PSSSB Punjabi Steno-typist Question Paper Part - 20apke saath share karne jaa raha hoon. PSSSB Punjabi Steno Question Paper 2013 PSSSB (Punjab Subordinate Service Selection Board) exam mai bole geya tha.



PSSSB Steno-Typist Question Paper (Part 20)





Maine steno paper practice karne ke liye provide kiya hai taki aap pata chal sake ki PSSSB mai steno-typist paragraph kis tarah ka bola jata hai. 

Jaise jaise new steno- typist question paper ayenge waise hi upload hote rahenge aap bas continue practice karte jaye. 

Isme apko 2.30 minute ki two dictations provide ki gayi hai same jaise PSSSB steno exam mai bolte hai. 

Ho sake toh aap paragraph ko unseen likhne ki kosish kare, paragraph leekh kar type zarur kare.




ਨੋਟ

ਸਾਨੂੰ ਦੇਖਣ ਵਿੱਚ ਆਇਆ ਹੈ ਕਿ ਵੈਬਸਾਇਟ ਤੋਂ ਪੇਪਰ ਅਤੇ ਡਿਕਟੇਸ਼ਨਜ਼ ਡਾਟਾ ਕਾਪੀ ਕਰਕੇ ਯੂ-ਟਿਊਬ ਤੇ ਅਪਲੋਡ ਕੀਤਾ ਜਾ ਰਿਹਾ ਹੈ। ਸਾਡੀ ਸ਼ਿਕਾਇਤ ਕਰਨ ਤੇ  ਤੁਹਾਡੇ ਯੂ-ਟਿਊਬ ਚੈੱਨਲ ਤੇ ਕਾਪੀਰਾਇਟ ਸਟਰਾਇਕ ਲੱਗ ਸਕਦੀ ਹੈ ਜਾਂ ਫਿਰ ਚੈਨਲ ਤੱਕ ਵੀ ਬੰਦ ਹੋ ਸਕਦਾ ਹੈ, ਸੋ ਕਿਰਪਾ ਕਰਕੇ ਵੈਬਸਾਇਟ ਤੋਂ ਕੁਝ ਵੀ ਕਾਪੀ ਕਰਕੇ ਆਪਣੇ ਯੂ-ਟਿਊਬ ਚੈੱਨਲ ਤੇ ਪਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਧੰਨਵਾਦ


