www.punjabishorthand.com ਪੰਜਾਬੀ ਸ਼ਾਰਟਹੈਂਡ ਵੈਬਸਾਈਟ ਨੂੰ ਪੂਰੇ 4 ਸਾਲ ਬੀਤ ਚੁੱਕੇ ਹਨ ਤੇ ਇਹ ਨਿਰੰਤਰ ਚਾਰ ਸਾਲਾਂ ਤੋਂ ਇਸੇ ਰਫਤਾਰ ਨਾਲ ਚਲ ਰਹੀ ਹੈ। 

Punjabi Shorthand 4th Anniversary [Year 2018-2022]



ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿਸ ਤਰ੍ਹਾਂ ਦਾ ਸਫਰ ਰਿਹਾ ਉਹ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਹਾਂ।


ਕੁਝ ਸਤਰਾਂ  .......

ਜ਼ਿੰਦਗੀ ਵਿੱਚ ਹਮੇਸ਼ਾ ਕੰਮ ਉਹੀ ਕਰੋਂ ਜਿਸ ਵਿੱਚ ਤੁਹਾਨੂੰ ਖੁਸ਼ੀ ਮਹਿਸੂਸ ਹੋਵੇ ਤੇ ਤੁਸੀਂ ਉਸ ਕੰਮ ਨੂੰ ਬਿਨਾਂ ਸਵਾਰਥ ਅਤੇ ਬਿਨਾਂ ਟਾਈਮ ਨੂੰ ਦੇਖੇ ਕਿੰਨੀ ਦੇਰ ਤੱਕ ਕਰ ਸਕਦੇ ਹੋ, ਇਹ ਮਾਅਨੇ ਰੱਖਦਾ ਹੈ।

ਜੇ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਤਾਂ ਯਕੀਨਨ ਤੁਸੀਂ ਕੁਝ ਐਸਾ ਕਮਾਲ ਦਾ ਕਰ ਜਾਓਗੇ , ਜੋ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ।


ਕੁਝ ਆਪਣੇ ਬਾਰੇ  ....... 

ਸਰਕਾਰੀ ਨੌਕਰੀ ਲੱਗ ਚੁੱਕੀ ਸੀ। ਜੇ ਚਾਹੁੰਦਾ ਤਾਂ ਸਾਰੀ ਜ਼ਿੰਦਗੀ ਆਰਾਮਤਲਬੀ ਤੇ  ਐਸ਼ਪ੍ਰਸਤੀ, ਵਿੱਚ ਬਤੀਤ ਕਰ ਸਕਦਾ ਸੀ। ਪਰ ਇਸ ਤਰ੍ਹਾਂ ਕਰਨਾ ਮੇਰੀ ਫਿਤਰਤ ਵਿੱਚ ਨਹੀਂ। ਮੈਨੂੰ ਸਿਰਫ ਇੱਕ ਹੀ ਤਰਕ ਆਉਂਦਾ ਉਹ ਹੈ ਬਸ ਮਿਹਨਤ ਤੇ ਦੂਜਿਆਂ ਦੀ ਜਿੰਨੀ ਹੋ ਸਕੇ ਮਦਦ ਕਰਨੀ।

ਮੈਂ ਆਪਣੇ ਆਪ ਨੂੰ ਦੇਖਣਾ ਚਾਹੁੰਦਾ ਸੀ ਕਿ 24 ਘੰਟਿਆਂ ਵਿੱਚ ਨੌਕਰੀ ਤੋਂ ਇਲਾਵਾ ਮੈਂ ਕਿੰਨੀ ਮਿਹਨਤ ਹੋਰ ਕਰ ਸਕਦਾ, ਕਿੱਥੇ ਤੱਕ ਜਾ ਸਕਦਾ,   ਇਸ ਸੋਚ ਦਾ ਦਾਇਰਾ ਮੈਨੂੰ ਕਿੱਥੇ ਤੱਕ ਲੈ ਕੇ ਜਾ ਸਕਦਾ...... ਜਿਵੇਂ ਨਿਰੰਤਰ ਪਾਣੀ ਚਲਦਾ ਰਹਿੰਦਾ ਹੈ ਰੁਕਣਾ ਉਸ ਦੇ ਹਿੱਤ ਵਿੱਚ ਨਹੀਂ ਹੁੰਦਾ, ਉਸੇ ਤਰ੍ਹਾਂ ਹੀ ਮੈਂ ਆਪਣੇ ਆਪ ਨੂੰ ਰੋਜ਼ ਸ਼ਾਰਟਹੈਂਡ ਦੇ ਵਿੱਚ ਪਾਣੀ ਦੀ ਹੀ ਤਰ੍ਹਾਂ ਵਹਿੰਦਾ ਦੇਖਦਾ, ਆਪਣੇ ਆਪ ਨੂੰ ਇਸ ਵਿੱਚ ਐਨਾ ਰੁਝਾਅ ਲੈਂਦਾ ਹਾਂ ਕਿ ਪਤਾ ਹੀ ਨਹੀਂ ਲੱਗਦਾ ਕੱਦ ਸਵੇਰ ਤੇ ਕੱਦ ਰਾਤ ਹੋ ਗਈ, ਦਿਨ ਚੜ੍ਹਦੇ ਨੂੰ ਫੇਰ ਡਿਕਟੇਸ਼ਨਜ਼ ਰਿਕਾਰਡ ਕਰਨ ਲੱਗ ਜਾਂਦਾ।

