PSSSB Punjabi Steno-typist Question Paper Part - 16 ,apke saath share karne jaa raha hoon. PSSSB Punjabi Steno Question Paper 2013 PSSSB exam mai bole geya tha.



PSSSB Steno-Typist Question Paper [Part 16]


Maine steno paper apko  practice karne ke liya upload kiya hai taki aap pata chal sake ki PSSSB mai steno-typist ka paragraph kis tarah ka bola jata hai. 

Jaise jaise new steno- typist question paper ayenge waise hi upload hote rahenge bas aap continue practice karte jaye. 

Isme apko 2.30 minute ki two dictations provide ki gayi hai same jaise PSSSB steno exam mai bolte hai. 

Ho sake toh aap paragraph ko unseen likhne ki kosish kare, paragraph leekh kar type zarur kare.


 

80 WPM Steno Paper


Steno Typist Paper Part- 16



1. Time 2.30 Minutes




2. Time 2.30 Minutes




ਲਿਪੀ ਅੰਤਰ ਸਮਾਂ - 27 ਮਿੰਟ 

ਪੇਪਰ ਰਾਵੀ ਫੌਂਟ ਤੇ ਹੋਵੇਗਾ


ਪੈਰ੍ਹਾ ਵੇਖੋ 

ਲੋਕਾਂ ਦਾ ਜੀਵਨ ਪੱਧਰ ਸਾਫ਼ ਸੁਥਰੇ ਵਾਤਾਵਰਣ ਦੀ ਮੰਗ ਕਰਦਾ ਹੈ। ਪਿਛਲੇ 13 ਸਾਲਾਂ ਦੌਰਾਨ ਹੋਈ ਪੰਜਾਬ ਦੀ ਤਰੱਕੀ ਨੇ ਜਿੱਥੇ ਲੋਕਾਂ ਦਾ ਆਰਥਿਕ ਪੱਧਰ ਉੱਪਰ ਚੁੱਕਿਆ ਹੈ ,ਉਥੇ ਵਾਤਾਵਰਣ ਨੂੰ ਗੰਧਲਾ ਕਰਕੇ ਨਵੀਆਂ ਸਮੱਸਿਆਵਾਂ ਵੀ ਪੈਦਾ ਕੀਤੀਆਂ ਹਨ। ਭਾਵੇਂ ਆਰਥਿਕ ਉੱਨਤੀ ਦਾ ਫਲ ਤਾਂ ਸਭ ਨੂੰ ਇਕੋ ਜਿਹਾ ਨਹੀਂ ਮਿਲਦਾ, ਪਰ ਇਸ ਦਾ ਦੁੱਖ ਦਰਦ ਸਭ ਵਿੱਚ ਇੱਕੋ ਜਿੰਨਾ ਜ਼ਰੂਰ ਵੰਡਿਆ ਜਾਂਦਾ ਹੈ। ਇਸ ਦੇ ਨਾਲ ਹੀ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਦੇ ਖਰਚੇ ਵੀ ਆਮ (1) ਲੋਕਾਂ ਉੱਪਰ ਹੀ ਪੈ ਜਾਂਦੇ ਹਨ। ਪੰਜਾਬ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਖੇਤੀ ਦਾ ਵਿਕਾਸ ਇਥੇ ਦੀ ਜ਼ਮੀਨ, ਵਾਤਾਵਰਣ ਅਤੇ ਲੋਕਾਂ ਦੀ ਸਿਹਤ ਆਦਿ ਨੂੰ ਧਿਆਨ ਵਿਚ ਰੱਖੇ ਤੋਂ ਬਿਨਾਂ ਹੀ ਗੈਰ ਵਿਗਿਆਨਕ ਢੰਗ ਨਾਲ ਹੁੰਦਾ ਰਿਹਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਖੇਤੀ ਦੇ ਵਿਕਾਸ ਨੇ ਦੇਸ਼ ਨੂੰ ਅਨਾਜ ਉਤਪਾਦਨ ਵਿਚ ਸਵੈ ਨਿਰਭਰ ਤਾਂ ਬਣਾ ਦਿੱਤਾ ਪਰ ਪੰਜਾਬ ਦੀਆਂ ਜ਼ਮੀਨਾਂ ਤੇ ਵੀ ਭੈੜਾ ਪ੍ਰਭਾਵ ਪਿਆ ਹੈ। ਪੰਜਾਬ ਵਿਚ ਮਨੁੱਖਾਂ, ਪਸ਼ੂਆਂ ਅਤੇ ਫੁੱਲਾਂ ਨੂੰ ਲੱਗਣ  (2) ਵਾਲੀਆਂ ਬਿਮਾਰੀਆਂ ਦਾ ਪ੍ਰਮੁੱਖ ਕਾਰਨ ਵੀ ਪੰਜਾਬ ਦੇ ਵਾਤਾਵਰਣ ਦੇ ਕੁਦਰਤੀ ਸੰਤੁਲਨ ਦਾ ਵਿਗਾੜ ਹੀ ਹੈ। ਸਾਧਾਰਨ ਹਾਲਤਾਂ ਵਿਚ ਫਸਲਾਂ ਨੂੰ ਕੀੜੇ ਮਕੌੜੇ ਅਤੇ ਬਿਮਾਰੀਆਂ ਇੰਨੀਆਂ ਨਹੀਂ ਲੱਗਦੀਆਂ ਜਿੰਨੀਆਂ ਕਿ ਹੋਰ ਦੇਸ਼ਾਂ ਨਾਲੋਂ ਅੱਜ ਪੰਜਾਬ ਦੀਆਂ ਫਸਲਾਂ ਨੂੰ ਲੱਗਦੀਆਂ ਹਨ। (200 ਸ਼ਬਦ)