80 WPM Steno Paper



Steno Typist Paper Part- 20

1. Time 2.30 Minutes




2. Time 2.30 Minutes




ਲਿਪੀ ਅੰਤਰ ਸਮਾਂ - 27 ਮਿੰਟ 

ਪੇਪਰ ਰਾਵੀ ਫੌਂਟ ਤੇ ਹੋਵੇਗਾ

ਸ਼ਾਰਟਹੈਂਡ ਪੜ੍ਹਣ ਲਈ 1 ਮਿੰਟ ਮਿਲੇਗਾ




ਪੈਰ੍ਹਾ ਵੇਖੋ 
Join Words Highlighted

            ਫਾਈਨਾਂਸ ਕਮਿਸ਼ਨ ਦੀਆਂ ਗ੍ਰਾਂਟਸ ਨਾ ਹੁੰਦੀਆਂ ਤਾਂ ਮੈਨੂੰ ਲਗਦਾ ਹੈ ਕਿ ਕੋਈ ਇਨ੍ਹਾਂ ਦੀ ਪਲਾਨ ਐਸੀ ਨਹੀਂ ਹੋਣੀ ਸੀ ਜੋ ਸਿਰੇ ਚੜ੍ਹੇ। ਇਹ ਤਾਂ 12ਵੇਂ ਫਾਈਨਾਂਸ ਕਮਿਸ਼ਨ ਦੀ 1200 ਕਰੋੜ ਦੀ ਗ੍ਰਾਂਟ ਆ ਗਈ ਅਤੇ ਇੱਕ 963 ਕਰੋੜ ਦੀ ਆ ਗਈ ਵਰਨਾ ਇਨ੍ਹਾਂ ਤੋਂ ਇੱਕ ਵੀ ਪਲਾਨ ਸਿਰੇ ਨਹੀਂ ਚੜ੍ਹਨਾ ਸੀ। ਉਸੇ ਤਰ੍ਹਾਂ ਸਪੀਕਰ ਸਾਹਿਬ, ਇਨ੍ਹਾਂ ਨੇ (1) ਗੱਲ ਕੀਤੀ ਕੁਮਿਟਿਡ  ਐਕਸਪੈਂਸਿਜ਼ ਦੀ। ਇਹ ਕਹਿੰਦੇ ਹਨ ਕਿ ਪਿਛਲੇ ਸਾਲ ਸਾਡਾ ਇੱਕ ਘੱਟ 80 ਫੀਸਦੀ ਕੁਮਿਟਿਡ ਐਕਸਪੈਂਸਿਜ਼ ਰੈਵੇਨਿਊ ਦਾ ਸੀ। ਸਪੀਕਰ ਸਾਹਿਬ, ਅਸੀਂ ਪਹਿਲੇ ਸਾਲ ਵਿੱਚ ਇਸ ਬਜਟ ਵਿੱਚ ਕੁਮਿਟਿਡ ਐਕਸਪੈਂਸਿਜ਼, ਇਹ ਹੁੰਦਾ ਹੈ ਸੈਲਰੀ, ਪੈਨਸ਼ਨਜ਼ ਐਂਡ ਇੰਟਰਸਟ। ਅਸੀਂ ਉਹ 80 ਤੋਂ 70 ਫੀਸਦੀ ਤੋਂ ਲੈ ਕੇ ਆਵਾਂਗੇ। ਇਸੇ ਤਰ੍ਹਾਂ ਸਪੀਕਰ ਸਾਹਿਬ, ਇਨ੍ਹਾਂ ਨੇ ਕਿਹਾ ਹੈ ਫਿਸਕਲ ਡੈਫੀਸਿਟ ਬਾਰੇ, ਅਸੀਂ ਉਹ 4000 ਤੋਂ 2500 ਤੇ ਲੈ ਕੇ ਆਏ ਹਾਂ। ਇਹ ਬਿੱਲ ਜਿਹੜਾ ਹੈ ਇਹ ਫਿਸਕਲ ਡੈਫੀਸਿਟ ਬਾਰੇ  (2) ਹੈ, ਇਹ ਜਿਹੜਾ ਫਿਸਕਲ ਡੈਫੀਸਿਟ ਸੀ ਇਹ 2418 ਕਰੋੜ ਰੁਪਏ ਸੀ। ਇਸੇ ਇੱਕ ਸਾਲ ਦੇ ਅੰਦਰ ਅੰਦਰ 550 ਕਰੋੜ ਅਸੀਂ ਫਿਸਕਲ ਡੈਫੀਸਿਟ ਵਿੱਚ ਘਟਾ ਦੇਣਾ ਹੈ। ਜਿਹੜੀਆਂ ਇਹ ਰਿਕੁਆਇਰਮੈਂਟ ਹਨ, ਇਨ੍ਹਾਂ ਸ਼ਰਤਾਂ ਤੇ ਅਸੀਂ ਪੂਰਾ ਉਤਰਨਾ ਚਾਹੁੰਦੇ ਹਾਂ। ਅਸੀਂ ਫਿਸਕਲ ਡੈਫੀਸਿਟ ਘਟਾਵਾਂਗੇ। (200 ਸ਼ਬਦ) ਡੰਡੀ ਮਿਲਾ ਕੇ

