PSSSB Punjabi Steno Question Paper Part - 14 aaj apke saath share karne jaa raha hoon. PSSSB Punjabi Steno Question Paper 2012 PSSSB exam mai bole geya tha.



PSSSB Steno-Typist Question Paper [Part 14]


Maine yeh paper apko  practice ke liya upload kiya hai taki aap dekh sake ki PSSSB mai steno-typist ka paragraph kaise bolte hai. 

Jaise jaise new steno- typist question paper ayenge waise hi upload hote rahenge bas aap continue practice karte jaye. 

Isme apko 2.30 minute ki two dictations provide ki gayi hai same jaise PSSSB steno exam mai bolte hai. 

Ho sake toh aap paragraph ko unseen likhne ki kosish kare.


80 WPM Steno Paper


Steno Typist Paper Part- 14



1. Time 2.30 Minutes




2. Time 2.30 Minutes




ਲਿਪੀ ਅੰਤਰ ਸਮਾਂ - 27 ਮਿੰਟ 

ਪੈਰ੍ਹਾ ਵੇਖੋ 

ਕਿਸੇ ਵੀ ਕੰਮ ਜਾਂ ਸਮਾਜ ਦੀ ਰੀੜ੍ਹ ਦੀ ਹੱਡੀ ਉਸ ਦਾ ਮੱਧ ਵਰਗ ਹੁੰਦਾ ਹੈ ਤੇ ਉਹੀ ਉਸ ਦੀ ਸਮੁੱਚੀ ਪ੍ਰਗਤੀ ਦਾ ਸੂਚਕ ਹੁੰਦਾ ਹੈ। ਇਸੇ ਵਰਗ ਦੇ ਲੋਕ ਹਨ ਜਿਨ੍ਹਾਂ ਵਿਚੋਂ 33 ਪ੍ਰਸ਼ਾਸਨ, ਫੌਜ ਦੇ ਅਫ਼ਸਰ ਨਿਕਲਦੇ ਹਨ, ਕਚਹਿਰੀਆਂ ਵਿਚ ਜੱਜ ਤੇ ਵਕੀਲ ਬਣਦੇ ਹਨ, ਕਾਰਖਾਨਿਆਂ ਤੇ ਕਾਰੋਬਾਰੀ ਸੰਸਥਾਵਾਂ ਦੇ ਪ੍ਰਬੰਧਕ ਬਣਦੇ ਹਨ, ਡਾਕਟਰ ਤੇ ਇੰਜੀਨੀਅਰ ਪੈਦਾ ਹੁੰਦੇ ਹਨ ਤੇ ਸਕੂਲਾਂ ਤੇ ਕਾਲਜਾਂ ਵਿਚ ਪੜ੍ਹਾਉਂਦੇ ਹਨ। ਆਜ਼ਾਦੀ ਤੋਂ ਮਗਰੋਂ ਭਾਰਤ ਵਿੱਚ ਇਸ ਵਰਗ ਨੇ ਜਿੰਨੀ ਤਰੱਕੀ ਕੀਤੀ ਹੈ (1) ਉਹ ਆਪਣੀ ਮਿਸਾਲ ਆਪ ਹੈ । ਅੰਗਰੇਜ਼ਾਂ ਦੇ ਜਾਣ ਵੇਲੇ ਤੱਕ ਭਾਰਤ ਵਿਚ ਜਾਂ ਤਾਂ ਕੁਝ ਥੋੜ੍ਹੇ ਜਾਂ ਬਹੁਤ ਅਮੀਰ ਲੋਕ ਹੋਇਆ ਕਰਦੇ ਸਨ। ਉਸ ਸਮੇਂ ਮੱਧ ਵਰਗੀ ਗਿਣਤੀ ਦੇ ਲਿਹਾਜ਼ ਨਾਲ ਇਹ ਅੱਜ ਨਾਲੋਂ ਬਹੁਤ ਛੋਟਾ ਸੀ। ਪਰ ਪਿਛਲੇ 47 ਸਾਲਾਂ ਵਿਚ ਹੁਣ ਭਾਰਤ ਦੇ ਲਗਭਗ 60 ਪ੍ਰਤੀਸ਼ਤ ਲੋਕ ਮੱਧ ਵਰਗ ਦੀਆਂ ਵੱਖ ਵੱਖ ਪਿੰਡਾਂ ਵਿਚ ਸ਼ਾਮਲ ਹੋ ਚੁੱਕੇ ਹਨ। ਇਹੀ ਵਰਗ ਹੈ ਜੋ ਦੇਸ਼ ਦੀ ਅੱਜ ਦੀਆਂ ਆਰਥਿਕ ਤੇ ਸਮਾਜਕ ਪ੍ਰਸਥਿਤੀਆਂ ਦੀ ਪ੍ਰਤੀਨਿਧਤਾ ਕਰਦਾ ਹੈ। (2) ਇੱਕ ਪਾਸੇ ਮੱਧ ਵਰਗ ਦੇ ਉਭਾਰ ਕਾਰਨ ਅਤੇ ਦੂਜੇ ਪਾਸੇ ਸੰਚਾਰ ਸਾਧਨਾਂ ਦੇ ਤੀਬਰ ਵਿਕਾਸ ਕਾਰਨ ਪਿਛਲੇ ਕੁਝ ਸਾਲਾਂ ਵਿਚ ਹਾਲਤ ਬੜੀ ਤੇਜ਼ੀ ਨਾਲ ਬਦਲੀ ਹੈ। ਇਨ੍ਹਾਂ ਪ੍ਰਭਾਵਾਂ ਹੇਠ ਸ਼ਹਿਰਾਂ ਦੀ ਆਬਾਦੀ ਵਿਚ ਭਾਰੀ ਵਾਧਾ ਹੋ ਗਿਆ ਹੈ (200 ਸ਼ਬਦ)