ਇਹ ਸਾਰੀ ਵੈਬਸਾਈਟ Imagination ਤੇ Based ਹੈ। ਜਿਸ ਤਰ੍ਹਾਂ Imagine ਕਰਦਾ ਜਾਂਦਾ ਉਸੇ ਤਰ੍ਹਾਂ ਹੀ ਇਸ ਨੂੰ ਢਾਲਦਾ ਜਾਂਦਾ।


ਅੱਜ ਦੀ ਇਹ ਸਟੋਰੀ ਕੁਝ ਲੰਮੀ ਹੋਣ ਲੱਗੀ ਹੈ ਇਸ ਲਈ ਇਸ ਨੂੰ ਧਿਆਨ ਨਾਲ ਪੜ੍ਹੋ ਤੇ ਇੱਕ ਚਾਹ ਜਾਂ ਕੌਫੀ ਦਾ ਕੱਪ ਭਰ ਲਓ।


1. ਇਸ ਵੈਬਸਾਈਟ ਦੀ ਲੋੜ ਕਿਉਂ ਪਈ।

ਮੇਰੀ ਜ਼ਿੰਦਗੀ ਨਾਲ ਦੂਸਰੇ ਦੀ ਜ਼ਿੰਦਗੀ ਕਿਸ ਤਰ੍ਹਾਂ ਬਦਲ ਸਕਦੀ ਹੈ ਇਹ ਸਭ ਕੁਝ ਸੋਚ ਕੇ ਇਸਨੂੰ ਕਰਨ ਦੀ ਅੱਗ ਮੇਰੇ ਵਿੱਚ ਲੱਗੀ ਹੋਈ ਸੀ।

ਜਦੋਂ ਦਾ ਸ਼ਾਰਟਹੈਂਡ ਵਿੱਚ ਪੈਰ ਰੱਖਿਆ ਉਦੋਂ ਤੋਂ ਹੀ ਕਮੀ ਮਹਿਸੂਸ ਹੁੰਦੀ ਸੀ ਕਿ ਕਿਸ ਤਰ੍ਹਾਂ ਰੋਜ਼ਾਨਾ ਨਵੀਂ ਤੋਂ ਨਵੀਂ ਪੰਜਾਬੀ ਅਤੇ ਅੰਗਰੇਜ਼ੀ ਸਾਰਟਹੈਂਡ ਡਿਕਟੇਸ਼ਨਜ਼ ਅਤੇ  ਪੰਜਾਬੀ ਤੇ ਅੰਗਰੇਜ਼ੀ ਸ਼ਾਰਟਹੈਂਡ ਆਊਟਲਾਈਨਜ਼ ਮਿਲ ਸਕਦੀਆਂ ਕਿ ਕੋਈ ਐਸੀ ਵੈਬਸਾਈਟ ਦੁਨੀਆ ਵਿੱਚ ਹੈ ਜੋ ਮੈਨੂੰ ਤੇ ਮੇਰੇ ਵਰਗੇ ਹਜ਼ਾਰਾਂ ਵਿਦਿਆਰਥੀਆਂ ਨੂੰ ਇਹ ਸਭ ਕੁਝ ਉਪਲਬਧ ਕਰਵਾ ਸਕੇ...

ਮੈਂ ਚਾਹੁੰਦਾ ਸੀ ਕਿ ਰੋਜ਼ਾਨਾ ਮੈਨੂੰ ਵੱਖਰੀ-ਵੱਖਰੀ ਸਪੀਡ ਤੇ ਡਿਕਟੇਸ਼ਨਜ਼ ਤੇ ਆਊਟਲਾਈਨਜ਼ ਮਿਲ ਜਾਣ ਉਸ ਲਈ ਮੈਂ ਪੈਸੇ ਦੇਣ ਨੂੰ ਵੀ ਤਿਆਰ ਸੀ ਪਰ ਉਸ ਵਕਤ ਐਸਾ ਕੋਈ ਵੀ ਸਾਧਨ ਨਹੀਂ ਸੀ। 

ਸਟੈਨੋ ਲੱਗਣ ਤੋਂ ਬਾਅਦ ਜਾਂ ਤਾਂ ਕੋਈ  ਆਪਣਾ ਸ਼ਾਰਟਹੈਂਡ ਸੈਂਟਰ ਖੋਲ੍ਹ ਲੈਂਦਾ  ਜਾਂ ਫਿਰ ਆਪਣੀ ਜ਼ਿੰਦਗੀ ਨੂੰ ਆਰਾਮ ਨਾਲ ਬਤੀਤ ਕਰਦਾ ਰਹਿੰਦਾ, ਪਰ ਮੈਨੂੰ ਦਿੱਕਤ ਉੱਥੇ ਦੀ ਉੱਥੇ ਹੀ ਖੜ੍ਹੀ ਨਜ਼ਰ ਆ ਰਹੀ ਸੀ। ਇਸ ਦਾ ਕੋਈ ਹੱਲ ਲੱਭਣ ਲਈ ਕੋਈ ਸੋਚ ਨਹੀਂ ਰਿਹਾ ਸੀ। 

