ਕਰਤਾਰ ਸਿੰਘ ਪੰਜਾਬੀ ਸੰਕੇਤਕਰਨ ਵਿੱਚ ਨੌਵਾਂ (9th Chapter) ਆਉਂਦਾ ਹੈ - 'ਹ' ਤੋੜਵਾਂ ਚੱਕਰ ਅਤੇ 'ਸਹ' 'ਸਹਿ' ਤੇ 'ਸ਼ਹਿ'  ਧੁਨੀ। 


Learn Punjabi Shorthand Chapter-9

ਸੰਕੇਤ ਸ਼ਬਦ ਦੇ ਮੱਧ ਵਿੱਚ 'ਹ' ਦੇ ਉਚਾਰਨ ਲਈ  'ਹ' ਜੇ  'ਹ'  ਰੇਖਾ ਆਸਾਨੀ ਨਾਲ ਨਾ ਲਿਖੀ ਜਾਂਦੀ ਹੋਵੇ ਜਾਂ ਜਿੱਥੇ  'ਹ'  ਰੇਖਾ ਵਰਤਣ ਨਾਲ ਸੰਕੇਤ-ਸ਼ਬਦ ਦਾ ਆਕਾਰ ਬਹੁਤ ਵੱਡਾ ਬਣਦਾ ਹੋਵੇ ਜਾਂ ਫਿਰ ਲਿਖਣ ਗਤੀ ਵਿੱਚ ਰੁਕਾਵਟ ਪੈਂਦੀ ਹੋਵੇ.

ਤਾਂ  'ਹ' ਧੁੁਨੀ ਨੂੰ ਸੰਕੇਤ ਕਰਨ ਲਈ ਛੋਟਾ ਤੋੜਵਾਂ ਚੱਕਰ (Disjoined Small Circle) ਲਿਖਿਆ ਜਾਂਦਾ ਹੈ। 

ਸੁਰ ਦੇ ਉਚਾਰਨ ਦੇ ਲਿਹਾਜ਼ ਨਾਲ  'ਹ'  ਚੱਕਰ ਦੇ ਪਹਿਲੇ ਤੇ ਬਾਅਦ ਵਿੱਚ ਸੁਰ-ਚਿੰਨ੍ਹ ਲਿਖਿਆ ਜਾਂਦਾ ਹੈ। 

ਅਰਥਾਤ  'ਹ'  ਚੱਕਰ ਉਸ ਸਥਾਨ ਤੇ ਲੱਗੇਗਾ ਜਿੱਥੇ ਉਸ ਦੋਂ ਅੱਗੇ ਜਾਂ ਪਿੱਛੇ ਆਉਣ ਵਾਲੀ ਸੁਰ ਆਉਂਦੀ ਹੋਵੇਗੀ। 


1. 'ਹ' ਤੋੜਵਾਂ ਚੱਕਰ

'ਹ' ਧੁੁਨੀ ਨੂੰ ਸੰਕੇਤ ਕਰਨ ਲਈ ਛੋਟਾ ਤੋੜਵਾਂ ਚੱਕਰ (Disjoined Small Circle) ਲਿਖਿਆ ਜਾਂਦਾ ਹੈ। 

ਸੁਰ ਦੇ ਉਚਾਰਨ ਦੇ ਲਿਹਾਜ਼ ਨਾਲ  'ਹ'  ਚੱਕਰ ਰੇਖਾ ਦੇ ਪਹਿਲੇ ਤੇ ਬਾਅਦ ਵਿੱਚ ਸੁਰ-ਚਿੰਨ੍ਹ ਲਿਖਿਆ ਜਾਂਦਾ ਹੈ। 

ਤੁਸੀਂ ਨੀਚੇ ਚਾਰਟ ਵਿੱਚ ਦੇਖ ਸਕਦੇ ਹੋ....... 


H chotta circle


Video  'ਹ' ਤੋੜਵਾਂ ਚੱਕਰ



2. 'ਸਹ'  'ਸਹਿ / ਸ਼ਹਿ' ਧੁਨੀ

'ਸਹ', 'ਸਹਿ' ਜਾਂ 'ਸ਼ਹਿ' ਧੁਨ ਦਾ ਉਚਾਰਨ ਸੰਯੁਕਤ ਰੂਪ ਵਿੱਚ ਸੰਕੇਤ ਕਰਨ ਲਈ 'ਸ/ਸ਼' ਦੇ ਛੋਟੇ ਚੱਕਰ ਤੋਂ ਪਹਿਲਾਂ ਉਸੇ ਸੇਧ ਨੂੰ, ਇੱਕ ਛੋਟੀ ਕੁੰਡੀ (Small Hook) ਜੋੜੀ ਜਾਂਦੀ ਹੈ।

ਤੁਸੀਂ ਨੀਚੇ ਚਾਰਟ ਵਿੱਚ ਦੇਖ ਸਕਦੇ ਹੋ....... 


Seh Hook AA jave


Video  'ਸਹ', 'ਸਹਿ' ਜਾਂ 'ਸ਼ਹਿ'




'ਸਹ' / ਸ਼ਹਿ' 

ਸਹ/ਸ਼ਹਿ ਚਿੰਨ੍ਹ ਪਿੱਛੋਂ ਉਚਾਰਿਆ ਜਾਣ ਵਾਲਾ ਸਵਰ 'ਸ ਜਾਂ 'ਹ' ਵਿੱਚੋਂ ਕਿਸੇ  ਇੱਕ ਨਾਲ ਪੜ੍ਹਿਆ ਜਾ ਸਕਦਾ ਹੈ ਜਿਵੇ..........


