ਇਕ ਮਹੀਨੇ ਪਹਿਲਾਂ PSSSB ਵਿਭਾਗ ਵੱਲ਼ੋਂ ਕੰਪਿਊਟਰ ਆਧਾਰਿਤ ਸਟੈਨੋ ਟਾਈਪਿਸਟ ਅਤੇ ਜੂਨੀਅਰ ਸਕੇਲ ਸਟੈਨੋਗ੍ਰਾਫਰ ਟੈੱਸਟ ਸਬੰਧੀ ਹਦਾਇਤਾਂ ਵੈਬਸਾਇਟ ਉੱਪਰ ਪਾਈਆਂ ਗਈਆਂ ਸਨ।PSSSB Steno-typist and junior scale instructions

ਪਰ ਹੁਣ ਤੱਕ ਵੀ ਬਹੁਤ ਐਸੇ ਬਹੁਤ ਸਾਰੇ ਵਿਦਿਆਰਥੀ ਹਨ ਜਿਨ੍ਹਾਂ ਨੂੰ ਇਨ੍ਹਾਂ ਹਿਦਾਇਤਾਂ ਦਾ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ, ਤੇ ਇਸ ਚੱਕਰ ਵਿੱਚ ਕਿੱਥੇ ਵਿਦਿਆਰਥੀ ਗਲਤੀਆਂ ਨਾ ਕਰ ਬੈਠਣ।


ਸਾਡੇ ਵੱਲੋਂ ਪੂਰੀ ਡਿਟੇਲ ਵਿੱਚ ਤੁਹਾਨੂੰ ਦੱਸਿਆ ਜਾਵੇਗਾ ਕਿ ਕਿਹੜੀ ਕਿਹੜੀ ਗਲਤੀ ਪੂਰੀ , ਅੱਧੀ ਤੇ ਨਜ਼ਰਅੰਦਾਜ਼ ਕੀਤੀ ਜਾਵੇਗੀ।


ਸਭ ਤੋਂ ਪਹਿਲਾਂ ਪੰਜਾਬੀ ਸਟੈਨੋ ਸਟੈਨੋ ਟਾਈਪਿਸਟ ਅਤੇ ਜੂਨੀਅਰ ਸਕੇਲ ਸਟੈਨੋਗ੍ਰਾਫਰ ਟੈੱਸਟ ਸਬੰਧੀ ਹਦਾਇਤਾਂSteno Instructions


1. ਟਾਈਪ ਟੈਸਟ ਸਬੰਧੀ ਹਿਦਾਇਤਾ ਵਿਦਿਆਰਥੀਆਂ ਨੂੰ ਪੰਜਾਬੀ ਪੈਰ੍ਹੇ ਨੂੰ ਕੀ-ਬੋਰਡ ਦੀ ਵਰਤੋਂ ਕਰਦੇ ਹੋਏ ਰਾਵੀ ਫੌਂਟ ਦੇ ਵਿੱਚ ਹੀ ਲਿਪੀਅੰਤਰ/ਟ੍ਰਾਂਸਕ੍ਰਾਈਬ ਕਰਨਾ ਹੋਵੇਗਾ।  

2. ਪੰਜਾਬੀ ਵਿੱਚ ਲਗਾਂਮਾਤਰਾਂ ਅਤੇ ਅਰਧ ਅੱਖਰਾਂ ਨੂੰ ਸਹੀ ਸਥਾਨ ਤੇ ਟਾਈਪ ਕਰਨਾ ਹੁੰਦਾ ਹੈ ਤੇ ਜੇਕਰ ਅਜਿਹੇ ਅੱਖਰਾਂ ਨੂੰ ਛੱਡ ਦਿੱਤਾ ਜਾਵੇ ਜਾਂ ਫਿਰ ਸ਼ਬਦਾਂ ਵਿੱਚ ਵਾਧੂ ਅੱਖਰ ਜੋੜ ਦਿੱਤੇ ਜਾਣ ਤਾਂ ਪੂਰੇ ਸ਼ਬਦ ਦੀ ਗਲਤੀ ਮੰਨੀ ਜਾਵੇਗੀ।

3. ਕੀ-ਬੋਰਡ ਦੇ ਕੁਝ ਬਟਨ, ਜੋ ਕਿ ਟਾਈਪਿੰਗ ਟੈੱਸਟ ਸਾਫਟਵੇਅਰ ਨਾਲ ਸਬੰਧਿਤ ਨਹੀਂ ਹਨ, ਟੈਸਟ ਦੌਰਾਨ ਉਹ ਬੰਦ ਕਰ ਦਿੱਤੇ ਜਾਣਗੇ।

4. ਟਾਈਪਿੰਗ ਟੈੱਸਟ ਸਾਫਟਵੇਅਰ ਟੈੈੱਸਟ ਦੌਰਾਨ ਉਮੀਦਵਾਰ ਦੁਆਰਾ ਦਬਾਏ ਗਏ ਸਾਰੇ ਬਟਨ-ਜੁੱਟਾਂ ਨੂੰ ਰਿਕਾਰਡ ਕਰਦਾ ਹੈ, ਉਮੀਦਵਾਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਮਾਈਕ੍ਰੋਸਾਫਟ ਵਿੰਡੋਜ਼ ਦੇ ਬਟਨ-ਜੁੱਟਾਂ ਜਿਵੇਂ ਕਿ Window+L, Ctrl+Alt+Del ਬਟਨ ਨੂੰ ਨਾ ਦਬਾਉਣ। ਅਜਿਹੇ ਮਾਮਲਿਆਂ ਵਿੱਚ ਸਮੇਂ ਦੀ ਬਰਬਾਦੀ ਲਈ ਜਾਂ ਕਿਸੇ ਹੋਰ ਅਸੁਵਿਧਾ ਲਈ ਉਮੀਦਵਾਰ ਖੁਦ ਜਿੰਮੇਵਾਰ ਹੋਵੇਗਾ ਤੇ ਇਸ ਮਾਮਲੇ ਵਿੱਚ ਵਾਧੂ ਸਮਾਂ ਵਿਦਿਆਰਥੀ ਨੂੰ ਨਹੀਂ ਦਿੱਤਾ ਜਾਵੇਗਾ।

5. ਡਿਕਟੇਸ਼ਨ ਸ਼ੀਟ ਤੇ ਸ਼ਾਰਟਹੈਂਡ ਤੋਂ ਬਿਨਾਂ ਪੰਜਾਬੀ/ਅੰਗਰੇਜ਼ੀ ਲੌਗਹੈਂਡ ਵਿੱਚ ਲਿਖਣ ਦੀ ਬਿਲਕੁਲ ਮਨਾਹੀ ਹੈ।


