ਕਰਤਾਰ ਸਿੰਘ ਪੰਜਾਬੀ ਸੰਕੇਤਕਰਨ ਵਿੱਚ Chapter-13 ਵਿੱਚ 'ਰ' ਅਤੇ 'ਲ' ਕੁੰਡੀਆਂ ਦਾ ਜ਼ਿਕਰ ਕੀਤਾ ਗਿਆ ਹੈ, ਕਿ ਇਹ ਕੁੰਡੀਆਂ ਕਿਸ ਤਰ੍ਹਾਂ ਸ਼ਾਰਟਹੈਂਡ ਵਿੱਚ ਵਰਤੀਆਂ ਜਾਂਦੀਆਂ ਹਨ।


Learn Punjabi Shorthand 12 Chapter

ਆਪਾਂ ਪਹਿਲੇ ਚੈਪਟਰ ਵਿੱਚ'ਰ' ਅਤੇ 'ੜ'→ਧੁਨੀ ਸੰਕੇਤ ਰੇਖਾਵਾਂ ਬਾਰੇ ਪੜ੍ਹਿਆ ਸੀ ਪਰ ਉਸ ਤੋਂ ਇਲਾਵਾ ਇਹ ਛੋਟੀ ਕੁੰਡੀ ਦੁਆਰਾ ਵੀ ਸੰਕੇਤ ਕੀਤੀ ਜਾਂਦੀ ਹੈ।

ਇਹ ਛੋਟੀ ਕੁੰਡੀ ਸਿੱਧੀਆਂ ਸੰਕੇਤ ਰੇਖਾਵਾਂ ਦੇ ਅਰੰਭ ਵਿੱਚ ਸੱਜੀ ਸੇਧ ਨੂੰ (Towards Rights Motion) ਖੜਵੀਆਂ ਰੇਖਾਵਾਂ ਦੇ ਖੱਬੇ ਪਾਸੇ ਅਤੇ ਲੇਟਵੀਆਂ ਰੇਖਾਵਾਂ ਦੇ ਹੇਠਲੇ ਪਾਸੇ ਲਗਾਈ ਜਾਂਦੀ ਹੈ ਤੇ ਇਹ ਕੁੰਡੀ  'ਰ' ਅਤੇ 'ੜ'  ਦੇ ਉਚਾਰਨ ਨੂੰ ਸੰਕੇਤ ਕਰਦੀ ਹੈ।

ਨੀਚੇ ਚਾਰਟ ਵਿੱਚ ਦੇਖ ਸਕਦੇ ਹੋ।


 1. 'ਰ' ਅਤੇ 'ੜ' ਕੁੰਡੀ  ਦੇ ਉਚਾਰਨ ਨੂੰ ਸੰਕੇਤ ਕਰਦੀ ਹੈ

R hook Example
ਖੜਵੀਆਂ ਰੇਖਾਵਾਂ ਦੇ ਖੱਬੇ ਪਾਸੇ 


R Hook Example Letvi Rekha
ਲੇਟਵੀਆਂ ਰੇਖਾਵਾਂ ਦੇ ਹੇਠਲੇ ਪਾਸੇ


R and L Kundiyan


Video  'ਰ' ਅਤੇ 'ੜ' ਉਚਾਰਨ ਕੁੰਡੀ
2. ਗੋਲਾਈਦਾਰ ਸੰਕੇਤ ਰੇਖਾਵਾਂ 'ਰ' ਅਤੇ 'ੜ' ਕੁੰਡੀ

ਗੋਲਾਈਦਾਰ ਸੰਕੇਤ ਰੇਖਾਵਾਂ ਦੇ ਅੰਦਰਵਾਰ, ਅਰੰਭ ਵਿੱਚ ਲਗਾਈ ਗਈ ਇਹੀ ਛੋਟੀ ਕੁੰਡੀ 'ਰ' ਅਤੇ 'ੜ' ਕੁੰਡੀ  ਦੇ ਉਚਾਰਨ ਨੂੰ ਸੰਕੇਤ ਕਰਦੀ ਹੈ।

R goliyidaar rekha


Video  'ਰ' ਅਤੇ 'ੜ' ਗੋਲਾਈਦਾਰ ਕੁੰਡੀ3. ਗੋਲਾਈਦਾਰ ਸੰਕੇਤ ਰੇਖਾਵਾਂ 'ਲ' ਕੁੰਡੀ ਵੱਡੀ ਹੁੱਕ


ਉਪਰੋਕਤ ਅਨੁਸਾਰ, ਏਸੇ ਤਰ੍ਹਾਂ ਹੀ ਗੋਲਾਈਦਾਰ ਰੇਖਾਵਾਂ ਦੇ ਅੰਦਰਵਾਰ (ਅਰੰਭ ਵਿੱਚ) ਲਗਾਈ ਗਈ ਵੱਡੀ ਕੁੰਡ/ਹੁੱਕ 'ਲ' ਧੁਨੀ ਨੂੰ ਸੰਕੇਤ ਕਰਦੀ ਹੈ। 


