PSSSB Punjabi Steno Question Paper Part - 9 aaj apke saath share karne jaa raha hoon. PSSSB Punjabi Steno Question Paper 2016 PSSSB exam mai bole geya tha.




PSSSB Steno-Typist Question Paper [Part 9]



Maine yeh paper apko  practice ke liya upload kiya hai taki aap dekh sake ki PSSSB mai steno-typist ka paragraph kaise bolte hai. 

Jaise jaise new steno- typist question paper ayenge waise hi upload hote rahenge bas aap continue practice karte jaye. 

Isme apko 2.30 minute ki two dictations provide ki gayi hai same jaise PSSSB steno exam mai bolte hai. 

Ho sake toh aap paragraph ko unseen likhne ki kosish kare.


80 WPM Steno Paper


Steno Typist Paper Part- 9



1. Time 2.30 Minutes




2. Time 2.30 Minutes





ਪੈਰ੍ਹਾ ਵੇਖੋ 

    ਸਮਾਜਿਕ ਪਿਛੋਕੜ ਤੇ ਔਰਤ ਵਿਚਕਾਰ ਸਬੰਧ ਹੀ ਅਜਿਹਾ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਅੱਜ ਵੀ ਆਜ਼ਾਦੀ ਦੇ ਇਸ ਯੁੱਗ ਵਿਚ ਔਰਤ ਦੂਹਰੀ ਲੁੱਟ ਦਾ ਸ਼ਿਕਾਰ ਹੈ ਜਿਸ ਦੇ ਮਰਦ ਪ੍ਰਧਾਨ ਤੇ ਔਰਤ ਵਿਰੋਧੀ ਆਰਥਿਕ, ਸਮਾਜਿਕ ਸਭਿਆਚਾਰਕ ਤੇ ਸਿਆਸੀ ਪਹਿਲੂ ਹਨ। ਅਜਿਹੇ ਸਮਾਜ ਵਿੱਚ ਪਿਛਾਂਹ-ਖਿਚੂ ਮਰਦ ਪ੍ਰਧਾਨ ਵਿਚਕਾਰ ਔਰਤ ਨੂੰ ਇੱਕ ਖਾਸ ਭੂਮਿਕਾ ਅਤੇ ਦਰਜਾ ਪ੍ਰਦਾਨ ਕਰਦੇ ਹਨ ਅਤੇ ਅਜਿਹੇ ਵਿਚਾਰਧਾਰਕ ਮਨੁੱਖ ਦੇ ਤੌਰ ਤੇ ਔਰਤ ਦੀ ਭੂਮਿਕਾ ਦੇਖਣ ਤੋਂ ਇਨਕਾਰੀ ਹੋ ਜਾਂਦੇ ਹਨ। ਉਹ ਔਰਤ ਦੀ (1) ਭੂਮਿਕਾ ਸਿਰਫ ਘਰ ਤੱਕ ਹੀ ਸਮਝਦੇ ਹਨ ਅਤੇ ਉਸ ਨੂੰ ਸਿਰਫ ਮਰਦ ਦੀ ਦਾਸੀ ਦਾ ਰੁਤਬਾ ਹੀ ਦਿੱਤਾ ਜਾਂਦਾ ਹੈ। ਕੁੱਝ ਹੱਦ ਤਕ ਔਰਤਾਂ ਨੇ ਅਗਾਂਹਵਧੂ ਚੇਤਨਤਾ ਦੇ ਪੱਧਰ ਤੇ ਖਲੋਅ ਕੇ ਆਪਣੇ ਔਰਤ ਪੱਖੀ ਵਿਚਾਰ ਮਨਵਾਉਣ ਵਿੱਚ ਕੁਝ ਸਫਲਤਾ ਹਾਸਲ ਕੀਤੀ ਤਾਂ ਹੈ ਪਰ ਹਾਲੇ ਵੀ  ਉਸ ਦੀ ਭੂਮਿਕਾ ਸਬੰਧੀ ਪੁਰਾਣੇ ਪਿਛਾਂਹ ਖਿਚੂ ਵਿਚਾਰ ਹਰ ਕਦਮ ਤੇ ਉਸ ਦਾ ਰਸਤਾ ਰੋਕਦੇ ਹਨ, ਜਿਸ ਵਿੱਚ ਉਹ ਮਰਦ ਪ੍ਰਧਾਨਗੀ ਦੇ ਅਜਿਹੇ ਦੌਰ ਦੌਰਾਨ ਕੋਈ ਫੈਸਲਾ ਖੁਦ ਨਹੀਂ ਕਰ ਸਕਦੀ ਕਿਉਂਕਿ (2) ਜੰਮਣ ਸਾਰ ਹੀ ਤਾਂ ਉਸ ਲਈ ਸਭ ਕੁਝ ਨਿਰਧਾਰਤ ਕਰ ਦਿੱਤਾ ਜਾਂਦਾ ਹੈ। ਉਸ ਦੀ ਘਰ ਅੰਦਰਲੀ ਨਿਰਭਰਤਾ ਮਾਪਿਆਂ ਉਤੇ ਘਰ ਦੇ ਕੰਮ ਅਤੇ ਪੜ੍ਹਾਈ ਤੱਕ ਹੀ ਸੀਮਤ ਹੁੰਦੀ ਹੈ। ਵਿਆਹ ਮਗਰੋਂ ਪਤੀ ਪ੍ਰਮੇਸ਼ਵਰ, ਘਰੋਗੀ ਕੰਮ ਕਾਜ ਅਤੇ [200 ਸ਼ਬਦ਼]