ਟ੍ਰਾਂਸਕ੍ਰਿਪਸ਼ਨ ਨਾਲ ਸੰਬੰਧਿਤ ਹਿਦਾਇਤਾਂ

1. ਸ਼ਬਦ ਦੀ ਪਰਿਭਾਸ਼ਾ ਨੂੰ ਵਿਸ਼ਰਾਮ ਚਿੰਨ੍ਹ (ਜੋੜਨੀ ਨੂੰ ਛੱਡ ਕੇ) ਜਾਂ ਸਪੇਸ ਦੁਆਰਾ ਵੱਖ ਕੀਤੇ ਅੱਖਰ-ਸੰਯੋਗਾਂ ਦੇ ਰੂਪ ਵਿੱਚ ਪ੍ਰਮਾਣਿਤ ਕੀਤਾ ਗਿਆ ਹੈ।

2. ਸ਼ਬਦ- ਜੋੜਾਂ ਲਈ ਨਿਮਨਲਿਖਤ ਸ਼ਬਦਕੋਸ਼ਾਂ / ਸਪੈੱਲ ਚੈੱਕਰਾਂ ਨੂੁੰ ਮਿਆਰੀ ਸ਼ਬਦਕੋਸ਼ ਸਪੈੱਲ ਚੈੱਕਰ ਮੰਨਿਆ ਜਾਵੇਗਾ ( ਮਤਲਬ ਕਿ ਨੀਚੇ ਦਿੱਤੇ ਗਏ ਕੋਸ਼ਾਂ ਵਿੱਚੋਂ ਹੀ ਸਪੈਲ ਚੈੱਕਰ ਸਹੀ ਮੰਨੇ ਜਾਣਗੇ।


1. ਪੰਜਾਬੀ ਸ਼ਬਦ ਰੂਪ ਦੇ ਸ਼ਬਦ ਜੋੜ ਕੋਸ਼ ( ਸੰਪਾਦਕ- ਡਾ. ਹਰਕੀਰਤ ਸਿੰਘ)


2. ਪੰਜਾਬੀ-ਅੰਗਰੇਜ਼ੀ ਕੋਸ਼ ( ਪ੍ਰਕਾਸ਼ਕ- ਪੰਜਾਬੀ ਯੂਨੀਵਰਸਿਟੀ ਪਟਿਆਲਾ)

3. ਪ੍ਰਮਾਣਿਕ ਪੰਜਾਬੀ ਕੋਸ਼ (ਪ੍ਰਕਾਸ਼ਕ ਭਾਸ਼ਾ ਵਿਭਾਗ)

4. ਅੱਖਰ ਸਾਫਟਵੇਅਰ 2021 ਵਿੱਚ ਪ੍ਰਦਾਨ ਕੀਤਾ ਗਿਆ ਪੰਜਾਬੀ ਸਪੈੱਲ ਚੈੱਕਰ

5. ਅੰਗਰੇਜ਼ੀ ਦੀ ਆਕਸਫੋਰਡ ਡਿਕਸ਼ਨਰੀ


ਨੋਟ

ਵਿਦੇਸ਼ੀ ਸ਼ਬਦਾਂ, ਨਿੱਜੀ ਨਾਂਵਾਂ ਅਤੇ ਹੋਰ ਸ਼ਬਦਾਂ ਜੋ ਉਪਰੋਕਤ ਸ਼ਬਦਕੋਸ਼ਾਂ/ ਸਪੈੱਲ ਚੈੱਕਰਾਂ ਵਿੱਚੋਂ ਕਿਸੇ ਵਿੱਚ ਵੀ ਮੌਜੂਦ ਨਹੀਂ ਹਨ, ਬਾਰੇ ਫੈਸਲਾ ਇਸ ਮਕਸਦ ਲਈ ਗਠਿਤ ਭਾਸ਼ਾ ਮਾਹਿਰਾਂ ਦੀ ਕਮੇਟੀ ਦੁਆਰਾ ਲਿਆ ਜਾਵੇਗਾ।

3. ਪੰਜਾਬੀ ਸ੍ਵਰਾਂ ਨੂੰ ਇਕਹਿਰੇ ਅੱਖਰ ਵਜੋਂ ਟਾਈਪ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਸ੍ਵਰ ਵਾਹਰ + ਮਾਤਰਾ ਦੇ ਸੁਮੇਲ ਵਜੋਂ। ਇਸ ਤਰ੍ਹਾਂ ਉਦਾਹਰਨ ਲਈ ਆ ਨੂੰ ਦੋ ਅੱਖਰਾਂ ਦੇ ਸੁਮੇਲ ( ਅ ਤੋਂ ਬਾਅਦ ਾ ) ਦੇ ਰੂਪ ਵਿੱਚ ਨਹੀਂ, ਕੇਵਲ ਇਕਹਰੇ ਅੱਖਰ ਦੇ ਰੂਪ ਵਿੱਚ ਟਾਈਪ ਕੀਤਾ ਜਾਣਾ ਚਾਹੀਦਾ ਹੈ। 


Ravvi Font Details4. ਗ਼ਲਤੀਆਂ ਕਿਵੇਂ ਕੱਢੀਆਂ ਜਾਣਗੀਆਂ ਜਾਣਕਾਰੀ

ਪੂਰੀ ਗਲਤੀ ਮੰਨੀ ਜਾਵੇਗੀ ਹੇਠ ਲਿਖੇ ਅਨੁਸਾਰ

1. ਕਿਸੇ ਸ਼ਬਦ ਨੂੰ ਛੱਡਣਾ 

2. ਕਿਸੇ ਵੀ ਠੀਕ ਸ਼ਬਦ ਦੀ ਥਾਂ ਤੇ ਕੋਈ ਹੋਰ ਸ਼ਬਦ ਟਾਈਪ ਕਰਨਾ ਜਿਵੇਂ ਮੈਂ ਦੀ ਥਾਂ ਤੇ ਮੈਨੂੰ , ਵਸੀਅਤ ਦੀ ਥਾਂ ਤੇ ਵਿਸ਼ਵਾਸ ਪਾਉਣਾ

3. ਇਸੇ ਤਰ੍ਹਾਂ ਦੁਹਰਾਏ ਗਏ ਸ਼ਬਦ ਜਿਵੇਂ ਕਿ ਵਿਭਾਗ ਦੀ ਥਾਂ ਤੇ ਵਿਭਾਗ , ਵਿਭਾਗ, ਵਿਭਾਗ 3 ਵਾਰ ਪਾ ਦਿੱਤਾ ਗਿਆ 

4. ਗਲਤ / ਵਾਧੂ ਟਾਈਪ ਕੀਤੇ ਸ਼ਬਦ ਜੋ ਪੈਰ੍ਹੇ ਵਿੱਚ ਨਹੀਂ ਬੋਲੇ ਗਏ


ਲਗਾਮਾਤਰਾਂ ਦੀਆਂ ਗਲਤੀਆਂ ਜਿਵੇਂ ਕਿ  

(ਕਵਿਤਾ ਦੀਂ ਥਾਂ ਤੇ ਕਵੀਤਾ)  

