PSSSB Punjabi Junior Scale Steno Question Paper Part 17, apke saath share karne jaa raha hoon. PSSSB Punjabi Junior Steno Question Paper 2016 PSSSB exam mai bole geya tha.



PSSSB Junior Scale Stenographer Question Paper Part 17



Maine paper apko  practice ke liya upload kiya hai taki aap dekh sake ki PSSSB mai junior scale stenographer ka paragraph kaise bolte hai. 

Jaise jaise new Junior scale stenographer question paper ayenge waise hi upload hote rahenge bas aap continue practice karte jaye. 


Isme apko 2.30 minute ki two dictations provide ki gayi hai same jaise PSSSB junior scale steno exam mai bolte hai. 

Ho sake toh aap paragraph ko unseen likhne ki kosish kare.


100 WPM Junior Scale Paper


Punjabi Junior Scale Paper Part- 17



1. Time 2.30 Minutes




2. Time 2.30 Minutes




ਪੈਰ੍ਹਾ ਵੇਖੋ

ਇਸ ਵਾਰ ਵੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ਨਾਲ ਮਨਾਇਆ ਗਿਆ। ਪੰਜਾਬ ਮੁਲਕ ਦੇ ਦੂਸਰੇ ਹਿੱਸਿਆਂ ਅਤੇ ਦੁਨੀਆ ਭਰ ਵਿਚ ਵੱਖ ਵੱਖ ਗੁਰਦੁਆਰਿਆਂ ਵਿਚ ਗੁਰੂ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਉਨ੍ਹਾਂ ਵਲੋਂ ਪਾਏ ਗਏ ਪੂਰਨਿਆਂ ਅਤੇ ਦੱਸੇ ਗਏ ਸਿਧਾਂਤਾਂ ਤੇ ਚਲਣ ਦੀ ਪ੍ਰੇਰਨਾ ਲਈ ਗਈ। ਇਨ੍ਹਾਂ ਸਾਰੇ ਸਮਾਗਮਾਂ ਦੇ ਨਾਲ ਇਸ ਵਾਰ ਇੱਕ ਹੋਰ ਵੀ ਚੰਗੇਰਾ ਯਤਨ ਪੀਪਲਜ਼ ਸੁਸਾਇਟੀ ਵੱਲੋਂ ਚੰਡੀਗੜ੍ਹ ਵਿੱਚ ਕੀਤਾ ਗਿਆ ਜਿਸ ਦੇ ਚੇਅਰਮੈਨ ਸ੍ਰੀ ਕ੍ਰਿਸ਼ਨ ਕਾਂਤ ਹਨ।  ਇਨ੍ਹਾਂ ਸਮਾਗਮਾਂ ਅਧੀਨ ਇਕ ਬੜੀ ਹੀ ਭਾਵਪੂਰਤ ਗੋਸ਼ਟੀ ਦਾ ਆਯੋਜਨ ਕੀਤਾ ਗਿਆ ਅਤੇ ਖੁੱਲ੍ਹਾ ਸਮਾਗਮ ਵੀ (1) ਕੀਤਾ ਗਿਆ। ਇਨ੍ਹਾਂ ਵਿੱਚ ਵੱਖ ਵੱਖ ਵਰਗਾਂ ਅਤੇ ਫਿਰਕਿਆਂ ਦੇ ਸੂਝਵਾਨ ਅਤੇ ਸਿਆਣੇ ਲੋਕਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ | ਇਸ ਢੰਗ ਨਾਲ ਗੁਰੂ ਜੀ ਦੀ ਸ਼ਖਸੀਅਤ ਸਬੰਧੀ ਅਤੇ ਉਨ੍ਹਾਂ ਦੀ ਦੇਣ ਬਾਰੇ ਇਹ ਇੱਕ ਸਾਂਝਾ ਸਮਾਗਮ ਹੋ ਨਿਬੜਿਆ। ਇਸੇ ਲਈ ਹੀ ਇਸ ਨੂੰ ਸਾਂਝ ਸਮਾਗਮ ਦਾ ਨਾਂ ਦਿੱਤਾ ਗਿਆ। ਜੋ ਵਿਚਾਰ ਇਥੇ ਪ੍ਰਗਟ ਕੀਤੇ ਗਏ, ਉਨ੍ਹਾਂ ਵਿੱਚ ਜੋ ਗੱਲ ਸਭ ਤੋਂ ਜ਼ਿਆਦਾ ਉੱਭਰੀ , ਉਹ ਸੀ ਗੁਰੂ ਜੀ ਦਾ ਸਮੁੱਚੀ ਮਾਨਵਤਾ ਲਈ ਪਿਆਰ । ਗੁਰੂ ਜੀ ਦੀ ਸ਼ਖਸੀਅਤ ਨੂੰ ਉਨ੍ਹਾਂ ਦੇ ਵਿਚਾਰਾਂ ਨੂੰ ਉਨਾਂ ਦੇ ਕੰਮਾਂ ਨੂੰ ਫਿਰਕਿਆਂ ਵਿਚ ਨਹੀਂ ਵੰਡਿਆ ਜਾ ਸਕਦਾ। ਉਨ੍ਹਾਂ ਅੰਦਰ ਸਮੁੱਚੀ (2) ਮਾਨਵਤਾ ਲਈ ਦਰਦ ਸੀ। ਉਹ ਕਿਸੇ ਪੂਰੇ ਫਿਰਕੇ ਜਾਂ ਸੰਸਥਾ ਨੂੰ ਨਕਾਰਦੇ ਨਹੀਂ ਸਨ ਸਗੋਂ ਉਨ੍ਹਾਂ ਦੀ ਲੜਾਈ ਜ਼ੁਲਮ ਦੇ ਵਿਰੁੱਧ ਸੀ । ਉਨ੍ਹਾਂ ਦਾ ਧਰਮ ਇਸਲਾਮ ਜਾਂ ਕਿਸੇ ਹੋਰ ਧਰਮ ਨੂੰ ਨਫਰਤ ਕਰਨਾ ਨਹੀਂ ਸੀ ਸਿਖਾਉਂਦਾ ਸਗੋਂ ਉਸ ਸਮੇਂ ਦੇ ਹੈਕੜਬਾਜ਼ ਅਤੇ ਜ਼ੁਲਮੀ ਹਾਕਮਾਂ ਦੇ ਖਿਲਾਫ ਲੜੇ।  (250 ਸ਼ਬਦ)
            ਹਰ ਇਨਸਾਨ ਆਪਣੇ ਅੰਦਰ ਮਹਾਨ ਸ਼ਕਤੀਆਂ ਲੈ ਕੇ ਜਨਮ ਲੈਂਦਾ ਹੈ। ਪਰ ਕਈ ਵਾਰ ਇਨਸਾਨ ਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਕੀ ਤੋਂ ਕੀ ਬਣ ਸਕਦਾ ਹੈ ਅਤੇ ਇਸ ਤਰ੍ਹਾਂ ਉਹ ਸਾਧਾਰਨ ਜੀਵਨ ਹੀ ਬਸਰ ਕਰੀ ਜਾਂਦਾ ਹੈ। ਆਪਣੇ ਅੰਦਰ ਸੁੱਤੀਆਂ ਸ਼ਕਤੀਆਂ ਨੂੰ ਪਛਾਣਨਾਂ ਤੇ ਫਿਰ ਉਨ੍ਹਾਂ ਨੂੰ ਵਿਕਸਿਤ ਕਰਕੇ ਮਹਾਨ ਬਣ ਜਾਣਾ ਹਰ ਇੱਕ ਦੇ ਵਸ ਦਾ ਰੋਗ ਨਹੀਂ ਹੈ ਕਿਉਂਕਿ ਅਸੀਂ ਕਈ ਵਾਰ ਤਾਂ ਸਾਰੀ ਉਮਰ ਹੀ ਇਨ੍ਹਾਂ ਸ਼ਕਤੀਆਂ ਦਾ ਪ੍ਰਯੋਗ ਨਹੀਂ ਕਰਦੇ ਜੋ ਸਾਡੇ ਅੰਦਰ ਸੁੱਤੀਆਂ ਹੋਈਆਂ ਹਨ ਜਾਂ ਫਿਰ ਅੱਧੀਆਂ ਕੁ ਸ਼ਕਤੀਆਂ ਦਾ ਪ੍ਰਯੋਗ ਹੀ ਕਰਦੇ ਹਾਂ ਅਤੇ ਬਾਕੀ ਅੱਧੀਆਂ ਸ਼ੁਰੂ ਉਂਜ (1) ਹੀ ਮੂਲ ਰੂਪ ਵਿਚ ਸਾਡੇ ਅੰਦਰ ਸੁੱਤੀਆਂ ਰਹਿ ਜਾਂਦੀਆਂ ਹਨ। ਅੱਜਕੱਲ੍ਹ ਦੀ ਸਿੱਖਿਆ ਤੇ  ਵਿੱਦਿਆ ਦਾ ਉਦੇਸ਼ ਇਹੋ ਹੈ ਕਿ ਕਿਸੇ ਤਰ੍ਹਾਂ ਇਨ੍ਹਾਂ ਸ਼ਕਤੀਆਂ ਨੂੰ ਵਿਕਸਿਤ ਕੀਤਾ ਜਾਵੇ ਅਤੇ ਬਚਪਨ ਤੋਂ ਹੀ ਬੱਚੇ ਅੰਦਰ ਮਹਾਨ ਬਣਨ ਦੇ ਆਧਾਰ ਪੈਦਾ ਕੀਤੇ ਜਾਣ। ਪਰ ਮੂਲ ਰੂਪ ਵਿਚ ਇਨ੍ਹਾਂ ਸ਼ਕਤੀਆਂ ਨੂੰ ਜਗਾਉਣਾ ਤੇ ਫਿਰ ਵਿਕਸਿਤ ਕਰਨਾ ਇਤਨਾ ਆਸਾਨ ਕਾਰਜ ਨਹੀਂ ਹੈ। ਕਈ ਵਾਰ ਕੋਈ ਕਿਤਾਬ ਕੋਈ ਚੰਗੇ ਵਿਦਵਾਨ ਦਾ ਭਾਸ਼ਣ, ਕੋਈ ਮਹਾਨ ਵਿਅਕਤੀਆਂ ਜਾਂ ਜੀਵਨ ਵਿਚ ਲੱਗੀ ਕੋਈ ਵੱਡੀ ਸੱਟ ਇਨ੍ਹਾਂ ਸ਼ਕਤੀਆਂ ਨੂੰ ਜਗਾ ਦਿੰਦੀ ਹੈ। ਅਸੀਂ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿਚ ਆਉਂਦੇ ਹਾਂ ਕਿ ਉਹ ਸਾਨੂੰ ਬਦਲ ਕੇ (2) ਰੱਖ ਦਿੰਦਾ ਹੈ। ਉਸ ਦਾ ਕਿਹਾ ਹੋਇਆ ਇੱਕ ਵਾਕ ਸਾਡੀ ਜ਼ਿੰਦਗੀ ਦਾ ਕਾਇਆ ਕਲਪ ਕਰਕੇ ਰੱਖ ਦਿੰਦਾ ਹੈ। ਇੱਕ ਤਰ੍ਹਾਂ ਨਾਲ ਇਹ ਦੀਵਾ ਜਗਾਉਣ ਵਾਲੀ ਹੀ ਗੱਲ ਹੈ। ਦੀਵੇ ਵਿਚ ਤੇਲ ਤਾਂ ਪਹਿਲਾਂ ਹੀ ਪਿਆ ਹੋਇਆ ਹੈ, ਬੱਤੀ ਵੀ ਠੀਕ ਤਰ੍ਹਾਂ ਲੱਗੀ ਹੋਈ ਹੈ। ਬਸ ਇੱਕ ਚੰਗਿਆੜੀ (250 ਸ਼ਬਦ)



English Junior Scale Paper



1. Time 4.00 Minutes





Match Paragraph


Dear Sir, We the students in different classes from our college humbly bring  to your kind notice some of the problems we are facing concerning the Library of the college. You are aware, Sir, that our college starts right from 7.30 in the morning and goes on till late (1) hours in the evening. In fact library is one of the essential services provided to the students. But we find that the Library  works only between 10.30 and 3.30 and for the rest of the period even if we feel like going to the library we find the (2) door of the library locked for students. The college library has limited copies of the text books on various subjects. On enquiry we find one copy reserved for reference, second issued to a teacher and third issued to one of the students. Since the number of (3) students is large, we find it really very difficult to get the copy issued in our favour. Since the prices of text books have become prohibitive, most of the students depend upon books from the college library. We, therefore, feel that our college library should have multiple copies (4)
      

3 Comments

  1. sir g ਭੇਟ / ਭੇਂਟ ਕਿਹੜਾ ਸ਼ਬਦ ਸਹੀ ਹੈ ਜੀ

    ReplyDelete

Post a Comment

Previous Post Next Post