PSSSB Punjabi Steno-typist Question Paper Part - 24apke saath share karne jaa raha hoon. PSSSB Punjabi Steno Question Paper 2015 PSSSB (Punjab Subordinate Service Selection Board) exam mai bole geya tha.


PSSSB Steno-Typist 80 WPM Question Paper (Part 24)





Apko steno paper practice karne ke liye provide kiya geya hai taki aap pata chal sake ki PSSSB mai steno-typist paragraph kis tarah ka bola jata hai. 

Jaise jaise new steno- typist question paper ayenge waise hi upload hote rahenge aap bas continue practice karte jaye. 

Isme apko 2.30 minute ki two dictations provide ki gayi hai same jaise PSSSB steno exam mai bolte hai. 

Ho sake toh aap paragraph ko unseen likhne ki kosish kare, paragraph leekh kar type zarur kare.



ਨੋਟ

ਵੈਬਸਾਇਟ ਤੋਂ ਪੇਪਰ ਅਤੇ ਡਿਕਟੇਸ਼ਨਜ਼ ਡਾਟਾ ਕਾਪੀ ਕਰਕੇ ਯੂ-ਟਿਊਬ ਤੇ ਅਪਲੋਡ ਨਾ ਕੀਤਾ ਜਾਵੇ। ਸਾਡੀ ਸ਼ਿਕਾਇਤ ਕਰਨ ਤੇ  ਤੁਹਾਡੇ ਯੂ-ਟਿਊਬ ਚੈੱਨਲ ਤੇ ਕਾਪੀਰਾਇਟ ਸਟਰਾਇਕ ਲੱਗ ਸਕਦੀ ਹੈ ਜਾਂ ਫਿਰ ਚੈਨਲ ਤੱਕ ਵੀ ਬੰਦ ਹੋ ਸਕਦਾ ਹੈ, ਸੋ ਕਿਰਪਾ ਕਰਕੇ ਵੈਬਸਾਇਟ ਤੋਂ ਕੁਝ ਵੀ ਕਾਪੀ ਕਰਕੇ ਆਪਣੇ ਯੂ-ਟਿਊਬ ਚੈੱਨਲ ਤੇ ਪਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਧੰਨਵਾਦ


80 WPM Steno Paper - 2015



Steno Typist Paper Part- 24


1. Time 2.30 Minutes



2. Time 2.30 Minutes



  • ਲਿਪੀ ਅੰਤਰ ਸਮਾਂ - 27 ਮਿੰਟ 
  • ਪੇਪਰ ਰਾਵੀ ਫੌਂਟ ਤੇ ਹੋਵੇਗਾ
  • ਸ਼ਾਰਟਹੈਂਡ ਪੜ੍ਹਣ ਲਈ 1 ਮਿੰਟ ਮਿਲੇਗਾ


