ਪੰਜਾਬੀ ਸੰਕੇਤਕਰਨ ਸ਼ਾਰਟਹੈਂਡ ਵਿੱਚ 12ਵਾਂ ਚੈਪਟਰ ਆਉਂਦਾ ਹੈ 'ਸਤ', 'ਸ਼ਤ', 'ਸਟ (ਛੋਟਾ ਚਾਪ) 'ਸਤਰ', 'ਸ਼ਤਰ', 'ਸਟਰ' (ਵੱਡਾ ਚਾਪ)।


Kartar-Singh-Chapter-12

'ਸਤ', 'ਸ਼ਤ', ਤੇ 'ਸਟ ਦੀ ਧੁਨੀ ਸੰਕੇਤ ਸ਼ਬਦ ਦੇ ਅਰੰਭ ਵਿੱਚ, ਮੱਧ ਵਿੱਚ ਅਤੇ ਅੰਤ ਵਿੱਚ ਛੋਟਾ ਚਾਪ (Small Loop)  ਦੁਆਰਾ ਸੰਕੇਤ ਕੀਤੀ ਜਾਂਦੀ ਹੈ। ਛੋਟੇ ਚਾਪ ਦੀ ਲੰਬਾਈ, ਉਸ ਰੇਖਾ ਨਾਲੋਂ ਅੱਧੀ ਹੁੰਦੀ ਹੈ ਜਿਸ ਨਾਲ ਇਹ ਲਗਾਇਆ ਜਾ  ਰਿਹਾ ਹੋਵੇ।


1. 'ਸਤ', 'ਸ਼ਤ', ਤੇ 'ਸਟ ਦੀ ਧੁਨੀ ਦੇ ਸੰਕੇਤ (Small Loop)

'ਸਤ', 'ਸ਼ਤ', ਤੇ 'ਸਟ ਦੀ ਧੁਨੀ ਨੂੰ ਕਿਸ ਤਰ੍ਹਾਂ ਸੰਕੇਤ ਕਰਨਾ ਹੈ ਤੁਸੀਂ ਨੀਚੇ ਚਾਰਟ ਵਿੱਚ ਦੇਖ ਸਕਦੇ ਹੋ ਜੀ।


ST Small Loops Punjabi Shorthand


Video 'ਸਤ', 'ਸ਼ਤ', ਤੇ 'ਸਟ ਚਾਪ



2. 'ਸਥ' ਧੁਨੀ  (Small Loop)

'ਸਥ' ਦੀ ਧੁਨੀ ਵੀ ਛੋਟੇ ਚਾਪ ਨੂੰ ਰਾਹੀਂ ਸੰਕੇਤ ਕੀਤੀ ਜਾ ਸਕਦੀ ਹੈ।

ਨੀਚੇ ਚਾਰਟ ਵਿੱਚ ਦੇਖ ਸਕਦੋ ਹੋ ਜੀ।


Sath Small Loop Punjabi Shorthand


Video 'ਸਥ ਚਾਪ



3.  ਚਾਪ ਲਿਖਦੇ ਹੋਏ ਜੇ ਸਿੱਧੀ ਲੇਟਵੀ ਰੇਖਾ ਆ ਜਾਵੇ

ਜੇ 'ਸਤ', 'ਸ਼ਤ', ਤੇ 'ਸਟ ਚਾਪ ਉਚਾਰਨ ਪਿੱਛੋਂ, ਕੋਈ ਸਿੱਧੀ ਲੇਟਵੀ ਰੇਖਾ ਜੋੜੀ ਜਾ ਰਹੀ ਹੋਵੇ, ਤਾਂ ਚਾਪ ਦੀ ਬਜਾਏ 'ਸ' ਛੋਟਾ ਚੱਕਰ ਹੀ ਲਿਖਿਆ ਜਾਂਦਾ ਹੈ, ਕਿਉਂਕਿ ਇਸ ਹਾਲਤ ਵਿੱਚ ਛੋਟਾ ਚਾਪ ਲਿਖਣਾ ਸੰਭਵ ਨਹੀਂ ਹੈ।

