ਅੱਜ ਤੋਂ ਠੀਕ 11 ਸਾਲ ਪਹਿਲਾਂ ਮੈਂ ਸ਼ਾਰਟਹੈਂਡ ਦੇ ਖੇਤਰ ਵਿੱਚ ਪੈਰ ਰੱਖਿਆ ਸੀ, ਇਸ ਖੇਤਰ ਦੇ ਵਿੱਚ ਆਉਣ ਤੋਂ ਪਹਿਲਾਂ ਮੈਂ ਬਿਲਕੁਲ ਅਣਜਾਣ ਸੀ, ਕਿ ਸ਼ਾਰਟਹੈਂਡ ਵੀ ਕੋਈ ਪੜ੍ਹਾਈ ਜਾਂ ਸਕਿੱਲ ਹੁੰਦੀ ਹੈ, ਜਿਸ ਨੂੰ ਸਿੱਖ ਕੇ ਵਿਦਿਆਰਥੀ ਰੁਜ਼ਗਾਰ ਹਾਸਿਲ ਕਰਕੇ ਆਪਣੇ ਪੈਰਾਂ ਤੇ ਖੜ੍ਹਾ ਹੋ ਸਕਦਾ ਹੈ।


Punjabi Shorthand 3rd Anniversary ( 2018-2021)



        ਜਦੋਂ ਮੈਂ ਸ਼ਾਰਟਹੈਂਡ ਨੂੰ ਸਿੱਖਣਾ ਸ਼ੁਰੂ ਕੀਤਾ ਤਾਂ ਮੇਰਾ ਇਸ ਪਾਸੇ ਵੱਲ਼ ਇੰਟਰਸਟ ਪੈਦਾ ਹੋਣ ਲੱਗਾ ਤੇ ਇਸ ਖੇਤਰ ਵਿੱਚ ਦਿਨ-ਰਾਤ ਮਿਹਨਤ ਕਰਨ ਲੱਗਾ, ਮੈਨੂੰ ਬਹੁਤ ਜਲਦੀ ਇਹ ਪਤਾ ਲੱਗ ਚੁੱਕਾ ਸੀ ਕਿ ਇਸ ਵਿੱਚ ਮਿਹਨਤ, ਲਗਨ, ਸਬਰ, ਦਿੜ੍ਹਤਾ ਚ ਰਹਿ ਕੇ ਹੀ ਜਿੱਤ ਹਾਸਲ ਕੀਤੀ ਜਾ ਸਕਦੀ ਹੈ।

         ਜਦੋਂ ਮੈਂ ਇਸ ਨੂੰ ਸਿੱਖਦਾ ਸੀ ਤਾਂ ਮੈਨੂੰ ਜ਼ਿਆਦਾ ਗਾਈਡ ਕਰਨ ਵਾਲਾ ਕੋਈ ਨਹੀਂ ਸੀ। ਅੰਗਰਜ਼ੀ ਅਤੇ ਪੰਜਾਬੀ ਸ਼ਾਰਟਹੈਂਡ ਦੀਆਂ ਰੇਖਾਵਾਂ,  ਸਪੀਡ ਤੇ ਹੋਰ ਜਾਣਕਾਰੀ ਨੂੰ ਲੈ ਕੇ ਮੈਨੂੰ ਬਹੁਤ ਪਰੇਸ਼ਾਨੀ ਆਉਂਦੀ ਸੀ। ਇਹੀ ਪਰੇਸ਼ਾਨੀ ਮੈਂ ਬਾਕੀ ਸ਼ਾਰਟਹੈਂਡ ਵਿਦਿਆਰਥੀਆਂ ਦੇ ਚਿਹਰੇ ਤੇ ਵੀ ਦੇਖਦਾ ਸੀ। ਜਿਵੇਂ ਕਿ


