Markfed Punjabi Steno-typist Question Paper Part -1apke saath share karne jaa raha hoon. Markfed Punjabi Steno-typist Question Paper 2013, exam mai bole geya tha.




Markfed Steno-Typist Question Paper [Part 1]


Maine steno paper apko  practice karne ke liye paper upload kiya hai taki aapko pata chal sake ki Markfed mai steno-typist ka paragraph kis tarah ka bola jata hai. 


Jaise jaise new Markfed steno- typist question paper ayenge waise hi upload hote rahenge bas aap continue practice karte jaye. 

Isme apko 2.30 minute ki two dictations provide ki gayi hai same jaise PSSSB steno exam mai bolte hai. 

Ho sake toh aap paragraph ko unseen likhne ki koshish kare, paragraph leekh kar type zarur kare.


Markfed 80 WPM Steno Paper


Steno Typist Paper Part- 1

1. Time 2.30 Minutes




2. Time 2.30 Minutes




ਲਿਪੀ ਅੰਤਰ ਸਮਾਂ - 27 ਮਿੰਟ 

ਸ਼ਾਰਟਹੈਂਡ ਪੜ੍ਹਣ ਲਈ 1 ਮਿੰਟ ਮਿਲੇਗਾ

ਨੋਟ

ਸਾਨੂੰ ਦੇਖਣ ਵਿੱਚ ਆਇਆ ਹੈ ਕਿ ਵੈਬਸਾਇਟ ਤੋਂ ਪੇਪਰ ਅਤੇ ਡਿਕਟੇਸ਼ਨਜ਼ ਡਾਟਾ ਕਾਪੀ ਕਰਕੇ ਯੂ-ਟਿਊਬ ਤੇ ਅਪਲੋਡ ਕੀਤਾ ਜਾ ਰਿਹਾ ਹੈ। ਸਾਡੀ ਸ਼ਿਕਾਇਤ ਕਰਨ ਤੇ  ਤੁਹਾਡੇ ਯੂ-ਟਿਊਬ ਚੈੱਨਲ ਤੇ ਸਟਰਾਇਕ ਲੱਗ ਸਕਦੀ ਹੈ ਜਾਂ ਫਿਰ ਚੈਨਲ ਤੱਕ ਵੀ ਬੰਦ ਹੋ ਸਕਦਾ ਹੈ, ਸੋ ਕਿਰਪਾ ਕਰਕੇ ਵੈਬਸਾਇਟ ਤੋਂ ਕੁਝ ਵੀ ਕਾਪੀ ਕਰਕੇ ਆਪਣੇ ਯੂ-ਟਿਊਬ ਚੈੱਨਲ ਤੇ ਪਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਧੰਨਵਾਦ



