Punjab Pollution Control Board, Steno-typist Question Paper Part -1apke saath share kar rahah hoon. Punjab Pollution Control Board Punjabi Steno-typist Question Paper 2014, exam mai bole geya tha.


Punjab Pollution Control Board Steno-Typist Question Paper [Part 1]


Shorthand paper apko  practice karne ke liye paper upload kiya hai kyunki aapko pata chal sake ki PPCB mai steno-typist ka paragraph kis tarah ka bola jata hai. 


Jaise jaise new Punjab Pollution Control Board steno- typist question paper ayenge waise hi upload hote rahenge bas aap continue practice karte jaye. 

Isme apko 2.30 minute ki two dictations provide ki gayi hai same jaise PSSSB steno exam mai bolte hai. 

Ho sake toh aap paragraph ko unseen likhne ki koshish kare, paragraph leekh kar type zarur kare.


PPCB 80 WPM Steno Paper


Steno Typist Paper Part- 1

1. Time 2.30 Minutes




2. Time 2.30 Minutes




ਲਿਪੀ ਅੰਤਰ ਸਮਾਂ - 27 ਮਿੰਟ 

ਸ਼ਾਰਟਹੈਂਡ ਪੜ੍ਹਣ ਲਈ 1 ਮਿੰਟ ਮਿਲੇਗਾ

ਨੋਟ

ਸਾਨੂੰ ਦੇਖਣ ਵਿੱਚ ਆਇਆ ਹੈ ਕਿ ਵੈਬਸਾਇਟ ਤੋਂ ਪੇਪਰ ਅਤੇ ਡਿਕਟੇਸ਼ਨਜ਼ ਡਾਟਾ ਕਾਪੀ ਕਰਕੇ ਯੂ-ਟਿਊਬ ਤੇ ਅਪਲੋਡ ਕੀਤਾ ਜਾ ਰਿਹਾ ਹੈ। ਸਾਡੀ ਸ਼ਿਕਾਇਤ ਕਰਨ ਤੇ  ਤੁਹਾਡੇ ਯੂ-ਟਿਊਬ ਚੈੱਨਲ ਤੇ ਸਟਰਾਇਕ ਲੱਗ ਸਕਦੀ ਹੈ ਜਾਂ ਫਿਰ ਚੈਨਲ ਤੱਕ ਵੀ ਬੰਦ ਹੋ ਸਕਦਾ ਹੈ, ਸੋ ਕਿਰਪਾ ਕਰਕੇ ਵੈਬਸਾਇਟ ਤੋਂ ਕੁਝ ਵੀ ਕਾਪੀ ਕਰਕੇ ਆਪਣੇ ਯੂ-ਟਿਊਬ ਚੈੱਨਲ ਤੇ ਪਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਧੰਨਵਾਦ



