PUNSUP Punjabi Steno-typist Question Paper Part - 1, apke saath share karne jaa raha hoon. PUNSUP Punjabi Steno-typist Question Paper 2015, PUNSUP exam mai bole geya tha.
![PUNSUP Steno-Typist Question Paper [Part 1] PUNSUP Steno-Typist Question Paper [Part 1]](https://blogger.googleusercontent.com/img/b/R29vZ2xl/AVvXsEig30Ry8lNmwI28Loz__NP-zrrogMGacZFHBV3mklUHd0j6rvI9sK-jKARD88DEqSUx60Q7RoiXgOPvfoh8_saxej5Swu6z3iQsnvqz_YqRG1yAoEQw_2GfQS9hJcO5puZBtxqCpC9MulCF/w400-h286/PUNSUP+Steno-Typist+Question+Paper+%255BPart+1%255D.jpg)
PUNSUP 80 WPM Steno Paper
ਨੋਟ
ਕਹਿੰਦੇ ਹਨ ਹਰ ਮਹਾਨ ਵਿਅਕਤੀ ਦੇ ਜੀਵਨ ਅਤੇ
ਮਹਾਨ ਕਾਰਨਾਮਿਆਂ ਪਿਛੇ ਪ੍ਰੇਰਨਾ ਸ਼ਕਤੀ ਇਕ ਇਸਤਰੀ ਹੁੰਦੀ ਹੈ। ਇਸ ਕਥਨ ਵਿਚ ਕਿੰਨੀ ਕੁ ਸਚਾਈ
ਹੈ ਇਸ ਬਾਰੇ ਦੋ ਰਾਵਾਂ ਹੋ ਸਕਦੀਆਂ ਹਨ ਪਰ ਪੰਜਾਬ ਦੀ ਪੇਂਡੂ ਇਸਤਰੀ ਦੀ ਸ਼ਕਤੀ ਇਕ ਅਜਿਹੀ
ਕ੍ਰਾਂਤੀ ਲਿਆਉਣ ਵਿਚ ਸਹਾਈ ਹੋਈ ਹੈ ਜਿਸ ਬਾਰੇ ਸਭ ਨੂੰ ਸਹਿਮਤ ਹੋਣਾ ਪਵੇਗਾ। ਇਸ ਕ੍ਰਾਂਤੀ ਦੀ
ਚਰਚਾ ਤਾਂ ਹੈ ਪਰ ਇਸਤਰੀ ਦੀ ਦੇਣ ਬਾਰੇ ਖਾਮੋਸ਼ੀ ਹੈ। ਇਸ ਇਨਕਲਾਬ ਨੂੰ ਚਿੱਟਾ ਇਨਕਲਾਬ ਆਖਿਆ
ਗਿਆ ਹੈ। ਪੰਜਾਬ ਵਿਚ (1) ਦੁੱਧ ਦਾ ਉਤਪਾਦਨ
ਵਧਾਉਣ ਵੱਲ ਇਕ ਕਦਮ ਖੇਤੀ ਦੀ ਉਪਜ ਦੇ ਖੇਤਰ ਵਿਚ
ਹਰੇ ਇਨਕਲਾਬ ਦੀ ਸਫਲਤਾ ਤੋਂ ਬਾਅਦ ਦੂਜਾ ਵਰਨਣਯੋਗ ਕਦਮ ਹੈ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ
