PSSSB Punjabi Steno Question Paper Part - 8 aaj apke saath share karne jaa raha hoon. PSSSB Punjabi Steno Question Paper 2016 PSSSB exam mai bole geya tha.



PSSSB Steno-Typist Question Paper [Part 8]


Maine yeh paper apko  practice ke liya upload kiya hai taki aap dekh sake ki PSSSB mai steno-typist ka paragraph kaise bolte hai. 

Jaise jaise new steno- typist question paper ayenge waise hi upload hote rahenge bas aap continue practice karte jaye. 


Isme apko 2.30 minute ki two dictations provide ki gayi hai same jaise PSSSB steno exam mai bolte hai. 

Ho sake toh aap paragraph ko unseen likhne ki kosish kare.


80 WPM Steno Paper


Steno Typist Paper Part- 8



1. Time 2.30 Minutes




2. Time 2.30 Minutes





ਪੈਰ੍ਹਾ ਵੇਖੋ 

ਅੰਤਰਰਾਸ਼ਟਰੀ ਤੌਰ ਤੇ ਅੱਜ ਦੇ ਤਾਨਾਸ਼ਾਹੀ ਯੁੱਗ ਵਿਚ ਸਭ ਤੋਂ ਵੱਡਾ ਸਵਾਲ ਦੁਨੀਆ ਦਾ ਅਮਨ ਹੈ। ਰਾਜਾ ਸ਼ਾਹੀ ਤਾਂ ਮੁਕ ਗਈ ਪਰ ਤਾਨਾਸ਼ਾਹੀ ਹਰ ਥਾਂ ਮੌਜੂਦ ਹੈ। ਮਿਉਂਸਿਪਲ ਕਾਰਪੋਰੇਸ਼ਨ ਫੂਡ ਕਾਰਪੋਰੇਸ਼ਨ, ਮਿਲਕ ਕਾਰਪੋਰੇਸ਼ਨ, ਫਾਈਨੈਂਸ ਕਾਰਪੋਰੇਸ਼ਨ ਕਿਤੇ ਨਾ ਕਿਤੇ ਕੋਈ ਨਾ ਕੋਈ ਤਾਨਾਸ਼ਾਹ ਮਿਲ ਹੀ ਜਾਂਦਾ ਹੈ ਜੋ ਆਪਣੀ ਇੱਛਾ ਅਨੁਸਾਰ, ਸਕੀਮ ਅਨੁਸਾਰ, ਮਰਜ਼ੀ ਅਨੁਸਾਰ ਆਪਣੀ ਡੁਗਡੁਗੀ ਵਜਾਈ ਜਾਂਦਾ ਹੈ। ਸਰਕਾਰੀ ਕਰਮਚਾਰੀ, ਬਿਜਲੀ ਕਰਮਚਾਰੀ, ਪੁਲਿਸ ਕਰਮਚਾਰੀ ਬਹੁਗਿਣਤੀ ਵਿਚ ਬਹੁ ਭਾਸ਼ਾਈ ਤੇ ਬਹੁ ਫਸਲੀ ਬਣੀ ਹੋਈ ਹੈ ਅਕਸਰ ਕਿਹਾ (1) ਜਾਂਦਾ ਹੈ ਕਿ ਅਜੇ ਦੇੋ ਹੀ ਰਸਤੇ ਹਨ, ਇਕ ਜੰਗ ਜਿਸ ਵਿੱਚ ਸਮੁੱਚੇ ਤੌਰ ਤੇ ਤਬਾਹੀ ਸ਼ਾਮਲ ਹੈ ਦੂਜਾ ਅਮਨ। ਦੋਹਾਂ ਵਿਚੋਂ ਸਾਫ਼ ਤੌਰ ਤੇ ਕਿਹੜਾ ਰਾਹ ਚੰਗਾ ਹੈ । ਇਹ ਸਭ ਜਾਣਦੇ ਹਨ। ਜੇ ਅਮਨ ਵਾਲਾ ਰਾਹ ਸ਼ੁਰੂ ਕਰ ਲਿਆ ਜਾਵੇ ਤਾਂ ਸਾਨੂੰ ਪੱਕਾ ਨਿਸ਼ਚਾ ਕਰਨਾ ਪਵੇਗਾ ਕਿ ਜੱਗ ਦਾ ਸਦਾ ਲਈ ਤਿਆਗ ਕਰ ਦਿਤਾ ਜਾਵੇਗਾ, ਜਿਸ ਨਾਲ ਸਨਮਾਨ ਪੂਰਕ ਜੀਵਨ ਵੱਧ ਜਾਵੇਗਾ। ਹਰ ਵੇਲੇ ਜੰਗ ਦੇ ਕੰਡੇ ਉਤੇ ਬੈਠੇ ਰਹਿਣਾ ਸਿਆਣਪ ਦਾ ਘਾਟਾ ਹੈ। (2) ਪਿਛਲੇ ਰਿਕਾਰਡ ਅਨੁਸਾਰ ਇਕ ਦੂਜੇ ਦੀ ਨਿਖੇਧੀ ਤੇ ਨੁਕਤਾਚੀਨੀ ਬੇਅਕਲ ਵਾਲੀ ਗੱਲ ਹੈ । ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਅੱਧੀ ਦੁਨੀਆ ਨੂੰ ਬੁਰੀ ਆਖਣਾ ਮੂਰਖਤਾ ਹੈ। ਪੂੰਜੀਵਾਦੀ ਜਾਂ ਸਾਮਵਾਦੀ ਦੁਨੀਆ ਉਤੇ ਨੁਕਤਾਚੀਨੀ ਕਰਨੀ ਸੁਖਾਲੀ ਹੈ [200 ਸ਼ਬਦ਼]