ਜਦੋਂ ਥੱਕ ਹਾਰ ਕੇ ਮੈਨੂੰ ਕੁਝ ਨਹੀਂ ਲੱਭਿਆ ਤਾਂ ਮੇਰੇ ਵੱਲੋਂ ਖੁਦ ਹੀ ਸ਼ਾਰਟਹੈਂਡ ਡਿਕਟੇਸ਼ਨਜ਼ ਨੂੰ ਰਿਕਾਰਡ ਕਰਕੇ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਜੋ ਵੀ ਸ਼ਾਰਟਹੈਂਡ ਡਿਕਟੇਸ਼ਨਜ਼ ਰਿਕਾਰਡ ਕਰ ਰਿਹਾ ਸੀ ਉਸਨੂੰ ਮੈਂ ਆਪਣੇ ਮੋਬਾਇਲ ਤੋਂ ਕੰਪਿਊਟਰ ਵਿੱਚ ਸਟੋਰ ਕਰਕੇ ਰੱਖ ਲੈਂਦਾ ਸੀ।

ਬਸ ਇਸੀ ਤਰ੍ਹਾਂ ਰੋਜ਼ਾਨਾ ਕਿੰਨੀਆਂ ਹੀ ਡਿਕਟੇਸ਼ਨਜ਼ ਰਿਕਾਰਡ ਕਰਕੇ ਸਟੋਰ ਕਰ ਰਿਹਾ ਸੀ, ਤੇ ਮੇਰੇ ਦਿਮਾਗ ਵਿੱਚ ਹਮੇਸ਼ਾ ਵੈਬਸਾਈਟ ਬਣਾਉਣ ਦਾ ਖਿਆਲ ਆਉਂਦਾ ਰਹਿੰਦਾ ਸੀ।

ਖੈਰ ਸਮੇਂ ਨੇ ਆਪਣੀ ਚਾਲ ਚੱਲੀ , ਜਦੋਂ ਰੱਬ ਨੇ ਤੁਹਾਡਾ ਸਾਥ ਦੇਣਾ ਹੁੰਦਾ ਤਾਂ ਤੁਹਾਡੇ ਤੋਂ ਆਪਣੇ ਆਪ ਉਹ ਕੁਝ ਕਰਵਾ ਲੈਂਦਾ ਜਿਸ ਦੇ ਬਾਰੇ ਤੁਸੀਂ ਕਦੀ ਵੀ ਸੋਚਿਆ ਨਹੀਂ ਹੁੰਦਾ।

ਸ਼ਾਰਟਹੈਂਡ ਸਿੱਖਦਾ ਹੋਇਆ 2015 ਦੇ ਨੇੜ੍ਹੇ੍ ਮੇਰੀ ਨੌਕਰੀ ਇਕ ਪ੍ਰਾਈਵੇਟ ਕੰਪਨੀ ਵਿੱਚ ਲੱਗੀ ਉੱੱਥੇ ਸਾਰਾ ਕੰਮ ਵੈਬਸਾਈਟ ਬਣਾਉਣ ਦਾ ਹੀ ਸੀ, ਉੱਥੇ ਮੈਂ ਰੋਜ਼ ਨਵੀਂ ਤੋਂ ਨਵੀਂ ਚੀਜ਼ ਸਿੱਖ ਰਿਹਾ ਸੀ ਕਿ ਕਿਸ ਤਰ੍ਹਾਂ ਸਭ ਕੁਝ ਹੁੰਦਾ ਵੈਬਸਾਈਟ ਨੂੰ ਕਿਸ ਤਰ੍ਹਾਂ ਬਣਾਇਆ ਜਾਂਦਾ........

ਉੱਥੇ ਇੱਕ ਸਾਲ ਨੌਕਰੀ ਕਰਨ ਤੋਂ ਬਾਅਦ ਮੈਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ ਤੇ ਹੁਣ ਜੋ ਪਿਛਲੇ ਸਾਲਾਂ ਤੋਂ ਜੋਂ ਕਰਨ ਬਾਰੇ ਸੋਚ ਰਿਹਾ ਸੀ, ਉਸਨੂੰ ਬੂਰ ਪੈਣ ਵਾਲਾ ਸੀ।

ਇਸ ਤੋਂ ਪਹਿਲਾਂ ਕੀ ਮੈਂ ਕੁਝ ਕਰਦਾ, ਮੇਰੀ ਜ਼ਿੰਦਗੀ ਵਿੱਚ ਇਕ ਐਸਾ ਮੋੜ ਆਇਆ ਜਿਸ ਨੇ ਸਭ ਕੁਝ ਬਦਲ ਦਿੱਤਾ। 2016 ਦਸੰਬਰ ਵਿੱਚ ਮੇਰਾ ਐਕਸੀਡੈਂਟ ਹੋ ਗਿਆ ਤੇ ਮੇਰੇ ਸੱਜੇ ਹੱਥ ਤੇ ਡੂੰਘੀ ਸੱਟ ਲੱਗੀ .....ਮੈਨੂੰ ਲੱਗਾ ਕਿ ਹੁਣ ਮੈਂ ਸ਼ਾਰਟਹੈਂਡ ਕਦੀ ਨਹੀਂ ਲਿਖ ਸਕਦਾ।

6 ਮਹੀਨਿਆਂ ਬਾਅਦ ਮੇਰਾ ਹੱਥ ਠੀਕ ਹੋਇਆ ਪਰ ਇਸ 6 ਮਹੀਨਿਆਂ ਵਿੱਚ ਮੇਰੇ ਵੱਲੋਂ ਵੈਬਸਾਈਟ ਤੇ ਕੀ ਕੁਝ  Material ਅਪਲੋਡ ਕਰਨਾ ਹੈ ਉਹ ਸਾਰਾ ਪਲਾਨ ਹੋ ਚੁੱਕਾ ਸੀ। 

ਕਿਹੜੀ ਕਿਹੜੀ ਕੈਟਾਗਰੀ ਵੈਬਸਾਈਟ ਤੇ ਅਪਲੋਡ ਕਰਨੀ ਹੈ ਸਭ ਕੁਝ ਇਕ ਪਲਾਨ ਮੁਤਾਬਿਕ ਸੂਚੀ ਤਿਆਰ ਕਰ ਲਈ ਗਈ ਸੀ। 

ਇਹ ਸਭ ਕੁਝ ਕਰਨ ਤੋਂ ਬਾਅਦ, ਰੱਬ ਨੇ ਫਿਰ ਸਾਥ ਦਿੱਤਾ ਮੇਰਾ ਹੱਥ ਠੀਕ ਹੋ ਗਿਆ , ਐਨੀਆਂ ਮੁਸ਼ਕਿਲਾਂ ਆਉਣ ਦੇ ਬਾਵਜੂਦ ਵੀ ਸ਼ਾਰਟਹੈਂਡ ਨੂੰ ਰੋਜ਼ਾਨਾ  ਲਿਖ ਲੈਂਦਾ ਸੀ, ਉਸ ਤੋਂ ਬਾਅਦ ਫਿਰ ਸ਼ਾਮ ਨੂੰ ਅਭਿਆਸ ਕਰਦਾ ਸੀ।


2. ਸਰਕਾਰੀ ਨੌਕਰੀ ਲੱਗਣਾ ਤੇ ਹਰ ਵਕਤ ਕੰਮ ਦੀ ਤਲਬ

ਸਟੈਨੋ ਨੂੰ ਕਰਦੇ ਕਰਦੇ ਪਾਸ ਤੇ ਫੇਲ੍ਹ ਹੁੰਦੇ ਹੁੰਦੇ ਇਕ ਦਿਨ ਸਰਕਾਰੀ ਨੌਕਰੀ ਲੱਗ ਗਈ। ਦੁਨੀਆ ਨੂੰ ਲੱਗ ਰਿਹਾ ਸੀ ਮੇਰੀ ਜ਼ਿੰਦਗੀ ਸੇਟ ਹੋ ਗਈ ਪਰ ਮੇਰੇ ਜ਼ਿਹਨ ਦੇ ਵਿੱਚ ਦੂਜਿਆਂ ਦੀ ਮਦਦ ਕਰਨ ਦੀ ਜੋ ਅੱਗ ਲੱਗੀ ਹੋਈ ਸੀ, ਉਹ ਸਿਰਫ ਮੈਂ ਖੁਦ ਹੀ ਬੁੱਝਾ ਸਕਦਾ ਸੀ। 

ਡਿਊਟੀ ਦੇ ਜਾਣ ਤੋਂ ਪਹਿਲਾਂ ਤੇ ਡਿਊਟੀ ਦੇ ਆਉਣ ਤੋਂ ਬਾਅਦ , ਨਿਰੰਤਰ ਵੈਬਸਾਈਟ ਲਈ ਲੋੜੀਂਦੀ ਸਮੱਗਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਮੇਰਾ ਧਿਆਨ ਹਰ ਵਕਤ ਬਸ ਸ਼ਾਰਟਹੈਂਡ ਦੀਆਂ ਡਿਕਟੇਸ਼ਨਜ਼ ਤੇ ਰੇਖਾਵਾਂ ਵੱਲ ਹੀ ਰਹਿੰਦਾ। ਮੇਰੇ ਦਿਮਾਗ ਵਿੱਚ ਨਿੱਤ ਨਵੇਂ ਤੋਂ ਨਵੇਂ Idea ਆਉਂਦੇ ਰਹਿੰਦੇ ਜਿਸਨੂੰ ਮੈਂ ਆਪਣੇ ਮੋਬਾਇਲ ਵਿੱਚ Save ਕਰ ਲੈਂਦਾ।

ਜਦੋਂ ਮੇਰੇ ਕੋਲ ਬਹੁਤ ਸਾਰੀ ਸਮੱਗਰੀ ਇਕੱਠੀ ਹੋ ਗਈ ਤਾਂ ਫਿਰ ਰੱਬ ਨੇ ਮੈਨੂੰ ਉਹ ਦਿਨ ਵੀ ਦਿਖਾਇਆ ਜਿਸ ਦਾ ਮੈਂ ਇਤਜ਼ਾਰ ਕਰ ਰਿਹਾ ਸੀ।  31 ਅਗਸਤ 2018 ਨੂੰ ਇਸ ਨੂੰ ਅੰਜ਼ਾਮ ਦਿੱਤਾ।