ਨੀਚੇ ਚਾਰਟ ਵਿੱਚ ਦੇਖ ਸਕਦੋ ਹੋ ਜੀ।


Jado Letvi Rekha Aa jave Loop Nahi Lagegi


Video 'ਸਤ'/ਸ਼ਤ/ਸਟ ਚਾਪ ਪਿੱਛੋਂ ਜੇ ਲੇਟਵੀ ਰੇਖਾ ਆ ਜਾਵੇ




4.  'ਸਤ', 'ਸ਼ਤ', ਤੇ 'ਸਟ ਦੇ ਅੰਤ ਵਿੱਚ 'ਆਂ' ਜਾਂ 'ਉ' ਦਾ ਉਚਾਰਨ ਬਿੰਦੀ

'ਸਤ', 'ਸ਼ਤ', ਤੇ 'ਸਟ ਦੀ ਧੁਨੀ ਪਿੱਛੋਂ ਅੰਤ ਵਿੱਚ 'ਆਂ' ਜਾਂ 'ਉ' ਦਾ ਉਚਾਰਨ ਆਉਂਦਾ ਹੋਵੇ ਤਾਂ ਇਹ ਚਾਪ ਦੇ ਅੰਤ ਵਿੱਚ ਇੱਕ ਹਲਕੀ ਬਿੰਦੀ ਦੁਆਰਾ ਸੰਕੇਤ ਕੀਤਾ ਜਾਂਦਾ ਹੈ, ਜਿਵੇਂ.........

ਨੀਚੇ ਚਾਰਟ ਵਿੱਚ ਦੇਖ ਸਕਦੋ ਹੋ ਜੀ।

ST loop peeche je aan da vowel aa jaave


Video 'ਸਤ'/ਸ਼ਤ/ਸਟ ਚਾਪ ਪਿੱਛੋਂ  'ਆਂ' ਬਿੰਦੀ



5. 'ਸਤ', 'ਸ਼ਤ', ਤੇ 'ਸਟ ਦੀ ਮਨਾਹੀ

ਜਤੋਂ 'ਸਤ', 'ਸ਼ਤ', ਤੇ 'ਸਟ ਆਦਿ ਦੇ ਉਚਾਰਨ ਦੇ ਮੱਧ ਵਿੱਚ ਕਿਸੇ ਸੁਰ ਦਾ ਉਚਾਰਨ ਹੁੰਦਾ ਹੋਵੇ ਤਾਂ ਚਾਪ ਦੀ ਵਰਤੋਂ ਨਹੀਂ ਹੋ ਸਕਦੀ ਜਿਵੇਂ...

ਨੀਚੇ ਚਾਰਟ ਵਿੱਚ ਦੇਖ ਸਕਦੋ ਹੋ ਜੀ।


 'ਸਤ', 'ਸ਼ਤ', ਤੇ 'ਸਟ ਜੇ ਮੱਧ ਵਿੱਚ ਸੁਰ ਆ ਜਾਵੇ 

ST Chaap Di Mnaahi


Video  'ਸਤ', 'ਸ਼ਤ', ਤੇ 'ਸਟ ਜੇ ਮੱਧ ਵਿੱਚ ਸੁਰ



 
'ਸਤ', 'ਸ਼ਤ', ਤੇ 'ਸਟ ਜੇ ਅੰਤ ਵਿੱਚ ਸੁਰ ਆ ਜਾਵੇ 


 ਜੇ 'ਸਤ', 'ਸ਼ਤ', ਤੇ 'ਸਟ ਦੇ ਅੰਤ ਵਿੱਚ ਕੋਈ ਸੁਰ ਦਾ ਉਚਾਰਨ ਹੁੰਦਾ ਹੋਵੇ, ਤਾਂ ਵੀ ਛੋਟੇ ਚਾਪ ਦੀ ਵਰਤੋਂ ਨਹੀਂ ਹੁੰਦੀ, ਕਿਉਂਕਿ ਅੰਤਲੀ 'ਸੁਰ' ਦਾ ਸਥਾਨ ਸਪੱਸ਼ਟ ਕਰਨ ਵਾਸਤੇ, ਅੰਤਲੀ ਰੇਖਾ ਦਾ ਹੋਣਾ ਜ਼ਰੂਰੀ ਹੈ।


