ ਸਫਾਈ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਦਿੱਤਾ ਹੈ ਕਿ ਮੁਲਜਮ ਮੁਜ਼ਰਮ ਹੈ। ਭਾਵ ਉਸ ਨੇ ਜੁਰਮ ਕੀਤਾ ਹੈ। ਭਾਰਤੀ ਅਦਾਲਤੀ ਪ੍ਰਬੰਧ ਵਿੱਚ ਇਹ ਵੀ ਵਿਵਸਥਾ ਹੈ ਕਿ ਜੇ ਕੋਈ ਮੁਲਜਮ ਆਪਣੇ ਖਰਚ ਉੱਤੇ ਸਫਾਈ ਦਾ ਵਕੀਲ ਨਹੀਂ ਕਰ ਸਕਦਾ ਤਾਂ ਅਦਾਲਤ (1) ਸਰਕਾਰੀ ਖਰਚ ਉੱਤੇ ਉਸਨੂੰ ਵਕੀਲ ਕਰ ਕੇ ਦਿੰਦੀ ਹੈ। ਅਦਾਲਤ ਦੇ ਫੈਸਲੇ ਤੋਂ ਬਾਅਦ ਮੁਜ਼ਰਮ ਅਗਲੀ ਅਦਾਲਤ ਵਿੱਚ ਅਪੀਲ ਵੀ ਕਰ ਸਕਦਾ ਹੈ, ਤੇ ਜਦੋਂ ਤੱਕ ਅਗਲੀ ਅਦਾਲਤ ਫੈਸਲਾ ਨਾ ਦੇ ਦੇਵੇ, ਪਹਿਲੀ ਅਦਾਲਤ ਵੱਲੋਂ ਦਿੱਤੀ ਸਜ਼ਾ ਮੁਲਤਵੀ ਰਹਿੰਦੀ ਹੈ। ਭਾਵ ਹੈ ਕਿ ਅਗਲੀ ਅਦਾਲਤ ਦੇ ਫੈਸਲੇ ਤੱਕ ਮੁਜ਼ਰਮ ਮੁੜ ਕੇ ਮੁਲਜਮ ਹੀ ਰਹਿੰਦਾ ਹੈ। ਦਲੇਰ ਜੱਜ ਕਈ ਵਾਰ ਪਹਿਲੀ ਪੱਧਰ ਉੱਤੇ ਫੈਸਲਾ ਸੁਣਾਉਂਦਿਆਂ ਜਾਂ ਅਪੀਲ ਦਾ ਫੈਸਲਾ ਸੁਣਾਉਂਦਿਆਂ ਪੁਲਿਸ ਨੂੰ ਝਾੜ ਵੀ ਪਾਉਂਦੇ ਹਨ ਕਿ ਉਨ੍ਹਾਂ (2) ਨੇ ਬਿਲਕੁਲ ਨਿਰਦੋਸ਼ ਵਿਅਕਤੀ ਇੰਨੀ ਦੇਰ ਤੋਂ ਫੜੀ ਰੱਖਿਆ ਹੈ, ਕਿਉਂਕਿ ਅਦਾਲਤਾਂ ਦਾ ਫੈਸਲਾ ਹੁੰਦਿਆਂ ਲੰਬਾ ਸਮਾਂ ਲੱਗ ਜਾਂਦਾ ਹੈ, ਇਸ ਕਰਕੇ ਕਈ ਵਾਰ ਅਦਾਲਤ ਮੁਲਜਮ ਦਾ ਅਪਰਾਧ ਪ੍ਰਵਾਨ ਕਰਦੀ ਹੋਈ ਵੀ ਇਹ ਫੈਸਲਾ ਦੇ ਦਿੰਦੀ ਹੈ ਕਿ ਵਿਅਕਤੀ ਨੂੰ ਰਿਹਾਅ ਕਰ ਦਿੱਤਾ ਜਾਏ ਕਿਉਂਕਿ ਅਪਰਾਧ ਨਾਲੋਂ ਵਧੇਰੇ ਸਜ਼ਾ 
(200 ਸ਼ਬਦ)

8 Comments

  1. Dear sir g plz ਸ਼ੁੱਧ ਅੱਖਰ vali pdf v pa dyo kro g kirpa krke

    ReplyDelete
  2. ਜੋ ਪੇਪਰ ਵਿੱਚ ਬੋਲਿਆ ਗਿਆ ਹੈ ਬਿਲਕੁਲ ਉਹੀ ਸ਼ਬਦ ਉੱਪਰ ਦਿੱਤੇ ਗਏ ਹਨ। ਭਵਿੱਖ ਵਿੱਚ ਸ਼ੁੱਧ ਅੱਖਰ ਵੈਬਸਾਇਟ ਤੇ ਅਪਲੋਡ ਕੀਤੇ ਜਾਣਗੇ ਜੀ। ਤੁਹਾਨੂੰ ਕਿਸੀ ਸ਼ਬਦ ਵਿੱਚ ਕੋਈ ਮੁਸ਼ਕਿਲ ਆ ਰਹੀ ਹੈ ਤਾਂ ਪੁੱਛ ਸਕਦੇ ਹੋ ਜੀ।

    ReplyDelete
  3. ਮੁਜਰਮ ਦੇ ਜ ਪੈਰ ਬਿੰਦੀ ਤਾਂ NYI ਪੈਂਦੀ sir g

    ReplyDelete
  4. ਹਾਂ ਜੀ ਨਹੀਂ ਪੈਂਦੀ ਜੀ , ਸ਼ਾਇਦ PSSSB ਤੋਂ ਪਰਚਾ ਮਾਰਕ ਕਰਦੇ ਹੋਏ ਪੈ ਗਈ ਹੋਵੇ।
    ਮੁਜਰਮ ਬਿਨਾਂ ਬਿੰਦੀ ਤੋਂ ਹੀ ਪੈਂਦਾ ਜੀ।

    ਮੈਂ ਆਪਣੇ ਵੱਲੋਂ ਠੀਕ ਕਰ ਦਿੰਦਾ ਜੀ।

    ReplyDelete
  5. Sir ਮੁਲਜ਼ਮ/ਮੁਲਜਮ ਕਿਹੜਾ ਸਹੀ ਆ ਜੀ

    ReplyDelete
    Replies
    1. ਮੇਰੇ ਮੁਤਾਬਕ ਮੁਲਜ਼ਮ ਸਹੀ ਹੈ ਜੀ, ਜਿਸ ਤਰ੍ਹਾਂ ਪੇਪਰ ਵਿੱਚ ਸੀ ਉੱਪਰ ਮੈਂ ਉਸ ਤਰ੍ਹਾਂ ਹੀ ਪਾਇਆ ਜੀ। psssb ਤੋਂ ਪਰਚਾ ਮਾਰਕ ਕਰਦੇ ਹੋਏ ਗਲਤੀ ਹੋ ਸਕਦੀ ਹੈ ਜੀ।
      ਮੁਲਜ਼ਮ ਸਹੀ ਹੈ ਜੀ।

      Delete
  6. ਮੁਲਜਮ / ਮੁਲਜ਼ਮ 🤔🤔

    ReplyDelete

Post a Comment

Previous Post Next Post