ਕਰਤਾਰ ਸਿੰਘ ਪੰਜਾਬੀ ਸੰਕੇਤਕਰਨ ਵਿੱਚ 15 ਚੈਪਟਰ ਆਉਂਦਾ ਹੈ 'ਨ', 'ਫ' ਅਤੇ 'ਵ' ਕੁੰਡੀਆਂ।
ਪੰਜਾਬੀ ਸ਼ਾਰਟਹੈਂਡ ਦੇ ਵਿੱਚ 'ਨ', 'ਫ' ਅਤੇ 'ਵ ਕੁੰਡੀਆਂ ਦੀ ਵਰਤੋਂ ਕੀਤੀ ਗਈ ਹੈ, ਜਿਸ ਨਾਲ ਵਿਦਿਆਰਥੀ ਹੋਰ ਆਸਾਨੀ ਨਾਲ ਸ਼ਬਦਾਂ ਨੂੰ ਤੇਜ਼ ਰਫਤਾਰ ਨਾਲ ਲਿਖ ਅਤੇ ਪੜ੍ਹ ਸਕਦਾ ਹੈ।
'ਨ' ਅਤੇ 'ਣ' ਹੁੱਕ
1. ਸਿੱਧੀਆਂ ਖੜ੍ਹਵੀਆਂ ਅਤੇ ਟੇਢੀਆਂ ਸੰਕੇਤ ਰੇਖਾਵਾਂ ਦੇ ਅੰਤ ਵਿੱਚ ਸੱਜੀ ਸੇਧ (Right Motion) ਅਰਥਾਤ ਖੱਬੇ ਪਾਸੇ ਅਤੇ ਸਿੱਧਿਆਂ ਲੇਟਵੀਆੰ ਰੇਖਾਵਾਂ ਦੇ ਅੰਤ ਵਿੱਚ ਹੇਠਾਂ ਵਾਲੇ ਪਾਸੇ, ਲਗਾਈ ਗਈ ਛੋਟੀ ਕੁੰਡੀ (Hook) 'ਨ' ਅਤੇ 'ਣ' ਧੁਨੀ ਨੂੰ ਸੰਕੇਤ ਕਰਦੀ ਹੈ।
ਜਿਵੇਂ ਕਿ-
2. ਗੋਲਾਈਦਾਰ ਸੰਕੇਤ ਰੇਖਾਵਾਂ ਦੇ ਅੰਤ ਵਿੱਚ ਅੰਦਰਵਾਰ ਲਗਾਈ ਗਈ ਛੋਟੀ ਕੁੰਡੀ 'ਨ' ਅਤੇ 'ਣ' ਧੁਨੀ ਨੂੰ ਸੰਕੇਤ ਕਰਦੀ ਹੈ।
ਜਿਵੇਂ ਕਿ
'ਫ' ਅਤੇ 'ਵ' ਹੁੱਕ
3. ਸਿੱਧੀਆਂ- ਖੜ੍ਹਵੀਆਂ ਅਤੇ ਸਿੱਧੀਆਂ ਤਿਰਛੀਆਂ ਸੰਕੇਤ -ਰੇਖਾਵਾਂ ਦੇ ਅੰਤ ਵਿੱਚ ਖੱਬੀ ਸੇਧ ਨੂੰ ਮਤਲਬ ਸੱਜੇ ਪਾਸੇ ਅਤੇ ਲੇਟਵੀਆੰ ਰੇਖਾਵਾਂ ਦੇ ਅੰਤ ਵਿੱਚ ਉੱਪਰਲੇ ਪਾਸੇ ਲਗਾਈ ਗਈ ਛੋਟੀ ਕੁੰਡੀ 'ਫ' ਅਤੇ 'ਵ' ਦੀ ਧੁਨੀ ਨੂੰ ਸੰਕੇਤ ਕਰਦੀ ਹੈ ਜਿਵੇਂ
ਧਿਆਨ-ਰੱਖਣ ਯੋਗ ਗੱਲ ਇਹ ਵੀ ਹੈ ਕਿ ਸੰਕੇਤ -ਰੇਖਾਵਾਂ ਦੇ ਅਰੰਭ ਵਿੱਚ 'ਰ'/'ੜ' ਕੁੰਡੀ ਅਤੇ ਅੰਤ ਵਿੱਚ 'ਨ' ਅਤੇ 'ਣ' ਕੁੰਡੀ, ਦੋਵੇਂ ਹੀ ਸੱਜੀ ਸੇਧ ਨੂੰ ਲਿਖਿਆਂ ਜਾਂਦੀਆਂ ਹਨ।
ਜਿਵੇਂ, ਪ੍ਰਾਣ, ਚਰਨ, ਉਪਕਰਨ, ਜਬਰਨ, ਕਰੇਨ, ਪੂਰਨ, ਤੁਰਨ,
ਏਸੇ ਤਰ੍ਹਾਂ ਹੀ ਸਿੱਧੀਆਂ ਸੰਕੇਤ ਰੇਖਾਵਾਂ ਦੇ ਅਰੰਭ ਵਿੱਚ ਲਗਾਈ ਗਈ 'ਲ' ਕੁੰਡੀ ਅਤੇ ਅੰਤ ਵਿੱਚ 'ਫ' ਅਤੇ 'ਵ' ਕੁੰਡੀ ਦੋਵੇਂ ਹੀ ਖੱਬੀ ਸੇਧ ਨੂੰ (left motion) ਲਿਖਿਆਂ ਜਾਂਦੀ ਹਨ, ਜਿਵੇਂ ਕਿ- ਕਲਫ, ਤਕਲਫ, ਖਿਲਾਫ, ਖਲਾਫ, ਬਲੱਫ, ਬਲਵ, ਇਖਤਲਾਫ, ਢਿਲਵਾਂ
ਗੋਲਾਈਦਾਰ ਸੰਕੇਤ ਰੇਖਾਵਾਂ ਦੇ ਅੰਤ ਵਿੱਚ 'ਫ' / 'ਵ' ਕੁੰਡੀ ਨਹੀਂ ਲਗਦੀ। ਇਸ ਲਈ 'ਫ' / 'ਵ' ਉਚਾਰਨ ਲਈ 'ਫ' ਅਤੇ 'ਵ'
ਰੇਖਾਵਾਂ ਦਾ ਪ੍ਰਯੋਗ ਹੀ ਕੀਤਾ ਜਾਂਦਾ ਹੈ, ਜਿਵੇਂ ਕਿ ਨਾਫ, ਦੇਵ, ਮੁਆਫ, ਲੇਫ.......
