PSSSB ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਇਸ ਵਾਰ ਪੰਜਾਬੀ ਸ਼ਾਰਟਹੈਂਡ ਸਟੈਨੋ ਟਾਈਪਿਸਟ ਅਤੇ ਜੂਨੀਅਰ ਸਕੇਲ ਸਟੈਨੋਗ੍ਰਾਫਰ ਦੇ ਟੈਸਟ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ।


lalle-pair-bindi



ਜਿਸ ਵਿੱਚ  ਲ਼ ਪੈਰ ਬਿੰਦੀ ਵਾਲੇ ਸ਼ਬਦ ਦੀ ਪੂਰੀ ਗਲਤੀ ਕੱਢਣ ਬਾਰੇ ਵੀ ਦੱਸਿਆ ਗਿਆ ਹੈ। ਇਹ ਹਦਾਇਤਾਂ 4.3.1 ਨੋਟ ਪੈਰਾ ਨੰ- 2 ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ।

Lalle pair bindi


ਹੁਣ ਸਵਾਲ ਇਹ ਹੈ ਕਿ ਪੰਜਾਬੀ ਸ਼ਰਟਹੈਂਡ ਟੈਸਟ ਵਿੱਚ ਲ਼ ਪੈਰ ਬਿੰਦੀ ਵਾਲੀ ਗਲਤੀ ਤੋਂ ਕਿਵੇ ਬਚਿਆ ਜਾ ਸਕੇ, ਤੇ ਕਿਵੇਂ ਲ਼ ਪੈਰ ਬਿੰਦੀ ਵਾਲੇ ਸ਼ਬਦ ਸਹੀ ਪਾਇਆ ਜਾਵੇ, ਤੇ ਇਸ ਦੀ ਸਹੀ ਪਛਾਣ ਕਿਵੇਂ ਕੀਤੀ ਜਾਵੇ।

ਸਭ ਤੋਂ ਪਹਿਲਾਂ ਆਪਾਂ ਨੂੰ ਇਸ ਦਾ Base clear ਕਰਨਾ ਪੈਣਾ ਕੀ ਲ਼ ਪੈਰ ਬਿੰਦੀ ਵਾਲੇ ਸ਼ਬਦ ਕਿਸ ਤਰ੍ਹਾਂ ਆਪਾਂ ਸਹੀ ਪਾ ਸਕਦੇ ਹਾਂ।

ਜਾਣਕਾਰੀ

ਗੁਰਮੁਖੀ ਲਿਪੀ ਅਨੁਸਾਰ ਇਸ ਦੇ ਨਵੀਨ ਵਰਗ ਵਾਲ਼ੇ ਛੇ ਅੱਖਰਾਂ ਦੇ ਪੈਰਾਂ ਵਿੱਚ ਬਿੰਦੀ ਪਾਈ ਜਾਂਦੀ ਹੈ। ਇਹ ਅੱਖਰ ਹਨ: ਸ ਖ ਗ ਜ ਫ ਅਤੇ ਲ। ਇਹ ਸਾਰੇ ਵਿਅੰਜਨ ਅੱਖਰ ਹਨ। ਬਿੰਦੀ ਲੱਗਣ ਉਪਰੰਤ ਇਹ ਸ਼ ਖ਼ ਗ਼ ਜ਼ ਫ਼ ਤੇ ਲ਼ ਦਾ ਰੂਪ ਧਾਰ ਲੈਂਦੇ ਹਨ।

ਪੰਜਾਬੀ ਦੇ ਮਾਹਿਰ ਤੇ ਸੂਝਵਾਨ ਲੇਖਕਾਂ ਵੱਲੋਂ ਇਹ ਮੰਨਿਆ ਗਿਆ ਹੈ ਕਿ  'ਲ' ਅਤੇ 'ਲ਼' ਪੈਰ ਬਿੰਦੀ ਵਾਲੇ ਅੱਖਰ ਵਿੱਚ ਫਰਕ ਹੋਣਾ ਚਾਹੀਦਾ ਹੈ।


