ਪਿਛਲੇ ਚੈਪਟਰ 13 (ੳ) ਵਿੱਚ 'ਰ' ਅਤੇ 'ਲ' ਕੁੰਡੀਆਂ ਦੇ ਹੁੱਕਾਂ ਬਾਰੇ ਪੜ੍ਹਿਆ ਸੀ ਕਿ ਇਹ ਪੰਜਾਬੀ ਸੰਕੇਤਕਰਨ ਵਿੱਚ ਕਿਵੇਂ ਵਰਤੋਂ ਵਿੱਚ ਆਉਂਦੀਆਂ ਹਨ।

ਇਸ ਵਾਲੇ ਚੈਪਟਰ ਵਿੱਚ 'ਰ' ਅਤੇ 'ਲ' ਕੁੰਡੀਆਂ ਦੇ ਨਾਲ ਸੁਰ-ਚਿੰਨਡੈਸ਼ (-) ਦੇ ਨਾਲ 'ਹ' (০) ਤੋੜਵਾਂ ਚੱਕਰ ਕਿਵੇਂ ਵਰਤੋਂ ਵਿੱਚ ਆਉਂਦਾ ਹੈ, ਉਸ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ ਹੈ।


Kartar-singh-chapter-13

1. ਜੇ ਕਿਸੇ ਸੰਕੇਤ ਰੇਖਾ ਅਤੇ 'ਰ' ਜਾਂ 'ਲ' ਧੁਨੀ ਦੇ ਮੱਧ ਵਿੱਚ ਕਿਸੇ ਬਿੰਦੀ ਸੁਰ (dot-vowel) ਜਿਵੇਂ 'ਆ' , 'ਏ'  ਜਾਂ  'ਈ'  ਆਦਿ ਦਾ ਉਚਾਰਨ ਹੁੰਦਾ ਹੋਵੇ ਤਾਂ ਵੀ ਕੁੰਡੀ ਦੀ ਵਰਤੋਂ ਕੀਤੀ ਜਾ ਸਕਦੀ ਹੈ। 

ਇਨ੍ਹਾਂ ਮੱਧਲੀਆਂ ਸੁਰਾਂ ਨੂੰ ਸੰਕੇਤ ਕਰਨ ਲਈ, ਕੁੰਡੀ ਦੀ ਟੱਕਰ ਵਿੱਚ ਬਿੰਦੀ-ਸੁਰ ਚਿੰਨ੍ਹ ਲਿਖਿਆ ਜਾਂਦਾ ਹੈ। 

 ਸੰਕੇਤ ਸ਼ਬਦ ਵਿੱਚ, ਮੱਧਲੀ ਸੁਰ ਦਾ ਸਥਾਨ ਸਪੱਸ਼ਟ ਕਰਨ ਲਈ, ਪਹਿਲੀ ਉਚਾਰੀ ਜਾਣ ਵਾਲੀ ਸੁਰ ਦੇ ਲਿਹਾਜ਼ ਨਾਲ, ਸੰਕੇਤ ਸ਼ਬਦ ਨੂੰ ਪਹਿਲੇ, ਦੂਜੇ  ਅਤੇ ਤੀਜੇ ਸਥਾਨ ਤੇ ਲਿਖਿਆ ਜਾਂਦਾ ਹੈ। 

ਨੀਚੇ ਚਾਰਟ ਵਿੱਚ ਦੇਖ ਸਕਦੇ ਹੋ।


Madh-vich-sur-R-L-Kundi


Video  'ਆ', 'ਏ' 'ਈ'  ਸੁਰ ਬਿੰਦੀ




2. ਏਸੇ ਤਰ੍ਹਾਂ ਹੀ ਜੇ ਕਿਸੇ ਰ/ਲ ਦੇ ਉਚਾਰਨ ਦੇ ਮੱਧ ਵਿੱਚ ਕੋਈ ਡੈਸ਼-ਸੁਰ ਔ, ਓ ਜਾਂ ਊ ਆਦਿ ਦਾ ਉਚਾਰਨ ਆਉਂਦਾ ਹੋਵੇ ਤਾਂ ਮੱਧਲੀ ਸੁਰ ਦਾ ਉਚਾਰਨ ਸੰਕੇਤ ਕਰਨ ਲਈ, ਕੁੰਡੀ ਦੀ ਟੱਕਰ ਵਿੱਚ ਡੈਸ਼ ਸੁਰ-ਚਿੰਨ੍ਹ ਲਿਖਿਆ ਜਾਂਦਾ ਹੈ। 