ST chaap de je end vich sur aa jaave


Video  'ਸਤ', 'ਸ਼ਤ', ਤੇ 'ਸਟ ਜੇ ਅੰਤ ਵਿੱਚ ਸੁਰ




6. ਸਤਰ/ਸਟਰ/ਸ਼ਤਰ ਵੱਡਾ ਚਾਪ (Large Loop)

ਇੱਥੇ ਤੁਹਾਨੂੰ ਇਹ ਦੱਸਿਆ ਜਾਂਦਾ ਹੈ ਕਿ  'ਸਤਰ', 'ਸ਼ਤਰ', 'ਸਟਰ' ਦੀ ਵੱਡੀ ਚਾਪ ਦੀ ਵਰਤੋਂ ਸੰਕੇਤ ਸ਼ਬਦ ਦੇ ...........

  • ਅਰੰਭ ਵਿੱਚ ਨਹੀਂ ਹੁੰਦੀ
  • ਮੱਧ ਵਿੱਚ ਘੱਟ ਹੁੰਦੀ ਹੈ
  • ਅੰਤ ਵਿੱਚ ਜ਼ਿਆਦਾ ਹੁੰਦੀ ਹੈ।

ਜੇ ਕਿਸੇ ਸੰਕੇਤ ਸ਼ਬਦ ਦੇ ਮੱਧ ਅਤੇ ਅੰਤ ਵਿੱਚ 'ਸਤਰ', 'ਸ਼ਤਰ', 'ਸਟਰ'  ਦਾ ਉਚਾਰਨ ਹੋਵੇ ਤਾਂ ਇਹ ਉਚਾਰਨ, ਵੱਡੇ ਚਾਪ (Large Loop) ਦੁਆਰਾ ਸੰਕੇਤ ਕੀਤਾ ਜਾਂਦਾ ਹੈ। ਇਸ ਚਾਪ ਦੀ ਲੰਬਾਈ ਦੀ ਰੇਖਾ 2/3 ਹਿੱਸਾ ਹੁੰਦਾ ਹੈ।


ਨੀਚੇ ਚਾਰਟ ਵਿੱਚ ਦੇਖ ਸਕਦੋ ਹੋ ਜੀ।

STR Large Loops


Video ਸਤਰ/ਸਟਰ/ਸ਼ਤਰ ਵੱਡਾ ਚਾਪ (Large Loop)



ਜਿਸ ਤਰ੍ਹਾਂ ਉੱਪਰ ਛੋਟੇ ਚਾਪ ਵਿੱਚ ਦੱਸਿਆ ਗਿਆ ਹੈ 'ਆਂ' ਦੀ ਸੁਰ ਬਾਰੇ, ਉਸੇ ਤਰ੍ਹਾਂ ਹੀ ਵੱਡੇ ਚਾਪ (Large Loop) ਵਿੱਚ ਇੱਕ ਹਲਕੀ ਬਿੰਦੀ ਦੁਆਰਾ ਸੰਕੇਤ ਕੀਤਾ ਜਾਂਦਾ ਹੈ, ਜਿਵੇਂ.........

ਨੀਚੇ ਚਾਰਟ ਵਿੱਚ ਦੇਖ ਸਕਦੋ ਹੋ ਜੀ।


STR Big Loop


Video ਸਤਰ/ਸਟਰ/ਸ਼ਤਰ ਪਿੱਛੋ 'ਆਂ' ਬਿੰਦੀ





5. ਸਤਰ', 'ਸ਼ਤਰ', 'ਸਟਰ'  ਦੀ ਮਨਾਹੀ

ਜਤੋਂ ਸਤਰ', 'ਸ਼ਤਰ', 'ਸਟਰ' ਆਦਿ ਦੇ ਉਚਾਰਨ ਦੇ ਮੱਧ ਵਿੱਚ ਕਿਸੇ ਸੁਰ ਦਾ ਉਚਾਰਨ ਹੁੰਦਾ ਹੋਵੇ ਤਾਂ ਚਾਪ ਦੀ ਵਰਤੋਂ ਨਹੀਂ ਹੋ ਸਕਦੀ ਜਿਵੇਂ...