'ਲ' - Example

'ਲ' ਸ਼ਬਦ ਬੋਲਦੇ ਹੋਏ ਜੀਭ ਦੀ ਨੋਕ ਦਬਾਉਣ ਨਾਲ ਜੀਭ ਦਾ ਬਲੇਡ ਉੱਪਰਲੇ ਮਸੂੜਿਆਂ ਦੇ ਵਿਰੁੱਧ ਦਬਾ ਦਿੰਦਾ ਹੈ  ਜਿਸ ਨਾਲ 'ਲ' ਸ਼ਬਦ ਬੋਲਿਆ ਜਾਂਦਾ ਹੈ । ਜਿਵੇਂ ਕਿ - ਲਾਈਫ, ਲੀਫ, ਬਲੀਵ, ਕਲੀਵ, ਉਪਰਾਲਾ, ਤਲਵਾਰ, ਘਾਲ, , ਪਾਲਣਾ,  ਆਦਿ.....


'ਲ਼' Example 

ਇਸ ਨੂੰ (ਉਲਟੀ ਜੀਭ ਧੁਨੀ) ਵੀ ਕਿਹਾਂ ਜਾਂਦਾ ਹੈ।

ਇਹ ਨਾਂ ਇਸ ਧੁਨੀ ਨੂੰ ਇਸ ਕਰਕੇ ਮਿਲ਼ਿਆ ਹੈ ਕਿਉਂਕਿ ਇਸ ਦਾ ਉਚਾਰਨ ਕਰਨ ਸਮੇਂ ਜੀਭ ਉਲਟ ਕੇ ਤਾਲ਼ੂ ਨਾਲ਼ ਜਾ ਲੱਗਦੀ ਹੈ।

'ਲ਼' ਸ਼ਬਦ ਜੀਭ ਦੇ ਅੰਦਰਲੇ ਹਿੱਸੇ ਨੂੰ ਮੋੜ ਕੇ 'ਲ਼' ਪੈਰ ਬਿੰਦੀ ਵਾਲੇ ਸ਼ਬਦ ਨੂੰ ਬੋਲਿਆ ਜਾਂਦਾ ਹੈ। ਜੀਭ ਦਾ ਹਿੱਸਾ ਮੁੜ ਕੇ ਸਖ਼ਤ ਤਾਲ਼ੂ ਨੂੰ ਛੂੰਹਦਾ ਹੈ। ਜਿਸ ਨਾਲ ਲ਼ ਪੈਰ ਬਿੰਦੀ ਵਾਲੇ ਸ਼ਬਦ ਵਰਤੋਂ ਵਿੱਚ ਆਉਂਦੇ ਹਨ।

ਇਸ ਲਈ ਮਾਹਿਰਾਂ ਵੱਲੋਂ ਲੱਲੇ ਦੇ ਪੈਰ ਵਿੱਚ ਬਿੰਦੀ ਲਗਾ ਕੇ ਲਿਖਤ ਵਿੱਚ ਵੱਖਰਾ ਅੰਕਿਤ  ਕੀਤਾ ਗਿਆ ਹੈ। 


Taalu
ਜੀਭ ਦਾ ਹਿੱਸਾ ਮੁੜ ਕੇ ਸਖ਼ਤ ਤਾਲੂ ਨੂੰ ਛੂੰਹਦਾ ਹੋਇਆ, ਇਸ ਤਰ੍ਹਾਂ ਬੋਲਣ ਨਾਲ  ਲ਼ ਪੈਰ ਬਿੰਦੀ ਵਾਲੇ ਅੱਖਰ ਦੀ ਵਰਤੋਂ ਕੀਤੀ ਜਾਂਦੀ ਹੈ।


ਪੰਜਾਬੀ ਵਿਆਕਰਨ ਵਿੱਚ ‘ਲ਼’ ਧੁਨੀ ਨੂੰ ਇੱਕ ਅਹਿਮ ਸਥਾਨ ਪ੍ਰਾਪਤ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਧੁਨੀ ਨਾਲ ਪੰਜਾਬੀ ਦੇ ਅਨੇਕਾਂ ਸ਼ਬਦਾਂ ਦੀ ਰਚਨਾ ਹੋਈ ਹੈ। 