  • ਡਿਕਟੇਸ਼ਨ ਰੋਜ਼ਾਨਾ ਮਿਲ ਜਾਵੇ
  • ਰੇਖਾਵਾਂ ਦਾ ਪਤਾ ਹੋਵੇ
  • ਚੈਪਟਰ ਸਮਝ ਨਹੀਂ ਆਉਣਾ
  • ਸਪੀਡ ਦੀ ਪਰੇਸ਼ਾਨੀ ਆਉਣੀ ਆਦਿ
  • ਅਲੱਗ ਅਲੱਗ ਵਿਸ਼ਿਆਂ ਤੇ ਮਟੀਅਰਿਅਲ
  • ਫੀਸ ਨਾ ਦੇ ਪਾਉਣਾ
  • ਸ਼ਾਰਟਹੈਂਡ ਸੈਂਟਰ ਬਹੁਤ ਦੂਰ ਪੈਣਾ

        ਮੈਂ ਆਪਣੀ ਪਰੇਸ਼ਾਨੀ ਨੂੰ ਦੂਰ ਕਰਨ ਲਈ ਦੁਨੀਆ ਦੇ ਸਭ ਤੋਂ ਵੱਡੇ ਵੈੱਬ Search Engine Google & Yahoo ਤੇ ਜਾ ਕੇ Search ਕਰਦਾ ਸੀ ਕਿ ਸ਼ਾਇਦ ਕਿੱਥੋਂ ਮੈਨੂੰ ਡਿਕਟੇਸ਼ਨ ਤੇ ਰੇਖਾਵਾਂ ਮਿਲ ਜਾਣ, ਜਿਸ ਕਾਰਨ ਮੇਰੀ ਪਰੇਸ਼ਾਨੀ ਦੂਰ ਹੋ ਸਕੇ, ਉਦੋਂ You-Tube ਇਨ੍ਹਾਂ ਪ੍ਰਚਲਿਤ ਨਹੀਂ ਹੋਇਆ ਸੀ। ਪਰ ਅਫਸੋਸ ਕਿ ਮੈਨੂੰ Google & Yahoo Search Engine ਤੇ ਐਸਾ ਕੁਝ ਨਾ ਲੱਭਾ, ਕਿਉਂਕਿ  ਐਸਾ ਕਿਸੀ ਨੇ ਨਹੀਂ ਸੋਚਿਆ ਸੀ ਕਿ online ਸਟੈਨੋ ਵਿਦਿਆਰਥੀਆਂ ਦੀ ਪਰੇਸ਼ਾਨੀ ਕਿਵੇਂ ਦੂਰ ਕੀਤੀਆਂ ਜਾਣ.............ਖੈਰ............ਸਮਾਂ ਆਪਣੀ ਚਾਲ ਚਲਦਾ ਰਿਹਾ।

        ਉਦੋਂ ਮੇਰੇ ਮਨ ਵਿੱਚ ਇਹ ਖਿਆਲ ਆਉਂਦਾ ਸੀ ਕਿ ਇਕ ਨਾ ਇਕ ਦਿਨ ਮੈਂ ਸ਼ਾਰਟਹੈਂਡ ਦੇ ਖੇਤਰ ਵਿੱਚ Website create ਕਰਾਂਗਾ..... ਮੈਂ ਇਹ ਨਿਸ਼ਚੇ ਕਰ ਚੁੱਕਾ ਸੀ।

        ਮੈਂ ਸ਼ਾਰਟਹੈਂਡ ਦੇ ਖੇਤਰ ਵਿੱਚ ਮਿਹਨਤ ਕਰਦਾ ਗਿਆ ਤੇ ਨਾਲ ਨਾਲ ਪ੍ਰਾਈਵੇਟ ਨੌਕਰੀ ਵੀ ਕਰਨ ਲੱਗਾ, ਨਿਰਣੇ ਕਾਲਜੇ ਸਵੇਰੇ 5 ਵਜੇ  ਤੇ ਰਾਤ ਨੂੰ ਸ਼ਾਰਟਹੈਡ ਕਰਦਾ ਤੇ ਦਿਨ ਵਾਲੇ ਕੰਮ ਤੇ ਚਲਾ ਜਾਂਦਾ।

