ਕਰਤਾਰ ਸਿੰਘ ਪੰਜਾਬੀ ਸੰਕੇਤਕਰਨ ਚੈਪਟਰ-11 ਵਿੱਚ ਆਉਂਦਾ ਹੈ, ਸਵ/ਸਸ, ਸ਼ਸ਼/ਜ਼ਜ਼ ਵੱਡਾ ਚੱਕਰ।


Kartar Singh Chapter-11

ਜੇਕਰ ਛੋਟੇ ਚੱਕਰ 'ਸ' ਦਾ ਆਕਾਰ ਦੁੱਗਣਾ ਕਰ ਦਿੱਤਾ ਜਾਵੇ ਤਾਂ ਇਹ ਵੱਡਾ ਚੱਕਰ 

ਸਵ/ਸਸ, ਸ਼ਸ਼/ਜ਼ਜ਼ ਧੁਨੀਆਂ ਅਖਵਾਉਂਦੇ ਹਨ । ਇਹ ਵੱਡੇ ਆਕਾਰ ਦਾ ਚੱਕਰ ਵੀ 'ਸ' ਛੋਟੇ ਚੱਕਰ ਵਾਂਗ ਖੱਬੀ-ਸੇਧ (Left Motion) ਨੂੰ ਲਿਖਿਆ ਜਾਂਦਾ ਹੈ।


1. ਸੰਕਤ ਸ਼ਬਦ ਦੇ ਅਰੰਭ ਵਿੱਚ ਵੱਡਾ ਚੱਕਰ 'ਸਵ' ਜਾਂ 'ਸਸ'/ 'ਸ਼ਸ਼' ਦੇ ਉਚਾਰਨ ਨੂੰ ਸੰਕੇਤ ਕਰਦਾ ਹੈ........

ਤੁਹਾਨੂੰ ਨੀਚੇ ਵਿਸਥਾਰ ਵਿੱਚ ਦੱਸਿਆ ਗਿਆ ਹੈ।


SW Circle

Video ਸਵ' ਜਾਂ 'ਸਸ'/ 'ਸ਼ਸ਼' ਚੱਕਰ



2. ਜੇਕਰ 'ਸਵ' ਜਾਂ 'ਸਸ' ਦੇ ਮੱਧ ਵਿੱਚ ਕਿਸੇ ਸੁਰ ਦਾ ਉਚਾਰਨ ਹੁੰਦਾ ਹੋਵੇ, ਤਾਂ ਸਬੰਧਤ ਸੁਰ-ਚਿੰਨ੍ਹ, ਚੱਕਰ ਦੇ ਅੰਦਰ ਲਿਖਿਆ ਜਾਂਦਾ ਹੈ, ਜਿਵੇਂ ......

ਤੁਹਾਨੂੰ ਨੀਚੇ ਵਿਸਥਾਰ ਵਿੱਚ ਦੱਸਿਆ ਗਿਆ ਹੈ।


SW and SS Middle Circle Sound


Video ਸਵ' /'ਸਸ'/ ਮੱਧ ਵਿੱਚ ਸੁਰ ਚਿੰਨ੍ਹ




3. ਪ੍ੰਤੂ ਵੱਡਾ ਚੱਕਰ, ਸੰਕੇਤ ਸਬਦ ਦੇ ਅਰੰਭ ਵਿੱਚ 'ਸਸ' ਜਾਂ 'ਸ਼ਸ਼' ਦੀ ਧੁਨੀ ਲਈ, ਕੇਵਲ ਉਸ ਹਾਲਤ ਵਿੱਚ ਵਰਤਿਆ ਜਾਂਦਾ ਹੈ, ਜਦੋਂ  'ਸਸ' ਜਾਂ 'ਸ਼ਸ਼' ਦੇ ਮੱਧ ਵਿੱਚ ਕਿਸੇ ਸੁਰ ਦਾ ਉਚਾਰਨ ਹੁੰਦਾ ਹੋਵੇ ਜਿਵੇਂ ......