'ਫ' / 'ਵ' ਕੁੰਡੀਆਂ ਸੰਕੇਤ-ਸ਼ਬਦਾਂ ਦੇ ਮੱਧ ਵਿੱਚ ਵੀ ਵਰਤੀਆਂ ਜਾਂਦੀਆਂ ਹਨ ਜਿਵੇਂ
ਜੀਵਨ, ਕਾਨੂੰਨ, ਟਿਫਨ, ਭਾਵਕ, ਜਾਨਣਾ, ਕਣਕ, ਗਨਣਾ, ਮੈਨਣ......
ਪਰੰਤੂ ਜਿੱਥੇ 'ਨ' ਕੁੰਡੀ ਸੰਕੇਤ ਸ਼ਬਦ ਦੇ ਮੱਧ ਵਿੱਚ ਨਾ ਲਿਖੀ ਜਾ ਸਕੇ, ਤਾਂ 'ਨ' / 'ਣ' ਰੇਖਾ ਹੀ ਲਿਖਣੀ ਉਚਿਤ ਹੈ, ਜਿਵੇਂ
ਜਾਣਕਾਰੀ, ਜਾਨਵਰ, ਪੈਨਸਿਲ, ਕੌਂਸਿਲ, ਮੰਜ਼ਿਲ, ਏਜੰਸੀ........
ਅੰਤਿਮ ਕੁੰਡੀ ਦੀ ਮਨਾਹੀ
ਸੰਕੇਤ ਸ਼ਬਦ ਦੇ ਅੰਤ ਵਿੱਚ 'ਨ / 'ਣ' ਧੁਨੀ ਪਿੱਛੋਂ ਜੇ ਕਿਸੇ ਸਵਰ ਦਾ ਉਚਾਰਨ ਹੋਵੇ , ਤਾਂ ਅੰਤਲੀ ਸੁਰ ਦਾ ਸਥਾਨ ਸਪੱਸ਼ਟ ਕਰਨ ਲਈ ਅੰਤਲੀ ਰੇਖਾ ਦਾ ਹੋਣਾ ਜ਼ਰੂਰੀ ਹੈ, ਜਿਵੇਂ
ਪਾਨ- ਪਾਣੀ
ਚੀਨ- ਚੀਨੀ
ਜੈਨ-ਜੈਨੀ
ਦਾਨ- ਦਾਨੀ
ਏਸੇ ਤਰ੍ਹਾਂ ਹੀ ਸੰਕੇਤ ਸ਼ਬਦ ਦੇ ਅੰਤ ਵਿੱਚ 'ਫ' / 'ਵ' ਧੁਨੀ ਪਿੱਛੋਂ ਜੇ ਕਿਸੇ ਸਵਰ ਦਾ ਉਚਾਰਨ ਆਉਂਦਾ ਹੋਵੇ ਤਾਂ ਅੰਤਲੀ ਸੁਰ ਦਾ ਸਥਾਨ ਸਪੱਸ਼ਟ ਕਰ ਲਈ ਅੰਤਲੀ ਰੇਖਾ ਹੀ ਲਿਖੀ ਜਾਵੇਗੀ। ਜਿਵੇਂ ਕਿ-
ਬੇਵਕੂਫ- ਬੇਵਕੂਫੀ
ਜੀਵ- ਜੀਵਿਆ
ਭਾਵ- ਭਾਵਾ
ਬੀਵ- ਬੀਵੀ
- ਕਰਤਾਰ ਸਿੰਘ Chapter-1
- ਕਰਤਾਰ ਸਿੰਘ Chapter-2
- ਕਰਤਾਰ ਸਿੰਘ Chapter-3
- ਕਰਤਾਰ ਸਿੰਘ Chapter-4
- ਕਰਤਾਰ ਸਿੰਘ Chapter-5
- ਕਰਤਾਰ ਸਿੰਘ Chapter-6
- ਕਰਤਾਰ ਸਿੰਘ Chapter-7
- ਕਰਤਾਰ ਸਿੰਘ Chapter-8
- ਕਰਤਾਰ ਸਿੰਘ Chapter-9
- ਕਰਤਾਰ ਸਿੰਘ Chapter-10
- ਕਰਤਾਰ ਸਿੰਘ Chapter-11
- ਕਰਤਾਰ ਸਿੰਘ Chapter-12
- ਕਰਤਾਰ ਸਿੰਘ Chapter-13 (ੳ)
- ਕਰਤਾਰ ਸਿੰਘ Chapter-13 (ਅ)
- ਕਰਤਾਰ ਸਿੰਘ Chapter-14
- ਕਰਤਾਰ ਸਿੰਘ ਇਕਾਖਰੀ ਚਿੰਨ੍ਹ
Post a Comment