ਨੀਚੇ ਚਾਰਟ ਵਿੱਚ ਦੇਖ ਸਕਦੋ ਹੋ ਜੀ।


 'ਸਤਰ', 'ਸ਼ਤਰ', 'ਸਟਰ' ਜੇ ਮੱਧ ਵਿੱਚ ਸੁਰ ਆ ਜਾਵੇ 


STR de vich madh vich sur aa jave

Video  'ਸਟਰ' ਦੇ ਜੇ ਮੱਧ ਵਿੱਚ ਸੁਰ ਆ ਜਾਵੇ 



 ਜੇ 'ਸਤਰ', 'ਸ਼ਤਰ', 'ਸਟਰ'  ਦੇ ਅੰਤ ਵਿੱਚ ਕੋਈ ਸੁਰ ਦਾ ਉਚਾਰਨ ਹੁੰਦਾ ਹੋਵੇ, ਤਾਂ ਵੀ ਵੱਡੇ ਚਾਪ ਦੀ ਵਰਤੋਂ ਨਹੀਂ ਹੁੰਦੀ, ਕਿਉਂਕਿ ਅੰਤਲੀ 'ਸੁਰ' ਦਾ ਸਥਾਨ ਸਪੱਸ਼ਟ ਕਰਨ ਵਾਸਤੇ, ਅੰਤਲੀ ਰੇਖਾ ਦਾ ਹੋਣਾ ਜ਼ਰੂਰੀ ਹੈ।

ਨੀਚੇ ਚਾਰਟ ਵਿੱਚ ਦੇਖ ਸਕਦੋ ਹੋ ਜੀ।

End vich sur aa jave STR loop di nahi lagdi

Video  'ਸਟਰ' ਦੇ ਜੇ ਅੰਤ ਵਿੱਚ ਸੁਰ ਆ ਜਾਵੇ 



ਇਹ ਵੀ ਪੜ੍ਹੋ


ਤੁਹਾਨੂੰ 'ਸਤ', 'ਸ਼ਤ', 'ਸਟ (ਛੋਟਾ ਚਾਪ) 'ਸਤਰ', 'ਸ਼ਤਰ', 'ਸਟਰ' (ਵੱਡਾ ਚਾਪ) ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ, ਜਾਣਕਾਰੀ ਵਿਸਥਾਰ ਵਿੱਚ ਦੇ ਦਿੱਤੀ ਗਈ ਹੈ।। ਇਹਨਾਂ ਨੂੰ ਚੰਗੀ ਤਰ੍ਹਾਂ ਸਮਝੋ ਤੇ ਬਾਰ ਬਾਰ ਕਿਤਾਬ ਵਿੱਚ ਦਿੱਤੇ ਗਏ ਅਭਿਆਸ ਲਿਖਣ ਅਤੇ ਪੜ੍ਹਣ ਦੀ ਪ੍ਰੈਕਿਟਸ ਕੀਤੀ ਜਾਵੇ ਜੀ।

ਨੋਟ

ਜਿਵੇਂ ਜਿਵੇਂ ਕਿਤਾਬ ਵਿੱਚ ਇਕਾਖਰੀ ਚਿੰਨ੍ਹ ਆ ਰਹੇ ਹਨ ਬਿਲਕੁਲ ਉਸੇ ਤਰ੍ਹਾਂ ਪ੍ਰੈਕਟਿਸ ਕੀਤੀ ਜਾਵੇ, ਕੋਈ ਵੀ ਇਕਾਖਰੀ ਚਿੰਨ੍ਹ  ਛੱਡਣ ਦੀ ਕੋਸ਼ਿਸ਼ ਨਾ ਕੀਤੀ ਜਾਵੇ।

ਕੋਈ ਵੀ ਜਾਣਕਾਰੀ ਲੈਣ ਲਈ Facebook Messenger ਤੇ Message ਕਰ ਸਕਦੇ ਹੋ ਜੀ।

Post a Comment

Previous Post Next Post