 (ਲੈ ਦੀ ਥਾਂ ਤੇ ਲੇ
  
( ਗੁਰੂ ਦੀ ਥਾਂ ਤੇ ਗੂਰੂ

 (ਰੌਲਾ ਦੀ ਥਾਂ ਤੇ ਰੋਲ਼ਾ)   

( ਇਹ ਦੀ ਥਾਂ ਤੇ ਏਹ)

( ਬਹੁਤ ਦੀ ਥਾਂ ਤੇ ਬੌਹਤ)

( ਸਹੁੰ ਦੀ ਥਾਂ ਤੇ ਸੌਂਹ)

(ਟਹਿਲ ਦੀ ਥਾਂ ਤੇ ਟੈਹਲ)

( ਨਵੇਂ ਦੀ ਥਾਂ ਤੇ ਨਵੇ)

( ਮਾਂ ਦੀ ਥਾਂ ਤੇ ਮਾ)

( ਜਾਂ ਦੀ ਥਾਂ ਤੇ ਜਾ)


ਵਿਦਿਆਰਥੀ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਉਪਰੋਕਤ ਦਿੱਤੀਆਂ ਗਈਆ ਡਿਕਸ਼ਨਰੀਆਂ / ਸਪੈੱਲ ਚੈੱਕਰਾਂ ਦੇ ਅਨੁਸਾਰ ਹੀ ਆਮ ਤੌਰ ਉੱਤੇ ਵਰਤੇ ਜਾਂਦੇ ਪੰਜਾਬੀ/ ਅੰਗਰੇਜ਼ੀ ਸ਼ਬਦਾਂ ਦੇ ਸਹੀ ਸ਼ਬਦ-ਜੋੜ ਪਾਉਣ। ਗਲਤ ਸ਼ਬਦ-ਜੋੜਾਂ ਨੂੰ ਪੂਰੀ ਗਲਤੀ ਮੰਨੀ ਜਾਵੇਗੀ।


ਅੰਗਰੇਜ਼ੀ ਫੁੱਲ ਸਟਾਪ   

ਸਿਵਾਏ ਜਦੋਂ ਸੰਖੇਪ ਰੂਪਾਂ ਨਾਲ ਵਰਤਿਆ ਜਾਂਦਾ ਹੈ ਪ੍ਰਸ਼ਨ ਚਿੰਨ ? ਅਤੇ ਪੰਜਾਬੀ ਪੂਰਨ ਵਿਸ਼ਰਾਮ ਚਿੰਨ੍ਹ ਜਾਂ ਡੰਡੀ ।   ਨੂੰ ਵੱਖਰੇ ਸ਼ਬਦ ਮੰਨਿਆ ਜਾਵੇਗਾ ਅਤੇ ਉਨ੍ਹਾਂ ਵਿੱਚੋਂ ਕੋਈ ਵੀ ਗਲਤੀ ਨੂੰ ਪੂਰੀ ਗਲਤੀ ਮੰਨਿਆ ਜਾਵੇਗਾ। ਜੇਕਰ ਇਨ੍ਹਾਂ  ਵਿਸ਼ਰਾਮ ਚਿੰਨ੍ਹਾਂ ਦੇ ਬਾਅਦ ਕੋਈ ਸਪੇਸ ਨਹੀਂ ਹੈ ਤਾਂ ਇਸ ਨੂੰ ਸਪੇਸ ਦੀ ਗਲਤੀ ਮੰਨਿਆ ਜਾਵੇਗਾ। 

Numeric ਸੰਖਿਆਤਮਕ ਸ਼ਬਦਾਂ ਨੂੰ ਸਿਰਫ ਅੰਕਾਂ ਵਿੱਚ ਹੀ ਟ੍ਰਾਂਸਕ੍ਰਾਈਬ ਕੀਤਾ ਜਾਣਾ ਚਾਹੀਦਾ ਹੈ ਨਹੀਂ ਤਾਂ ਇਸ ਨੂੰ ਪੂਰੀ ਗਲਤੀ ਮੰਨਿਆ ਜਾਵੇਗਾ। ਜਿਵੇਂ ਕਿ Five Hundred ਨੂੰ 500 ਵਜੋਂ ਟਾਈਪ ਕੀਤਾ ਜਾਣਾ ਚਾਹੀਦੈ ਹੇ ਨਾ ਕਿ Five Hundred ਵਜੋਂ।


ਸੰਖੇਪ ਅਤੇ ਛੋਟੇ ਰੂਪ ਵਾਲੀ ਪੂਰੀ ਗਲਤੀਆਂ

ਉਪਾਧੀ ਰੂਪ ਸ਼ਬਦਾਂ (ਸੰਬੋਧਨੀ ਸ਼ਬਦ) ਨੂੰ ਛੱਟ ਕੇ ਸੰਖੇਪ ਰੂਪਾਂ ਨੂੰ ਉਨ੍ਹਾਂ ਦੇ ਪੂਰੇ ਰੂਪ ਵਜੋਂ ਟਾਈਪ ਕੀਤਾ ਜਾਣਾ ਚਾਹੀਦਾ ਹੈ। ਜਿਵੇਂ ਕਿ

Government Private, Limited Company ਨੂੰ ਪੂਰਾ ਲਿਖਿਆ ਜਾਵੇ 

Govt. Pvt., Ltd. Co. ਨੂੰ ਗਲਤ ਮੰਨਿਆ ਜਾਵੇਗਾ। 

ਡਾਕਟਰ, ਸਰਦਾਰ, ਪ੍ਰੋਫੈਸਰ ਸ਼ਬਦਾਂ ਨੂੰ ਜੇ ਡਾ. ਹਰਦੇਵ ਸਿੰਘ, ਸ. ਗੁਰਦੇਵ ਸਿੰਘ, 
ਪ੍ਰੋ. ਗੁਰਦਿਆਲ ਸਿੰਘ   ( ਇਨ੍ਹਾਂ ਦੀ ਗਲਤੀ ਨਹੀਂ ਮੰਨੀ ਜਾਵੇਗੀ।