ਸੰਕੇਤ ਸ਼ਬਦ ਵਿੱਚ, ਖਾਸ ਸੁਰ ਦਾ ਸਥਾਨ ਸਪੱਸ਼ਟ ਕਰਨ ਲਈ, ਪਹਿਲੀ ਉਚਾਰੀ
ਜਾਣ ਵਾਲੀ ਸੁਰ ਦੇ ਲਿਹਾਜ਼ ਨਾਲ ਸੰਕੇਤ ਸ਼ਬਦ ਨੂੰ ਪਹਿਲੇਦੂਜੇ  ਅਤੇ ਤੀਜੇ ਸਥਾਨ ਤੇ ਲਿਖਿਆ ਜਾਂਦਾ ਹੈ। 

ਨੀਚੇ ਚਾਰਟ ਵਿੱਚ ਦੇਖ ਸਕਦੇ ਹੋ।


Dash-Madhli-Sur

Video  'ਆ', 'ਏ' 'ਈ'  ਡੈਸ਼-ਸੁਰ



3.  ਜੇ ਕਿਸੀ ਰੇਖਾ ਅਤੇ ਰ / ਲ ਉਚਾਰਨ ਦੇ ਮੱਧ ਵਿੱਚ ਸੁਰ ਦੇ ਨਾਲ ਹੀ ' ਹ' ਦਾ ਉਚਾਰਨ ਹੋਵੇ ਤਾਂ ਸੁਰ-ਚਿੰਨ੍ਹ ਦੇ ਨਾਲ ਤੋੜਵਾਂ  'ਹ'(০) ਚੱਕਰ ਲਿਖਿਆ ਜਾਂਦਾ.......

ਨੀਚੇ ਚਾਰਟ ਵਿੱਚ ਦੇਖ ਸਕਦੇ ਹੋ।


Madh vich-H aa jave

Video  'ਹ'  ਤੋੜਕੇ ਲਗਾਉਣਾ



4.  ਏਸੇ ਤਰ੍ਹਾਂ ਹੀ ਉਪਰਕੋਤ ਹਾਲਤ ਵਿੱਚ, ਸੁਰ-ਚਿੰਨ੍ਹ ਲਈ ਵਰਤੀ ਗਈ ਡੈਸ਼ (-) ਦੇ ਨਾਲ 'ਹ' (০) ਤੋੜਵਾਂ ਚੱਕਰ ਲਿਖਿਆ ਜਾਂਦਾ ਹੈ  ......

ਨੀਚੇ ਚਾਰਟ ਵਿੱਚ ਦੇਖ ਸਕਦੇ ਹੋ।


H-dash-H-todke.

Video  ਡੈਸ਼ (-) ਤੇ 'ਹ' (০) ਤੋੜਵਾਂ ਚੱਕਰ



ਤੁਹਾਨੂੰ 'ਰ' ਅਤੇ 'ਲ' ਕੁੰਡੀਆਂ (ਅ) ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ, ਜਾਣਕਾਰੀ ਵਿਸਥਾਰ ਵਿੱਚ ਦੇ ਦਿੱਤੀ ਗਈ ਹੈ। ਇਹਨਾਂ ਨੂੰ ਚੰਗੀ ਤਰ੍ਹਾਂ ਸਮਝੋ ਤੇ ਬਾਰ ਬਾਰ ਕਿਤਾਬ ਵਿੱਚ ਦਿੱਤੇ ਗਏ ਅਭਿਆਸ ਲਿਖਣ ਅਤੇ ਪੜ੍ਹਣ ਦੀ ਪ੍ਰੈਕਿਟਸ ਕੀਤੀ ਜਾਵੇ ਜੀ।


ਨੋਟ

ਜਿਵੇਂ ਜਿਵੇਂ ਕਿਤਾਬ ਵਿੱਚ ਇਕਾਖਰੀ ਚਿੰਨ੍ਹ ਆ ਰਹੇ ਹਨ ਬਿਲਕੁਲ ਉਸੇ ਤਰ੍ਹਾਂ ਪ੍ਰੈਕਟਿਸ ਕੀਤੀ ਜਾਵੇ, ਕੋਈ ਵੀ ਇਕਾਖਰੀ ਚਿੰਨ੍ਹ  ਛੱਡਣ ਦੀ ਕੋਸ਼ਿਸ਼ ਨਾ ਕੀਤੀ ਜਾਵੇ।

ਜਾਣਕਾਰੀ ਲੈਣ ਲਈ Facebook Messenger ਤੇ Message ਕਰ ਸਕਦੇ ਹੋ ਜੀ।

Post a Comment

Previous Post Next Post