ਪੈਰ੍ਹਾ ਵੇਖੋ 

400 ਸ਼ਬਦ ਡੰਡੀ ਮਿਲਾ ਕੇ

              ਸਫਾਈ ਪੱਖੋਂ ਅਸੀਂ ਇੰਨੇ ਨਿਘਰ ਗਏ ਹਾਂ ਕਿ ਅਸੀਂ ਆਪਣਾ ਆਲਾ ਦੁਆਲਾ ਵੀ ਸਾਫ ਨਹੀਂ ਰੱਖ ਸਕਦੇ। ਜਿੰਨੇ ਮਰਜ਼ੀ ਸਫਾਈ ਪੰਦਰਵਾੜੇ ਮਨਾਏ ਜਾਣ ਸਾਡੇ ਉੱਤੇ ਇਸ ਗੱਲ ਦਾ ਕੋਈ ਅਸਰ ਨਹੀਂ। ਗਲੀਆਂ ਵਿੱਚ ਗੰਦਗੀ ਦੇ ਢੇਰ ਜਿਉਂ ਦੇ ਤਿਉਂ ਕਾਇਮ ਰਹਿੰਦੇ ਹਨ। ਪਾਣੀ ਦਾ ਠੀਕ ਨਿਕਾਸ ਨਾ ਹੋਣ ਕਰਕੇ ਕਈ ਥਾਵਾਂ ਤੇ ਪਾਣੀ ਖਲੋਤਾ ਰਹਿੰਦਾ ਹੈ। ਇਹ ਤਹਿਰਦਾ ਹੋਇਆ ਪਾਣੀ ਮੱਖੀਆਂ ਅਤੇ ਮੱਛਰਾਂ ਦੇ ਪਲਣ ਦੀ ਥਾਂ ਬਣਦਾ ਹੋਇਆ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ। 80 ਸ਼ਹਿਰਾਂ ਵਿੱਚ ਸੀਵਰੇਜ ਦੇ ਮੈਨ ਹੋਲ ਜਿੱਥੇ ਬਦਬੂ ਫੈਲਾਉਣ ਨਾਲ ਵਾਤਾਵਰਨ ਨੂੰ ਵੀ ਖਰਾਬ ਕਰਦੇ ਹਨ ਉੱਥੇ ਆਮ ਤੌਰ ਤੇ ਇੱਕ ਪ੍ਰਕਾਰ ਦੇ ਮੌਤ ਦੇ ਖੂਹ ਤੋਂ ਘੱਟ ਨਹੀਂ। ਵਾਤਾਵਰਨ ਦੇ ਖਰਾਬ ਹੋਣ ਦਾ ਇਕ ਹੋਰ ਉੱਭਰਵਾਂ ਪੱਖ ਹੈ ਸ਼ਹਿਰਾਂ ਵਿੱਚ ਵੱਧ ਰਿਹਾ ਸ਼ੋਰ ਸ਼ਰਾਬਾ। ਭਾਰੀ ਗੱਡੀਆਂ ਦੇ ਜ਼ੋਰ-ਸ਼ੋਰ ਨਾਲ ਵਜਦੇ ਹਾਰਨ ਅਤੇ ਦਿਨ ਰਾਤ ਲਾਊਡ ਸਪੀਕਰਾਂ ਦੀ ਵਰਤੋਂ ਵੀ ਸਾਡੇ ਵਿਚਾਰ ਵਿੱਚ ਵਾਤਾਵਰਨ ਨੂੰ ਅਸ਼ੁੱਧ ਕਰਦੇ ਹਨ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਨੌਜਵਾਨ ਆਈ.ਏ.ਐਸ ਜਾਂ 80 ਪੀ.ਸੀ.ਐਸ ਦੇ ਵੱਡੇ ਇਮਤਿਹਾਨ ਪਾਸ ਕਰਕੇ ਉੱਚੇ ਅਹੁਦਿਆਂ ਉੱਤੇ ਨਿਯੁਕਤ ਹੋਣ ਪਰ ਸ਼ਾਇਦ ਅਸੀਂ ਇਹ ਘੱਟ ਹੀ ਸੋਚਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਨ੍ਹਾਂ ਨੂੰ ਮੁਨਾਸਿਬ ਮਾਹੌਲ ਦੇਣਾ ਵੀ ਸਾਡਾ ਹੀ ਫਰਜ਼ ਬਣਦਾ ਹੈ।  200 ਸ਼ਬਦ

       