Doctor ਨੂੰ Dr. ਸਹੀ ਮੰਨਿਆ ਜਾਵੇਗਾ ਅੰਗਰੇਜ਼ੀ ਵਿੱਚ

ਸੰਖੇਪ ਰੂਪ ਦੇ ਬਾਅਦ ਬਿੰਦੀ ਆਉਣੀ ਚਾਹੀਦੀ ਹੈ ਨਹੀਂ ਤਾ ਇਸ ਨੂੰ ਪੂਰੀ ਗਲਤੀ ਮੰਨਿਆ ਜਾਵੇਗਾ।


ਚ ਅਤੇ ਚੋਂ ਬਾਰੇ ਜਾਣਕੀ

ਟਾਈਪ ਕੀਤੇ ਗਏ ਛੋਟੇ ਰੂਪ ਜਿਵੇਂ ਕਿ 'ਚ  ਅਤੇ ' ਚੋਂ  ਆਦਿ ਨੂੰ ਪੂਰੀ ਗਲਤੀ ਮੰਨਿਆ ਜਾਵੇਗਾ। 

ਵਿਦਿਆਰਥੀ ਨੂੰ ਕ੍ਰਮਵਾਰ ਇਨ੍ਹਾਂ ਦੇ ਪੂਰੇ ਰੂਪ ਵਿੱਚ ਅਤੇ ਵਿੱਚੋਂ ਟਾਈਪ ਕਰਨਾ ਹੋਵੇਗਾ। ਅੱਧੀਆਂ ਗਲਤੀਆਂ ਬਾਰੇ ਜਾਣਕੀ

1. ਸਪੇਸ ਦੀ ਗਲਤੀ

2. ਜਿੱਥੇ ਦੋ ਸਹੀ ਟਾਈਪ ਕੀਤੇ ਗਏ ਸ਼ਬਦਾਂ (ਪੰਜਾਬੀਯੁੂਨੀਵਰਸਿਟੀ) ਵਿਚਕਾਰ ਕੋਈ ਸਪੇਸ ਨਹੀਂ ਦਿੱਤੀ ਜਾਂਦੀ ਤਾਂ ਅੱਧੀ ਗਲਤੀ ਮੰਨੀ ਜਾਵੇਗੀ।

3. ਪੰਜਾਬੀ ਵਿੱਚ  ਸੰਬੰਧਕ/ ਨਿਪਾਤ (ਕੇ) ਦੀਆਂ ਗਲਤੀਆਂ ਜਿੱਥੇ ਸੰਬੰਧਕ ਨਿਪਾਤ (ਕੇ) ਅਤੇ ਇਸ ਤੋਂ ਪਹਿਲਾਂ ਵਾਲੇ ਨਾਂਵ / ਪੜਨਾਂਵ ਵਿਚਕਾਰ ਕੋਈ ਸਪੇਸ ਛੱਡੀ ਨਹੀਂ ਗਈ ( ਜਿਵੇਂ ਕਿ ਉਸਨੇ, ਇਸਦਾ, ਇਸਦੀਆਂ, ਜਿਸਨੂੰ, ਉਸਨੂੰ, ਇਸਨੂੰ, ਇਸਨੇ, ਜਾਕੇ)

4. ਵੱਡੇ ਅਤੇ ਛੋਟੇ ਅੱਖਰਾਂ ਦੀਆਂ ਗਲਤੀਆਂ ( ਸਿਰਫ ਅੰਗਰੇਜ਼ੀ ਲਈ) ਕੱਢੀਆਂ ਜਾਣਗੀਆਂ।  

ਨੋਟ

ਸਾਰੀਆਂ ਗਲਤੀਆਂ ਗਿਣੀਆਂ ਜਾਂਦੀਆਂ ਹਨ ਪਰ ਇੱਕ ਸ਼ਬਦ ਵਿੱਚ ਗਿਣੀਆਂ ਗਈਆਂ ਕੁੱਲ ਗਲਤੀਆਂ ਨੂੰ ਇੱਕ ਪੂਰੀ ਗਲਤੀ ਨੂੰ ਵੱਧ ਨਹੀਂ ਹੋਣੀਆਂ ਚਾਹੀਦੀਆਂ ਜਿਵੇਂ ( ਯੂਨੀ ਵਰਸਿਟੀ ਵਿੱਚ ਅੱਧੀ ਗਲਤੀ ਸਪੇਸ ਦੀ ਹੈ ਅਤੇ ਇਕ ਗਲਤੀ ਵਰਸਿਟੀ ਦੀ ਹੈ ਇਕ ਸ਼ਬਦ ਦੀਆਂ ਗਲਤੀਆਂ ਹੋਣ ਕਾਰਨ ਡੇਢ ਗਲਤੀ ਦੀ ਥਾਂ ਤੇ ਇੱਕ ਗਲਤੀ ਗਿਣੀ ਜਾਵੇਗੀ।ਨਜ਼ਰ ਅੰਦਾਜ਼ ਕੀਤੀਆਂ ਗਲਤੀਆਂ (ਸਿਰਫ ਪੰਜਾਬੀ ਲਈ)

ਪੈਰ ਬਿੰਦੀ ਅੱਖਰ

( ਖ਼ ਅਤੇ ਖ ) 