L Kundi Wadhi Rekha

Video  'ਲ' ਕੁੰਡੀ ਵੱਡੀ ਹੁੱਕ4. 'ਲ' ਕੁੰਡੀ ਹੁੱਕ


L Kundi Shorthand
ਖੜਵੀਆਂ ਰੇਖਾਵਾਂ ਦੇ ਸੱਜੇ ਪਾਸੇ ਤੇ ਲੇਟਵੀਆਂ ਦੇ ਉੱਪਰ ਵੱਲ


L Kundi uparwale paase
ਲੇਟਵੀਆਂ ਰੇਖਾਵਾਂ ਦੇ ਉੱਪਰ ਵਾਲੇ ਪਾਸੇ


'ਲ' ਕੁੰਡੀ ਸਿੱਧੀਆਂ ਸੰਕੇਤ ਰੇਖਾਵਾਂ ਦੇ ਅਰੰਭ ਵਿੱਚ ਅਤੇ ਖੱਬੀ ਸੇਧ ਨੂੰ (Towards Left Motion) ਖੜਵੀਆਂ ਰੇਖਾਵਾਂ ਦੇ ਸੱਜੇ ਪਾਸੇ ਅਤੇ ਲੇਟਵੀਆਂ ਰੇਖਾਵਾਂ ਦੇ ਉੱਪਰ ਵਾਲੇ ਪਾਸੇ ਲਗਾਈ ਜਾਂਦੀ ਹੈ ਤੇ ਇਹ ਕੁੰਡੀ  'ਲ'  ਦੇ ਉਚਾਰਨ ਨੂੰ ਸੰਕੇਤ ਕਰਦੀ ਹੈ।

ਨੀਚੇ ਚਾਰਟ ਵਿੱਚ ਦੇਖ ਸਕਦੇ ਹੋ।


L kundi Right hand side


Video  'ਲ' ਕੁੰਡੀ  ਹੁੱਕਨੋਟ

ਉੱਪਰਵਾਰ 'ਰ' ਅਤੇ 'ੜ' ਰੇਖਾਵਾਂ ਨਾਲ ਕੋਈ ਕੁੰਡੀ ਨਹੀਂ ਲਗਾਈ ਜਾਂਦੀ, ਕਿਉਂਕਿ ਐਸਾ ਕਰਨ ਨਾਲ 'ਵ' ਜਾਂ ' 'ਯ' ਰੇਖਾਵਾਂ ਦਾ ਭੁਲੇਖਾ ਪੈਂਦਾ ਹੈ। 


5. 'ਰ' ਅਤੇ 'ੜ' ਨਾਲ ਕੁੰਡੀਆਂ ਸੁਰਾਂ

'ਰ' ਅਤੇ 'ੜ' ਕੁੰਡੀਆਂ ਨਾਲ ਸੁਰਾਂ ਅਤੇ ਸੰਯੁਕਤ ਸੁਰਾਂ ਏਸੇ ਤਰ੍ਹਾਂ ਹੀ ਪੜ੍ਹੀਆਂ ਜਾਂਦੀਆਂ ਹਨ, ਜਿਵੇਂ ਆਮ ਰੇਖਾਵਾਂ ਨਾਲ...

ਨੀਚੇ ਚਾਰਟ ਵਿੱਚ ਦੇਖ ਸਕਦੇ ਹੋ ਜੀ...


R Kundi naal Sur and Sanyukat Sur


Video  'ਰ' ਅਤੇ 'ੜ' ਕੁੰਡੀ  ਨਾਲ ਸੁਰਾਂ ਅਤੇ ਸੰਯੁਕਤ ਸੁਰਾਂ6. ਸੰਕੇਤ-ਸ਼ਬਦ ਦੇ ਅੰਤ ਵਿੱਚ ਰ/ ਲ/ ੜ ਧੁਨੀ

ਸੰਕੇਤ ਸ਼ਬਦ ਦੇ ਅੰਤ ਵਿੱਚ ਜੇ ਰ-ੜ ਧੁਨੀ ਪਿੱਛੋਂ ਕਿਸੇ ਸੁਰ ਜਾਂ ਸੰਯੁਕਤ - ਸੁਰ ਦਾ ਉਚਾਰਨ ਹੁੰਦਾ ਹੋਵੇ, ਤਾਂ ਅੰਤਿਮ ਰੇਖਾ ਦਾ ਪ੍ਰਯੋਗ ਕਰਨਾ ਜ਼ਰੂਰੀ ਨਹੀਂ, ਸਗੋਂ ਇਸ ਹਾਲਤ ਵਿੱਚ  ਰ / ਲ / ੜ ਕੁੰਡੀਆਂ ਲਿਖਿਆਂ ਜਾਂਦੀਆਂ ਹਨ.....