        ਪਰ ਮੇਰੇ ਦਿਮਾਗ ਵਿੱਚ ਹਮੇਸ਼ਾ website ਨੂੰ ਲੈ ਕੇ ਗੱਲ ਘੁੰਮਦੀ ਰਹਿੰਦੀ, ਤੇ ਇਸ ਕੰਮ ਨੂੰ ਸਿੱਖਣ ਲਈ ਮੈਂ ਸੂਚਨਾ ਇਕੱਤਰ ਕਰਨੀ ਸ਼ੁਰੂ ਕਰ ਦਿੱਤੀ।  ਇਸ ਦੀਆਂ ਬਾਰੀਕੀਆਂ ਨੂੰ ਧਿਆਨ ਨਾਲ ਸਮਝਿਆ ਕਿ ਕਿਸ ਤਰ੍ਹਾਂ ਤੁਸੀ website ਬਣਾ ਸਕਦੇ ਹੋ।

        ਜਦੋਂ ਤੁਸੀਂ ਕੋਈ ਕੰਮ ਕਰਨ ਦਾ ਨਿਸ਼ਚੇ ਕਰ ਲੈਂਦੇ ਹੋ ਤਾਂ ਸਾਰੀ ਸ੍ਰਿਸ਼ਟੀ ਉਸ ਕੰਮ ਨੂੰ ਕਰਨ ਵਿੱਚ ਤੁਹਾਡੀ ਮਦਦ ਕਰਨ ਲੱਗ ਜਾਂਦੀ ਹੈ, ਰਸਤੇ ਆਪਣੇ ਆਪ ਬਣਨ ਲੱਗ ਜਾਂਦੇ ਹਨ। - ਕਾਰਲਾਇਲ

 

 ਵੈਬਸਾਇਟ ਸ਼ੁਰੂ ਕਰਨੀ 

        ਆਖੀਰਕਾਰ ਮੈਂ ਇਸ ਨੂੰ 31 August 2018 ਨੂੰ ਅੰਜ਼ਾਮ ਦਿੱਤਾ, ਇਸ ਉੱਪਰ ਮੈਂ ਹੌਲੀ ਹੌਲੀ ਦਿਨ-ਰਾਤ ਹੱਦ ਪਾਰ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ, ਸ਼ੁਰੂ ਵਿੱਚ ਅੰਗਰੇਜ਼ੀ ਸ਼ਾਰਟਹੈਂਡ ਰੇਖਾਵਾਂ, ਰਾਜਿੰਦਰ ਸਿੰਘ ਦੀ 100 ਸ਼ਬਦ ਪ੍ਰਤੀ ਮਿੰਟ ਕਿਤਾਬ ਤੇ ਨਾਲ ਨਾਲ ਭਾਸ਼ਾ ਵਿਭਾਗ ਦੇ ਕਿਤਾਬ ਦੀਆਂ ਡਿਕਟੇਸ਼ਨਜ਼ ਆਦਿ ਪਾਉਣੀਆਂ ਸ਼ੁਰੂ ਕਰ ਦਿੱਤੀਆਂ।

        ਮੈਨੂੰ ਇਹ ਸਭ ਕਰਦੇ ਕਰਦੇ ਇਕ ਮਹੀਨਾ ਬੀਤ ਚੁੱਕਾ ਸੀ ਤੇ ਇਕ ਮਹੀਨਾ ਬਾਅਦ ਮੇਰੇ ਵੱਲੋਂ ਵੈਬਸਾਇਟ ਨੂੰ open (live) ਕਰ ਦਿੱਤਾ ਗਿਆ ਤਾਂ ਕਿ ਵਿਦਿਆਰਥੀ ਡਿਕਟੇਸ਼ਨਜ਼ ਕਰ ਸਕਣ।

            ਦੇਖਦੇ ਹੀ ਦੇਖਦੇ ਪੂਰੇ ਪੰਜਾਬ ਵਿੱਚ ਸਟੈਨੋਗ੍ਰਾਫਰ ਰੋਜ਼ਾਨਾ ਆਉਣੇ ਸ਼ੁਰੂ ਹੋ ਗਏ, ਤੇ ਹਰ ਇੱਕ ਵਿਦਿਆਰਥੀ ਨੇ ਆਪਣੀ ਆਪਣੀ ਡਿਮਾਂਡ ਕਰਨੀ ਸ਼ੁਰੂ ਕਰ ਦਿੱਤੀ ਜਿਵੇ ਕਿ.......