ਖ਼ਬਰ ਦੀ ਥਾਂ ਤੇ ਖਬਰ ਪਾ ਦਿੱਤਾ ਤਾਂ ਕੋਈ ਗਲਤੀ ਨਹੀਂ

(ਗ਼ ਅਤੇ ਗ )   ਗਲਤੀ ਨਹੀਂ ਮੰਨੀ ਗਈ

ਗ਼ਦਰ ਦੀ ਥਾਂ ਤੇ ਜੇ ਗਦਰ ਪਾ ਦਿੱਤਾ ਤਾਂ ਕੋਈ ਗਲਤੀ ਨਹੀਂ 


( ਫ਼ ਅਤੇ ਫ )    ਗਲਤੀ ਨਹੀਂ ਮੰਨੀ ਗਈ

ਫ਼ਸਲ ਦੀ ਥਾਂ ਤੇ ਜੇ ਫਸਲ ਪਾ ਦਿੱਤਾ ਤਾਂ ਕੋਈ ਗਲਤੀ ਨਹੀਂ 


( ਲ਼ ਅਤੇ ਲ )  ਲ਼ ਪੈਰ ਬਿੰਦੀ ਨਾ ਪਾਉਣ ਦੀ ਪੂਰੀ ਗਲਤੀ ਮੰਨੀ ਗਈ ਹੈ

ਵਾਲ਼ੀ ਦੀ ਥਾਂ ਤੇ ਜੇ ਵਾਲੀ ਪਾ ਦਿੱਤਾ ਤਾਂ ਪੂਰੀ ਗਲਤੀ ਮੰਨੀ ਜਾਵੇਗੀ।


( ਜ਼ ਅਤੇ ਜ)   ਜ਼ ਪੈਰ ਬਿੰਦੀ ਨਾ ਪਾਉਣ ਦੀ ਪੂਰੀ ਗਲਤੀ ਮੰਨੀ ਗਈ ਹੈ

ਜ਼ਹਿਰ ਦੀ ਥਾਂ ਤੇ ਜੇ ਜਹਿਰ ਪਾ ਦਿੱਤਾਂ ਤਾਂ ਪੂਰੀ ਗਲਤੀ ਮੰਨੀ ਜਾਵੇਗੀ।

ਰਾਜ਼ ਦੀ ਥਾਂ ਰਾਜ ਪਾ ਦਿੱਤਾ ਤਾਂ ਪੂਰੀ ਗਲਤੀ ਮੰਨੀ ਜਾਵੇਗੀ।


1. ( ਸ਼ ਅਤੇ ਸ) ਧੁਨੀਆਂ ਵਿੱਚ ਅੰਤਰ ਹੋਣ ਕਾਰਨ ਇਹ ਵੱਖਰੇ ਵੱਖਰੇ ਮੰਨੇ ਜਾਣਗੇ।

ਸ਼ੀਸ਼ਾ ਦੀ ਤਾਂ ਤੇ ਜੇ ਸੀਸਾ ਪਾ ਦਿੱਤਾ ਤਾਂ ਪੂਰੀ ਗਲਤੀ ਮੰਨੀ ਜਾਵੇਗੀ।


ਅਰਧ ਅੱਖਰ ਬਾਰੇ ਜਾਣਕੀ

ਆਮ ਤੌਰ ਉੱਤੇ ਅਰਧ ਅੱਖਰਾਂ ( ਪੈਰੀਂ ਰਾਰਾ ਅਤੇ ਪੈਰੀਂ ਵਾਵਾ ) ਜਾਂ ਬਰਾਬਰ ਦੇ ਪੂਰੇ ਅੱਖਰਾਂ ਨਾਲ ਲਿਖੇ ਸਮਾਨ ਅਰਥ ਵਾਲੇ ਸ਼ਬਦਾਂ ਨੂੰ ਬਰਾਬਰ ਮੰਨਿਆ ਜਾਵੇਗਾ। 
ਜਿਵੇਂ ਕਿ ( ਪ੍ਰਕਾਸ਼ ਅਤੇ ਪਰਕਾਸ਼) ( ਸਵੈ ਅਤੇ ਸ੍ਵੇੈ ) ਸ਼ਬਦ ਜੋੜ ਬਰਾਬਰ ਮੰਨਿਆ ਜਾਵੇਗਾ।

ਇਹ ਨਿਯਮ ਪੈਰੀਂ ਹਾਹਾ ਉੱਤੇ ਲਾਗੂ ਨਹੀਂ ਹੁੰਦਾ ਕਿਉਂਕਿ ਪੈਰੀਂ ਹਾਹਾ ਵਾਲੇ ਸ਼ਬਦਾਂ ਵਿੱਚ ਉੱਪਤ ਦਿੱਤੇ ਪ੍ਰਮਾਣਿਕ ਕੋਸ਼ਾਂ ਅਨੁਸਾਰ ਪੈਰੀਂ ਹਾਹਾ ਲਿਖਿਆ ਜਾਂਦਾ ਹੈ ਪ੍ਰੰਤੂ ਵਿਦਿਆਰਥੀ ਵੱਲੋਂ ਸ਼ਬਦ ਦੇ ਪੈਰੀਂ ਹਾਹਾ ਟਾਈਪ ਨਹੀਂ ਕੀਤਾ ਗਿਆ ਤਾਂ ਪੂਰੀ ਗਲਤੀ ਮੰਨੀ ਜਾਵੇਗੀ। ਜਿਵੇਂ ਕਿ 

ਜੇਲ੍ਹ - ਜੇਲ ਪਾ ਦਿੱਤਾ ਤਾਂ ਪੂਰੀ ਗਲਤੀ ਮੰਨੀ ਜਾਵੇਗੀ

ਜ਼ਿਲ੍ਹਾ- ਜਿਲਾ  ਪਾ ਦਿੱਤਾ ਤਾਂ ਪੂਰੀ ਗਲਤੀ ਮੰਨੀ ਜਾਵੇਗੀ 

ਕੜ੍ਹੀ ਸਬਜ਼ੀ ਵਾਲੀ-  ਕੜੀ  ਸੰਗਲ ਵਾਲੀ ਪਾ ਦਿੱਤਾ ਤਾਂ ਪੂਰੀ ਗਲਤੀ ਮੰਨੀ ਜਾਵੇਗੀ


ਅੱਧਕ ਅੱਖਰ ਬਾਰੇ ਜਾਣਕੀ

ਪ੍ਰਮਾਣਿਕ ਸ਼ਬਦ ਕੋਸ਼ਾਂ ਵਿੱਚ ਅਧਕ ਦੇ ਨਾਲ ਅਧਕ ਦੇ ਬਿਨਾਂ ਪਾਏ ਜਾਣ ਵਾਲੇ ਸ਼ਬਦ-ਜੋੜ ਵਾਲੇ ਸਮਾਨ ਅਰਥਾਂ ਵਾਲੇ ਸ਼ਬਦਾਂ ਨੂੰ ਬਰਾਬਰ ਮੰਨਿਆ ਜਾਵੇਗਾ।

ਜਿਵੇਂ ਕਿ

ਵਿੱਚ - ਵਿਚ  ਗਲਤੀ ਨਹੀਂ ਹੋਵੇਗੀ

ਵੱਲੋਂ - ਵਲੋਂ - ਗਲਤੀ ਨਹੀਂ ਹੋਵੇਗੀ।


ਪੂਰੀ ਗਲਤੀ

ਦਿੱਲੀ - ਦਿਲੀ ਪਾ ਦਿੱਤਾ ਤਾਂ ਪੂਰੀ ਗਲਤੀ ਹੋਵੇਗੀ

ਉਸ - ਉੱਸ ਪਾ ਦਿੱਤਾ ਤਾਂ ਪੂਰੀ ਗਲਤੀ ਹੋਵੇਗੀ

ਰੋਟੀ - ਰੋੱਟੀ ਪਾ ਦਿੱਤਾ ਤਾਂ ਪੂਰੀ ਗਲਤੀ ਹੋਵੇਗੀ


ਵਿਸ਼ਰਾਮ ਚਿੰਨ

ਅੰਗਰੇਜ਼ੀ ਫੁੱਲ ਸਟਾਪ .  ਨਹੀਂ ਪਾਓਗੇ ਗਲਤੀ ਮੰਨੀ ਜਾਵੇਗੀ

ਪ੍ਰਸ਼ਨ ਚਿੰਨ ?   -- ਨਹੀਂ ਪਾਓਗੇ ਗਲਤੀ ਮੰਨੀ ਜਾਵੇਗੀ

ਡੰਡੀ ।   --  ਨਹੀਂ ਪਾਓਗੇ ਗਲਤੀ ਮੰਨੀ ਜਾਵੇਗੀ

ਬਾਕੀ ਕਿਸੇ ਹੋਰ ਵਿਸ਼ਰਾਮ ਚਿੰਨਾਂ ਦੀ ਗਲਤੀ ਨਹੀਂ ਕੀਤੀ ਜਾਵੇਗੀ।ਭਾਸ਼ਾ ਅਤੇ ਸ਼ਬਦ ਜੋੜ ਦੇ ਪੱਖ ਤੋਂ , ਜੇਕਰ ਵਿਦਿਆਰਥੀ ਦੁਆਰਾ ਇਕੋ ਸ਼ਬਦ ਨੂੰ ਇੱਕ ਦੋਂ ਵੱਧ ਸਥਾਨਾਂ ਉੱਤੇ ਇੱਕੋ ਸ਼ਬਦ-ਜੋੜ ਨਾਲ ਗਲਤ ਟਾਈਪ ਕੀਤਾ ਜਾਂਦਾ ਹੈ ਤਾਂ ਇਸ ਨੂੰ ਇੱਕ ਗਲਤੀ ਮੰਨਿਆ ਜਾਂਦਾ ਹੈ, ਜਿਵੇਂ ਕਿ