ਤੁਹਾਨੂੰ ਨੀਚੇ ਵਿਸਥਾਰ ਵਿੱਚ ਦੱਸਿਆ ਗਿਆ ਹੈ।


SS and SH Middle Circle

Video 'ਸਸ' ਜਾਂ 'ਸ਼ਸ਼' ਦੇ ਮੱਧ ਸੁਰ ਚਿੰਨ੍ਹ



4. ਸੰਕੇਤ-ਸ਼ਬਦ ਦੇ ਮੱਧ ਅਤੇ ਅੰਤ ਵਿੱਚ ਵੱਡਾ ਚੱਕਰ, ਕੇਵਲ, 'ਸਸ' ਜਾਂ 'ਸ਼ਸ਼' ਜਾਂ 'ਜ਼ਜ਼' ਦੀਆਂ ਧੁਨੀਆਂ ਨੂੰ ਸੰਕੇਤ ਕਰਦਾ ਹੈ। ਜੇ 'ਸ਼ਸ਼' ਜਾਂ 'ਜ਼ਜ਼' ਆਦਿ ਧੁਨੀਆਂ ਦੇ ਵਿਚਕਾਰ ਕੋਈ ਸੁਰ ਉਚਾਰੀ ਜਾਵੇ, ਤਾਂ ਉਸ ਦਾ ਸੁਰ- ਚਿੰਨ੍ਹ ਚੱਕਰ ਦੇ ਅੰਦਰ ਲਿਖਿਆ ਜਾਂਦਾ ਹੈ  ਜਿਵੇਂ ......

ਤੁਹਾਨੂੰ ਨੀਚੇ ਵਿਸਥਾਰ ਵਿੱਚ ਦੱਸਿਆ ਗਿਆ ਹੈ।



Video 'ਸਸ','ਸ਼ਸ਼' ਜ਼ਜ਼ ਦੇ ਮੱਧ ਤੇ ਅੰਤ ਵਿੱਚ ਸੁਰ ਚਿੰਨ੍ਹ



5. ਸੰਕੇਤ-ਸ਼ਬਦ ਦੇ ਅੰਤ ਵਿੱਚ 'ਆਂ' ਜਾਂ 'ਓ' ਦਾ ਉਚਾਰਨ, ਹਲਕੀ ਬਿੰਦੀ ਦੁਆਰਾ ਸੰਕੇਤ ਕੀਤਾ ਜਾਂਦਾ ਹੈ, ਬਹੁਵਚਨ ਬਣਾਉਣ ਲਈ ਜਿਵੇਂ ......

ਤੁਹਾਨੂੰ ਨੀਚੇ ਵਿਸਥਾਰ ਵਿੱਚ ਦੱਸਿਆ ਗਿਆ ਹੈ।




Video 'ਅੰਤ ਵਿੱਚ 'ਆਂ' ਜਾਂ 'ਓ' ਬਿੰਦੀ




6. ਵੱਡੇ ਚੱਕਰ ਦੀ ਮਨਾਹੀ

ਜੇ ਸੰਕੇਤ ਸ਼ਬਦ ਦੇ ਅੰਤ ਵਿੱਚ 'ਸਸ' ਜਾਂ ਸ਼ਸ਼ ਆਦਿ ਧੁਨੀ ਪਿੱਛੋਂ ਕਿਸੇ ਸੁਰ ਦਾ ਉਚਾਰਨ ਹੁੰਦਾ ਹੋਵੇ, ਤਾਂ ਵੱਡਾ ਚੱਕਰ ਦਾ ਪ੍ਰਯੋਗ ਨਹੀਂ ਹੁੰਦਾ, ਸਗੋਂ ਅੰਤ ਵਿੱਚ ਰੇਖਾ ਆ ਰਹੀ ਹੈ, ਕਿਉਂਕਿ ਅੰਤਲੀ ਸੁਰ ਦਾ ਸਹੀ ਸਥਾਨ ਸਪੱਸ਼ਟ ਕਰਨ ਲਈ ਰੇਖਾ ਦਾ ਹੋਣਾ ਤੇ ਉਸ ਦੇ ਪਿੱਛੇ ਸੁਰ ਲੱਗਣਾ ਲਾਜ਼ਮੀ ਹੈ