  • ਅਜੀਤ ਡਿਕਟੇਸ਼ਨਜ਼
  • ਪੰਜਾਬੀ ਟ੍ਰਿਬਊਨ ਡਿਕਟੇਸ਼ਨ
  • ਜਗਬਾਣੀ ਡਿਕਟੇਸ਼ਨ
  • ਅਜੀਤ ਰੇਖਾਵਾਂ
  • ਅੰਗਰੇਜ਼ੀ ਸ਼ਾਰਟਹੈਂਡ ਡਿਕਟੇਸ਼ਨਜ਼
  • ਅੰਗਰੇਜ਼ੀ ਸ਼ਾਰਟਹੈਂਡ ਰੇਖਾਵਾਂ
  • ਪੰਜਾਬੀ ਅਤੇ ਅੰਗਰੇਜ਼ੀ ਕਿਤਾਬ ਡਿਕਟੇਸ਼ਨਜ਼
  • ਕੋਰਟ ਡਿਕਟੇਸ਼ਨਜ਼
  • ਕੋਰਟ ਸ਼ਾਰਟਹੈਂਡ ਰੇਖਾਵਾਂ
  • ਪੰਜਾਬੀ ਅਤੇ ਅੰਗਰੇਜ਼ੀ Phrases
  • ਹੋਰ ਵੀ ਬਹੁਤ ਕੁਝ
       ਹੌਲੀ ਹੌਲੀ ਕਰਕੇ ਰੋਜ਼ਾਨਾ ਨਿੱਜੀ ਜ਼ਿੰਦਗੀ ਵਿੱਚੋਂ ਟਾਈਮ ਕੱਢਕੇ ਵਿਦਿਆਰਥੀਆਂ ਦੀ ਡਿਮਾਂਡ ਨੂੰ ਪੂਰਾ ਕੀਤਾ ਜਾਣ ਲੱਗਾ ਤੇ ਕੰਮ ਬਹੁਤ ਜ਼ਿਆਦਾ ਵੱਧਣ ਲੱਗਾ, ਇਸ ਲਈ ਮੇਰੇ ਵੱਲੋਂ ਇਕ ਟੀਮ ਨੂੰ ਤਿਆਰ ਕੀਤਾ ਗਿਆ, ਜੋ ਇਸ ਕੰਮ ਨੂੰ ਪੂਰਾ ਕਰਨ ਲਈ ਮੇਰਾ ਸਾਥ ਦੇਣ ਲੱਗੇ, ਤੇ ਮੈਂ ਇਨ੍ਹਾਂ ਦਾ ਦਿਲੋਂ ਧੰਨਵਾਦੀ ਹਾਂ.........
ਉਨ੍ਹਾਂ ਦਾ ਨਾਮ ਮੈਂ ਜ਼ਿਕਰ ਕਰਨਾ ਚਾਹਵਾਂਗਾ।
  • Pawan Sharma (Punjab Vidhan Sabha Reporter)
  • Sarbjeet Singh (Junior Scale Stenographer- (Punjab Agro  Industries Corporation )
  • Amanpreet Kaur (Stenographer)
  • Promila (Words Researcher)
  • Manpreet ( Graphic Outlines Designer)
  • Anuwant Pal Singh Chahal ( Website Maintainer)

       ਰੋਜ਼ਾਨਾ ਦਿਨ ਰਾਤ ਵੈਬਸਾਇਟ ਤੇ ਮਿਹਨਤ ਕਰਦੇ ਪੂਰੇ ਪੰਜਾਬ ਤੇ ਭਾਰਤ ਚੋਂ ਵਿਦਿਆਰਥੀ ਆਉਣ ਲੱਗੇ, ਤੇ ਵੈਬਸਾਇਟ ਇਸੀ ਤਰ੍ਹਾਂ ਆਪਣੀ ਸਿਖਰਾਂ ਛੂਹ ਰਹੀ ਸੀ।
        ਉਸ ਵਕਤ ਵਿਦਿਆਰਥੀਆਂ ਨੂੰ ਇਕ ਹੋਰ ਪਰੇਸ਼ਾਨੀ ਆਈ, ਉਹ ਆਪਣੀ ਗੱਲ, ਪਰੇਸ਼ਾਨੀ ਮੈਨੂੰ ਕਹਿਣਾ ਚਾਹੁੰਦੇ ਸਨ ਤੇ ਮੇਰੇ ਤੋਂ ਸ਼ਾਰਟਹੈਂਡ ਰੇਖਾਵਾਂ ਪੁੱਛਣਾ ਚਾਹੁੰਦੇ ਸਨ ਪਰ ਵੈਬਸਾਇਟ ਤੇ ਐਸਾ ਕੋਈ ਜ਼ਰੀਆ ਨਹੀਂ ਸੀ।
     ਇਸ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਮੇਰੇ ਵੱਲੋਂ ਵੈਬਸਾਇਟ ਨੂੰ Facebook ਤੋਂ permission ਲੈ ਕੇ Facebook Messenger ਨਾਲ Connect ਕਰ ਦਿੱਤਾ ਗਿਆ।