ਪਾਣੀ - ਪਾਨੀ  ਪਾ ਦਿੱਤਾ ਤਾਂ  ਪੂਰੀ ਗਲਤੀ ਹੋਵੇਗੀ

ਭਾਸ਼ਾ- ਭਾਸਾ ਪਾ ਦਿੱਤਾ ਤਾਂ ਪੂਰੀ ਗਲਤੀ ਹੋਵੇਗੀ

ਜੇਕਰ ਪਾਣੀ ਦੀ ਥਾਂ ਦੋ ਬਾਰ ਪਾਨੀ ਪਾਨੀ , ਤਿੰਨ ਵਾਰ ਭਾਨੀ ਭਾਨੀ ਭਾਨੀ, ਇਕ ਵਾਰ ਪਣੀ ਪਾ ਦਿੱਤਾ ਤਾਂ  6 ਗਲਤੀਆਂ ਦੇ ਮੁਕਾਬਲੇ ਸਿਰਫ 3 ਗਲਤੀਆਂ ਮੰਨੀਆਂ ਜਾਣਗੀਆਂ।

ਜੋੜਨੀ (-) ਵਾਲੇ ਸਮਾਸੀ ਸ਼ਬਦ ਨੂੰ ਇਕ ਸ਼ਬਦ ਮੰਨਿਆ ਜਾਵੇਗਾ। ਜੇਕਰ ਉਮੀਦਵਾਰ ਸਮਾਸੀ ਸ਼ਬਦ ਜਿਵੇਂ ਵੱਖ-ਵੱਖ ਜਾਂ ਹੌਲ਼ੀ-ਹੌਲ਼ੀ ਨੂੰ ਕ੍ਰਮਵਾਰ ਵੱਖ-2 ਜਾਂ ਹੌਲੀ-2  ਟਾਈਪ ਕਰਦਾ ਹੈ ਤਾਂ ਇਸ ਨੂੰ ਪੂਰੀ ਗਲਤੀ ਮੰਨਿਆ ਜਾਵੇਗਾ।


ਉਮੀਦਵਾਰ ਨੂੰ ਦੋਨੋ ਪੈਰ੍ਹੇ ਵੱਖਰੇ ਟੈਕਸਟ ਬਾਕਸਾਂ (Test Boxes) ਵਿੱਚ ਲਿਖਣੇ ਪੈਣਗੇ। ਪਰ ਇੱਕ ਸਮੇਂ ਸਕ੍ਰੀਨ ਉੱਤੇ ਇੱਕ ਟੈਕਸਟ ਬਾਕਸ ਦਿਖਾਈ ਦੇਵੇਗਾ। ਇਸ ਲਈ ਟੈਕਟ ਬਾਕਸ ਉੱਤੇ ਪਹਿਲਾਂ ਪੈਰ੍ਹਾ ਟਾਈਪ ਕਰਨ ਤੋਂ ਬਾਅਦ ਉਮੀਦਵਾਰ ਨੂੰ ਪਹਿਲੇ ਪੈਰੇ ਤੋਂ ਅਗਲੇ ਪੈਰ੍ਹੇ ਉੱਤੇ ਜਾਣ ਲਈ ਐਂਟਰ ਬਟਨ ਦਬਾਉਣਾ ਪਵੇਗਾ।

ਇਸੇ ਤਰ੍ਹਾਂ ਟੈਕਟਸ ਨੂੰ ਸੰਪਾਦਿਤ (Editing) ਕਰਨ ਲਈ ਟੈਕਸਟ ਦੇ ਪਿਛਲੇ ਜਾਂ ਅਗਲੇ ਪੈਰ੍ਹੇ ਦੇ ਜਾਣ ਲਈ ਐਰੋ ਬਟਨਾਂ ਜਾਂ Page Up ਅਤੇ  Page Down ਦੀ ਵਰਤੋਂ ਕੀਤੀ ਜਾ ਸਕਦਾ ਹੈ। 

ਨੋਟ

ਜੇਕਰ ਪੈਰ੍ਹਾਗਰਾਫ ਨੂੰ ਟੈਕਸਟ ਬਾਕਸ ਵਿੱਚ ਟ੍ਰਾਂਸਕ੍ਰਾਇਬ ਨਹੀਂ ਕੀਤਾ ਗਿਆ ਤਾਂ ਪੈਰ੍ਹੇ ਦੇ ਸਾਰੇ ਸ਼ਬਦ ਗਲਤ ਮੰਨੇ ਜਾਣਗੇ।


ਗਲਤੀ ਗਣਨਾਂ ਦੀਆਂ ਉਦਾਹਰਨਾਂ


ਉਦਾਹਰਨ ਲਈ ਪੈਰ੍ਹਾਗਰਾਫਡਾ. ਗਰਗ ਅਤੇ ਉਨ੍ਹਾਂ ਦਾ ਪ੍ਰੋਫੈਸਰ ਦੋਸਤ ਦਿੱਲੀ ਜਾ ਰਹੇ ਹਨ। ਜਹਾਜ਼ ਉੱਡਣ ਲਈ ਤਿਆਰ ਹੈ ਅਤੇ ਉਡਾਰੀ ਭਰਨ ਦੇ ਵਿੱਚ ਸਿਰਫ 5 ਕੁ ਮਿੰਟ ਦਾ ਸਮਾਂ ਰਹਿ ਗਿਆ ਹੈ, ਇਸ ਲਈ ਸਭ ਨੂੰ ਹਿਦਾਇਤ ਦਿੱਤੀ ਜਾਂਦੀ ਹੈ ਕਿ ਆਪਣਾ-ਆਪਣਾ ਮੋਬਾਈਲ ਬੰਦ ਕਰ ਦਿਓ ਅਤੇ ਸੀਟ ਬੈਲਟ ਬੰਨ੍ਹ ਲਵੋ ਅਤੇ ਆਪਣਾ ਸਮਾਨ ਸੀਟ ਦੇ ਥੱਲੇ ਰੱਖ ਲਓ।