              ਆਮ ਤੌਰ ਤੇ ਅਸੀਂ ਦਰਖਤਾਂ ਨੂੰ ਲੱਕੜ ਦਾ ਅਮੁੱਕ ਭੰਡਾਰ ਸਮਝਦੇ ਹਾਂ ਅਤੇ ਇਨ੍ਹਾਂ ਨੂੰ ਅੰਨੇਵਾਹ ਕੱਟਦੇ ਚਲੇ ਆ ਰਹੇ ਹਾਂ ਜਦੋਂ ਕਿ ਆਬਾਦੀ ਦੇ ਵਾਧੇ ਕਾਰਨ ਇਨ੍ਹਾਂ ਦੀ ਸੁਰੱਖਿਆ ਪਹਿਲਾਂ ਨਾਲੋਂ ਵੱਧ ਜ਼ਰੂਰੀ ਹੈ। ਹਰੇਕ ਇਨਸਾਨ ਇਸ ਗੱਲ ਤੋਂ ਭਲੀ ਭਾਂਤ ਜਾਣੂ ਹੈ ਕਿ ਦਰਖਤ ਵਰਖਾ ਲਿਆਉਣ ਵਿੱਚ ਸਾਡੀ ਸਹਾਇਤਾ ਕਰਦੇ ਹਨ। ਮਿੱਟੀ ਨੂੰ ਰੁੜਨ ਤੋਂ ਰੋਕਦੇ ਹਨ ਅਤੇ ਬੇਅੰਤ ਨੇਮਤਾਂ ਸਾਡੀ ਝੋਲੀ ਵਿੱਚ ਪਾਉਂਦੇ ਹਨ। ਦਰਖਤ ਸਾਡੇ ਜੀਵਨ ਲਈ ਅੱਤ ਜ਼ਰੂਰੀ ਆਕਸੀਜਨ ਦੇ ਸੌਮੇ 80 ਹਨ। ਅਨੁਮਾਨ ਲਾਈਏ ਕਿ ਜੇ ਇਸ ਤਰ੍ਹਾਂ ਇਕ ਪਾਸੇ ਉਦਯੋਗਿਕ ਵਿਕਾਸ ਅਤੇ ਗੱਡੀਆਂ ਦੀ ਵੱਧ ਰਹੀ ਗਿਣਤੀ ਕਰਕੇ ਵਾਤਾਵਰਨ ਖਰਾਬ ਹੁੰਦਾ ਗਿਆ ਅਤੇ ਦੂਜੇ ਪਾਸੇ ਅਸੀਂ ਦਰੱਖਤਾਂ ਦੀ ਕਟਾਈ ਜਾਰੀ ਰੱਖੀ ਤਾਂ ਛੇਤੀ ਹੀ ਆਬਾਦੀ ਦਾ ਜੋ ਵੱਡਾ ਧਮਾਕਾ ਹੋਣ ਵਾਲਾ ਹੈ ਉਸ ਨੂੰ ਜਿਉਂਦੇ ਰਹਿਣ ਲਈ ਆਕਸੀਜਨ ਕਿੱਥੋਂ ਪ੍ਰਾਪਤ ਹੋਵੇਗੀ? ਨਾ ਅਸੀਂ ਉਦਯੋਗਿਕ ਵਿਕਾਸ ਨੂੰ ਰੋਕ ਸਕਦੇ ਹਾਂ ਅਤੇ ਨਾ ਹੀ ਵਾਹਨਾਂ ਦੀ ਗਿਣਤੀ ਤੇ ਪਾਬੰਦੀ ਲਾ ਸਕਦੇ ਹਾਂ। ਇਸ ਲਈ ਸਾਡੇ ਪਾਸ ਜੇ ਕੋਈ ਤਰੀਕਾ 80 ਹੈ ਤਾਂ ਉਹ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਾਉਣ ਦਾ ਹੀ ਹੈ। ਇਹ ਰੁੱਖ ਹੀ ਸਾਡੇ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਰੋਕ ਸਕਦੇ ਹਨ ਤੇ ਸਾਡੀ ਜ਼ਿੰਦਗੀ ਨੂੰ ਖੁਸ਼ਹਾਲ ਤੇ ਆਬਾਦ ਕਰ ਸਕਦੇ ਹਨ। ਰੁੱਖਾਂ ਕਰਕੇ ਹੀ ਸਾਡੇ ਜੀਵਨ ਵਿੱਚ ਇੱਕ ਨਵੀਂ ਨਰੋਈ ਸਵੇਰ  200 ਸ਼ਬਦ

14 Comments

  1. 'ਦਰਖਤ' ਜਾਂ 'ਦਰੱਖਤ' ਕਿਹੜਾ ਸਹੀ ਹੈ? ਸਰ

    ReplyDelete
  2. done sahi ne g , adhak nahi v paaonge ta v tuhadi galti nahi hovegi g.....

    ReplyDelete
  3. Sir ji ah o pehragraph ny jo pele PSSSB de paper ch aye si ???

    ReplyDelete
  4. ਨੇਮਤਾਂ ਜਾਂ ਨਿਆਮਤਾਂ

    ReplyDelete
  5. ਰੁੜ੍ਹਨ ਤੇ ਅੰਨ੍ਹੇਵਾਹ ਐਂ ਪੈਣਗੇ ਜੀ

    ReplyDelete
  6. ਨਾਲ ਤੇ ਨਾਲ਼ ਦੋਹਾਂ ਵਿੱਚ ਕੀ ਫਰਕ ਹੈ?

    ReplyDelete
  7. ਨਾਲ਼ ਹੀ ਆਏਗਾ ਜੀ, ਕਿਉਂਕਿ ਜੀਭ ਪਿੱਛੇ ਤਾਲੂੰ ਨੂੰ ਜਾ ਕਾ ਲੱਗਦੀ ਹੈ।

    ReplyDelete
    Replies
    1. ਫਿਰ ਨਾਲ (ਬਿਨਾਂ ਬਿੰਦੀ ਵਾਲਾ) ਕਿੱਥੇ ਵਰਤਿਆ ਜਾਵੇਗਾ

      Delete
  8. ਬਿੰਦੀ ਨਾਲ਼ ਹੀ ਪਵੇਗਾ ਜੀ...... ਨਾਲ ਰੋਜ਼ਾਨਾ ਵਰਤੋਂ ਵਿੱਚ ਤਾਂ ਆ ਰਿਹਾ ਪਰ ਪੈਣਾ ਇਹ ਬਿੰਦੀ ਨਾਲ ਹੀ ਹੈ
    for more information message on whats app NO. 98771-10107

    ReplyDelete

Post a Comment

Previous Post Next Post