PSSSB Punjabi Steno-typist Question Paper Part - 15 ,apke saath share karne jaa raha hoon. PSSSB Punjabi Steno Question Paper 2016 PSSSB exam mai bole geya tha.



PSSSB Steno-Typist Question Paper [Part 15]



Maine steno paper apko  practice karne ke liya upload kiya hai taki aap pata chal sake ki PSSSB mai steno-typist ka paragraph kis tarah ka bola jata hai. 

Jaise jaise new steno- typist question paper ayenge waise hi upload hote rahenge bas aap continue practice karte jaye. 

Isme apko 2.30 minute ki two dictations provide ki gayi hai same jaise PSSSB steno exam mai bolte hai. 

Ho sake toh aap paragraph ko unseen likhne ki kosish kare, paragraph leekh kar type zarur kare.


80 WPM Steno Paper


Steno Typist Paper Part- 15



1. Time 2.30 Minutes




2. Time 2.30 Minutes




ਲਿਪੀ ਅੰਤਰ ਸਮਾਂ - 27 ਮਿੰਟ 

ਪੇਪਰ ਰਾਵੀ ਫੌਂਟ ਤੇ ਹੋਵੇਗਾ

ਪੈਰ੍ਹਾ ਵੇਖੋ 
1872 ਵਿੱਚ ਪੁਲਾੜ ਅਤੇ ਪੁਲਾੜ ਕਮਿਸ਼ਨ ਦੇ ਵਿਭਾਗਾਂ ਦੀ ਸਥਾਪਨਾ ਕੀਤੀ ਗਈ ਸੀ ਤਾਂ ਕਿ ਕੌਮੀ ਸਮਾਜਿਕ ਅਤੇ ਆਰਥਿਕ ਮਸਲਿਆਂ ਲਈ ਪੁਲਾੜ ਤਕਨਾਲੋਜੀ ਦੀ  ਸਹੀ ਵਰਤੋਂ ਕੀਤੀ ਜਾ ਸਕੇ। ਪੁਲਾੜ ਕਮਿਸ਼ਨ ਦਾ ਮੁੱਖ ਕੰਮ ਬਾਹਰੀ ਪੁਲਾੜ ਸਬੰਧੀ  ਸਰਕਾਰੀ ਨੀਤੀ ਦੇ ਫੈਸਲਿਆਂ ਨੂੰ ਲਾਗੂ ਕਰਨਾ ਅਤੇ ਬਜਟ ਬਣਾਉਣਾ ਸੀ। ਫਿਰ ਵੀ ਇਸ ਵਿਭਾਗ ਨੇ ਆਪਣੇ ਵੱਖ ਵੱਖ ਪੰਜ ਪੁਲਾੜ ਕੇਂਦਰਾਂ ਰਾਹੀਂ ਪੁਲਾੜ ਪ੍ਰਾਪਤੀਆਂ ਕਰਨ ਲਈ ਨੀਤੀਆਂ ਨੂੰ ਉਤਸ਼ਾਹਿਤ ਕੀਤਾ। ਕੇਰਲ ਵਿੱਚ ਤ੍ਰਿਵੈਂਡਰਮ ਨੇੜੇ ਥੁੰਬਾ (1) ਵਿਗਿਆਨ ਕੇਂਦਰ ਇਸ ਕੰਮ ਵਿੱਚ ਬੜਾ ਅਹਿਮ ਰੋਲ ਅਦਾ ਕਰ ਰਿਹਾ ਹੈ। ਬੰਗਲੌਰ ਵਿਚਲਾ ਕੇਂਦਰ ਭਾਰਤੀ ਵਿਗਿਆਨ ਖੋਜ ਸੰਸਥਾ ਦੇ ਉਪ-ਗ੍ਰਹਿਆਂ ਲਈ ਵਿਉਂਤਬੰਦੀ ਤੇ ਡੀਜ਼ਾਈਨ ਤਿਆਰ ਕਰਦਾ ਹੈ। ਇਸੇ ਕੇਂਦਰ ਨੇ ਆਰ. ਐੱਸ. ਡੀ 2 ਭਾਸਕਰ 2  ਅਤੇ ਐਪਲ ਉਪਗ੍ਰਹਿ ਤਿਆਰ ਕੀਤੇ ਹਨ। ਦੱਸਿਆ ਜਾਂਦਾ ਹੈ ਕਿ ਸੋਵੀਅਤ ਵਿਗਿਆਨ ਕੇਂਦਰ ਵਿੱਚ ਕੰਮ ਕਰਨ ਵਾਲੇ ਵਿਗਿਆਨੀਆਂ ਦੀ ਯੋਗਤਾ ਤੋਂ ਬੜੇ ਪ੍ਰਭਾਵਿਤ ਹੋਏ। ਇਸੇ ਤਰ੍ਹਾਂ ਗੁਜਰਾਤ ਪ੍ਰਾਂਤ ਵਿੱਚ ਅਹਿਮਦਾਬਾਦ ਵਾਲਾ ਪੁਲਾੜ ਕੇਂਦਰ ਪੁਲਾੜ ਸੰਬੰਧੀ ਪ੍ਰੋਜੈਕਟ ਨੂੰ ਨੇਪਰੇ (2) ਚਾੜ੍ਹਨ ਵਿੱਚ ਅਤੇ ਖੋਜ ਵਿੱਚ ਸਹੀ ਹੁੰਦਾ ਹੈ। ਇਸੇ ਤਰ੍ਹਾਂ ਬੰਗਲੌਰ ਤੇ ਤ੍ਰਿਵੈਂਡਰਮ ਵਿੱਚ ਸਥਿਤ ਸਿਸਟਮ ਯੂਨਿਟ ਉਪ-ਗ੍ਰਹਿ ਲਈ ਤਿਆਰ ਕੀਤੇ ਜਾਣ ਵਾਲੇ ਮੁਕੰਮਲ ਸਾਜ਼ ਸਾਮਾਨ ਦਾ ਡੀਜ਼ਾਈਨ ਉਸ ਦੀ ਤਿਆਰੀ ਅਤੇ ਸਪਲਾਈ ਆਦਿ ਦਾ ਕੰਮ ਕਰਦਾ ਹੈ (200 ਸ਼ਬਦ)