            ਪਰ ਦੋਹਾਂ ਵਿਚ ਜੇ ਕੁਝ ਘਾਟੇ ਹਨ ਤਾਂ ਗੁਣ ਵੀ ਹਨ। ਦੋਵੇਂ ਆਪਣੀ ਅੰਦਰਲੀ ਵਿਰੋਧਤਾ ਦੇ ਹੁੰਦੇ ਹੋਏ ਵੀ ਤਕਨੀਕੀ ਤੌਰ ਤੇ ਵਿਕਾਸ ਦਾ ਪ੍ਰਭਾਵ ਕਬੂਲ ਰਹੇ ਹਨ। ਇਸ ਲਈ ਸਾਡੇ ਲਈ ਇਕੋ ਰਸਤਾ ਖੁੱਲ੍ਹਾ ਹੈ ਤੇ ਉਹ ਇਹ ਹੈ ਕਿ ਅਸੀ ਦੁਨੀਆ ਨੂੰ ਉਸਦੇ ਆਪਣੇ ਰੂਪ ਵਿਚ ਪ੍ਰਵਾਨ ਕਰ ਲਈਏ ਅਤੇ ਇਕ ਦੂਜੇ ਲਈ ਸਹਿਣਸ਼ੀਲਤਾ ਪੈਦਾ ਕਰੀਏ । ਪੁਰਾਣੇ ਧਾਰਮਿਕ ਝਗੜੇ ਮਿਟ ਗਏ ਹਨ ਨਵੀਂ ਸਹਿਣਸ਼ੀਲਤਾ ਨੇ ਜਨਮ ਲਿਆ ਹੈ । ਕੋਈ ਕਾਰਨ ਨਹੀਂ ਕਿ ਆਰਥਿਕ ਤੌਰ (1) ਤੇ ਅਤੇ ਸਮਾਜਿਕ ਤੌਰ ਤੇ ਸਹਿਣਸ਼ੀਲਤਾ ਪੈਦਾ ਨਾ ਹੋਵੇ । ਅਖੀਰ ਜੀਵਨ ਦੀਆਂ ਹਕੀਕਤਾਂ ਨੇ ਦੋਹਾਂ ਦਾ ਫੈਸਲਾ ਕਰਨਾ ਅਤੇ ਦੋਹਾਂ ਉਤੇ ਪ੍ਰਭਾਵ ਪਾਉਣਾ ਹੈ। ਹਰ ਦੇਸ਼ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ ਕਿ ਉਹ ਆਪਣੇ ਢੰਗ ਨਾਲ ਤਰੱਕੀ ਕਰੇ ਨਾ ਕਿ ਦੂਜੇ ਮੁਲਕ ਉਸ ਉਤੇ ਆਪਣੇ ਤਰੀਕੇ ਮੜਨ। ਇਸ ਤਰ੍ਹਾਂ ਹਰ ਵਿਚਾਰ ਭਾਵ ਦੂਜੇ ਉਤੇ ਪ੍ਰਭਾਵ ਪਾਵੇਗਾ ਅਤੇ ਦੂਜੇ ਦਾ ਪ੍ਰਭਾਵ ਪ੍ਰਵਾਨ ਕਰੇਗਾ।ਰਾਸ਼ਟਰਵਾਦ ਇਕ ਸਿਹਤਮੰਦ ਅਤੇ ਚੰਗਾ ਜਜ਼ਬਾ ਹੈ। ਜਦ ਦਬਾਇਆ ਜਾਵੇ ਤਾਂ ਇਸਦਾ ਜ਼ੋਰਦਾਰ (2) ਪ੍ਰਤੀਕਰਮ ਹੁੰਦਾ ਹੈ ਪਰ ਜਦ ਇਸ ਨਾਲ ਬਹੁਤ ਸਾਰੀ ਤਾਕਤ ਆ ਮਿਲੇ ਤਾਂ ਹੋ ਸਕਦਾ ਹੈ, ਇਹ ਹਮਲਾਵਰ ਅਤੇ ਕੱਟੜ ਰੂਪ ਧਾਰ ਲਏ । ਕਈ ਦੇਸ਼ਾਂ ਵਿਚ ਨਸਲਵਾਦ ਅਜੇ ਵੀ ਵੱਖ ਵੱਖ ਦਰਜਿਆਂ ਤੱਕ ਮੌਜੂਦ ਹੈ ਪਰ ਆਮ ਤੌਰ ਤੇ [200 ਸ਼ਬਦ਼]

Niche comment karke aap punjabi and english shorthand related kuch bhi pooch sakte hai

3 Comments

  1. Sir g ਨਿਸ਼ਚਾ/ਨਿਸਚਾ, ਨਿਸ਼ਚਿਤ/ਨਿਸਚਿਤ kehde sabed shi ਆ g

    ReplyDelete
  2. ਨਿਸ਼ਚਾ, ਨਿਸ਼ਚਿਤ ਸਹੀ ਨੇ ਜੀ।

    ReplyDelete

Post a Comment

Previous Post Next Post