ਪੈਰ੍ਹਾ ਵੇਖੋ 

Join Words Highlighted

        ਜ਼ਿੰਦਾ ਰਹਿਣਾ ਭਾਵੇਂ ਆਪਣੇ ਆਪ ਵਿੱਚ ਇਕ ਵੱਡੀ ਪ੍ਰਾਪਤੀ ਹੈ ਪਰ ਕੌਮਾਂ ਅਖੀਰ ਵਿਅਕਤੀਆਂ ਦਾ ਸਮੂਹ ਹੀ ਹੁੰਦੀਆਂ ਹਨ ਤੇ ਵਿਅਕਤੀਆਂ ਨੂੰ ਜੀਉੂਣ ਲਈ ਪਹਿਲਾਂ ਖਾਣ-ਪੀਣ ਦੀ, ਫਿਰ ਤਨ ਢੱਕਣ ਦੀ ਤੇ ਫਿਰ ਸਿਰ ਲੁਕਾਉਣ ਦੀ ਵੀ ਲੋੜ ਹੁੰਦੀ ਹੈ। ਫਿਰ ਇਸ ਮੁੱਢਲੇ ਪੜਾਅ ਤੋਂ ਅੱਗੇ ਚੱਲ ਕੇ ਜੀਵਨ ਦਾ ਪੱਧਰ ਉਚਿਆਂ ਕਰਨ ਦੀ ਮਨੁੱਖੀ ਕਾਮਨਾ ਪੂਰੀ ਕਰਨ ਦੀ ਵੀ ਲੋੜ ਹੁੰਦੀ ਹੈ। ਜੀਵਨ ਦੇ ਇਨ੍ਹਾਂ ਆਰਥਿਕ ਪੱਖਾਂ ਵਿਚ ਸਾਡੀ ਕਾਰਗੁਜ਼ਾਰੀ ਕੁਝ ਮਿਲੀ ਜੁਲੀ ਕਿਸਮ ਦੀ ਰਹੀ ਹੈ, (1) ਖਾਸ ਕਰਕੇ ਜਦੋਂ ਅਸੀਂ ਆਪਣੇ ਵਰਗੇ ਕੁਝ ਹੋਰ ਦੇਸ਼ਾਂ ਦੀਆਂ ਪ੍ਰਾਪਤੀਆਂ ਨੂੰ ਵੇਖਦੇ ਹਾਂ। ਜਿਸ ਸਾਲ ਭਾਰਤ  ਗਣਰਾਜ ਬਣਿਆ, ਉਸੇ ਸਾਲ ਭਾਵ 1951 ਵਿੱਚ ਹੀ ਭਾਰਤ ਵਿਚ ਪੰਜ ਸਾਲਾ ਯੋਜਨਾਵਾਂ ਦੀ ਲੜੀ ਵੀ ਸ਼ੁਰੂ ਹੋਈ। ਪਹਿਲੀਆਂ ਤਿੰਨ ਯੋਜਨਾਵਾਂ ਵਿਚ ਜ਼ੋਰ ਭਾਰੀ ਸਨਅਤਾਂ ਅਤੇ ਬੁਨਿਆਦੀ ਸਹੂਲਤਾਂ ਦੇ ਵਿਕਾਸ ਉੱਤੇ ਦਿੱਤਾ ਗਿਆਬਹੁਤ ਸਾਰੇ ਵੱਡੇ ਵੱਡੇ ਕਾਰਖਾਨੇ ਕਾਇਮ ਹੋਏ, ਅਨੇਕਾਂ ਡੈਮ ਉਸਾਰੇ ਗਏ, ਕਈ ਨਵੀਆਂ ਸੜਕਾਂ ਤਿਆਰ ਕੀਤੀਆਂ ਗਈਆਂ 'ਤੇ ਬਿਜਲੀ ਘਰ ਕਾਇਮ ਕੀਤੇ ਗਏ। ਮੰਤਵ ਇਹ (2)  ਸੀ ਕਿ ਅਸੀਂ ਇਨ੍ਹਾਂ ਬੁਨਿਆਦੀ ਸਹੂਲਤਾਂ ਦੇ ਆਧਾਰ ਉੱਤੇ ਦੇਸ਼ ਤੇਜ਼ੀ ਨਾਲ ਤਰੱਕੀ ਕਰ ਸਕੇਗਾ। ਇਸ ਪ੍ਰਕਿਰਿਆ ਲਈ ਦੇਸ਼ ਦੇ ਅੰਦਰ ਤੇ ਬਾਹਰ ਸ਼ਾਂਤੀ ਦਾ ਹੋਣਾ ਜ਼ਰੂਰੀ ਸੀ ਪਰ ਚੀਨ ਦੇ ਹਮਲੇ ਨਾਲ ਇਨ੍ਹਾਂ ਯਤਨਾਂ ਨੂੰ ਭਾਰੀ ਧੱਕਾ ਲੱਗਾ (200 ਸ਼ਬਦ)