ਮੈਂ ਪਾਗਲਾਂ ਦੀ ਤਰ੍ਹਾਂ ਇਸ ਦੇ ਕੰਮ ਕਰਦਾ ਜਾ ਰਿਹਾ ਸੀ ਮੈਨੂੰ ਨਾ ਦਿਨ ਦਾ ਖਿਆਲ ਸੀ ਨਾ ਸ਼ਾਮ ਦਾ ਤੇ ਨਾ ਰਾਤ ਦਾ। ਜੋ ਕੁਝ ਇਸ ਵੈਬਸਾਈਟ ਲਈ ਤਿਆਰ ਕੀਤਾ ਸੀ ਉਹ ਨਿੱਤ ਦਿਨ ਅਪਲੋਡ ਕਰ ਰਿਹਾ ਸੀ ਤੇ ਨਵੇਂ ਤੋਂ ਨਵੇਂ ਖਿਆਲ ਮੇਰੇ ਦਿਮਾਗ ਤੇ ਜ਼ਿਹਨ ਵਿੱਚ ਚਲਦੇ ਹੀ ਰਹਿੰਦੇ ਸਨ।

ਰੋਜ਼ਾਨਾ ਸਵੇਰੇ ਤੇ ਰਾਤ ਨੂੰ ਜਦੋਂ ਵੀ ਮੈਨੂੰ ਟਾਈਮ ਮਿਲਦਾ, ਆਪਣਾ ਲੈਪਟਾਪ ਖੋਲ੍ਹ ਕੇ ਕੰਮ ਕਰਨ ਲੱਗ ਜਾਂਦਾ। ਰੋਜ਼ ਨਵੀਂ ਤੋਂ ਨਵੀਂ ਡਿਕਟੇਸ਼ਨਜ਼ ਤੇ ਸ਼ਬਦਾਵਲੀ ਲੱਭਣ ਵਿੱਚ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ। 

ਰੋਜ਼ ਹੀ ਵਿਦਿਆਰਥੀਆਂ ਲਈ ਕੁਝ ਨਵਾਂ ਦੇ ਸਕਣ ਦੇ ਕਾਬਿਲ ਹੋ ਰਿਹਾ ਸੀ। ਇਸਨੂੰ ਦੇਖਦੇ ਹੀ ਦੇਖਦੇ ਵੈਬਸਾਈਟ ਤੇ ਹਜ਼ਾਰਾਂ ਹੀ ਪੰਜਾਬੀ ਅਤੇ ਅੰਗਰੇਜ਼ੀ ਸ਼ਾਰਟਹੈਂਡ ਦੇ ਵਿਦਿਆਰਥੀ ਆਉਣ ਲੱਗ ਪਏ। 

ਰੋਜ਼ਾਨਾ ਕਿੰਨੇ ਹੀ ਸ਼ਾਰਟਹੈਂਡ ਵਿਦਿਆਰਥੀਆਂ ਦੀ ਪਰਾਬਲਮ ਨੂੰ ਸੋਲਵ ਕਰਨ ਲੱਗ ਗਿਆ, ਜੋ ਹੁਣ ਤੱਕ ਨਿਰੰਤਰ ਕਰਦਾ ਆ ਰਿਹਾ ਹਾਂ ਤੇ ਕਰਦਾ ਰਹਾਂਗਾ, ਜਿਸ ਵਿੱਚ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਸੀ। 

ਬਹੁਤੀ ਵਾਰ ਕਈ ਵਿਦਿਆਰਥੀਆਂ ਦੇ ਮੈਸੇਜ ਦਾ ਜਵਾਬ ਦੇਣਾ ਵੀ ਭੁੱਲ ਜਾਂਦਾ ਹਾਂ, ਕਿਉਂਕਿ ਪ੍ਰਸ਼ਨਾਂ ਦੀ ਰਫਤਾਰ ਦਿਨ-ਬ-ਦਿਨ ਬਹੁਤ ਰਫਤਾਰ ਨਾਲ ਵੱਧ ਰਹੀ ਹੈ। ਜਿਸ ਲਈ  ਕੁਝ ਉਪਾਅ ਲੱਭਣ ਲਈ ਉਪਰਾਲੇ ਕੀਤੇ ਜਾ ਰਹੇ ਹਨ।

3. ਡਿਕਟੇਸ਼ਨਜ਼ ਨੂੰ Paid ਕਰਨਾ ?

ਬਹੁਤ ਸਾਰੇ ਵਿਦਿਆਰਥੀਆਂ ਨੇ ਪੁੱਛਿਆ ਕੀ 2022 ਵਿੱਚ ਡਿਕਟੇਸ਼ਨਜ਼ ਨੂੰ Paid ਕਿਉਂ ਕੀਤਾ ਗਿਆ, ਉਹਨਾਂ ਦਾ ਜਵਾਬ ਮੈਂ ਦੇਣਾ ਚਾਹੁੰਦਾ ਹਾਂ ..........