ਪੈਰ੍ਹਾ ਵੇਖੋ 

        ਸਾਕਾ ਜਲ੍ਹਿਆਂਵਾਲਾ ਬਾਗ ਅੰਮ੍ਰਿਤਸਰ ਇੱਕ ਅਜਿਹਾ ਧੁਰਾ ਹੈ ਜਿਥੋਂ ਅਸੀਂ ਆਪਣੇ ਕੌਮੀ ਸੁਤੰਤਰਤਾ ਸੰਗਰਾਮ ਨੂੰ ਇੱਕ ਨਵਾਂ ਮੋੜ ਕਟਦਿਆਂ ਵੇਖਦੇ ਹਾਂ। ਇਸ ਨੇ ਪੰਜਾਬ ਦੀ ਵਿਸਾਖੀ ਦੇ ਤਿਉਹਾਰ ਦੇ ਮਹੱਤਵ ਨੂੰ ਹੋਰ ਚਮਕਾ ਦਿਤਾ ਅਤੇ ਵਿਸਾਖੀ ਸਾਂਝਾ ਕੇਵਲ ਧਾਰਮਿਕ ਅਤੇ ਸਭਿਆਚਾਰਕ ਤਿਉਹਾਰ ਨਾ ਰਹਿ ਕੇ ਸਾਡੀ ਪ੍ਰਚੰਡ ਕੌਮੀ ਭਾਵਨਾ ਦਾ ਵੀ ਇੱਕ ਪ੍ਰਤੀਕ ਬਣ ਗਿਆ। ਹਰ ਸਾਲ 13 ਅਪਰੈਲ ਨੂੰ ਵਿਸਾਖੀ ਵਾਲੇ ਦਿਨ ਜਿੱਥੇ ਅਸੀਂ ਅੰਮ੍ਰਿਤ ਅਤੇ ਖਾਲਸੇ ਦੇ ਜਨਮਦਾਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਸ਼ਰਧਾਂਜਲੀ ਪੇਸ਼ (1) ਕਰਦੇ ਹੋਏ ਦੀਨ ਦੁਖੀਆ ਦੀ ਰੱਖਿਆ ਲਈ ਹਰ ਕੁਰਬਾਨੀ ਕਰਨ ਦੇ ਯੋਗ ਬਣਨ ਲਈ ਖੁਦ ਉਹਨਾਂ ਦੇ ਪੂਰਨਿਆਂ ਉੱਤੇ ਚਲਣ ਦੇ ਪ੍ਰਣ ਦੁਹਰਾਉਂਦੇ ਹਾਂ ਅਤੇ ਜਿੱਥੇ ਲੋਕਾਂ ਦੇ ਰਾਜ ਲਈ ਪੱਕੀ ਫਸਲ ਦਾ ਖੁਸ਼ੀ ਭਰਿਆ ਸਵਾਗਤ ਕਰਦੇ ਹਾਂ ਉੱਥੇ ਆਪਣੀ ਪ੍ਰਚੰਡ ਤੇ ਰਾਸ਼ਟਰੀ ਭਾਵਨਾ ਨੂੰ ਸੀਖਣ ਵਾਲਾ ਜਲ੍ਹਿਆਂਵਾਲਾ ਬਾਗ ਦੇ ਕੌਮੀ ਸ਼ਹੀਦਾਂ ਨੂੰ ਯਾਦ ਕਰਕੇ ਆਪਣੇ ਸ਼ਹੀਦੀਆਂ ਭਰੇ ਇਤਿਹਾਸ ਉੱਤੇ ਗੌੌੌਰਵ ਕਰਦੇ ਹੋਏ ਉਹਨਾਂ ਦੀਆਂ ਕੁਰਬਾਨੀਆਂ ਅੱਗੇ ਸੀਸ ਵੀ ਝੁਕਾਉਂਦੇ ਹਾਂ। ਜਲ੍ਹਿਆਂਵਾਲੇ ਬਾਗ ਦਾ ਸਾਕਾ ਕੋਈ ਅਚਨਚੇਤ ਵਾਪਰੀ (2) ਘਟਨਾ ਨਹੀਂ ਸੀ ਸਗੋਂ ਇਸ ਦੇ ਪਿੱਛੇ ਇੱਕ ਵਿਸ਼ੇਸ਼ ਰਾਜਸੀ ਚੇੇੇੇਤੰਨਤਾ ਅਤੇ ਸਾਮਰਾਜੀ ਪੈਂਤੜੇਬਾਜ਼ੀ ਕੰਮ ਕਰਦੀ ਨਜ਼ਰ ਆਉਂਦੀ ਹੈ। ਪਹਿਲੀ ਸੰਸਾਰ ਜੰਗ ਤੋਂ ਪਿਛੋਂ ਬਰਤਾਨੀਆਂ ਨੇ ਭਾਰਤ ਵਿਚ ਆਪਣੇ ਰਾਜ ਨੂੰ ਹੋਰ ਮਜ਼ਬੂਤ ਬਣਾਉਣ ਦੀਆਂ ਚਾਲਾਂ ਸ਼ੁਰੂ ਕਰ ਦਿਤੀਆਂ (200 ਸ਼ਬਦ)