        ਇੱਕ ਨਿਸ਼ਚਿਤ ਸਮੇਂ ਦੀ ਸਰਕਾਰੀ ਨੌਕਰੀ ਪਿੱਛੋਂ ਸੇਵਾ ਮੁਕਤ ਹੋਏ ਕਰਮਚਾਰੀ ਆਪਣੀ ਤਨਖਾਹ ਅਨੁਸਾਰ ਵਿਸ਼ੇਸ਼ ਪੈਨਸ਼ਨ ਦੇ ਹੱਕਦਾਰ ਬਣਦੇ ਹਨ। ਇਸ ਪੈਨਸ਼ਨ ਦਾ ਮਕਸਦ ਉਹਨਾਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣਾ ਅਤੇ ਰਹਿੰਦੇ ਸਮੇਂ ਲਈ ਗੁਜ਼ਾਰੇ ਦਾ ਲੋੜੀਂਦਾ ਪ੍ਰਬੰਧ ਕਰਨਾ ਹੁੰਦਾ ਹੈ ਤਾਂ ਜੋ ਉਹ ਸਮਾਜ ਵਿਚ ਸਵੈ-ਨਿਰਭਰ ਹੋ ਕੇ ਸਨਮਾਨ-ਪੂਰਵਕ ਜੀਵਨ ਬਸਰ ਕਰ ਸਕਣ ਉਨ੍ਹਾਂ ਨੂੰ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਘੱਟੋ-ਘੱਟ ਧੰਨ ਰਾਸ਼ੀ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਪਰ ਪਿਛਲੇ ਸਮੇਂ ਵਿਚ ਹੋਈ ਅਤਿ (1) ਦੀ ਮਹਿੰਗਾਈ ਦੇ ਟਾਕਰੇ ਤੇ ਪੈਨਸ਼ਨਾਂ ਵਿਚ ਮਿਲਦੀ ਧੰਨ ਰਾਸ਼ੀ ਲੋੜ ਨਾਲੋਂ ਕਿਤੇ ਘੱਟ ਰਹਿ ਗਈ ਸੀ ਅਤੇ ਬਹੁਗਿਣਤੀ ਪੈਨਸ਼ਨਰਾਂ ਨੂੰ ਆਪਣੇ ਗੁਜ਼ਾਰੇ ਲਈ ਬੜੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਖਾਸ ਕਰਕੇ ਉਹਨਾਂ ਪੈਨਸ਼ਨਰਾਂ ਲਈ ਤਾਂ ਸਥਿਤੀ ਹੋਰ ਵੀ ਕਸ਼ਟਦਾਇਕ ਸੀ ਜਿਨ੍ਹਾਂ ਕੋਲ ਪੈਨਸ਼ਨ ਤੋਂ ਛੁਟ ਗੁਜ਼ਾਰੇ ਦਾ ਹੋਰ ਕੋਈ ਸਾਧਨ ਨਹੀਂ। ਕੁਝ ਮਹੀਨੇ ਪਹਿਲਾਂ ਪੰਜਾਬ ਸਰਕਾਰ ਵਲੋਂ ਜਦੋਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਆਧਾਰ ਤੇ ਪੰਜਾਬ ਦੇ ਸਰਕਾਰੀ ਕਰਮਚਾਰੀਆਂ ਦੇ ਗਰੇਡਾਂ ਵਿਚ ਵਾਧਾ ਕਰਨ ਦਾ ਐਲਾਨ (1) ਕੀਤਾ ਗਿਆ ਤਾਂ ਉਸ ਸਮੇਂ ਤੋਂ ਇਸ ਪ੍ਰਾਂਤ ਦੇ ਰੀਟਾਇਰ ਹੋਏ ਪੈਨਸ਼ਨਰਾਂ ਵਲੋਂ  ਲਗਭਗ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੀਆਂ ਸਿਫਾਰਸ਼ਾਂ ਨੂੰ ਤੁਰੰਤ ਅਮਲ ਵਿੱਚ ਲਿਆਵੇ । ਉਨ੍ਹਾਂ ਦਾ ਕਹਿਣਾ ਸੀ ਕਿ ਦਿਨੋ ਦਿਨ ਵਧ ਰਹੀ ਮਹਿੰਗਾਈ ਦਾ ਅਸਰ (200 ਸ਼ਬਦ) ਡੰਡੀ ਮਿਲਾ ਕੇ


3 Comments

  1. ਕੁਮਿਟਿਡ, ਰੈਵੇਨਿਊ, ਡੈਫੀਸਿਟ, ਰੀਟਾਇਰ, ਐਕਸਪੈਸਿਜ sir ji eh shorthand wich kida pau

    ReplyDelete
    Replies
    1. dear facebook messenger te message karo, screen te orange icon show ho reha uste click karke website naal connect ho jao.... phir mai tahanu outlines send kardanga g..

      Delete

Post a Comment

Previous Post Next Post