ਜਿਵੇਂ ਜਿਵੇਂ ਵੈਬਸਾਈਟ ਦਾ ਕੰਮ ਵਧ ਰਿਹਾ ਹੈ ਉਸੇ ਤਰ੍ਹਾਂ ਇਸ ਨੂੰ Maintain ਕਰਨਾ ਅਤੇ ਸਟੋਰੇਜ ਦਾ ਖਰਚਾ ਵੱਧ ਰਿਹਾ ਹੈ।  ਜਿਹੜਾ ਵੀ ਵਿਦਿਆਰਥੀ ਵੈਬਸਾਈਟ ਤੇ ਰੋਜ਼ਾਨਾ ਆਉਂਦਾ ਹੈ ਉਸ ਨੂੰ ਭਲੀ-ਭਾਂਤ ਪਤਾ ਹੈ ਕਿ ਸਾਰੀ ਡਿਕਟੇਸ਼ਨਜ਼ ਗੂਗਲ ਡਰਾਈਵ ਵਿੱਚ ਹੀ ਸਟੋਰ ਹਨ। ਸਾਨੂੁੰ ਗੂਗਲ ਡਰਾਈਵ ਨੂੰ Maintain ਰੱਖਣ ਲਈ  ਸਾਲ ਦਾ 8,000 ਰੁਪਏ ਪੇਅ ਕਰਨਾ ਪੈਂਦਾ ਹੈ। 

ਉਸ ਤੋਂ ਇਲਾਵਾ ਜਿੰਨੀ ਵੀ Team ਇਸ ਨਾਲ ਕੰਮ ਕਰ ਰਹੀ ਹੈ ਉਹਨਾਂ ਦਾ ਖਰਚਾ ਅਲੱਗ ਹੈ। ਸੋ ਇਹ ਇਕ ਮੇਰੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਜੋ ਮੈਂ ਕਰ ਰਿਹਾ ਹਾਂ ਉਸ ਨਾਲ ਉਨ੍ਹਾਂ ਦੀ ਵੀ ਘਰ ਚਲਦਾ ਰਹੇ। 

ਇਸ ਵੈਬਸਾਈਟ ਤੋਂ ਕੁਝ ਹਿੱਸਾ World Cancer Care ਦੇ ਫੰਡ ਵਿੱਚ ਜਾਂਦਾ ਹੈ, ਇਸ ਸਾਲ 01.05.2022 ਨੂੰ ਮੇਰੇ ਸਵਰਗੀ ਪਿਤਾ ਜੀ 8 ਮਹੀਨੇ ਬਲੱਡ ਕੈਂਸਰ ਨਾਲ ਨਾਲ ਲੜਦੇ ਲੜਦੇ ਅਕਾਲ ਚਲਾਣਾ ਕਰ ਗਏ ਸਨ। 

ਇਸ ਲਈ ਵੈਬਸਾਈਟ ਤੋਂ ਕੁਝ ਹਿੱਸਾ ਹਰ ਮਹੀਨੇ World Cancer Care ਦੇ ਫੰਡ ਵਿੱਚ ਜਾਂਦਾ ਹੈ।

01.05.2022 ਨੂੰ ਮੇਰੇ ਸਵਰਗੀ ਪਿਤਾ ਜੀ ਅਕਾਲ ਚਲਾਣਾ ਕਰਨ ਤੋਂ ਪਹਿਲਾਂ ਜਦ ਉਹ ਬਹੁਤ ਬਿਮਾਰ ਸੀ ( ਹਸਪਤਾਲ ਦੇ ਕੌਨੇ ਵਿੱਚ ਬੈਠ ਕੇ ਡਿਕਟੇਸ਼ਨਜ਼ ਨੂੰ ਰਿਕਾਰਡ ਕਰਦਾ ਸੀ)  ਤੇ ਬਾਅਦ ਵਿੱਚ ਵੀ ਡਿਕਟੇਸ਼ਨਜ਼ ਦਾ ਸਿਲਸਿਲਾ ਨਹੀਂ ਰੁਕਿਆ, ਉਹਨਾਂ ਦੇ ਦਿੱਤੇ ਆਸ਼ੀਰਵਾਦ ਸਦਕਾ ਜ਼ਿੰਦਗੀ ਵਿੱਚ ਲਗਨ ਤੇ ਮਿਹਨਤ ਤੇ ਬਲਬੂਤੇ ਹੀ ਅੱਗੇ ਵੱਧ ਰਿਹਾ ਸੀ। 

4. ਪੰਜਾਬੀ ਸ਼ਾਰਟਹੈਂਡ ਮੈਗਜ਼ੀਨ ਨੂੰ ਤਿਆਰ ਕਰਨਾ

ਇਸ ਸਾਲ ਦੇ ਸ਼ੁਰੂ ਵਿੱਚ ਹੀ ਮੈਗਜ਼ੀਨ ਦੇ ਉੱਪਰ ਕੰਮ ਸ਼ੁਰੂ ਹੋ ਚੁੱਕਾ ਸੀ, ਹੌਲੀ ਹੌਲੀ ਟੀਮ ਵੱਲੋਂ ਪੈਰਾਗਰਾਫ ਨੂੰ ਤਿਆਰ ਕੀਤਾ ਗਿਆ ਤੇ ਅਲੱਗ ਅਲੱਗ ਟੋਪਿਕ ਤੇ ਸ਼ਬਦਾਵਲੀ ਤਿਆਰ ਕੀਤੀ ਗਈ।