        ਲਾਹੌਰ ਵਿਖੇ ਸਿੱਖ ਅਜਾਇਬ ਘਰ ਇਕ ਅਲੌਕਿਕ ਸਥਾਨ ਹੈ। ਮਹਾਰਾਜਾ ਦੀ ਕਮਾਨ ਹੇਠ ਹਿੰਦੂ, ਮੁਸਲਮਾਨ ਤੇ ਸਿੱਖ ਬਰਾਬਰ ਸਨ ਅਤੇ ਇਹ ਰਾਜ ਧਰਮ-ਨਿਰਪੱਖ ਰਾਜ ਸੀ। ਇਹੀ ਕਾਰਨ ਹੈ ਕਿ ਪਾਕਿਸਤਾਨ ਸਰਕਾਰ ਨੇ ਲਾਹੌਰ ਵਿੱਚ ਇਕ ਅਜਿਹਾ ਅਜਾਇਬ-ਘਰ ਬਣਾਇਆ ਹੈ, ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਤੇ ਸਿੱਖ ਹਕੂਮਤ ਨਾਲ ਸਬੰਧਤ ਚੀਜ਼ਾਂ ਰੱਖੀਆਂ ਗਈਆਂ ਹਨ। ਇਸ ਅਜ਼ਾਇਬ-ਘਰ ਦਾ ਪ੍ਰਬੰਧ ਮਸੂਦ-ਉਲ ਹਸਨ ਖੱਖਰ ਦੇ ਹੱਥਾਂ ਵਿੱਚ ਹੈ ਜੋ ਪੁਰਾਣੀਆਂ ਚੀਜ਼ਾਂ ਸਾਂਭਣ ਦੇ ਬੜੇ ਮਾਹਿਰ ਹਨ। ਇਸ ਅਜਾਇਬ-ਘਰ ਨੂੰ ਉਹ ਲੋਕ ਜ਼ਰੂਰ ਵੇਖਦੇ (1) ਹਨ ਜੋ ਬਾਹਰੋ ਵਿਦੇਸ਼ਾਂ ਤੋਂ ਆਉਂਦੇ ਹਨ। ਇਸ ਤਰ੍ਹਾਂ ਉਹਨਾਂ ਨੂੰ ਸਿੱਖ ਇਤਿਹਾਸ ਬਾਰੇ ਕਾਫੀ ਵਾਕਫੀ ਮਿਲ ਜਾਂਦੀ ਹੈ। ਅਜਾਇਬ-ਘਰ ਪੁਰਾਣਾ ਕਿਲ੍ਹਾ ਲਾਹੌਰ ਵਿੱਚ ਕਾਇਮ ਕੀਤਾ ਗਿਆ ਹੈ। ਜਦ ਸਿੰਘ ਆਪਣੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਲਾਹੌਰ ਜਾਂਦੇ ਹਨ ਤਾਂ ਉਹ ਸਿੱਖ ਅਜਾਇਬ-ਘਰ ਵੀ ਜ਼ਰੂਰ ਵੇਖਦੇ ਹਨ। ਸਿੱਖ ਅਜਾਇਬ-ਘਰ ਆਪਣੇ ਆਪ ਵਿੱਚ ਅਦੁਤੀ ਹੈ, ਕਿਉਂਕਿ ਇਸ ਵਿੱਚ ਸਿੱਖ ਫੌਜ ਵਲੋਂ 1799-1846 ਈਸਵੀ ਦੌਰਾਨ ਵਰਤੇ ਗਏ ਅਸਤਰ ਸ਼ਸਤਰ ਰੱਖੇ ਗਏ ਹਨ। ਇਸ ਤੋਂ ਬਿਨਾਂ, ਰਾਜਕੁਮਾਰੀ ਬੰਬਾਂ ਸਾਉਦਰਲੈਂਡ ਜੋ ਕਿ (2) ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਸੀ, ਉਸ ਵੱਲੋਂ ਵੀ ਚੀਜ਼ਾਂ ਇਸ ਅਜ਼ਾਇਬ ਘਰ ਨੂੰ ਭੇਂਟ ਕੀਤੀਆਂ ਗਈਆਂ। ਜਿਸ 2 ਮੰਜ਼ਿਲਾਂ ਇਮਾਰਤ ਵਿੱਚ ਇਹ ਅਜ਼ਾਇਬ-ਘਰ ਕਾਇਮ ਕੀਤਾ ਗਿਆ ਹੈ ਉਹ ਮਹਾਰਾਣੀ ਜ਼ਿੰਦਾਂ ਨਾਲ ਸਬੰਧਤ ਹੈ। ਹੇਠਲੀ ਮੰਜ਼ਿਲ ਤੇ ਨਿਰਮਾਣ ਸ਼ਹਿਨਸ਼ਾਹ ਜਹਾਂਗੀਰ (200 ਸ਼ਬਦ)

Niche comment karke aap punjabi and english shorthand related kuch bhi pooch sakte hai, kisi bhi punjabi steno outline ke liye aap vikramstenographer@gmail.com par contact kar sakte hai.

5 Comments

  1. sir g ਗੌਰਵ/ ਗੋਰਵ, ਚੇਤੰਨਤਾ/ ਚੇਤਨਤਾ, ਅਲੌਕਿਕ/ਅਲੋਕਿਕ, ਮਹਾਰਾਣੀ ਜ਼ਿੰਦਾ/ ਮਹਾਰਾਣੀ ਜ਼ਿੰਦਾ ਕਿਹੜਾ ਸ਼ਬਦ ਸਹੀ ਆ ਜੀ?

    ReplyDelete
    Replies
    1. ਗੌਰਵ, ਚੇਤੰਨਤਾ, ਅਲੌਕਿਕ, sahi hai g.. paragraph vch v correction kr diti jayegii

      Delete
  2. ਮਹਾਰਾਣੀ ਜ਼ਿੰਦਾਂ/ ਮਹਾਰਾਣੀ ਜ਼ਿੰਦਾ g

    ReplyDelete
  3. OK sir g thank you

    ReplyDelete

Post a Comment

Previous Post Next Post