        ਉਸ ਤੋਂ ਬਾਅਦ Facebook Messenger ਤੇ ਰੋਜ਼ਾਨਾ ਹਜ਼ਾਰਾਂ ਹੀ ਵਿਦਿਆਰਥੀਆਂ ਦੀ ਪਰੇਸ਼ਾਨੀ ਨੂੰ ਦੂਰ ਕੀਤਾ ਜਾ ਰਿਹਾ ਹੈ ਹੈ, ਉਹ ਆਪਣੀ ਪਰੇਸ਼ਾਨੀ ਦੱਸਦੇ ਹਨ ਤੇ ਸ਼ਾਰਟਹੈਂਡ ਰੇਖਾਵਾਂ ਦੀ ਜਾਣਕਾਰੀ ਲੈਂਦੇ ਹਨ।
                Facebook Messenger ਤੇ ਘੱਟੋਂ ਘੱਟ 1500 ਵਿਦਿਆਰਥੀਆਂ ਰੋਜ਼ਾਨਾ ਆਪਣੇ ਸਵਾਲ ਪੁੱਛਦੇ ਹਨ ਪੂਰੇ ਭਾਰਤ ਵਿੱਚੋਂ ਤੇ ਉਨ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕੀਤਾ ਜਾਂਦਾ ਹੈ।
                    ਉਨ੍ਹਾਂ ਦੀ ਪਰੇਸ਼ਾਨੀ ਨੂੰ ਦੂਰ ਕਰਨ ਲਈ ਹਰ ਵਕਤ ਮੇਰੇ ਕੋਲ ਪੈਨ ਤੇ ਖਾਲੀ ਪੰਨਾ ਹੁੰਦਾ ਹੈ ਜਿਸ ਤੇ ਉਨ੍ਹਾਂ ਨੂੰ ਸ਼ਾਰਟਹੈਂਡ ਰੇਖਾਵਾਂ ਪਾ ਕੇ ਦੱਸੀਆਂ ਜਾਂਦੀਆਂ ਹਨ।
                