ਨੀਚੇ ਚਾਰਟ ਵਿੱਚ ਦੇਖ ਸਕਦੇ ਹੋ ਜੀ...


R and L de end vich sur

Video  'ਅੰਤ ਵਿੱਚ ਰ/ ਲ/ ੜ ਧੁਨੀ7. 'ਗੰ' ਰੇਖਾ ਨਾਲ 'ਰ' ਕੁੰਡੀ

 'ਗੰ'  ਰੇਖਾ ਨਾਲ ਜੇ  'ਰ' ਕੁੰਡੀ ਲਗਾ ਦਿੱਤੀ ਜਾਵੇ ਤਾਂ ਇਸ ਦਾ ਉਚਾਰਨ  'ਗੰ-ਗਰ'   'ਗੰ-ਕਰ' ਜਾਂ   ਗੰ-ਗੜ'/ਗੰਕੜ' ਵਿੱਚ ਬਦਲ ਜਾਂਦਾ ਹੈ ਜਿਵੇਂ......


ਨੀਚੇ ਚਾਰਟ ਵਿੱਚ ਦੇਖ ਸਕਦੇ ਹੋ ਜੀ...


Anga nal R kundi

Video  'ਗੰ' ਰੇਖਾ ਨਾਲ 'ਰ' ਕੁੰਡੀ8. 'ਲ' ਰੇਖਾ ਦੇ ਅਰੰਭ ਵਿੱਚ ਛੋਟੀ ਕੁੰਡੀ 'ਵ'

'ਲ' ਰੇਖਾ ਦੇ ਅਰੰਭ ਵਿੱਚ ਛੋਟੀ ਕੁੰਡੀ 'ਵ' ਦੀ ਧੁਨੀ ਨੂੰ ਸੰਕੇਤ ਕਰਦੀ ਹੈ, ਜਿਵੇਂ.......

ਨੀਚੇ ਚਾਰਟ ਵਿੱਚ ਦੇਖ ਸਕਦੇ ਹੋ ਜੀ...l-start-vich-kundi


Video 'ਲ' ਰੇਖਾ ਦੇ ਅਰੰਭ ਵਿੱਚ ਛੋਟੀ ਕੁੰਡੀ 'ਵ'9.  'ਵ' ਕੁੰਡੀ ਦਾ ਸਾਈਜ਼ ਦੁੱਗਣਾ

ਜੇ ਇਸ ਛੋਟੀ 'ਵ' ਕੁੰਡੀ ਦਾ ਸਾਈਜ਼ ਦੁੱਗਣਾ ਕਰ ਦਿੱਤਾ ਜਾਵੇ ਤਾਂ ਇਹ 'ਵਹ' ਧੁਨੀ ਦਾ ਸੰਕੇਤ ਕਰਦੀ ਹੈ, ਜਿਵੇਂ ਕਿ................... ਤੁਸੀਂ ਨੀਚੇ ਦੇਖ ਸਕਦੇ ਹੋ।

ਵੇਲ 

ਵੇਹਲ  

ਵੇਹਲਾ  

ਵੇਹਲੀ  


ਤੁਹਾਨੂੰ 'ਰ' ਅਤੇ 'ਲ' ਕੁੰਡੀਆਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ, ਜਾਣਕਾਰੀ ਵਿਸਥਾਰ ਵਿੱਚ ਦੇ ਦਿੱਤੀ ਗਈ ਹੈ। ਇਹਨਾਂ ਨੂੰ ਚੰਗੀ ਤਰ੍ਹਾਂ ਸਮਝੋ ਤੇ ਬਾਰ ਬਾਰ ਕਿਤਾਬ ਵਿੱਚ ਦਿੱਤੇ ਗਏ ਅਭਿਆਸ ਲਿਖਣ ਅਤੇ ਪੜ੍ਹਣ ਦੀ ਪ੍ਰੈਕਿਟਸ ਕੀਤੀ ਜਾਵੇ ਜੀ।


ਨੋਟ

ਜਿਵੇਂ ਜਿਵੇਂ ਕਿਤਾਬ ਵਿੱਚ ਇਕਾਖਰੀ ਚਿੰਨ੍ਹ ਆ ਰਹੇ ਹਨ ਬਿਲਕੁਲ ਉਸੇ ਤਰ੍ਹਾਂ ਪ੍ਰੈਕਟਿਸ ਕੀਤੀ ਜਾਵੇ, ਕੋਈ ਵੀ ਇਕਾਖਰੀ ਚਿੰਨ੍ਹ  ਛੱਡਣ ਦੀ ਕੋਸ਼ਿਸ਼ ਨਾ ਕੀਤੀ ਜਾਵੇ।

ਕੋਈ ਵੀ ਜਾਣਕਾਰੀ ਲੈਣ ਲਈ Facebook Messenger ਤੇ Message ਕਰ ਸਕਦੇ ਹੋ ਜੀ।

Post Your Comment

Previous Post Next Post