ਦੂਜੇ, ਕਈ ਸ਼ਬਦ ਅਜਿਹੇ ਵੀ ਹਨ ਜਿਨ੍ਹਾਂ ਵਿੱਚ ਜੇਕਰ ਭੁਲੇਖੇਵੱਸ ‘ਲ਼’ ਧੁਨੀ ਦੀ ਥਾਂ ‘ਲ’ ਧੁਨੀ ਜਾਂ ‘ਲ’ ਦੀ ਥਾਂ ‘ਲ਼’ ਧੁਨੀ ਦੀ ਵਰਤੋਂ ਕਰ ਲਈ ਜਾਵੇ ਤਾਂ ਅਜਿਹਾ ਕਰਨ ਨਾਲ਼ ਸ਼ਬਦਾਂ ਦੇ ਅਰਥਾਂ ਵਿੱਚ ਵੀ ਅੰਤਰ ਆ ਜਾਂਦਾ ਹੈ। 

ਸਾਨੂੰ ਪੰਜਾਬੀ ਸ਼ਾਰਟਹੈਂਡ ਪੇਪਰ ਵਿੱਚ ਇਸ ਪੱਖੋਂ ਵੀ ਕਾਫ਼ੀ ਹੱਦ ਤਕ ਸੁਚੇਤ ਰਹਿਣ ਦੀ ਲੋੜ ਹੈ। ਇਸ ਸਬੰਧੀ ਕੁਝ 'ਲ਼' ਪੈਰ ਸ਼ਬਦਾਂ ਦੀਆਂ ਉਦਾਹਰਨਾਂ ਇਸ ਪ੍ਰਕਾਰ ਹਨ.....


1. ਬਾਲ- ਬਾਲ ਬੱਚੇ 

    ਬਾਲ਼- ਅੱਗ ਬਾਲ਼

2. ਪਾਲੀ - ਕਿਸੇ  ਦਾ ਨਾਮ

    ਪਾਲ਼ੀ- ਕਿਸੇ ਬੱਚੇ ਨੂੰ ਪਾਲ਼ਣਾ

3. ਕਾਲ- ਕਾਲ ਆਉਣ ਵਾਲਾ ਹੈ
    ਕਾਲ਼ੀ- ਤੂੰ ਕਿੰਨੀ ਕਾਲ਼ੀ ਹੈ।

4. ਗਾਲ- ਤੇਰੇ ਗਾਲ ਕਿੰਨੇ ਵਧੀਆ
     ਗਾਲ਼- ਤੂੰ ਗਾਲ਼ ਕੱਢ ਰਿਹਾ ਹੈ।

5.  ਗੋਲੀ- ਕਿਸੇ ਦਾ ਨਾਮ
    ਗੋਲ਼ੀ- ਦਵਾਈ ਦੀ ਗੋਲ਼ੀ

6. ਬੋਲੀ - ਭਾਸ਼ਾ
    ਬੋਲ਼ੀ- ਬੋਲਣ ਤੋਂ ਅਸਮਰੱਥ

7.  ਬਲ- ਤਾਕਤ
    ਬਲ਼- ਅੱਗ ਦਾ ਬਾਲ਼ਨਾ

8.  ਤਲ- ਹੇਠਲੀ ਪੱਧਰ
    ਤਲ਼- ਕੁਝ ਖਾਣਾ ਤਲ਼ਨਾ

9. ਖੱਲ- ਚਮੜੀ
    ਖੱਲ਼- ਸਰੌਂ ਦੀ ਖੱਲ਼

10. ਛੱਲ- ਪਾਣੀ ਦੀ ਲਹਿਰ
      ਛੱਲ਼- ਛੱਲ਼ ਕਪਟ

11. ਡੋਲੀ- ਘਬਰਾਈ ਹੋਈ
     ਡੋਲ਼ੀ- ਪਾਲਕੀ ਕਿਸੇ ਦੀ


ਇਕ ਗੱਲ ਹੋਰ, ਅਸੀਂ ਰੋਜ਼ਾਨਾ ਵਰਤੋਂ ਵਿੱਚ ਵਰਤੇ ਜਾਣ ਵਾਲੀ ਸ਼ਬਦ-ਜੋੜ ਬਹੁਤ ਵਾਰ ਗ਼ਲਤ ਲਿਖ ਦਿੰਦੇ ਹਾਂ। ਅਜਿਹੇ ਸ਼ਬਦਾਂ ਵਿੱਚੋਂ ਤਿੰਨ ਪ੍ਰਮੁੱਖ ਸ਼ਬਦ ਹਨ, ਨਾਲ਼, ਕੋਲ਼ ਅਤੇ ਵਾਲ਼ਾ। ਇਹ ਤਿੰਨ ਸ਼ਬਦ ਸਾਡੀ ਆਮ ਬੋਲ- ਚਾਲ ਤੇ ਲਿਖਤ ਭਾਸ਼ਾ ਵਿੱਚ ਵੀ ਸਭ ਤੋਂ ਵੱਧ ਵਰਤੇ ਜਾਂਦੇ ਹਨ। 

ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਗੁਰਮੁਖੀ ਲਿਪੀ ਵਿੱਚ 'ਲ਼' ਸ਼ਬਦ ਦੀ ਆਪਣੀ ਇੱਕ ਵੱਖਰੀ ਪਛਾਣ ਹੈ। ਜਿਵੇਂ ਗੁਰਮੁਖੀ ਲਿਪੀ ਦੇ ਕਿਸੇ ਵੀ ਅੱਖਰ ਨੂੰ ਅਸੀਂ ਕਿਸੇ ਹੋਰ ਅੱਖਰ ਦੀ ਥਾਂ ਨਹੀਂ ਵਰਤ ਸਕਦੇ ਇਸੇ ਤਰ੍ਹਾਂ ‘ਲ਼’ ਅੱਖਰ ਦੀ ਥਾਂ ਵੀ ਅਸੀਂ ‘ਲ’ ਅੱਖਰ ਨੂੰ ਨਹੀਂ ਵਰਤ ਸਕਦੇ। 

ਉਪਰੋਕਤ ਨੂੰ ਦੇਖਦੇ ਹੋਏ ਸਾਨੂੰ ਪੰਜਾਬੀ ਸ਼ਾਰਟਹੈਂਡ ਪੇਪਰ ਦੇ ਵਿੱਚ ਵੀ ਅਜਿਹੀਆਂ ਗਲਤੀਆਂ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਸੋ, ਮੈਨੂੰ ਆਪਣੀ ਬੁੱਧੀ ਅਨੁਸਾਰ ਜਿੰਨ੍ਹੀ ਸਮਝ ਲੱਗੀ ਉਹ ਤੁਹਾਡੇ ਸਨਮੁੱਖ ਕਰ ਦਿੱਤੀ ਹੈ, ਜੇਕਰ ਕਿਸੇ ਦੀ ਸੁਝਾਅ ਹੋਣ ਤਾਂ ਉਹ ਵਿਦਿਆਰਥੀ ਨੀਚੇ ਕੁਮੈਂਟ ਕਰਕੇ ਦੱਸ ਸਕਦਾ ਹੈ।

16 Comments

  1. Thanks sir g very helpful

    ReplyDelete
  2. Bht bht dhanwaad sir

    ReplyDelete
  3. Extremely helpful ,thnks

    ReplyDelete
  4. Sanu kuch jankari ta mili g tuhade toh

    ReplyDelete
  5. 🙃 thanks g

    ReplyDelete
  6. Pechan da pata lg gya g

    ReplyDelete
  7. ਧੰਨਵਾਦ ਸਰ ਜੀ, ਜਾਣਕਾਰੀ ਦੇਣ ਲਈ ਜੀ, ਬਹੁਤ ਚਿਰ ਤੋਂ ਇਸ ਦੇ ਬਾਰੇ ਲੱਭ ਰਹੇ ਸੀ

    ReplyDelete
  8. ਧੰਨਵਾਦ ਸਰ ਜੀ, ਹੋਰ ਸ਼ਬਦਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਜੀ

    ReplyDelete
  9. thanku sir g bahut bahut ਲ਼ pair bindi wale words provide karvado paise jine mrzi lelo g

    ReplyDelete
  10. Sir plz hi skada te lalle paar bindi wale akhar tyar krdo jo Jada jaurui ha

    ReplyDelete
  11. aaj raat tak tusi subscription le skde ho g..

    ReplyDelete
  12. ਸਰ ਲ਼ ਬਿੰਦੀ ਵਾਲ਼ੇ ਅੱਖਰਾਂ ਬਾਰੇ ਜਾਣਕਾਰੀ ਨਹੀਂ ਹੈ ਜੀ
    ਵਲ਼ ਵਲ਼ੀ ਇੰਨਾ ਦਾ meaning nhi pta g

    ReplyDelete
  13. please messgae on whats app no. 98771-10107

    ReplyDelete

Post a Comment

Previous Post Next Post