               ਜ਼ਮੀਨ ਹੇਠਲੇ ਪਾਣੀ ਦੀ ਦੁਰਵਰਤੋ ਜਿੰਨੀ ਪੰਜਾਬ ਨੇ ਕੀਤੀ ਹੈ, ਸ਼ਾਇਦ ਹੀ  ਦੁਨੀਆ ਵਿਚ ਕਿਸੇ ਨੇ ਹੋਰ ਕਿਧਰੇ ਕੀਤੀ ਹੋਵੇ। ਜਿਉਂ ਜਿਉਂ ਸਮੱਸਿਆਵਾਂ ਪੈਦਾ ਹੋ  ਰਹੀਆਂ ਹਨ, ਤਿਉਂ ਤਿਉਂ ਉਹਨਾਂ ਨੂੰ ਹੱਲ ਕਰਨ ਲਈ ਸਾਡੇ ਖਰਚੇ ਵਧਦੇ ਜਾ ਰਹੇ ਹਨ। ਪਰ ਅਸੀਂ ਹਰ ਸਮੱਸਿਆ ਦਾ ਹੱਲ ਕੇਵਲ ਪੈਸੇ ਨਾਲ ਹੀ ਕਰਨਾ ਚਾਹੁੰਦੇ ਹਾਂ। ਸਾਨੂੰ ਚਾਹੀਦਾ ਤਾਂ ਇਹ ਸੀ ਕਿ ਅਸੀਂ ਪਾਣੀ ਦੀ ਸਮੁੱਚੀ ਸਮੱਸਿਆ ਨੂੰ ਸਮਝਣ ਦੀ ਕੋਸ਼ਿਸ ਕਰਦੇ। ਕਈ ਫੈਕਟਰੀਆਂ ਵੀ ਪਾਣੀ ਨੂੰ ਬੜੀ ਬੇਰਹਿਮੀ (1) ਨਾਲ ਬਰਬਾਦ ਕਰਦੀਆਂ ਹਨ। ਉਹ ਪਾਣੀ ਨੂੰ ਸਾਫ ਕਰੇ ਬਿਨਾਂ ਹੀ ਛੱਡ ਦਿੰਦੀਆਂ ਹਨ। ਉਦਾਹਰਨ ਦੇ ਤੌਰ ਤੇ ਲੁਧਿਆਣੇ ਦੀ ਬਨਸਪਤੀ ਅਤੇ ਹੋਰ ਕਈ ਫੈਕਟਰੀਆਂ ਇਕ ਵਿਗਿਆਨਕ ਅਧਿਐਨ ਮੁਤਾਬਿਕ ਬਹੁਤ ਗੰਧਲਾ ਅਤੇ ਜ਼ਹਿਰੀਲਾ ਪਾਣੀ ਛੱਡਦੀਆਂ ਹਨ। ਲੁਧਿਆਣੇ ਦੀਆਂ ਵਰਕਸ਼ਾਪਾਂ ਦਾ ਤੇਲ ਵਾਲਾ ਪਾਣੀ, ਫੈਕਟਰੀਆਂ ਦਾ ਪਾਣੀ ਅਤੇ ਹੋਰ ਗੰਦ ਮੰਦ ਜੋ ਬੁੱਢੇ ਨਾਲੇ ਵਿਚ ਪੈਂਦਾ ਹੈ ਉਸ ਦਾ ਇਹ ਹਾਲ ਹੈ ਕਿ ਉਸ ਪਾਣੀ ਵਿਚ ਜੇਕਰ ਮੱਛੀਆਂ ਛੱਡ ਦੇਈਏ ਤਾਂ ਮੱਛੀਆਂ ਮਰ ਜਾਂਦੀਆਂ ਹਨ। ਇੱਥੇ ਇੱਕ (2) ਧਿਆਨ ਰੱਖਣ ਵਾਲੀ ਗੱਲ ਹੈ ਕਿ ਕੁਦਰਤ ਜੋ ਵੀ ਪੈਦਾ ਕਰਦੀ  ਹੈ, ਉਸ ਨੂੰ ਖਤਮ ਕਰਨ ਦੀ ਸ਼ਕਤੀ ਵੀ ਉਸ ਕੋਲ ਹੈ। ਸੋ ਕੁਦਰਤ ਦੁਆਰਾ ਪੈਦਾ ਕੀਤੀ ਵਸਤੁੂ ਅਖੀਰ ਖਤਮ ਹੋ ਕੇ ਕੁਦਰਤ ਦਾ ਹਿੱਸਾ ਹੀ ਬਣ ਜਾਂਦੀ ਹੈ ( 200 ਸ਼ਬਦ) 

5 Comments

  1. ਕੋਸ਼ਿਸ਼/ਕੋਸ਼ਿਸ👉 According to Pehra 👆
    ਵਾਤਾਵਰਣ/ਵਾਤਾਵਰਨ

    ReplyDelete
    Replies
    1. ਕੋਸ਼ਿਸ- ਲਿਖਦੇ ਹੋਏ ਪੈ ਗਿਆ- ਵੈਸੇ ਕੋਸ਼ਿਸ਼ ਹੀ ਸਹੀ ਹੈ।

      Delete
  2. ਕੋਸ਼ਿਸ਼

    ਵਾਤਾਵਰਣ/ਵਾਤਾਵਰਨ - both right

    ReplyDelete
  3. Sir es method varga hi paper huna hai

    ReplyDelete

Post a Comment

Previous Post Next Post