ਕਿਸੇ ਮਹਾਨ ਕਾਰਜ ਜਾਂ ਯੋਜਨਾ ਦੀ ਸਫ਼ਲਤਾ ਲਈ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ ਪਰ ਇਸ ਦੇ ਮੁੱਖ
ਕਾਰਨ ਹੀ ਸਹੀ ਪਛਾਣ ਕਰਕੇ ਉਸ ਨੂੰ ਮਾਨਤਾ ਪ੍ਰਦਾਨ ਕਰਨੀ ਵੀ ਜ਼ਰੂਰੀ ਹੈ। ਦੁੱਧ
ਦਾ ਖੇਤਰ ਪਿੰਡ ਹਨ ਅਤੇ ਸੋਮੇ ਮੱਝਾਂ ਗਾਵਾਂ । ਇਨ੍ਹਾਂ ਪਸ਼ੂਆਂ ਦਾ ਜੀਵਨ ਖੇਤੀ ਦੇ ਕੰਮ (2) ਨਾਲੋਂ ਵੱਖਰਾ ਹੈ। ਖੇਤੀਬਾੜੀ ਦੇ ਕੰਮ ਲਈ ਕਿਸਾਨ ਸਾਰਾ ਦਿਨ ਖੇਤਾਂ ਵਿਚ ਰੁਝਿਆ ਰਹਿੰਦਾ ਹੈ। ਪਰ ਦੁੱਧ ਦੇ ਸੋਮੇ ਦੀ ਦੇਖਭਾਲ ਕਰਨ ਅਤੇ ਨਿਤਾ ਪ੍ਰਤੀ ਖੁਰਾਕ ਆਦਿ ਦੇ ਪ੍ਰਬੰਧ
ਜਿਨ੍ਹਾਂ ਉਤੇ ਦੁੱਧ ਦੀ ਉਪਜ ਨਿਰਭਰ ਹੈ ਘਰ ਦੀ ਸੁਆਣੀ ਦੇ ਜ਼ਿਮੇ ਹੀ ਹੁੰਦਾ ਹੈ। (200 ਸ਼ਬਦ)
- PSSSB Steno Mistake Rules
- PPSC Senior Scale Paper
- Punjab Agro English Paper
- Punjabi Shorthand Words
- Ajit Shorthand Words
- Mastery in Shorthand
ਆਜ਼ਾਦੀ ਪਿਛੋਂ ਜਿਉਂ ਜਿਉਂ ਸਮਾਂ ਲੰਘਿਆ ਹੈ, ਸਾਡੀਆਂ ਸਦਾਚਾਰਕ ਕੀਮਤਾਂ ਬਦਲੀਆਂ ਹਨ। ਵੇਖਿਆ ਗਿਆ ਹੈ ਕਿ ਜਿਵੇਂ ਜਿਵੇਂ ਅਸੀਂ ਅੱਗੇ ਵੱਧ ਰਹੇ ਹਾਂ, ਸਮਾਜ ਅੰਦਰ ਸ਼ਰਾਫਤ ਅਤੇ ਸਾਊਪੁਣੇ ਦੀ ਅਣਹੋਂਦ ਆ ਰਹੀ ਹੈ। ਅਜੋਕੇ ਨੌਜਵਾਨ ਚਾਹੇ ਉਹ ਸਕੂਲਾਂ, ਕਾਲਜਾਂ ਵਿੱਚ ਵਿਦਿਆ ਪ੍ਰਾਪਤ ਕਰ ਰਹੇ ਹਨ ਜਾਂ ਕੋਈ ਹੋਰ ਕੰਮ ਕਰ ਰਹੇ ਹਨ, ਉਨ੍ਹਾਂ ਵਿੱਚ ਆਪਣੇ ਮਾਪਿਆਂ, ਆਪਣੇ ਮਾਸਟਰਾਂ ਪ੍ਰਫੈਸਰਾਂ ਅਤੇ ਬਜ਼ੁਰਗਾਂ ਲਈ ਉਹ ਸਤਿਕਾਰ ਨਹੀਂ ਰਿਹਾ, ਜਿਹੜਾ ਕਦੇ ਉਸ ਨਸਲ ਵਿੱਚ ਹੁੰਦਾ ਸੀ, ਜਿਹੜੀ ਬੁਢਾਪੇ ਦੀ ਮੰਜ਼ਲ ਤੇ (1) ਅਪੜ ਰਹੀ ਨੂੰ ਖਿਆਲਾਂ ਅਤੇ ਸੋਚਣੀ ਵਿੱਚ ਵਿਸ਼ਾਲਤਾ ਆਉਣ ਅਤੇ ਸਮੁੱਚੇ ਤੌਰ ਤੇ ਉਨਤੀ ਕਰਨ ਦਾ ਮਤਲਬ ਇਹ ਨਹੀਂ ਕਿ ਸਾਡੇ ਯੁਵਕਾਂ ਦੇ ਦਿਲਾਂ ਵਿੱਚ ਆਪਣੇ ਮਾਤਾ-ਪਿਤਾ, ਖਾਨਦਾਨ ਅਤੇ ਬਜ਼ੁਰਗਾਂ ਲਈ ਕੋਈ ਸ਼ੁਭ ਅਤੇ ਸਤਿਕਾਰ ਭਰੀ ਭਾਵਨਾ ਹੀ ਨਾ ਰਹੇ। ਸਕੂਲਾਂ, ਕਾਲਜਾਂ ਨੂੰ ਜਾਂਦੇ ਬੱਚੇ ਬੱਚੀਆਂ ਲਈ, ਅੱਜ ਸਾਡੇ ਨੌਜਵਾਨਾਂ ਵਿੱਚ ਉਹ ਜਜ਼ਬਾ ਬਿਲਕੁਲ ਨਹੀਂ ਰਿਹਾ, ਜਿਹੜਾ ਭਰਾਵਾਂ ਦੇ ਦਿਲਾਂ ਵਿੱਚ ਭੈਣਾਂ ਪ੍ਰਤੀ ਹੋਣਾ ਚਾਹੀਦਾ ਹੈ ਜਦੋਂ ਕਿ ਸਤਿਕਾਰਯੋਗ ਭਾਵਨਾ ਹੋਣੀ ਜ਼ਰੂਰੀ ਹੈ। ਸਾਡਾ ਇਤਿਹਾਸ ਦੱਸਦਾ ਹੈ ਕਿ (2) ਪਾਣੀਪਤ ਦੀ ਤੀਜੀ ਲੜਾਈ ਵਿੱਚ ਜਦੋਂ ਅਬਦਾਲੀ ਨੇ ਮਰਹੱਟਿਆਂ ਨੂੰ ਨਾ ਕੇਵਲ ਹਰਾਇਆ ਸੀ ਸਗੋਂ ਉਹਨਾਂ ਨੂੰ ਇਕ ਵਾਰ ਕੁਚਲ ਕੇ ਰੱਖ ਦਿੱਤਾ ਸੀ, ਅਬਦਾਲੀ ਬੇਸ਼ੁਮਾਰ ਲੁੱਟ ਦੇ ਨਾਲ ਹੀ ਕਈ ਹਜ਼ਾਰ ਮਰਹੱਟੇ ਨੌਜਵਾਨ ਬੱਚੇ ਅਤੇ ਤੀਵੀਆਂ ਨੂੰ ਅਫਗਾਨਿਸਤਾਨ ਲਿਜਾ ਰਿਹਾ ਸੀ। (200 ਸ਼ਬਦ)
ਵੇਖੋ ਪੰਜਾਬੀ ਸਟੈਨੋ ਪੇਪਰ:
- Junior Scale Question Paper Part-10
- PSSSB Steno Question Paper Part-11
- Junior Scale Steno Paper Part-12
- PSSSB Steno Question Paper Part-13
- PSSSB Steno Question Paper Part-14
- PSSSB Steno Question Paper Part-15
- PSSSB Steno Question Paper Part-16
- Junior Scale Question Paper Part-17
- Junior Scale Question Paper Part-18
sir g ਵਰਣਨ/ਵਰਨਣ, ਵਰਣਨਯੋਗ/ਵਰਨਣਯੋਗ ਕਿਹੜਾ ਸਹੀ ਹੈ ਜੀ?
ReplyDeleteਵਰਨਣ, ਵਰਨਣਯੋਗ ਸਹੀ ਹੈ ਜੀ....
ReplyDeleteਮੰਜ਼ਿਲ ਸਹੀ ਹੈ ਜਾਂ ਮੰਜ਼ਲ
ReplyDeleteਜੀ
ReplyDeleteਮੰਜ਼ਿਲ ਸਹੀ ਹੈ ਜੀ
ReplyDeletePost a Comment