PSSSB Punjabi Steno-typist Question Paper Part - 22apke saath share karne jaa raha hoon. PSSSB Punjabi Steno Question Paper 2015 PSSSB (Punjab Subordinate Service Selection Board) exam mai bole geya tha.



PSSSB Steno-Typist 80 WPM Question Paper (Part 22)


Maine steno paper practice karne ke liye provide kiya hai taki aap pata chal sake ki PSSSB mai steno-typist paragraph kis tarah ka bola jata hai. 

Jaise jaise new steno- typist question paper ayenge waise hi upload hote rahenge aap bas continue practice karte jaye. 

Isme apko 2.30 minute ki two dictations provide ki gayi hai same jaise PSSSB steno exam mai bolte hai. 

Ho sake toh aap paragraph ko unseen likhne ki kosish kare, paragraph leekh kar type zarur kare.



ਨੋਟ

ਸਾਨੂੰ ਦੇਖਣ ਵਿੱਚ ਆਇਆ ਹੈ ਕਿ ਵੈਬਸਾਇਟ ਤੋਂ ਪੇਪਰ ਅਤੇ ਡਿਕਟੇਸ਼ਨਜ਼ ਡਾਟਾ ਕਾਪੀ ਕਰਕੇ ਯੂ-ਟਿਊਬ ਤੇ ਅਪਲੋਡ ਕੀਤਾ ਜਾ ਰਿਹਾ ਹੈ। ਸਾਡੀ ਸ਼ਿਕਾਇਤ ਕਰਨ ਤੇ  ਤੁਹਾਡੇ ਯੂ-ਟਿਊਬ ਚੈੱਨਲ ਤੇ ਕਾਪੀਰਾਇਟ ਸਟਰਾਇਕ ਲੱਗ ਸਕਦੀ ਹੈ ਜਾਂ ਫਿਰ ਚੈਨਲ ਤੱਕ ਵੀ ਬੰਦ ਹੋ ਸਕਦਾ ਹੈ, ਸੋ ਕਿਰਪਾ ਕਰਕੇ ਵੈਬਸਾਇਟ ਤੋਂ ਕੁਝ ਵੀ ਕਾਪੀ ਕਰਕੇ ਆਪਣੇ ਯੂ-ਟਿਊਬ ਚੈੱਨਲ ਤੇ ਪਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਧੰਨਵਾਦ


80 WPM Steno Paper - 2015



Steno Typist Paper Part- 22


1. Time 2.30 Minutes



2. Time 2.30 Minutes



  • ਲਿਪੀ ਅੰਤਰ ਸਮਾਂ - 27 ਮਿੰਟ 
  • ਪੇਪਰ ਰਾਵੀ ਫੌਂਟ ਤੇ ਹੋਵੇਗਾ
  • ਸ਼ਾਰਟਹੈਂਡ ਪੜ੍ਹਣ ਲਈ 1 ਮਿੰਟ ਮਿਲੇਗਾ


