PSSSB Punjabi Junior Scale Steno Question Paper Part 12 aaj apke saath share karne jaa raha hoon. PSSSB Punjabi Junior Steno Question Paper 2016 PSSSB exam mai bole geya tha.


PSSSB Junior Scale Stenographer Question Paper [Part 12]


Maine yeh paper apko  practice ke liya upload kiya hai taki aap dekh sake ki PSSSB mai junior scale stenographer ka paragraph kaise bolte hai. 

Jaise jaise new junior scale stenographer question paper ayenge waise hi upload hote rahenge bas aap continue practice karte jaye. 


Isme apko 2.30 minute ki two dictations provide ki gayi hai same jaise PSSSB junior scale steno exam mai bolte hai. 

Ho sake toh aap paragraph ko unseen likhne ki kosish kare.


100 WPM Junior Scale Paper


Punjabi Junior Scale Paper Part- 121. Time 2.30 Minutes
2. Time 2.30 Minutes
ਪੈਰ੍ਹਾ ਵੇਖੋ

ਪੰਜਾਬ ਦੇ ਕਿਸਾਨਾਂ ਅਤੇ ਵਪਾਰੀਆਂ ਲਈ ਇਕ ਬੇਹੱਦ ਖੁਸ਼ੀ ਦੀ ਖਬਰ ਹੈ ਕਿ ਕਣਕ ਬਾਹਰਲੇ ਦੇਸ਼ਾਂ ਨੂੰ ਵੀ ਭੇਜਣ ਦਾ ਪ੍ਰੋਗਰਾਮ ਬਣ ਚੁੱਕਾ ਹੈ। ਇਸ ਸਮੇਂ ਕਣਕ ਅਤੇ ਝੋਨਾ ਪੰਜਾਬ ਦੀਆਂ ਪ੍ਰਮੁੱਖ ਫ਼ਸਲਾਂ ਹਨ ਅਤੇ ਕਣਕ ਦੀ ਪੈਦਾਵਾਰ ਵਿੱਚ ਇਹ ਸੂਬਾ ਨਾ ਕੇਵਲ ਅੱਗੇ ਹੈ ਸਗੋਂ ਦੇਸ਼ ਵਿਚ ਪੈਦਾ ਹੋਣ ਵਾਲੀ ਕਣਕ ਦੀ ਕੁਲ ਮਾਤਰਾ ਦਾ ਦੋ-ਤਿਹਾਈ ਹਿੱਸਾ ਇਸੇ ਸੂਬੇ ਦੀ ਧਰਤੀ ਪੈਦਾ ਕਰਦੀ ਹੈ। ਇਸ ਤਰ੍ਹਾਂ ਨਾਲ ਪੰਜਾਬ ਅੰਨ ਦਾ ਭੰਡਾਰ ਹੈ ਅਤੇ ਦੇਸ਼ ਦੇ ਵੱਡੇ ਹਿੱਸੇ ਨੂੰ ਕਣਕ ਦੀ ਸਪਲਾਈ ਕਰਦਾ ਹੈ। ਪਿਛਲੇ ਕੁਝ ਵਰ੍ਹਿਆਂ ਵਿੱਚ ਅਰਥਚਾਰੇ ਵਿਚ ਨਵੀਆਂ ਵੱਡੀਆਂ ਤੇ ਬੁਨਿਆਦੀ ਤਬਦੀਲੀਆਂ ਆਈਆਂ ਹਨ। (1) ਆਰਥਿਕ ਖੁੱਲ੍ਹਾਪਣ ਦਾ ਮਾਹੌਲ ਨਾ ਕੇਵਲ ਭਾਰਤ ਵਿਚ ਹੀ ਸਗੋਂ ਇਹ ਵਿਸ਼ਵ ਮੰਡੀ ਦਾ ਪ੍ਰਮੁੱਖ ਰੁਝਾਨ ਬਣ ਚੁੱਕਾ ਹੈ। ਹੋ ਸਕਦਾ ਹੈ ਕੁਝ ਖੇਤਰਾਂ ਵਿਚ ਨਵੀਂ ਨੀਤੀ ਨਾਲ ਨੁਕਸਾਨ ਵੀ ਪਹੁੰਚਦਾ ਹੋਵੇ ਪਰ ਕੁਲ ਮਿਲਾ ਕੇ ਅਰਥਚਾਰੇ ਦੀ ਸਥਿਤੀ ਮਜ਼ਬੂਤ ਹੀ ਹੋਈ ਹੈ। ਇਸ ਲਈ ਜਿਥੇ ਬਾਹਰਲੇ ਮੁਲਕਾਂ ਤੋਂ ਨਵੀਨ ਤਕਨਾਲੋਜੀ ਦੀ ਦਰ  ਸਾਡੀਆਂ ਸਨਅਤਾਂ ਨੂੰ ਖੁਸ਼ਹਾਲੀ ਦੇ ਇਕ ਨਵੇਂ ਮਾਰਗ ਵੱਲ ਤੋਰ ਰਹੀ ਹੈ ਉਥੇ ਸਾਨੂੰ ਬਰਾਮਦ ਦੇ ਕਈ ਖੇਤਰਾਂ ਵਿਚ ਵੀ ਆਰਥਿਕ ਲਾਭ ਹੋਣੇ ਯਕੀਨੀ ਹਨ। ਫਿਲਹਾਲ ਸਰਕਾਰ ਨੇ 25 ਲੱਖ ਟਨ ਕਣਕ ਬਾਹਰਲੇ ਮੁਲਕਾਂ ਨੂੰ ਭੇਜਣ ਦੀ ਇਜਾਜ਼ਤ ਦਿੱਤੀ ਹੈ ਅਤੇ ਇਸ ਦਾ (2) ਵੱਡਾ ਹਿੱਸਾ ਪੰਜਾਬ ਤੋਂ ਭੇਜੇ ਜਾਣ ਦੀ ਉਮੀਦ ਹੈ। ਬਾਹਰ ਕਣਕ ਭੇਜਣ ਦਾ ਪ੍ਰਬੰਧ ਕਰਨਾ ਭਾਰਤੀ ਖੁਰਾਕ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਹੈ ਜੇ ਕਣਕ ਦੀ ਖਰੀਦ ਵਿਚ ਮੁਲਕ ਦੀ ਸਭ ਤੋਂ ਵੱਡੀ ਏਜੰਸੀ ਹੈ। ਇਹ ਇਕ ਚੰਗਾ ਸ਼ਗਨ ਹੀ ਸਮਝੋ ਕਿ ਵਿਸ਼ਵ ਦੇ  ਵਪਾਰੀਆਂ ਨੇ ਭਾਰਤੀ ਕਣਕ ਖਰੀਦੀ ਹੈ। (250 ਸ਼ਬਦ)