                   ਅਸੀਂ ਉਨ੍ਹਾਂ ਮਹਾਨ ਸ਼ਕਤੀਆਂ ਨੂੰ ਦਬਾਈ ਬੈਠੇ ਹਾਂ ਜਿਨ੍ਹਾਂ ਨਾਲ ਸਾਡਾ ਜੀਵਨ ਵਧੇਰੇ ਚੰਗਾ ਤੇ ਸਫਲ ਹੋ ਸਕਦਾ ਹੈ। ਅਸੀਂ ਤਰੱਕੀ ਦੀਆਂ ਮੰਜ਼ਿਲਾਂ ਤੈਅ ਕਰਦੇ ਕਿਸੇ ਉਚੀ ਪਦਵੀ ਤੇ ਪਹੁੰਚ ਸਕਦੇ ਹਾਂ। ਪਰ ਇਹ ਨਿਸ਼ਚਿਤ ਵੀ ਨਹੀਂ ਕਿ ਇਹ ਘਟਨਾ ਕਦੋਂ ਘਟੇਗੀ ਪਰ ਜੇਕਰ ਸਾਡੀ ਇੱਛਾ ਸ਼ਕਤੀ ਇਸ ਘਟਨਾ ਦੇ ਘਟਣ ਵੱਲ ਲੱਗੀ ਹੋਈ ਹੈ ਤਾਂ ਇਹ ਜ਼ਰੂਰ ਹੀ ਹੋ ਕੇ ਰਹੇਗੀ। ਪਰ ਜੇਕਰ ਅਸੀਂ ਇਕ ਭੇਡ ਦੀ ਤਰ੍ਹਾਂ ਡੂੰਘੀ ਨੀਂਦਰ ਸੁੱਤੇ ਪਏ ਹਾਂ ਤਾਂ ਹੋ ਸਕਦਾ (1) ਹੈ ਇਹ ਘਟਨਾ  ਕਦੇ ਨਾ ਘਟੇ ਤੇ ਸਾਡੀ ਸਾਰੀ ਜ਼ਿੰਦਗੀ ਇਸ ਤਰ੍ਹਾਂ ਹੀ ਬੀਤ ਜਾਏ। ਪਰ ਸਾਨੂੰ ਆਪਣੇ ਜੀਵਨ ਨੂੰ ਬਦਲਣ ਲਈ ਤਰੱਕੀ ਦੀਆਂ ਲੀਹਾਂ ਤੇ ਤੋਰਨ ਲਈ ਆਪਣੇ ਵਿਚ ਇਸ ਅਗੰਮੀ ਸ਼ਕਤੀ ਨੂੰ ਜਗਾਉਣ ਲਈ ਜ਼ਰੂਰ ਉਸ ਸ਼ੇਰ ਦੇ ਬੱਚੇ ਵਾਂਗ, ਉਸ ਗਰਜ਼ ਦੀ ਉਡੀਕ ਵਿਚ ਰਹਿਣਾ ਚਾਹੀਦਾ ਹੈ ਜਿਸ ਨੂੰ ਸੁਣ ਕੇ ਸਾਡੇ ਅੰਦਰਲੀਆਂ ਸ਼ਕਤੀਆਂ ਨੇ ਜਾਗਣਾ ਹੈ ਅਤੇ ਅਸੀਂ ਭੇਡ ਤੋਂ ਸ਼ੇਰ ਬਣ ਜਾਣਾ ਹੈ। ਪਰ ਜੇ ਅਸੀਂ ਇਸ ਉਡੀਕ ਵਿਚ ਹਾਂ ਕਿ ਸਾਡੇ ਅੰਦਰਲੀ ਸ਼ਕਤੀ (2) ਜਾਗੇ ਤੇ ਅਸੀਂ ਮਹਾਨ ਬਣੀਏ ਤਾਂ ਕੋਈ ਸ਼ੱਕ ਨਹੀਂ ਕਿ ਅਸੀਂ ਖੁਦ ਆਪਣੀ ਕਿਸਮਤ ਬਦਲ ਸਕਦੇ ਹਾਂ। ਬਸ ਇੱਕ ਥੋੜ੍ਹੀ ਜਿਹੀ ਪਾਰਸ ਛੂਹ ਦੀ ਲੋੜ ਹੈ ਅਤੇ ਇਹ ਪਾਰਸ ਛੂਹ ਵੀ ਬਿਨ੍ਹਾਂ ਤੜਪ ਦੇ ਨਸੀਬ ਨਹੀਂ ਹੋ ਸਕਦੀ(200 ਸ਼ਬਦ)    

Niche comment karke aap punjabi and english shorthand related kuch bhi pooch sakte hai, kisi bhi english and punjabi steno outline ke liye aap vikramstenographer@gmail.com par contact kar sakte hai.

Post a Comment

Previous Post Next Post