ਪੈਰ੍ਹਾ ਵੇਖੋ 

400 ਸ਼ਬਦ ਡੰਡੀ ਮਿਲਾ ਕੇ

              ਸਰਕਾਰ ਵੱਲੋਂ ਹਰ ਵਰ੍ਹੇ ਨਾਮਵਰ ਖਿਡਾਰੀਆਂ ਨੂੰ ਐਵਾਰਡ ਦੇ  ਕੇ ਉਨ੍ਹਾਂ ਦਾ ਖੇਡਾਂ ਨਾਲ ਸਬੰਧ ਬਣਾਈ ਰੱਖਣ ਅਤੇ ਹੋਰ ਖਿਡਾਰੀਆਂ ਵਿਚ ਅਜਿਹਾ ਐਵਾਰਡ ਪ੍ਰਾਪਤ ਕਰਨ ਲਈ ਭਾਵਨਾ ਕਰਨੀ ਆਪਣੇ ਆਪ ਵਿੱਚ ਇਕ ਚੰਗੀ ਗੱਲ ਹੈ ਪਰ ਕੋਚਾਂ ਨੂੰ ਖਿਡਾਰੀਆਂ ਦੇ ਵਧੇਰੇ ਨੇੜੇ ਕਰਨ ਅਤੇ ਉਨ੍ਹਾਂ ਨੂੰ ਸਹੀ ਅਤੇ ਆਧੁਨਿਕ ਸਿਖਲਾਈ ਦੇਣ ਲਈ ਸ਼ੁਰੂ ਕੀਤਾ ਗਿਆ ਐਵਾਰਡ ਬਹੁਤ ਪ੍ਰਸੰਸਾਯੋਗ ਹੈ। ਆਸ ਕੀਤੀ ਜਾ ਸਕਦੀ ਹੈ ਕਿ ਹੋਰ ਕੋਚ ਵੀ ਐਵਾਰਡ ਜੇਤੂ ਖਿਡਾਰੀਆਂ ਨੂੰ ਵੱਡੀਆਂ ਮੱਲਾਂ ਮਾਰਨ ਲਈ ਤਿਆਰ ਕਰਨਗੇ। (80)  ਇਹ ਜੇਤੂਆਂ  ਨੂੰ ਹੋਰ ਅਗਾਂਹ ਵਧਣ ਅਤੇ ਹਾਰਨ ਵਾਲਿਆਂ ਨੂੰ ਜਿੱਤ ਲਈ ਭਾਵਪੂਰਤ ਪ੍ਰੇਰਨਾ ਦੇਣਗੇ। ਉਂਜ ਵੀ ਜਿੱਤ ਤੇ ਹਾਰ ਜ਼ਿੰਦਗੀ ਦੇ ਵੱਖ ਵੱਖ ਪਹਿਲੂ ਹਨ। ਜੇ ਅੱਜ ਹਾਰ ਹੈ ਤਾਂ ਕੱਲ੍ਹ ਨਿੱਜੀ ਯਤਨਾਂ ਨਾਲ ਜਿੱਤ ਵੀ ਮਿਲ ਜਾਵੇਗੀ। ਲੋੜ ਸਿਰਫ ਖੇਡਾਂ ਨੂੰ ਖੇਡ ਭਾਵਨਾ ਨਾਲ ਖੇਡਣ ਅਤੇ ਨਿਰਾਸ਼ ਨਾ ਹੋਣ ਦੀ ਹੈ। ਜਿਨ੍ਹਾਂ ਖੇਡਾਂ ਵਿਚ ਖਿਡਾਰੀਆਂ ਨੂੰ ਐਵਾਰਡ ਦਿਤੇ ਗਏ ਹਨ ਉਨ੍ਹਾਂ ਤੇ ਨਜ਼ਰ ਮਾਰਿਆ ਇਸ ਪੱਖੋਂ ਹੈਰਾਨੀ ਜ਼ਰੂਰ ਹੁੰਦੀ ਹੈ ਕਿ ਕੁਸ਼ਤੀ ਖੇਤਰ ਵਿਚ (80) ਕਿਸੇ ਖਿਡਾਰੀ ਨੂੰ ਇਸ ਵਾਰੀ ਐਵਾਰਡ ਨਹੀਂ ਦਿਤਾ ਗਿਆ ਹੈ। ਇਹ ਗੱਲ ਆਪਣੇ ਆਪ ਵਿੱਚ ਵਿਰੋਧ ਵਾਲੀ ਜਾਪਦੀ ਹੈ। ਜਾਪਦਾ ਹੈ ਕਿ ਇਨ੍ਹਾਂ ਦੋਹਾਂ ਐਵਾਰਡਾਂ ਦੀ ਸੂਚੀ ਤਿਆਰ ਕਰਨ ਵਾਲੇ ਪ੍ਰਬੰਧਕਾਂ ਕੋਲ ਕਿਤੇ ਨਾ ਕਿਤੇ ਗਲਤੀ ਹੋ ਗਈ ਹੈ। (200 ਸ਼ਬਦ)