                
ਵੈਬਸਾਇਟ ਟ੍ਰੈਫਿਕ ਤੇ ਗੂਗਲ ਡਰਾਇਵ

       ਜਿਵੇਂ ਕਿ ਮੈਨੂੰ ਪਤਾ ਸੀ ਕਿ ਜਦੋਂ ਵੈਬਸਾਇਟ ਤੇ ਟ੍ਰੈਫਿਕ ਵੱਧਦਾ ਹੈ ਵੈਬਸਾਇਟ ਤੇ ਲੋਡ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਇਸ ਨੂੰ ਦੇਖਦੇ ਹੋਏ ਮੈਨੂੰ ਵੱਡੇ Server ਵਿੱਚ Funding ਕਰਨੀ ਪਈ ਤਾਂ ਕਿ ਵਿਦਿਆਰਥੀਆਂ ਨੂੰ ਵੈਬਸਾਇਟ ਸਪੀਡ ਵਿੱਚ ਕੋਈ ਕਮੀ ਨਾ ਆਏ।
        ਜੋ ਵਿਦਿਆਰਥੀ ਰੋਜ਼ਾਨਾ ਵੈਬਸਾਇਟ ਤੇ ਆਉਂਦੇ ਹਨ ਉਨ੍ਹਾਂ ਨੂੰ ਪਤਾ ਹੈ ਕਿ ਡਿਕਟੇਸ਼ਨ ਤੇ Videos , Google Drive ਵਿੱਚ ਹੀ ਅਪਲੋਡ ਹੁੰਦੀਆਂ ਹਨ, ਇਸ ਲਈ ਮੈਨੂੰ Google Drive 1 Terabyte Plan ਵਿੱਚ Investment ਕਰਨੀ ਪਈ ਤਾਂ ਕਿ ਡਿਕਟੇਸ਼ਨ ਦਾ ਸਿਲਸਿਲਾ ਨਾ ਰੁੱਕ ਪਾਏ।
         ਸ਼ੁਰੂ ਸ਼ੁਰੂ ਵਿੱਚ ਵੈਬਸਾਇਟ ਤੇ ਰੋਜ਼ਾਨਾ 500 ਫਿਰ 1000, 1500, 2000, 3500, 4500, 5000  ਪਰ ਹੁਣ ਇਹ ਵੱਧ ਕੇ ਰੋਜ਼ਾਨਾ 7000 ਤੋਂ 10,000 ਹੋ ਚੁੱਕੀ ਹੈ ਤੇ ਅੱਗੇ ਹੋਰ ਵੀ ਵੱਧਣ ਦੀ ਉਮੀਦ ਹੈ।

ਹੱਦ ਪਾਰ ਮਿਹਨਤ

ਗਰਮੀ ਹੋਵੇ ਜਾਂ ਸਰਦੀ ਕੋਈ ਵੀ ਮੌਸਮ ਹੋਵੇ  ਮੇਰੇ ਵੱਲੋਂ ਕੰਮ ਨੂੰ ਪੂਰਾ ਕੀਤਾ ਜਾਂਦਾ ਹੈ ਚਾਹੇ ਉਸਨੂੰ ਕਰਨ ਵਿੱਚ ਕਿੰਨਾ ਵੀ ਸਮਾਂ ਲੱਗੇ। ਛੁੱਟੀ ਵਾਲੇ ਦਿਨ ਮੈਂ ਇਕ ਵਾਰ ਬੈਠ ਜਾਂਦਾ ਹਾਂ ਤਾਂ 8 ਤੋਂ 10 ਘੰਟੇ ਵੈਬਸਾਇਟ ਤੇ ਕੰਮ ਕਰਦੇ ਕਰਦੇ ਹੀ ਲੰਘ ਜਾਂਦੇ ਹਨ। 
        ਇਸ ਵਿਚਕਾਰ ਮੇਰੇ ਵੱਲੋਂ ਕਈ ਵਾਰ ਰੋਟੀ ਖਾਣੀ ਵੀ ਭੁੱਲ ਜਾਂਦੀ ਹੈ, ਮੈਂ ਕੰਮ ਕਰਨ ਵਿੱਚ ਇਹਨਾਂ ਰੁੱਝ ਜਾਂਦਾ ਕਿ ਪਤਾ ਨਹੀਂ ਲੱਗਦਾ ਕਦੋਂ ਸਵੇਰ ਤੋਂ ਦੁਪਹਿਰ ਤੇ ਦੁਪਹਿਰ ਤੋਂ ਸ਼ਾਮ ਪੈ ਗਈ ਹੈ।
        ਵੈਬਸਾਇਟ ਤੇ ਕੰਮ ਕਰਦੇ ਕਰਦੇ ਨਾਲ ਵਿਦਿਆਰਥੀਆਂ ਦੀ ਪਰੇਸ਼ਾਨੀ ਵੀ ਦੂਰ ਕਰਦਾ ਰਹਿੰਦਾ ਤੇ ਨਾਲ ਹੀ ਡਿਕਟੇਸ਼ਨ ਰਿਕਾਰਡਿੰਗ (Editing) ਤੇ ਹੋਰ ਵੀ ਕੰਮ ਵੀ ਚੱਲਦਾ ਰਹਿੰਦਾ ਹੈ।
        ਰੋਜ਼ਾਨਾ ਡਿਕਟੇਸ਼ਨ ਤੋਂ ਇਲਾਵਾ ਵੈਬਸਾਇਟ ਤੇ ਹੋਰ ਕੀ ਕੁਝ ਅਪਲੋਡ ਹੋਣਾ ਇਹ ਸਭ ਕੁਝ ਪਹਿਲਾਂ ਹੀ Plan ਹੋ ਚੁੱਕਾ ਹੁੰਦਾ ਤੇ ਇਸ ਦੀ ਤਿਆਰੀ ਪਹਿਲਾਂ ਹੀ ਕਰ ਲਈ ਜਾਂਦੀ ਹੈ। ਜਿਵੇਂ ਕਿ
ਵੈਬਸਾਇਟ Versus ਯੂ-ਟਿਊਬ