            ਇਸ ਦਾ ਇੱਕ ਕਾਰਨ ਸ਼ਹਿਰੀਕਰਨ ਦੇ ਅਸਰ ਨਾਲ ਭਾਰਤ ਦੇ ਗ੍ਰਾਮ-ਆਧਾਰਿਤ ਸਮਾਜ ਦੀਆਂ ਰਵਾਇਤੀ ਪਾਬੰਦੀਆਂ ਦਾ ਢਿੱਲਾ ਹੋ ਜਾਣਾ ਤੇ ਦੂਜਾ ਚੰਗੇ ਜੀਵਨ ਦੀ ਲਾਲਸਾ ਦਾ ਵੱਧ ਜਾਣਾ ਹੈ। ਇਸੇ ਲਾਲਸਾ ਨੇ ਖਪਤਕਾਰੀ ਦੀ ਦਿਨੋਂ-ਦਿਨ ਵੱਧ ਰਹੀ ਰੁਚੀ ਨੂੰ ਜਨਮ ਦਿੱਤਾ ਹੈ। ਸ਼ਹਿਰਾਂ ਤੋਂ ਇਲਾਵਾ ਪਿੰਡਾਂ ਦਾ ਵਾਤਾਵਰਣ ਵੀ ਵਧੇਰੇ ਖਹਿਬੜ-ਬਾਜ਼ੀ ਵਾਲਾ ਹੋ ਗਿਆ ਹੈ। ਕਿਉਂਕਿ ਸੰਚਾਰ-ਸਾਧਨਾਂ ਤੇ ਵਿਦਿਆ ਦੇ ਪ੍ਰਭਾਵ ਹੇਠ ਕਮਜ਼ੋਰ ਵਰਗ ਅਧੀਨਤਾ ਦੀ ਰਵਾਇਤੀ ਵਲਗਣ ਵਿਚ ਰਹਿਣ ਲਈ ਤਿਆਰ ਨਹੀਂ (1) ਹੈ ਤੇ ਖੁਸ਼ਹਾਲ ਵਰਗਾਂ ਦੇ ਲੋਕ ਉਨ੍ਹਾਂ ਦੇ ਬਦਲੇ ਹੋਏ ਰਵਈਏ ਨੂੰ ਸਵੀਕਾਰ ਨਹੀਂ ਕਰ ਰਹੇ। ਆਜ਼ਾਦੀ ਤੋਂ ਮਗਰੋਂ ਭਾਰਤ ਵਿਚ ਇਕ ਹੋਰ ਵੱਡਾ ਪਰਿਵਰਤਨ ਵਿਦਿਆ ਪ੍ਰਾਪਤੀ ਦੀ ਕਾਮਨਾ ਦਾ ਹੈ। ਸਕੂਲਾਂ ਕਾਲਜਾਂ ਵਿਚ ਦਾਖਲਿਆਂ ਦੀ ਮੰਗ ਹੁਣ ਏਨੀ ਵੱਧ ਗਈ ਹੈ ਕਿ ਮਾਪੇ ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਉਸ ਦੇ ਸਕੂਲ ਜਾਣ ਬਾਰੇ ਸੋਚਣਾ ਸ਼ੁਰੂ ਕਰ ਰਹੇ ਹਨ। ਸਾਡੇ ਸੰਵਿਧਾਨ ਵਿਚ ਮਿਥਿਆ ਹੋਇਆ ਹਰ ਕਿਸੇ ਲਈ ਮੁੱਢਲੀ ਵਿਦਿਆ ਦਾ ਟੀਚਾ ਅਜੇ ਪੂਰਾ ਨਹੀਂ ਹੋਇਆ ਪਰ ਵਿਦਿਆ (2) ਦਾ ਜਿੰਨਾ ਪ੍ਰਚਾਰ ਇਸ ਸਮੇਂ ਵਿਚ ਹੋਇਆ ਹੈ ਉਹ ਆਪਣੇ ਆਪ ਵਿਚ ਇਕ ਮਹਾਨ ਪ੍ਰਾਪਤੀ ਹੈ। ਫਿਰ ਇਕ ਹੋਰ ਧਿਆਨ ਯੋਗ ਗੱਲ ਇਹ ਹੈ ਕਿ ਲੜਕੀਆਂ ਦੀ ਪੜ੍ਹਾਈ ਵੱਲ ਪਹਿਲਾਂ ਨਾਲੋਂ ਜ਼ਿਆਦਾ ਧਿਆਨ ਦਿੱਤਾ ਜਾਣ ਲੱਗ ਪਿਆ ਹੈ। (200 ਸ਼ਬਦ)


Post Your Comment

Previous Post Next Post