        ਭਾਰਤ ਦੇ ਸੰਵਿਧਾਨਕ ਢਾਂਚੇ ਵਿਚ ਕੇਂਦਰ ਅਤੇ ਰਾਜਾਂ ਦੇ ਆਪੋ-ਆਪਣੇ ਅਧਿਕਾਰ ਖੇਤਰ ਨਿਸ਼ਚਿਤ ਹਨ। ਕੁਝ ਰਾਜ ਸਰਕਾਰਾਂ ਅਤੇ ਰਾਜਨੀਤਕ ਪਾਰਟੀਆਂ ਇਹ ਮਹਿਸੂਸ ਕਰਨ ਲੱਗ ਪਈਆਂ ਸਨ ਕਿ ਕੇਂਦਰ ਦੇ ਅਸੀਮਤ ਅਧਿਕਾਰ ਖੇਤਰਾਂ ਦੇ ਮੁਕਾਬਲੇ ਵਿਚ ਰਾਜਾਂ ਦੇ ਅਧਿਕਾਰ ਬਹੁਤ ਸੀਮਤ ਹਨ ਅਤੇ ਰਾਜਾਂ ਨੂੰ ਆਪਣੇ ਵਿਕਾਸ ਕਾਰਜਾਂ ਲਈ ਕੇਂਦਰ ਦਾ ਮੂੰਹ ਵੇਖਣ ਦੀ ਅਕਸਰ ਮਜ਼ਬੂਰੀ ਭੋਗਣੀ ਪੈਂਦੀ ਹੈ, ਜਿਸ ਦੇ ਕਾਰਨ ਵਿਕਾਸਗਤੀ ਵਿਚ ਰੁਕਾਵਟਾਂ ਪੈਦਾ ਹੁੰਦੀਆਂ ਹਨ। ਕੇਂਦਰ ਅਤੇ ਰਾਜ ਦੇ ਅਧਿਕਾਰ ਖੇਤਰਾਂ ਨੂੰ ਨਵੀਆਂ ਪਰਿਸਥਿਤੀਆਂ ਲੋੜਾਂ ਅਤੇ ਮੰਗਾਂ ਦੇ ਪਰਿਪੇਖ ਵਿਚ ਪੁਨਰ ਨਿਰਧਾਰਤ ਕਰਨ ਲਈ ਕੇਂਦਰ ਸਰਕਾਰ ਨੇ  ਸਰਕਾਰੀਆਂ ਕਮਿਸ਼ਨ ਦਾ ਗਠਨ ਕੀਤਾ ਸੀ ਜਿਸ ਨੇ (1) ਲਗਾਤਾਰ ਅਧਿਐਨ ਵਿਸ਼ਲੇਸ਼ਣ ਅਤੇ ਅਨੁਸ਼ੀਲਨ ਕਰਨ ਮਗਰੋਂ ਆਪਣੀ ਰਿਪੋਰਟ ਕੇਂਦਰ ਨੂੰ ਪੇਸ਼ ਕਰ ਦਿੱਤੀ ਹੈ।  ਸਰਕਾਰੀਆਂ ਕਮਿਸ਼ਨ ਦੀਆਂ ਸਿਫਾਰਸ਼ਾਂ ਬਾਰੇ ਕਈ ਤਰ੍ਹਾਂ ਦੇ ਸੰਦੇਹ ਵੀ ਉਭਰਨ ਲੱਗ ਪਏ ਸਨ ਅਤੇ ਅਜਿਹਾ ਮਹਿਸੂਸ ਹੋਣ ਲੱਗ ਪਿਆ ਸੀ ਕਿ ਇਹ  ਰਿਪੋਰਟ ਹੋਰ ਕਮਿਸ਼ਨਾਂ ਦੀਆਂ ਰਿਪੋਰਟਾਂ ਵਾਂਗ ਕਦੇ ਲਾਗੂ ਨਹੀਂ ਕੀਤੀ ਜਾਵੇਗੀ। ਸਰਕਾਰੀਆਂ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਕੇਂਦਰ ਅਤੇ ਰਾਜਾਂ ਦੇ ਸਬੰਧਾਂ ਨੂੰ ਨਵੇਂ ਅਰਥ ਦੇਣ ਲਈ ਕਈ ਸਿਫਾਰਸ਼ਾਂ ਕੀਤੀਆਂ  ਹਨ। ਜ਼ਾਹਿਰ ਹੈ ਕਿ ਸਰਕਾਰੀਆਂ ਕਮਿਸ਼ਨ ਨੇ ਆਪਣੇ ਨਿਸ਼ਚਿਤ ਖੇਤਰ ਵਿਚ ਹਰ ਸੰਭਵ ਬਾਰੀਕੀ ਨੂੰ ਮੱਦੇਨਜ਼ਰ ਰੱਖ ਕੇ ਗਹਿਰਾਈ ਤੱਕ ਜਾ ਕੇ ਸਿਫਾਰਸ਼ਾਂ ਦੀ ਬਣਤਰ  ਕੀਤੀ। ਗ੍ਰਹਿ ਵਿਭਾਗ (2) ਦੇ ਮੰਤਰੀ ਨੇ ਦੱਸਿਆ ਹੈ ਕਿ ਇਸ ਸਾਰੀ ਰਿਪੋਰਟ ਉੱਤੇ ਵਿਭਾਗ ਦੀ ਸਲਾਹਕਾਰ ਕਮੇਟੀ ਦੀਆਂ ਹੁਣ ਤੱਕ ਛੇ ਮੀਟਿੰਗਾਂ ਹੋ ਚੁੱਕੀਆਂ ਹਨ। ਸਰਕਾਰੀਆਂ ਕਮਿਸ਼ਨ ਦੁਆਰਾ ਪੇਸ਼ ਕੀਤੀਆਂ ਸਿਫਾਰਸ਼ਾਂ ਉਤੇ ਹੁਣ ਤੱਕ ਵਿਚਾਰ ਹੋ ਚੁੱਕਿਆ ਹੈ। ਕੇਵਲ ਦੋ ਚੈਪਟਰ ਹੀ ਹਾਲੀਂ ਬਾਕੀ ਰਹਿੰਦੇ ਹਨ। (250 ਸ਼ਬਦ)