ਤੁਸੀਂ ਨੀਚੇ ਚਾਰਟ ਵਿੱਚ ਦੇਖ ਸਕਦੇ ਹੋ....... 


S and H naal ik naal sur lagegi


Video  'ਸ ਜਾਂ ਹ', ਕਿਸੇ ਇਕ ਨਾਲ ਸੁਰ'




'ਸਹ', 'ਸਹਿ' ਤੇ ਸ਼ਹਿ ਆਕਾਰ ਦੁੱਗਣਾ ਕਰਨਾ 

ਜੇਕਰ ਸਹਿ  ਜਾਂ ਸ਼ਹਿ ਧੁਨੀ ਪਿੱਛੋਂ 'ਸ', 'ਸ਼', ਜਾਂ 'ਜ਼' ਵਿੱਚੋਂ ਕਿਸੇ ਇੱਕ ਧੁਨੀ ਦਾ ਉਚਾਰਨ ਦੋਬਾਰਾ ਹੁੰਦਾ ਹੋਵੇ ਤਾਂ 'ਸਹ', 'ਸਹਿ' ਤੇ ਸ਼ਹਿ ਦਾ ਆਕਾਰ ਦੁੱਗਣਾ ਕਰ ਦਿੱਤਾ ਜਾਂਦਾ ਹੈ। 


ਤੁਸੀਂ ਨੀਚੇ ਚਾਰਟ ਵਿੱਚ ਦੇਖ ਸਕਦੇ ਹੋ....... 



Video  'ਆਕਾਰ ਦੁੱਗਣਾ ਕਰਨ'




ਜੇ 'ਹ' ਰੇਖਾ ਦਾ ਚੱਕਰ ਦੁਗਣਾ ਕਰ ਦਿੱਤਾ ਜਾਵੇ ਤਾਂ ਇਹ 'ਸਹ' ਧੁਨੀ ਨੂੰ ਸੰਕੇਤ ਕਰਦਾ ਹੈ, ਜਿਵੇਂ

ਤੁਸੀਂ ਨੀਚੇ ਚਾਰਟ ਵਿੱਚ ਦੇਖ ਸਕਦੇ ਹੋ....... 


H circle nu dugna kar dita javve taa

Video  ''ਹ' ਰੇਖਾ ਦਾ ਚੱਕਰ ਦੁਗਣਾ'



ਇਹ ਵੀ ਪੜ੍ਹੋ


ਤੁਹਾਨੂੰ 'ਹ' ਤੋੜਵਾਂ ਚੱਕਰ ਅਤੇ  'ਸਹ' 'ਸਹਿ' ਤੇ 'ਸ਼ਹਿ' ਧੁਨੀਆਂ  ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ, ਜਾਣਕਾਰੀ ਵਿਸਥਾਰ ਵਿੱਚ ਦੇ ਦਿੱਤੀ ਗਈ ਹੈ।। ਇਹਨਾਂ ਨੂੰ ਚੰਗੀ ਤਰ੍ਹਾਂ ਸਮਝੋ ਤੇ ਬਾਰ ਬਾਰ ਕਿਤਾਬ ਵਿੱਚ ਦਿੱਤੇ ਗਏ ਅਭਿਆਸ ਲਿਖਣ ਅਤੇ ਪੜ੍ਹਣ ਦੀ ਪ੍ਰੈਕਿਟਸ ਕੀਤੀ ਜਾਵੇ ਜੀ।

ਨੋਟ
ਜਿਵੇਂ ਜਿਵੇਂ ਕਿਤਾਬ ਵਿੱਚ ਇਕਾਖਰੀ ਚਿੰਨ੍ਹ ਆ ਰਹੇ ਹਨ ਬਿਲਕੁਲ ਉਸੇ ਤਰ੍ਹਾਂ ਪ੍ਰੈਕਟਿਸ ਕੀਤੀ ਜਾਵੇ, ਕੋਈ ਵੀ ਇਕਾਖਰੀ ਚਿੰਨ੍ਹ  ਛੱਡਣ ਦੀ ਕੋਸ਼ਿਸ਼ ਨਾ ਕੀਤੀ ਜਾਵੇ।

ਕਿਸੀ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ Facebook Messenger  ਤੇ  Message 
ਕਰ ਸਕਦੇ ਹੋ ਜੀ।

5 Comments

  1. Good afternoon sir pls dso k ਮਜ਼ਬੂਰ, ਮਜਬੂਰ ehna vicho kera syi a

    ReplyDelete
  2. ਮਜ਼ਬੂਰ ਸਹੀ ਹੈ ਜੀ........... ਕਿਉਂਕਿ ਕਿਸੇ ਨੂੰ ਮਜ਼ਬੂਰ ਕਰਨਾ, ਡਰਾਉਣਾ, ਧਮਕਾਉਣਾ, ਜ਼ਬਰਦਸਤੀ ਕਰਨੀ......... ਜ਼ ਦਾ ਆਵਾਜ ਜ਼ੋਰ ਦੇ ਕੇ ਆ ਰਹੀ ਹੈ ਜੀ............

    ReplyDelete
  3. Sir ek request a pls a ਜ਼ vale words ch confusion hundi a ahna nu yadh kida rakhia kuch dso pls

    ReplyDelete
    Replies
    1. thoda wait karlo ਜ਼ wale words website te upload honge g, tuhadi confusion door ho jayegi g..........

      Delete

Post a Comment

Previous Post Next Post