PSSSB Punjabi Steno-typist Question Paper Part - 18 ,apke saath share karne jaa raha hoon. PSSSB Punjabi Steno Question Paper 2013 PSSSB exam mai bole geya tha.



PSSSB Steno-Typist Question Paper [Part 18]


Maine steno paper apko  practice karne ke liya upload kiya hai taki aap pata chal sake ki PSSSB mai steno-typist ka paragraph kis tarah ka bola jata hai. 

Jaise jaise new steno- typist question paper ayenge waise hi upload hote rahenge bas aap continue practice karte jaye. 

Isme apko 2.30 minute ki two dictations provide ki gayi hai same jaise PSSSB steno exam mai bolte hai. 

Ho sake toh aap paragraph ko unseen likhne ki kosish kare, paragraph leekh kar type zarur kare.


80 WPM Steno Paper


Steno Typist Paper Part- 18

1. Time 2.30 Minutes




2. Time 2.30 Minutes




ਲਿਪੀ ਅੰਤਰ ਸਮਾਂ - 27 ਮਿੰਟ 

ਪੇਪਰ ਰਾਵੀ ਫੌਂਟ ਤੇ ਹੋਵੇਗਾ


ਪੈਰ੍ਹਾ ਵੇਖੋ 

ਸਪੀਕਰ ਸਾਹਿਬ, ਪ੍ਰਮਾਤਮਾ ਦੀ ਕਚਹਿਰੀ ਵਿੱਚ ਹਾਜ਼ਰ ਹੋਣਾ ਹੈ। ਪ੍ਰਮਾਤਮਾ ਨੇ ਪੁੱਛਣਾ ਹੈ ਕਿ ਕਿਸੇ ਵੇਲੇ ਇਸ ਸੂਬੇ ਦਾ ਬੋਝ ਤੇਰੇ ਮੋਢਿਆਂ ਤੇ ਪਾਇਆ ਸੀ। ਜਿਸ ਦਿਨ ਪ੍ਰਮਾਤਮਾ ਦੀ ਕਚਹਿਰੀ ਵਿੱਚ ਹਾਜ਼ਰ ਹੋਣਾ ਹੈ, ਉਸ ਦਿਨ ਸਪੀਕਰ ਸਾਹਿਬ, ਇੱਕ ਰੁਪਿਆ ਵੀ ਜੇ ਸਟੇਟ ਦਾ ਇੱਧਰ ਉਧਰ ਹੁੰਦਾ ਹੈ ਤਾਂ ਇਸ ਦੀ ਮੇਰੀ ਜ਼ਿੰਮੇਵਾਰੀ ਹੈ। ਜੇ ਅਸੀਂ ਇੱਕ ਰੁਪਿਆ ਇੱਧਰ ਉਧਰ ਕਰ ਦੇਈਏ, ਜਿਹੋ ਜਿਹੀ ਅਸੀਂ ਗਾਂ ਖਾ ਲਈ। ਚਾਹੇ ਸਟੇਟ ਦਾ ਪੈਸਾ ਬਰਬਾਦ ਹੋ ਗਿਆ ਜਾਂ (1) ਇੱਕ ਰੁਪਿਆ ਵੀ ਇਧਰ  ਉਧਰ ਹੋ ਗਿਆ। ਸਪੀਕਰ ਸਾਹਿਬ, ਮੇਰੀ ਜ਼ਿੰਮੇਵਾਰੀ ਹੈ, ਮੈਂ ਆਪ ਜੀ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਜਿੰਨੀਆਂ ਵੀ ਸਕੀਮਾਂ ਪੰਜਾਬ ਦੇ ਵਿੱਚ ਚਲਾਉਣੀਆਂ ਹਨ, ਇਹ ਮੇਰੀ ਜ਼ਿੰਮੇਵਾਰੀ ਹੈ। ਸਪੀਕਰ ਸਾਹਿਬ ਹੱਥਾਂ ਦੀਆਂ ਲਕੀਰਾਂ ਹੁੰਦੀਆਂ ਹਨ, ਮੱਥੇ ਦੀਆਂ ਤਕਦੀਰਾਂ ਹਨ, ਜਦੋਂ ਮੈਂ ਪੰਜਾਬ ਦੇ ਲੋਕਾਂ ਦੇ ਮੱਥੇ ਦੀਆਂ ਤਕਦੀਰਾਂ ਪੜ੍ਹਦਾ ਹਾਂ। ਕਿਉਂਕਿ ਇਹ ਪ੍ਰਮਾਤਮਾ ਦੀਆਂ ਬਣਾਈਆਂ ਹੁੰਦੀਆਂ ਹਨ। ਇਨ੍ਹਾਂ ਨੂੰ ਕੋਈ ਇਨਸਾਨ ਤਬਦੀਲ ਨਹੀਂ ਕਰ ਸਕਦਾ । ਪੰਜਾਬ ਦੇ ਲੋਕਾਂ ਦੀ ਤਕਦੀਰ ਕਹਿੰਦੀ (2) ਹੈ ਕਿ ਪੰਜਾਬ ਦੇ ਲੋਕਾਂ ਦੀ ਕਿਸਮਤ ਦੇ ਵਿੱਚ ਪ੍ਰਮਾਤਮਾ ਨੇ, ਵਾਹਿਗੁਰੂ ਨੇ ਭੁੱਖਮਰੀ ਨਹੀਂ ਲਿਖੀ, ਬੇਰੁਜ਼ਗਾਰੀ ਨਹੀਂ ਲਿਖੀ। ਇਹ ਸਟੇਟ ਤਰੱਕੀ ਕਰੇਗੀ। ਸਪੀਕਰ ਸਾਹਿਬ, ਮੈਂ ਆਪੋਜ਼ੀਸ਼ਨ ਪਾਰਟੀ ਨੂੰ ਇੰਨੀ ਕੁ ਗੱਲ ਜ਼ਰੂਰ ਕਹਿਣੀ ਚਾਹਵਾਂਗਾ ਕਿ ਝਗੜਾ ਕੀ ਹੈ। (200 ਸ਼ਬਦ)