English Junior Scale Paper1. Time 4.00 Minutes

Match Paragraph


We the undersigned would like to bring some of the facts for your kind  consideration and necessary action. We observe that in the last six months there is a indiscriminate use of loudspeakers by the institutions for one reason or the other causing noise pollution in the city. (1) If we cross a distance of not even a thousand meters we find the loudspeakers being used for playing so loudly that even personal conversation in our houses cannot be heard properly. We fear that this playing of records goes even without the permission of the local police authorities.(2)

This noise starts right early in the morning and lasts till late night. There are some occasions when the records were played throughout the night giving no opportunity to us to rest for a while and enjoy sleep.  In personal discussion everybody expresses his unhappiness over this issue but (3) since the noise comes from them they do not dare to open their mouth publicly. This disturbances have started causing on our health problems and has become a matter of great concern. The school and college examinations are to start in the month of March and most of (4) 5 Comments

 1. Sir g ਜਿਹੜਾ ਵਿਕਾਸ ਗਤੀ/ ਵਿਕਾਸਗਤੀ ਦੋਨਾਂ ਚੋ ਜਿਹੜਾ ਮਰਜ਼ੀ ਪਾ ਸਕਦੇ ਆ g

  ReplyDelete
 2. ਵਿਕਾਸਗਤੀ ਇਕੱਠਾ ਹੀ ਪੈਂਦਾ ਜੀ। ਅਲੱਗ ਅਲੱਗ ਨਹੀਂ ਪੈਣ ਜੀ....

  ReplyDelete
 3. ਰਾਜਨੀਤਿਕ ਐਵੇ ਵੀ ਪੈ ਸਕਦਾ ਹੈ ਜਾਂ ਨਹੀਂ

  ReplyDelete
 4. ਪੈ ਸਕਦਾ ਜੀ, ਕੋਈ ਗਲਤੀ ਨਹੀਂ ਹੋਵੇਗੀ।

  ReplyDelete

Post a Comment

Previous Post Next Post