        
            ਭਾਰਤ ਨੇ ਭਾਵੇਂ ਪੁਲਾੜ ਖੇਤਰ ਵਿੱਚ ਪ੍ਰਾਪਤੀਆਂ ਕੀਤੀਆਂ ਹਨ ਪਰ ਫਿਰ ਵੀ ਇਸ ਵੱਲੋਂ ਉਨ੍ਹਾਂ ਸਾਰੇ ਦੇਸ਼ਾਂ ਵੱਲ ਮਿਲਵਰਤਨ ਦਾ ਹੱਥ ਵਧਾਇਆ ਜਾ ਰਿਹਾ ਹੈ। ਜਿੱਥੇ ਇਹ ਇਸ ਨੂੰ ਪ੍ਰਾਪਤ ਹੋ ਸਕਦੀ ਹੈ। ਭਾਰਤ ਦੀ ਇਸ ਨੀਤੀ ਦੇ ਦੋ ਉਦੇਸ਼ ਹਨ। ਪਹਿਲਾ ਇਹ ਕਿ ਇਸ ਨਾਲ ਭਾਰਤੀ ਵਿਗਿਆਨੀਆਂ ਤੇ ਇੰਜਨੀਅਰਾਂ ਨੂੰ ਉਹ ਨਵੀਨਤਮ ਤਕਨੀਕੀ ਜਾਣਕਾਰੀ ਮਿਲ ਸਕੇਗੀ ਜਿਸ ਤੋਂ ਉੱਪਰ ਉਹ ਵਾਂਝੇ ਰਹਿੰਦੇ ਹਨ। ਦੂਸਰਾ ਇਹ ਕਿ ਇਸ ਨਾਲ ਭਾਰਤ ਇਸ ਖੇਤਰ ਵਿੱਚ ਹੋਰ ਅੱਗੇ ਵੱਧਣ (1) ਦੇ ਸਮਰੱਥ ਹੋਵੇਗਾ। ਰੂਸ ਪਿਛਲੇ ਇੱਕ ਦਹਾਕੇ ਤੋਂ ਇਸ ਖੇਤਰ ਵਿੱਚ ਭਾਰਤ ਨੂੰ ਲਾਭਦਾਇਕ  ਮਿਲਵਰਤਨ ਦੇ ਰਿਹਾ ਹੈ। ਰੂਸ ਨੇ ਭਾਰਤ ਦੇ ਤਿੰਨ ਉਪ-ਗ੍ਰਹਿ ਪੁਲਾੜ ਵਿਚ ਛੱਡੇ। ਇਨ੍ਹਾਂ ਦੇਸ਼ਾਂ ਦੇ ਸਹਿਯੋਗ ਦਾ ਮਹੱਤਵਪੂਰਨ ਖੇਤਰ ਇੱਕ ਭਾਰਤੀ ਨੂੰ ਰੂਸੀ ਪੁਲਾੜਬਾਜ਼ਾਂ ਸਮੇਤ ਰੂਸੀ ਪੁਲਾੜ ਜਹਾਜ਼ ਵਿੱਚ ਭੇਜਣਾ ਹੈ। ਇਨ੍ਹਾਂ ਦੋਹਾਂ ਦੇਸ਼ਾਂ ਵਿੱਚ ਪੁਲਾੜ ਲਈ ਤਜਵੀਜ਼ ਸ੍ਰੀ ਬ੍ਰੈਜ਼ਨੇਵ ਨੇ ਖੁਦ ਪੇਸ਼ ਕੀਤੀ ਸੀ। ਇਸ ਮਹੱਤਵਪੂਰਨ ਕੰਮ ਲਈ ਭਾਰਤੀ ਵਾਯੂ ਸੈਨਾ ਦੇ ਪਾਇਲਟਾਂ ਦੀ ਚੋਣ ਕੀਤੀ ਗਈ ਜਿਨ੍ਹਾਂ (2) ਵਿੱਚੋਂ ਕਰੜੀ ਪ੍ਰੀਖਿਆ ਪਿੱਛੋਂ ਦੋ ਪਾਇਲਟ ਚੁਣ ਕੇ ਪੁਲਾੜੀ ਸਿਖਲਾਈ ਲਈ ਰੂਸ ਭੇਜੇ ਗਏ ਤੇ ਹੁਣ ਇਨ੍ਹਾਂ ਦੋਹਾਂ ਵਿੱਚੋਂ ਭਾਰਤੀ ਵਾਯੂ ਸੈਨਾ ਦੇ ਸੁਕੈਡਰਨ ਲੀਡਰ ਨੂੰ ਵੱਡੇ ਉਪ-ਗ੍ਰਹਿ ਵਿੱਚ ਰੂਸੀ ਪੁਲਾੜਬਾਜ਼ਾਂ ਨਾਲ ਜਾਣ ਲਈ ਚੁਣ ਲਿਆ ਗਿਆ ਹੈ  (200 ਸ਼ਬਦ)

ਸ਼ਬਦ ਜਾਣਕਾਰੀ
1. ਪੰਧ - ਪੈਂਡਾ, ਸਫਰ ਕਰਨਾ


Post a Comment

Previous Post Next Post