ਸ਼ਬਦਾਵਲੀ ਤਿਆਰ ਕਰਨ ਤੋਂ ਬਾਅਦ ਡਿਕਟੇਸ਼ਨਜ਼ ਨੂੰ ਰਿਕਾਰਡ ਕੀਤਾ ਗਿਆ ਜਿਸ ਵਿੱਚ ਤਕਰੀਬਨ 2-3 ਮਹੀਨੇ ਦਾ ਸਮਾਂ ਲੱਗਿਆ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਮੈਗਜ਼ੀਨ ਹੋਰ ਪ੍ਰੋਵਾਇਡ ਕੀਤੀਆਂ ਜਾਣਗੀਆਂ।

ਸ਼ਾਰਟਹੈਂਡ ਵਿਦਿਆਰਥੀ ਨੂੰ ਉਹ ਹਰ ਸੂਚਨਾ ਦਿੱਤੀ ਜਾਏਗੀ ਜਿਸ ਨਾਲ ਉਹ ਸਟੈਨੋ ਬਣਨ ਵਿੱਚ ਕਾਮਯਾਬੀ ਹਾਸਿਲ ਕਰ ਸਕੇ। 

5. ਨਵੀਂ ਤਿਆਰੀ ਸਾਲ 2023

2023 ਸਾਲ ਜਨਵਰੀ ਵਿੱਚ ਵੈਬਸਾਈਟ ਦੀ ਦਿੱਖ ਨੂੰ ਬਦਲ ਦਿੱਤਾ ਜਾਵੇਗਾ। ਇਸ ਦੇ ਡਿਜ਼ਾਇਨ ਨੂੰ ਨਵਾਂ ਰੂਪ ਦੇ ਦਿੱਤਾ ਜਾਵੇਗਾ ਜਿਸ ਨਾਲ ਵਿਦਿਆਰਥੀ ਆਸਾਨੀ ਨਾਲ ਵੈਬਸਾਈਟ ਵਿੱਚੋਂ Material ਨੂੰ ਲੱਭ ਸਕੇ।

ਵਿਦਿਆਰਥੀਆਂ ਲਈ ਹੋਰ ਨਵਾਂ Material ਤਿਆਰ ਕੀਤਾ ਜਾ ਰਿਹਾ ਹੈ, ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀ ਨੂੰ ਸ਼ਾਰਟਹੈਂਡ ਦੇ ਖੇਤਰ ਵਿੱਚ ਕੁਝ ਨਵਾਂ ਸਿੱਖਣ ਨੂੰ ਮਿਲੇਗਾ।

ਨਵੇਂ ਸਾਲ ਦੀ ਤਿਆਰੀ ਅਸੀਂ ਪਹਿਲਾਂ ਹੀ ਕਰਨੀ ਸ਼ੁਰੂ ਕਰ ਦਿੱਤੀ ਹੈ ਬਿਨਾਂ ਸਮੇ ਨੂੰ ਖਰਾਬ ਕੀਤਿਆਂ ਲੋੜਵੰਦ Material ਪ੍ਰੋਵਾਇਡ ਕਰਵਾ ਸਕੀਏ।

6. ਬੱਸ ਦੀ ਘਟਨਾ

ਇਕ ਵਾਰ ਬੱਸ ਦੇ ਸਫਰ ਦੌਰਾਨ ਮੇਰੀ ਅਗਲੀ ਸੀਟ ਤੇ ਹੀ ਦੋ ਵਿਦਿਆਰਥੀ ਮੋਬਾਈਲ ਤੇ ਵੈਬਸਾਈਟ ਖੌਲ੍ਹ ਕੇ ਆਊਟਲਾਈਨਜ਼ ਦੇਖ ਰਹੇ ਸਨ ਤੇ ਉਨ੍ਹਾਂ ਨੇ ਕਿਹਾ ਵੈਬਸਾਈਟ ਨਾਲ ਮੇਰੇ ਦੋਸਤ ਦੀ ਕੌਰਟ ਵਿੱਚ ਨੌਕਰੀ ਲੱਗ ਚੁੱਕੀ ਹੈ। ਜਿਸਨੂੰ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ , ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਮੈ ਪਿੱਛੇ ਹੀ ਬੈਠਾਂ।

ਇਹ ਗੱਲ ਯਕੀਨਨ ਹੈ ਕਿ ਮੈਨੂੰ ਕੋਈ ਨਹੀਂ ਜਾਣਦਾ, ਇਸ ਵੈਬਸਾਈਟ ਨੂੰ ਕੌਣ ਚਲਾ ਰਿਹਾ ਕਿਸੇ ਨੇ ਮੈਨੂੰ ਨਹੀਂ ਦੇਖਿਆ ਪਰ ਪਰਦੇ ਦੇ ਪਿੱਛੇ ਰਹਿ ਕੇ ਹੀ ਵਿਦਿਆਰਥੀ ਸਟੈਨੋ ਲੱਗ ਰਹੇ ਨੇ, ਜੋ ਮੇਰੇ ਲਈ ਖੁਸ਼ੀ ਦੀ ਗੱਲ ਹੈ।


ਕੁਝ ਗੱਲਾਂ ਸਟੈਨੋ ਵਿਦਿਆਰਥੀਆਂ ਲਈ........