ਕੇਸ- 1

ਡਾ. ਗਰਗ ਅਤੇ ਉਨ੍ਹਾਂ ਦਾ ਪ੍ਰੋਫੈਸਰ ਦੋਸਤ ਦਿੱਲੀ ਜਾ ਰਹੇ ਹਨ। ਜਹਾਜ਼ ਉੱਡਣ ਲਈ ਤਿਆਰ ਹੈ ਅਤੇ ਉਡਾਰੀ ਭਰਨ ਦੇ ਵਿੱਚ ਸਿਰਫ 5 ਕੁ ਮਿੰਟ ਦਾ ਸਮਾਂ ਰਹਿ ਗਿਆ ਹੈ, ਇਸ ਲਈ ਸਭ ਨੂੰ ਹਿਦਾਇਤ ਦਿੱਤੀ ਜਾਂਦੀ ਹੈ ਕਿ ਆਪਣਾ-ਆਪਣਾ ਮੋਬਾਈਲ ਬੰਦ ਕਰ ਦਿਓ ਅਤੇ ਸੀਟ ਬੈਲਟ ਬੰਨ੍ਹ ਲਵੋ ਅਤੇ ਆਪਣਾ ਸਮਾਨ ਸੀਟ ਦੇ ਥੱਲੇ ਰੱਖ ਲਓ।______________________________________________

ਕੇਸ-2

ਬੋਲਿਆ ਗਿਆ ਪੈਰ੍ਹਾਗਰਾਫ
ਡਾ. ਗਰਗ ਅਤੇ ਉਨ੍ਹਾਂ ਦਾ ਪ੍ਰੋਫੈਸਰ ਦੋਸਤ ਦਿੱਲੀ ਜਾ ਰਹੇ ਹਨ। ਜਹਾਜ਼ ਉੱਡਣ ਲਈ ਤਿਆਰ ਹੈ ਅਤੇ ਉਡਾਰੀ ਭਰਨ ਦੇ ਵਿੱਚ ਸਿਰਫ 5 ਕੁ ਮਿੰਟ ਦਾ ਸਮਾਂ ਰਹਿ ਗਿਆ ਹੈ, ਇਸ ਲਈ ਸਭ ਨੂੰ ਹਿਦਾਇਤ ਦਿੱਤੀ ਜਾਂਦੀ ਹੈ ਕਿ ਆਪਣਾ-ਆਪਣਾ ਮੋਬਾਈਲ ਬੰਦ ਕਰ ਦਿਓ ਅਤੇ ਸੀਟ ਬੈਲਟ ਬੰਨ੍ਹ ਲਵੋ ਅਤੇ ਆਪਣਾ ਸਮਾਨ ਸੀਟ ਦੇ ਥੱਲੇ ਰੱਖ ਲਓ।

ਟਾਈਪ ਕੀਤਾ ਗਿਆ ਪੈਰ੍ਹਾਗਰਾਫ

ਡਾਕਟਰ ਗਰਗ ਅਤੇ ਉਨ੍ਹਾਂ ਦਾ ਪ੍ਰੋਫੈਸਰ ਦੋਸਤ ਦਿਲੀ ਜਾ ਰਹੇ ਹਨ। ਜਹਾਜ ਉੱਡਣ ਲਈ ਤਿਆਰ ਹੈ ਅਤੇ ਉਡਾਰੀ ਭਰਨ ਦੇ ਵਿੱਚ ਸਿਰਫ ਪੰਜ ਕੁ ਮਿੰਟ ਦਾ ਸਮਾਂ ਰਹਿ ਗਿਆ ਹੈ , ਇਸ ਲਈ ਸਭ ਨੂੰ ਹਿਦਾਇਤ ਦਿਤੀ ਜਾਂਦੀ ਹੈ ਕਿ ਆਪਣਾ-2 ਮੋਬਾਈਲ ਬੰਦ ਕਰ ਦਿਓ ਅਤੇ ਸਿਟ ਬੈਲਟ ਬੰਨ ਲਵੋ ਅਤੇ ਆਪਣਾ ਆਪਣਾ ਸਮਾਨ ਸਿਟ ਦੇ ਥੱਲੇਰੱਖ ਲਵੋ


ਪੂਰੀਆਂ ਗਲਤੀਆਂ ਨੂੰ Red ਕੀਤਾ ਗਿਆ

ਦਿਲੀ, ਪੰਜ,  ਦਿਤੀ, ਆਪਣਾ-2, ਸਿਟ, ਬੰਨ, ਆਪਣਾ , ਲਵੋ ਤੇ ਡੰਡੀ ਦੀ ਗਲਤੀ


ਅੱਧੀਆਂ ਗਲਤੀਆਂ - Pink ਕੀਤਾ ਗਿਆ

ਥੱਲੇਰੱਖ

ਨਜ਼ਰ ਅੰਦਾਜ਼ ਗਲਤੀਆਂ ਨੂੰ  Blue ਕੀਤਾ ਗਿਆ ਹੈ।

ਡਾਕਟਰ, ਜਹਾਜ, ਸਿਰਫ, ਹੈ ,_______________________________________________

ਕੇਸ-3

ਬੋਲਿਆ ਗਿਆ ਪੈਰ੍ਹਾਗਰਾਫ
ਡਾ. ਗਰਗ ਅਤੇ ਉਨ੍ਹਾਂ ਦਾ ਪ੍ਰੋਫੈਸਰ ਦੋਸਤ ਦਿੱਲੀ ਜਾ ਰਹੇ ਹਨ। ਜਹਾਜ਼ ਉੱਡਣ ਲਈ ਤਿਆਰ ਹੈ ਅਤੇ ਉਡਾਰੀ ਭਰਨ ਦੇ ਵਿੱਚ ਸਿਰਫ 5 ਕੁ ਮਿੰਟ ਦਾ ਸਮਾਂ ਰਹਿ ਗਿਆ ਹੈ, ਇਸ ਲਈ ਸਭ ਨੂੰ ਹਿਦਾਇਤ ਦਿੱਤੀ ਜਾਂਦੀ ਹੈ ਕਿ ਆਪਣਾ-ਆਪਣਾ ਮੋਬਾਈਲ ਬੰਦ ਕਰ ਦਿਓ ਅਤੇ ਸੀਟ ਬੈਲਟ ਬੰਨ੍ਹ ਲਵੋ ਅਤੇ ਆਪਣਾ ਸਮਾਨ ਸੀਟ ਦੇ ਥੱਲੇ ਰੱਖ ਲਓ।