ਮੈਨੂੰ ਸ਼ੁਰੂ ਤੋਂ ਵੈਬਸਾਇਟ ਤੇ ਕੰਮ ਕਰਨ ਦਾ ਸ਼ੌਂਕ ਸੀ ਇਸ ਲਈ ਜਿਨ੍ਹਾਂ ਛੇਤੀ ਕੰਮ ਵੈਬਸਾਇਟ ਤੇ ਹੋ ਸਕਦਾ ਉਨ੍ਹਾਂ ਯੂ-ਟਿਊਬ ਤੇ ਨਹੀਂ ਹੋ ਸਕਦਾ। ਵੈਬਸਾਇਟ ਤੇ ਤੁਸੀਂ ਆਸਾਨੀ ਨਾਲ ਸ਼ਾਰਟਹੈਂਡ ਰੇਖਾਵਾਂ Search ਤੇ Dictations Download ਕਰ ਸਕਦੇ ਹੋ। ਪਰ ਤੁਸੀਂ ਯੂ-ਟਿਊਬ ਤੇ ਇਹ ਕੁਝ ਨਹੀਂ ਕਰ ਸਕਦੇ।

ਕੁਝ ਵਿਦਿਆਰਥੀਆਂ ਦੀ Demand ਸੀ ਕਿ ਯੂ-ਟਿਊਬ ਤੇ ਵੀ ਚੈਨਲ ਸ਼ੁਰੂ ਕੀਤਾ ਜਾਵੇ ਜੋ ਸ਼ੁਰੂ ਵੀ ਕੀਤਾ ਜਾ ਚੁੱਕਾ ਹੈ ਤੇ ਇਸ ਲਈ ਮੈਨੂੰ ਆਪਣੀ ਟੀਮ ਵਿੱਚ ਇੱਕ ਹੋਰ (Video Editing) ਵਾਲਾ ਬੰਦਾ ਰੱਖਣਾ ਪਿਆ। ਜੋ ਯੂ-ਟਿਊਬ ਦੀ Videos ਨੂੰ ਅਪਲੋਡ ਅਤੇ ਕੰਟਰੋਲ ਕਰਦਾ।

ਯੂ-ਟਿਊਬ ਤੇ ਰੋਜ਼ਾਨਾ ਅਜੀਤ ਡਿਕਟੇਸ਼ਨ ਤੇ ਕੋਰਟ ਡਿਕਟੇਸ਼ਨ ਅਪਲੋਡ ਕੀਤੀਆਂ ਜਾਂਦੀਆਂ ਹਨ ਤੇ ਅੱਗੇ ਜਾਕੇ ਇਸ ਕੰਮ ਨੂੰ ਹੋਰ ਵਧਾਇਆ ਜਾਏਗਾ।

ਕਾਪੀਰਾਇਟਸ

www.punjabishorthand.com ਨੂੰ ਪਿਛਲੇ ਸਾਲ ਹੀ ਕਾਪੀਰਾਇਸਟ ਦੇ ਅਧੀਨ ਲਿਆਂਦਾ ਗਿਆ ਹੈ ਤਾਂ ਕਿ ਕੋਈ ਵੀ ਇਸ ਵੈਬਸਾਇਟ ਤੋਂ ਕਾਪੀ ਕਰਕੇ ਯੂ-ਟਿਊਬ ਤੇ ਅਪਲੋਡ ਕਰਦਾ ਹੈ ਤਾਂ ਉਸ ਦੇ ਚੈਨਲ ਤੇ ਸਟਰਾਇਕ ਲੱਗ ਸਕਦੀ ਹੈ।

www.punjabishorthand.com  ਅਗਲੇ ਦਸ ਸਾਲਾਂ ਲਈ ਰਜਿਸਟਰਡ ਕੀਤੀ ਜਾ ਚੁੱਕੀ ਹੈ, ਤੇ ਇਸ ਤੇ ਕੀ ਕੁਝ ਅਪਲੋਡ ਹੋਣਾ ਰਹਿ ਗਿਆ ਉਹ ਕੰਮ ਵੀ ਦਿਨ ਰਾਤ ਚਲ ਰਿਹਾ ਹੈ।