        ਪਰ ਅੱਜ ਜਿਸ ਤਰ੍ਹਾਂ ਕੰਮ ਕਾਜੀ ਔਰਤ ਵੱਖ-ਵੱਖ ਖੇਤਰਾਂ ਵਿਚ ਉੱਭਰ ਕੇ ਆ ਰਹੀ ਹੈ ਉਸ ਮੁਤਾਬਿਕ ਇਹ ਕਹਿਣ ਵਿਚ ਕੋਈ ਗੁਰੇਜ਼ ਨਹੀਂ ਰਹਿ ਜਾਂਦਾ ਕਿ ਉਹ ਆਰਥਿਕ ਆਤਮ ਨਿਰਭਰਤਾ ਨੂੰ ਕਾਇਮ ਕਰਨ ਵਿਚ ਸਫਲ ਰਹੀ ਹੈ।  ਔਰਤ ਜਿਥੇ ਵਕੀਲ ਡਾਕਟਰ ਲੇਖਕ, ਪੱਤਰਕਾਰ ਤੇ ਰਾਜਸੀ ਨੇਤਾ ਜਾਂ ਕੁਝ ਵੀ  ਹੋਵੇ ਪਰ ਉਹ ਅੱਜ ਵੀ ਕੰਮ ਕਾਜੀ ਖੇਤਰ ਵਿੱਚ ਭਾਵਨਾਤਮਕ ਤਸ਼ੱਦਦ ਕਰਨ ਵਾਲੇ ਮੋਹਰੀਆਂ ਦੀ ਦੂਹਰੀ ਨੌਕਰ ਹੈ। ਕੰਮ ਕਾਜੀ ਔਰਤ ਕੁਝ ਅਜਿਹੀਆਂ ਨਜ਼ਰਾਂ ਵਿਚ ਉਲਝਦੀ ਹੈ ਕਿ (1) ਜੇ ਉਹ ਸਮਝੌਤਾ ਕਰਦੀ ਹੈ ਤਾਂ ਜ਼ਿੰਦਗੀ ਦੀ ਦੌੜ ਵਿੱਚ ਤਕਰੀਬਨ ਮੰਤਰੀ ਵਜੋਂ ਪਛਾਣੀ ਜਾਵੇਗੀ ਤੇ ਜੋ ਉਹ ਉਨ੍ਹਾਂ ਨਜ਼ਰਾਂ ਨਾਲ ਟੱਕਰ ਲੈਦੀ ਜਾਂ ਵਿਰੋਧ ਕਰਦੀ ਹੈ ਤਾਂ ਉਸ ਨੂੰ ਉਸ ਖੇਤਰ ਵਿੱਚ ਨੁਕਸਾਨ ਹੀ ਭੋਗਣਾ ਪੈਂਦਾ ਹੈ। ਔਰਤ ਨੂੰ ਸਾਥੀ ਮਰਦ ਕਰਮਚਾਰੀਆਂ ਅਧਿਕਾਰੀ ਤੇ ਘਰਦਿਆਂ ਦੇ ਭਾਂਤ ਭਾਂਤ ਦੇ ਟੋਟਕਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰਿਵਾਰ ਵਿੱਚ ਨੌਕਰੀ ਲੜਕੀ ਜਿੰਨਾ ਮਰਜ਼ੀ ਵਧੀਆ ਤੇ ਸ਼ਲਾਘਾਯੋਗ ਕੰਮ ਕਰੇ ਉਸ ਦੇ ਮੁਕਾਬਲੇ ਮੁੰਡੇ ਦੇ ਕੰਮ ਦੀ ਵਾਹ ਵਾਹ ਕਰਕੇ ਉਸ (2) ਦੇ ਕੰਮ ਨੂੰ ਅਣਗੋਲਿਆ ਜਾਂਦਾ ਹੈ। ਭਾਵੇਂ ਔਰਤ ਹਾਲੇ ਵੀ ਖੁੱਲ੍ਹ ਕੇ ਵਿਤਕਰੇ ਦੀ ਵਿਰੋਧਤਾ ਲਈ  ਮੈਦਾਨ ਵਿਚ ਨਹੀਂ ਆਈ ਹੈ ਪਰ ਫਿਰ ਵੀ ਔਰਤ ਨੇ ਇਸ ਅਣਮਨੁੱਖੀ ਸਮਾਜੀ ਢਾਂਚੇ ਨੂੰ ਤਬਦੀਲ ਕਰਨ ਲਈ ਸੰਘਰਸ਼ ਛੇੜਿਆ ਹੋਇਆ ਹੈ। [200 ਸ਼ਬਦ]

8 Comments

  1. Sir g ਨਿਸਚੇ/ਨਿਸ਼ਚੇ ਕਿਹੜਾ ਸਹੀ ਹੈ ਜੀ

    ReplyDelete
  2. Sir pehra start krn lge v space leni ae

    ReplyDelete
    Replies
    1. Hanji leni hai 5 space.... phir usto baad same second paragraph te v leni hai 5 space....

      Delete
  3. Je Space 5 toh jyada kar diti ta galti hovegi ja nhi??

    ReplyDelete
  4. Nhi koi galti nhi hovegi g.. bas tusi space deke hi para shuru karna...

    ReplyDelete

Post a Comment

Previous Post Next Post