1. ਕਿਸੇ ਦੀਆਂ ਗੱਲਾਂ ਵਿੱਚ ਆ ਕੇ ਸ਼ਾਰਟਹੈਂਡ ਨਾ ਛੱਡੋ

2. ਆਪਣਾ ਕੰਮ ਇਮਾਨਦਾਰੀ ਨਾਲ ਕਰੋਂ

3. ਰੋਜ਼ਾਨਾ ਅਭਿਆਸ ਤੇ ਡਿਕਟੇਸ਼ਨਜ਼ ਕਰੋਂ , ਪਰ ਆਪਣੇ ਦਿਮਾਗ ਤੇ ਜ਼ਿਆਦਾ ਬੋਝ ਸ਼ਾਰਟਹੈਂਡ ਨਾ ਕਰੋ, ਨਹੀਂ ਤਾਂ ਉਸ ਦਾ ਲਾਭ ਘੱਟ ਹੀ ਹੁੰਦਾ।

4. ਰੋਜ਼ਾਨਾ ਟਾਈਪ ਕੀਤੇ ਪੈਰੇ ਦੀ ਹਰ ਇੱਕ ਗਲਤੀ ਕੱਢੋ

5. ਇਹ ਵਹਿਮ ਨਾ ਪਾਲੋ ਕਿ ਸ਼ਾਰਟਹੈਂਡ ਸੈਂਟਰ ਲੱਗ ਕੇ ਹੀ ਤੁਸੀਂ ਸਟੈਨੋ ਬਣ ਸਕੋਗੇ, ਘਰ ਵਿੱਚ ਰਹਿ ਕੇ ਖੁਦ ਡਿਕਟੇਸ਼ਨਜ਼ ਰਿਕਾਰਡ ਕਰਕੇ ਜਾਂ ਵੈਬਸਾਈਟ ਤੋਂ ਡਿਕਟੇਸ਼ਨ ਕਰਕੇ ਵੀ 100 ਪ੍ਰਤੀਸ਼ਤ ਸਟੈਨੋ ਬਣ ਸਕਦੇ ਹੋ।

6. ਗਲਤ ਆਊਟਲਾਈਨਜ਼ ਦੀ ਪਰੈਕਟਿਸ ਉਦੋਂ ਤਕ ਕਰੋਂ ਜਦੋਂ ਤੱਕ ਤੁਹਾਨੂੰ ਇਹ ਯਕੀਨ ਨਾ ਹੋ ਜਾਵੇ ਕਿ ਤੁਸੀਂ ਹੁਣ ਇਸਨੂੰ ਬਿਨਾਂ ਝਿਜਕ ਦੇ ਪਾ ਲਵੋਗੇ।

7. ਪੇਪਰ ਵਿੱਚ ਜਾਣ ਤੋਂ ਪਹਿਲਾਂ ਤੇ ਬਾਅਦ ਵਿੱਚ ਕਿਸੇ ਦੀ ਗੱਲਾਂ ਵਿੱਚ ਨਾ ਆਓ ਕਿ ਪੈਰਾਗਰਾਫ ਕਿਸ ਤਰ੍ਹਾਂ ਦਾ ਬੋਲਿਆ ਗਿਆ।

8. ਪੇਪਰ ਪੂਰੇ ਆਤਮ ਵਿਸ਼ਵਾਸ ਨਾਲ ਦੇਣ ਜਾਓ ਤਾਂ ਕਿ ਤੁਹਾਡਾ ਆਤਮ ਵਿਸ਼ਵਾਸ ਡਗਮਗਾਏ ਨਾ।

9. ਸ਼ਾਰਟਹੈਂਡ ਨੂੰ  ਸਿੱਖਣ ਵਿੱਚ, ਸਪੀਡ ਬਣਨ ਵਿੱਚ ਤੇ ਸਟੈਨੋ ਲੱਗਣ ਵਿੱਚ ਹਮੇਸ਼ਾ ਸਬਰ ਰੱਖੋ, ਤੁਸੀਂ ਬਣੋਗੇ ਉਦੋਂ ਹੀ ਜਦੋਂ ਤੁਸੀਂ ਇਸ ਦੇ ਕਾਬਿਲ ਹੋ ਜਾਓਗੇ।

10. ਜਦੋਂ ਸਟੈਨੋ ਬਣ ਜਾਓਗੇ ਤਾਂ ਇਸ ਦਾਸ ਨੂੰ ਮੈਸੇਜ ਕਰ ਦੇਣਾ।


ਧੰਨਵਾਦ ਉਹਨਾਂ ਸਾਰਿਆਂ ਦਾ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਰੋਜ਼ਾਨਾ ਇਸ ਵੈਬਸਾਈਟ ਨਾਲ ਜੁੜੇ ਹੋਏ ਹੈ ।

10 Comments

  1. HattsOff to U sir!!!!

    ReplyDelete
  2. bahut hi vadiya uprala dhnwaad sir g tuhadi dictations, outlines te material sadka asi shorthand vich bht kuch seekhya hai.

    ReplyDelete
  3. Bht vdia uprala sir jo students kuj kaarna kr k centr nhi ja skde ona li bht helpful aw

    ReplyDelete
  4. bhut hi vdiya km kr rhe ho sir g tuhadi website naal peechle 3 saal toh judeya hoya haan... te sb kuch mai itho hi seekhya hai g

    ReplyDelete
  5. Shandar website great

    ReplyDelete
  6. Sir Thanks Alot.............. +

    ReplyDelete

Post a Comment

Previous Post Next Post