ਜ਼ਿੰਮੇਵਾਰੀ
ਜਦੋਂ ਦੀ ਵੈਬਸਾਇਟ ਸ਼ੁਰੂ ਹੋਈ ਹੈ ਉਸ ਦਿਨ ਤੋਂ ਲੈ ਕੇ ਅੱਜ ਤੱਕ ਐਸਾ ਕੋਈ ਦਿਨ ਨਹੀਂ ਗਿਆ, ਜਿਸ ਦਿਨ ਡਿਕਟੇਸ਼ਨ ਜਾਂ ਰੇਖਾਵਾਂ ਨਾ ਪਈਆਂ ਹੋਣ। ਚਾਹੇ ਐਤਵਾਰ ਵੀ ਹੋਵੇ ਡਿਕਟੇਸ਼ਨ ਇਸੀ ਤਰ੍ਹਾਂ ਹੀ ਅਪਲੋਡ ਕੀਤੀ ਜਾ ਰਹੀ ਹੈ।
ਮੈਂ ਜਿਵੇਂ ਤੁਹਾਨੂੰ ਕਿਹਾ ਕਿ ਅਗਲੇ ਦਿਨਾਂ ਦਾ ਕੰਮ ਪਹਿਲਾਂ ਹੀ Plan ਕਰ ਲਿਆ ਜਾਂਦਾ ਹੈ ਤੇ ਮੇਰੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਵਿਦਿਆਰਥੀ ਨੂੰ ਰੋਜ਼ ਸਵੇਰੇ ਡਿਕਟੇਸ਼ਨ, ਰੇਖਾਵਾਂ ਸਭ ਤੋਂ ਪਹਿਲਾਂ ਪ੍ਰੋਵਾਇਡ ਕਰਵਾ ਸਕਾਂ, ਤਾ ਕਿ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ।
ਵੈਬਸਾਇਟ ਤੇ ਪੰਜਾਬੀ ਸ਼ਾਰਟਹੈਂਡ ਅਤੇ ਅੰਗਰੇਜ਼ੀ ਸ਼ਾਰਟਹੈਂਡ ਦੀਆਂ 50,000 ਤੋਂ ਵੱਧ ਰੇਖਾਵਾਂ ਪੈ ਚੁੱਕੀਆਂ ਹਨ ਤੇ ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ।

ਅਖੀਰ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਸ਼ਾਰਟਹੈਂਡ ਦੇ ਵਿੱਚ ਦਿਨ-ਰਾਤ ਮਿਹਨਤ, ਲਗਨ, ਸਾਹਸ ਤੇ ਸਬਰ ਰੱਖੋ, ਤੁਹਾਨੂੰ ਇਕ ਦਿਨ ਇਸਦਾ ਫਲ ਜ਼ਰੂਰ ਮਿਲ ਜਾਵੇਗਾ। 

10 Comments

  1. Tuhadi es mehnat ne kyi students d life bna diti, thankuuu so much sir

    ReplyDelete
  2. I am very grateful to you for your tireless efforts....this is really very helpful...thnku so much sir....you are just amazing... Waheguru ji app ji nu chardikala bakshn....

    ReplyDelete
  3. Thanku very much sir
    Tuhadi enni unthaqq mehnat sdka hi sannu shorthand vich koi problem nahi aa rahi.... Saddi hr problem ess ikk plateform hi solve ho jandi hai.... Hr swaal da jwaab jhatt mil jnda hai..
    Our best wishes with you sir
    May God bless you

    ReplyDelete
  4. Bht bht wdiya km kita te kr rahe o 🙏👏 recpect

    ReplyDelete

Post a Comment

Previous Post Next Post