ਤੁਹਾਨੂੰ ਨੀਚੇ ਵਿਸਥਾਰ ਵਿੱਚ ਦੱਸਿਆ ਗਿਆ ਹੈ।




Video 'ਚੱਕਰ ਨਹੀਂ ਲੱਗਣਾ'





7. ਦੋ ਸੰਕੇਤ-ਸ਼ਬਦ ਜੋੜਦੇ ਸਮੇਂ, ਜੇ ਪਹਿਲੇ ਸ਼ਬਦ ਦੇ ਅੰਤ ਵਿੱਚ ਅਤੇ ਦੂਜੇ ਦੇ ਅਰੰਭ ਵਿੱਚ ਛੋਟਾ ਚੱਕਰ ਵਰਤਿਆ ਜਾ ਸਕਦਾ ਹੈ, ਤਾਂ ਇਹਨਾਂ ਦੋਹਾਂ ਛੋਟੇ ਚੱਕਰਾਂ ਨੂੰ ਸੰਯੁਕਤ ਰੂਪ ਵਿੱਚ ਸੰਕਤ ਕਰਨ ਲਈ ਦਰਮਿਆਨ ਵਿੱਚ ਵੱਡਾ ਚੱਕਰ ਲਿਖਿਆ ਜਾਂਦਾ ਹੈ, ਜਿਵੇਂ....

ਤੁਹਾਨੂੰ ਨੀਚੇ ਵਿਸਥਾਰ ਵਿੱਚ ਦੱਸਿਆ ਗਿਆ ਹੈ।




Video 'ਦਰਮਿਆਨ ਵੱਡਾ ਚੱਕਰ'



ਇਹ ਵੀ ਪੜ੍ਹੋ


ਤੁਹਾਨੂੰ ਸਵ/ਸਸ, ਸ਼ਸ਼/ਜ਼ਜ਼ ਵੱਡਾ ਚੱਕਰ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ, ਜਾਣਕਾਰੀ ਵਿਸਥਾਰ ਵਿੱਚ ਦੇ ਦਿੱਤੀ ਗਈ ਹੈ।। ਇਹਨਾਂ ਨੂੰ ਚੰਗੀ ਤਰ੍ਹਾਂ ਸਮਝੋ ਤੇ ਬਾਰ ਬਾਰ ਕਿਤਾਬ ਵਿੱਚ ਦਿੱਤੇ ਗਏ ਅਭਿਆਸ ਲਿਖਣ ਅਤੇ ਪੜ੍ਹਣ ਦੀ ਪ੍ਰੈਕਿਟਸ ਕੀਤੀ ਜਾਵੇ ਜੀ।

ਨੋਟ

ਜਿਵੇਂ ਜਿਵੇਂ ਕਿਤਾਬ ਵਿੱਚ ਇਕਾਖਰੀ ਚਿੰਨ੍ਹ ਆ ਰਹੇ ਹਨ ਬਿਲਕੁਲ ਉਸੇ ਤਰ੍ਹਾਂ ਪ੍ਰੈਕਟਿਸ ਕੀਤੀ ਜਾਵੇ, ਕੋਈ ਵੀ ਇਕਾਖਰੀ ਚਿੰਨ੍ਹ  ਛੱਡਣ ਦੀ ਕੋਸ਼ਿਸ਼ ਨਾ ਕੀਤੀ ਜਾਵੇ।

ਕਿਸੀ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ Facebook Messenger  ਤੇ  Message 
ਕਰ ਸਕਦੇ ਹੋ ਜੀ।

Post a Comment

Previous Post Next Post