            ਜਾਖੜ ਸਾਹਿਬ, ਮੈਂ ਤੁਹਾਡੀ ਗੱਲ ਹੀ ਕਰਨ ਲੱਗਿਆ ਹਾਂ। ਸਪੀਕਰ ਸਾਹਿਬ, ਮੈਂ ਕੇਵਲ ਇੱਕ ਮਿੰਟ ਹੀ ਲੈਣਾ ਹੈ। ਇਹ ਜਿਹੜਾ ਕਾਨੂੰਨ ਲਿਆਂਦਾ ਗਿਆ ਹੈ, ਮੈਂ ਇਸ ਦੀ ਮੁਖਾਲਫ਼ਤ ਤਾਂ ਨਹੀਂ ਕਰ ਸਕਦਾ। ਇਹ ਮੇਰੀ ਆਪਣੀ ਸੋਚ ਹੈ। ਉਸ ਦੇ ਮੁਤਾਬਿਕ ਮੈਂ ਇਤਨਾ ਜ਼ਰੂਰ ਕਹਾਂਗਾ ਕਿ ਬਾਦਲ ਸਾਹਿਬ ਨੂੰ ਵੀ ਪਤਾ ਹੈ, ਸਾਨੂੰ ਵੀ ਪਤਾ ਹੈ ਅਤੇ ਸਾਰੇ ਪੰਜਾਬ ਨੂੰ ਵੀ ਪਤਾ ਹੈ ਕਿ ਜੇ ਆਪਾਂ ਪੁਲਿਸ ਨੂੰ ਪਾਵਰਾਂ ਦੇ ਦਿੱਤੀਆਂ ਤਾਂ ਜੋ ਹਾਲਤ ਬਦਤਰ ਹੋਏਗੀ, ਉਹ (1) ਅਸੀਂ ਸਾਰੇ ਸਮਝ ਸਕਦੇ ਹਾਂ। ਅੱਜ ਦੀ ਪੁਲਿਸ ਬਾਰੇ ਇੱਕ ਮੈਂ ਛੋਟਾ ਜਿਹਾ ਇੰਸੀਡੈਂਟ ਸੁਣਾਉਣਾ ਚਾਹੁੰਦਾ ਹਾਂ। ਕਿਸੇ ਬੰਦੇ ਦੇ ਲੜਕੇ ਦਾ ਡਾਈਵੋਰਸ ਹੋ ਗਿਆ, ਲੰਡਨ ਵਿੱਚ। ਲਿੱਤਾ-ਦਿੱਤਾ ਗਿਆ। ਲੰਡਨ ਪੁਲਿਸ ਨੇ, ਲੰਡਨ ਅਥਾਰਟੀ ਨੇ ਸਾਰਾ ਕੁੱਝ ਕਰ ਦਿੱਤਾ। ਉਹ ਵਿਆਹ ਕਰਵਾਉਣ ਲਈ ਇੱਥੇ ਆਇਆ ਤੇ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਤੇ ਬਟਾਲੇ ਦੀ ਪੁਲਿਸ ਨੇ ਪਰਚਾ ਦਰਜ ਕਰ ਦਿੱਤਾ। ਬਟਾਲੇ ਦੀ ਪੁਲਿਸ ਵਿਆਹ ਦੇ ਮੰਡਪ ਤੋਂ ਮੁੰਡੇ ਨੂੰ ਚੁੱਕ ਕੇ ਲੈ ਗਈ ਤੇ 498-ਏ (2)  ਤਹਿਤ ਅੰਦਰ ਕਰ ਦਿੱਤਾ।  ਜਦੋਂ ਅਸੀਂ ਇੰਟਰਵੀਨ ਕੀਤਾ ਤੇ ਪਰਚਾ ਕੈਂਸਲ ਕਰਵਾਇਆ। ਜੇ ਪੁਲਿਸ ਨੂੰ ਇਸੀ ਤਰ੍ਹਾਂ ਪਾਵਰਾਂ ਦੇਣੀਆਂ ਹਨ ਤਾਂ ਪੰਜਾਬ ਦਾ ਕੋਈ ਬੰਦਾ ਸੁਖੀ ਨਹੀਂ ਬਚੇਗਾ। ਜੇ ਐਸ.ਪੀ. ਜਾਂ ਐਸ.ਐਸ.ਪੀ. ਨੂੰ ਪਾਵਰਾਂ ਦੇਣੀਆਂ ਹਨ (200 ਸ਼ਬਦ)


Niche comment karke aap punjabi and english shorthand related kuch bhi pooch sakte hai, kisi bhi punjabi steno outline ke liye aap vikramstenographer@gmail.com par contact kar sakte hai.

2 Comments

  1. ਸਰ, ਜਿਹੜੇ ਤੁਸੀਂ ਪੰਜਾਬੀ ਵਿੱਚ ਪੈਰੇ ਦਿੱਤੇ ਹਨ, ਉਨ੍ਹਾਂ ਚ ਸਾਰੇ ਵਰਡਸ ਦੇ ਸਪੈਲਿੰਗ ਸਹੀ ਹਨ??

    ReplyDelete
  2. ਜਨਾਬ ਜੋ ਪੈਰੇ PSSSB ਵਲੋਂ ਡਿਕਟੇਟ ਕੀਤੇ ਗਏ ਹਨ Same ਉਸ ਤਰ੍ਹਾਂ ਹੀ ਪਾਏ ਗਏ ਹਨ।

    ReplyDelete

Post a Comment

Previous Post Next Post