        1857 ਦੇ ਗਦਰ ਤੋਂ ਬਾਅਦ ਆਜ਼ਾਦੀ ਲਈ ਭਾਰਤ ਨੇ ਬਹੁਤ ਕੁਝ ਵਾਪਰਦਾ ਵੇਖਿਆ। ਪੰਜਾਬ ਵੀ ਇਸ ਲੜਾਈ ਵਿਚ ਮੋਹਰੀ ਬਣਿਆ ਰਿਹਾ। ਇਥੋਂ ਉੱਠੀਆਂ ਬਹੁਤ ਸਾਰੀਆਂ ਸ਼ਹਿਰਾਂ ਦੀ ਯਾਦ ਆਉਂਦੀ ਹੈ। ਕੌਣ ਭੁੱਲ ਸਕਦਾ ਹੈ ਕੂਕਾ ਲਹਿਰ ਦੀਆਂ ਪਾਈਆਂ ਪੈੜਾਂ ਨੂੰ ਬਾਬਾ ਰਾਮ ਸਿੰਘ ਜੀ ਨੇ ਉਸ ਸਮੇਂ ਅੰਗਰੇਜ਼ੀ ਹਕੂਮਤ ਵਿਰੁੱਧ ਨਾ-ਮਿਲਵਰਤਨ ਲਹਿਰ ਆਰੰਭੀ ਜਦੋਂ ਸਮੁੱਚਾ ਭਾਰਤ ਹਾਲੇ ਇਸ ਦਿਸ਼ਾ ਵਿਚ ਅੰਗੜਾਈ ਲੈ ਰਿਹਾ ਸੀ। ਗਦਰੀ ਬਾਬਿਆਂ ਦੀ ਯਾਦ ਨਾਲ ਵੀ ਸਾਡਾ ਸਿਰ ਸਤਿਕਾਰ ਨਾਲ ਝੁਕ ਜਾਂਦਾ (80) ਹੈ। ਦਿਲਾਂ ਵਿਚ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਲਟ ਲਟ ਬਲਦੀ ਜਵਾਲਾ ਦੇਸ਼ ਲਈ ਬਾਹਰਲੇ ਮੁਲਕਾਂ ਵਿਚ ਵੀ ਟਿਕ ਕੇ ਨਾ ਬੈਠ ਸਕਣ ਦੀਆਂ ਭਾਵਨਾਵਾਂ ਕੁਝ ਛੱਡ ਛੁੱਡਾ ਕੇ ਭਾਰਤ ਵੱਲ ਧਾਈਆਂ, ਫਾਂਸੀਆਂ ਲੰਮੀਆਂ ਤੇ ਸਖਤ ਸਜ਼ਾਵਾਂ ਅਨੇਕ ਤਰ੍ਹਾਂ ਦੇ ਹੋਰ ਕਸ਼ਟ ਅਕਾਲੀ ਲਹਿਰ ਵਿੱਚ ਵਿਖਾਇਆ ਗਿਆ ਜ਼ਬਤ ਤੇ ਹੌਸਲਾ। ਗੋਲੀਆਂ ਅੰਤਾਂ ਦੇ ਤਸੀਹੇ ਜਲ੍ਹਿਆਂਵਾਲੇ ਬਾਗ ਦਾ ਖੂਨੀ ਸਾਕਾ। ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਦੇਸ਼ ਖਾਤਰ ਕੁਰਬਾਨ ਹੋਣ ਦੀ ਦ੍ਰਿੜਤਾ। ਗੱਲ ਕੀ ਹਰ ਵਰਗ (80) ਅਤੇ ਹਰ ਪੱਧਰ  ਹੈ ਤੇ ਇਹ ਸੰਘਰਸ਼ ਲੜਿਆ ਗਿਆ। ਮੁਲਕ ਭਰ ਵਿੱਚ ਇਕ ਜਾਗ੍ਰਤੀ ਦੀ ਲਹਿਰ ਚਲਣੀ ਸ਼ੁਰੂ ਹੋ ਗਈ। ਸਿਵਲ ਨਾ ਫੁਰਮਾਨੀ ਦੀ ਲਹਿਰ ਨੇ ਅੰਗਰੇਜ਼ੀ ਹਾਕਮਾਂ ਨੂੰ ਹਿਲਾ ਕੇ ਰਖ ਦਿਤਾ। 1942 ਦੇ ਭਾਰਤ ਛੱਡੋ ਅੰਦੋਲਨ ਨੇ ਇਕ (200 ਸ਼ਬਦ)

Post a Comment

Previous Post Next Post