ਟਾਈਪ ਕੀਤਾ ਗਿਆ ਪੈਰ੍ਹਾਗਰਾਫ


ਡਾ. ਗਰਗ ਅਤੇ ਉਨ੍ਹਾਂ ਦਾ ਪ੍ਰੋ. ਦੋਸਤ ਦਿੱਲੀ ਜਾ ਰਹੇ ਹਨ। ਜਹਾਜ਼ ਉੱਡਣ ਲਈ ਤਿਆਰ ਹੈ ਅਤੇ ਉਡਰੀ ਭਰਨ ਦੇ ' ਸਿਰਫ 5 ਕੁ ਮਿੰਟ ਦਾ ਸਮਾਂ ਰਹਿ ਗਿਆ ਹੈ, ਇਸ ਲਈ ਸੱਭ ਨੂੰ ਇਹ ਹਿਦਾਇਤ ਦਿੱਤੀ ਜਾਂਦੀ ਹੈ ਕਿ ਆਪਣਾ-ਆਪਣਾ ਮੋਬਾ ਈਲ ਬੰਦ ਕਰ ਦਿਓ ਅਤੇ ਸੀਟ ਬੇਲਟ ਬੰਨ੍ਹ ਲਵੋ ਅਤੇ ਆਪਣਾ ਸਮਾਨ ਸੀਟ ਦੇ ਥੱਲੇ 


ਪੂਰੀਆਂ ਗਲਤੀਆਂ ਨੂੰ Red ਕੀਤਾ ਗਿਆ

ਪ੍ਰੋ. ਸੰਬੋਧਨੀ ਸੰਖੇਪ ਰੂਪ ਨਹੀਂ ਹੈ

ਉਡਰੀ

'ਚ

ਸੱਭ

ਇਹ

ਬੇਲਟ

ਰੱਖ

ਲਓ।  ਗਲਤੀ ਲਈ ਦੋ ਸ਼ਬਦ ਗਿਣੇ ਗਏ ਹਨ


ਅੱਧੀਆਂ ਗਲਤੀਆਂ - Pink ਕੀਤਾ ਗਿਆ

ਮੋਬਾ ਈਲਨਜ਼ਰ ਅੰਦਾਜ਼ ਗਲਤੀਆਂ ਨੂੰ  Blue ਕੀਤਾ ਗਿਆ ਹੈ।

", "
_____________________________________________________
ਕੇਸ-4

ਬੋਲਿਆ ਗਿਆ ਪੈਰ੍ਹਾਗਰਾਫ
ਡਾ. ਗਰਗ ਅਤੇ ਉਨ੍ਹਾਂ ਦਾ ਪ੍ਰੋਫੈਸਰ ਦੋਸਤ ਦਿੱਲੀ ਜਾ ਰਹੇ ਹਨ। ਜਹਾਜ਼ ਉੱਡਣ ਲਈ ਤਿਆਰ ਹੈ ਅਤੇ ਉਡਾਰੀ ਭਰਨ ਦੇ ਵਿੱਚ ਸਿਰਫ 5 ਕੁ ਮਿੰਟ ਦਾ ਸਮਾਂ ਰਹਿ ਗਿਆ ਹੈ, ਇਸ ਲਈ ਸਭ ਨੂੰ ਹਿਦਾਇਤ ਦਿੱਤੀ ਜਾਂਦੀ ਹੈ ਕਿ ਆਪਣਾ-ਆਪਣਾ ਮੋਬਾਈਲ ਬੰਦ ਕਰ ਦਿਓ ਅਤੇ ਸੀਟ ਬੈਲਟ ਬੰਨ੍ਹ ਲਵੋ ਅਤੇ ਆਪਣਾ ਸਮਾਨ ਸੀਟ ਦੇ ਥੱਲੇ ਰੱਖ ਲਓ।ਟਾਈਪ ਕੀਤਾ ਗਿਆ ਪੈਰ੍ਹਾਗਰਾਫ


ਡਾ. ਗਰਗ ਅਤੇ ਉਨ੍ਹਾਂ ਦਾ ਪ੍ਰੋਫੈਸਰ ਦੋਸਤ ਦਿੱਲੀ ਜਾ ਰਹੇ ਹਨ। ਜਹਾਜ਼ ਉੱਡਣ ਲਈ ਤਿਆਰ ਹੈ ਅਤੇ ਉਡਾਰੀ ਭਰਨ ਦੇ ਵਿੱਚ ਸਿਰਫ 5 ਕੁ ਮਿੰਟ ਦਾ ਸਮਾਂ ਰਹਿ ਗਿਆ ਹੈ, ਇਸ ਲਈ ਸਭ ਨੂੰ ਹਿਦਾਇਤ ਦਿੱਤੀ ਜਾਂਦੀ ਹੈ ਕਿ ਆਪਣਾ-ਆਪਣਾ ਮੋਬਾਈਲ ਬੰਦ ਕਰ ਦਿਓ ਅਤੇ ਸੀਟ ਬੈਲਟ ਬੰਨ੍ਹ ਲਵੋ ਹੈ, ਇਸ ਲਈ ਸਭ ਨੂੰ ਹਿਦਾਇਤ ਦਿੱਤੀ ਜਾਂਦੀ ਹੈ ਕਿ ਆਪਣਾ-ਆਪਣਾ ਮੋਬਾਈਲ ਬੰਦ ਕਰ ਦਿਓ ਅਤੇ ਸੀਟ ਬੈਲਟ ਬੰਨ੍ਹ ਲਵੋ ਅਤੇ ਆਪਣਾ ਸਮਾਨ ਸੀਟ ਦੇ ਥੱਲੇ ਰੱਖ ਲਓ।

ਜੇਕਰ ਕਿਸੇ ਵਿਦਿਆਰਥੀ ਨੂੰ ਕੋਈ ਜਾਣਕਾਰੀ ਨਹੀਂ ਸਮਝ ਲੱਗੀ ਤਾਂ ਉਹ ਨੀਚੇ ਕੁਮੈਂਟ ਕਰ ਸਕਦਾ ਹੈ 

10 Comments

 1. ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਜੀ ਜੋ ਡਿਟੇਲ ਵਿਚ ਤੁਸੀਂ ਦੱਸਿਆ ਜਾਣਕਾਰੀ ਦਿੱਤੀ, ਤੁਹਾਡੀ ਵੈਬਸਾਈਟ ਨਾਲ ਪਿਛਲੇ 3 ਸਾਲ ਤੋਂ ਜੁੜਿਆ ਹੋਇਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਧੰਨਵਾਦ ਜੀ......... ਤੁਹਾਡੇ ਵੱਲੋਂ ਦਿੱਤੇ ਗਏ ਪੇਪਰ ਵੀ ਬਹੁਤ ਵਧੀਆ ਨੇ ਜੀ

  ReplyDelete
 2. Thbks sir g bht zyada

  ReplyDelete
 3. Very Useful Information, life Changing Platform

  ReplyDelete
 4. Very useful information

  ReplyDelete
 5. ਧੰਨਵਾਦੀ ਜੀ ਪੂਰੀ ਤਰ੍ਹਾਂ ਸਮਝ ਲੱਗ ਗਈ ਸਰ ਜੀ

  ReplyDelete
 6. Sir extra space ik sabd ch diti gi is di puri glti hoyegi?

  ReplyDelete

Post a Comment

Previous Post Next Post